ਪਿੱਛੇ ਜਹੇ ਸਾਡੀ ਕਾਲੋਨੀ ਇਕ ਗੁਰੂ ਨਾਨਕ ਨਾਮ ਲੇਵਾ ਸ਼ਰਦਾਲੂ ਪਰਿਵਾਰ ਵਿੱਚ ਮਾਂਪਿਆਂ ਦੀ ਇਕਲੋਤੀ ਸੰਤਾਨ ਇੱਕ ਨੌਜਵਾਨ ਜਿਸਨੇ ਹਾਲੀਂ ਪਿਛਲੇ ਸਾਲ ਹੀ ਐਮ ਬੀ ਏ ਕੀਤੀ ਸੀ ਅਤੇ ਪਹਿਲੇ ਮਹੀਨੇ ਦੀ ਤਨਖਾਹ ਆਪਣੇ ਮਾਂਪਿਆਂ ਦੇ ਹੱਥ ਰੱਖਣੀ ਹੀ ਸੀ ਕਿ ਇਕ ਭਿਆਨਕ ਹਾਦਸੇ ਵਿਚ ਉਸਦੀ ਮੌਤ ਹੋ ਗਈ ।
ਚਲੋ ਇਹ ਤੇ ਭਾਣਾ ਸੀ ਕਿ ਅਸੀ ਤੁਸੀ ਕੁੱਝ ਨਹੀ ਕਰ ਸਕਦੇ, ਪਰ ਉਸ ਤੌਂ ਬਾਹਦ ਸਾਡੇ ਗੁਰਦੂਆਰੇ ਦੀ ਮੈਨੇਜਮੇਂਟ ਨੇ ਉਸ ਦੇ ਪਰਿਵਾਰ ਨਾਲ ਜੋ ਦੁਰਵਿਆਰ ਕੀਤਾ, ਉਸਦੀ ਜਾਨਕਾਰੀ ਆਪ ਜੀ ਨੂੰ ਦੇਣਾ ਜਰੂਰ ਚਾਹਵਾਂ ਗਾ, ਜਿਸ ਨੂੰ ਦੇਖਦਿਆਂ ਸ਼ਮਸ਼ਾਨ ਘਾਟ ਦੇ ਪੰਡਿਤਾਂ ਦੀ ਮਿਸਾਲ ਵੀ ਘੱਟ ਹੋਏਗੀ।।
ਉਨ੍ਹਾਂ ਮੇਰੇ ਸਾਹਮਣੇ ਆਪਣੇ ਪੁੱਤਰ ਦੀ ਅੰਤਿਮ ਅਰਦਾਸ ਦੀ ਇੱਛਾ ਆਪਣੇ ਗੁਰਦੂਆਰਾ ਸਾਹਿਬ ਕਰਨੀ ਚਾਹੀ ਅਤੇ ਮੈਨੂੰ ਅੱਗੇ ਕਰ ਸਾਰੀ ਖਾਨਾਪੁਰੀ ਲਈ ਕਿਹਾ । ਮੈ ਮੈਨੇਜਰ ਨੂੰ ਇਸ ਬਾਰੇ ਗੱਲ ਕੀਤੀ ਕਿ ਪੂਰਾ ਸੁਰਾ ਦੂਖੀ ਪਰਿਵਾਰ ਹੈ, ਜੇ ਹੋ ਸਕੇ ਤੇ ਰਿਆਇਤ ਕਰਨੀ । ਪਰ ੳਹ ਤਾਂ ਜਿਵੇਂ ਇਕ ਦੁਕਾਨ ਲਗਾਈ ਬੈਠੇ ਸਨ, ਅਡਵਾਂਸ ਹੀ 1100/- ਦੀ ਪਰਚੀ ਕਟਾਉਣ ਲਈ ਕਿਹਾ । ਭਲਾ ਮੈਂ ਕਿਵੇਂ ਸ਼ਮਸ਼ਾਨ ਘਾਟ ਤੌਂ ਸੀੱਧਾ ਆਏ ਪਰਿਵਾਰ ਨੂੰ ਅਡਵਾਂਸ ਪੈਸੇ ਮੰਗ ਸਕਦਾ ਸੀ, ਸੋ ਪੱਲੌਂ ਦੇ ਕੇ ਪਰਚੀ ਕਟਾਈ ਅਤੇ ਓਨ੍ਹਾਂ 200 ਦੀ ਸੰਗਤ ਲਈ ਕੜਾਹ ਪ੍ਰਸ਼ਾਦ ਵਾਸਤੇ 2-2 ਕਿਲੋ ਦੀ ਰਸਦ ਮੰਗੀ ।
ਗਰਮੀਆਂ ਦੇ ਦਿਨ ਸਨ, ਕੁਦਰਤੀ ਪ੍ਰੋਗਰਾਮ ਦਰਮਿਆਨ ਲਾਈਟ ਚਲੀ ਗਈ । ਜਰਨੇਟਰ ਦੀ ਟੈਂਕੀ ਫੂੱਲ ਹੋਣ ਦੇ ਬਾਵਜੂਦ ਮੈਨੇਜਰ ਨੇ ਡੀਜ੍ਲ ਵਾਸਤੇ 200 ਰੁਪਏ ਮਂਗੇ । ਉਹ ਵੀ ਮਜਬੂਰੀ ਮੈ ਦਿੱਤੇ ।
ਕਿਉਂਕਿ ਜਵਾਨ ਮੂੰਡੇ ਦੀ ਮੌਤ ਅਤੇ ਗਲੀ ਮੋਹੱਲੇ ਦਾ ਮਾਮਲਾ ਸੀ ਤੇ ਸੰਗਤ ਵੀ 200 ਤੌਂ ਟੱਪ ਕੇ 500 ਦੇ ਕਰੀਬ ਹੋ ਗਈ । ਹੁਣ ਮੈਨੂੰ ਪ੍ਰਸ਼ਾਦ ਦੀ ਚਿੰਤਾ ਸਤਾਈ ਕਿ ਘੱਟ ਨਾ ਪੈ ਜਾਏ, ਮੈ ਗੁਰਦੁਆਰਾ ਸਾਹਿਬ ਦੀ ਰਸੌਈ ਵੱਲ ਭਜਿਆ ਤੇ ਵੇਖਿਆ ਕਿ ਸੇਵਾਦਾਰ 2 ਕਿਲੋ ਦੀ ਰਸਦ ਦੇ ਬਜਾਏ 500 ਗ੍ਰਾਮ ਦਾ ਪ੍ਰਸ਼ਾਦ ਬਣਾ ਰਿਆ ਹੈ, ਪੁਛਣ ਤੇ ਬੋਲਿਆ ਕਿ ਇਤਨੇ ਦਾ ਹੀ ਹੁੱਕਮ ਹੈ ਸਰਕਾਰ ਦਾ ਅਤੇ ਇਤਨੇ ਵਿਚ ਹੀ ਸਰ ਜਾੰਦਾ ਹੈ । ਮੈਂ ਕਿਹਾ ਕਿ ਰਸਦ ਤੇ ਮੈਂ 2 ਕਿਲੋ ਦੀ ਦੇ ਗਿਆ ਸੀ,ਬਾਕਿ ਦਾ ਕਿ ਹੋਇਆ , ਜੁਆਬ ਵਿਚ ਹੱਸਣ ਲਗਾ ਕਿ ਇੱਥੇ ਤਾਂ ਰੋਜ ਹੀ ਇਹ ਹੀ ਕੁੱਝ ਹੂੰਦਾ ਹੈ । ਮਸਾਂ ਜੌਰ ਲੱਗਾ ਕੇ ਮੈਨੇਜਰ ਪਾਈਆ ਕੁ ਪ੍ਰਸ਼ਾਦ ਹੋਰ ਵਧਾਇਆ ।
ਗੱਲ ਇੱਥੇ ਹੀ ਬੱਸ ਨਹੀ ਹੋਈ । ਸਮਾਪਤੀ ਤੌਂ ਬਾਦ ਇੱਕ ਅਨੋਖੀ ਘਟਨਾ ਹੋਰ ਹੋਈ ਕਿ ਸੇਵਾਦਾਰ ਦੂੱਖੀ ਪਰਿਵਾਰ ਸਾਹਮਣੇ ਲਾਇਨ ਲਗਾ ਕੇ ਇਨਾਮ ਵਾਸਤੇ ਖੜੋ ਗਏ ਜਿਵੇਂ ਇਹ ਵਧਾਈ ਦਾ ਮੌਕਾ ਹੈ ।
ਇਸ ਤੌਂ ਅੱਗੇ ਮੈ ਕਿ ਬਿਆਨ ਕਰਾਂ ਮੇਰੀ ਕਲਮ ਥੱਕ ਚੁੱਕੀ ਹੈ । ਕਿ ਇਹ ਲੌਗ ਸ਼ਮਸ਼ਾਨ ਦੇ ਪੰਡਿਤ ਨਹੀ ?