Tuesday, 14 September 2021
After+Ving
Tuesday, 20 July 2021
भेड़ चाल
Saturday, 17 July 2021
मेरा स्वार्थ
धर्म की विचारधारा
Tuesday, 13 July 2021
ਸਰਕਾਰ ਉਰਫ ਆਰ. ਐਸ.ਐਸ.
ਸਰਕਾਰ ਉਰਫ ਆਰ. ਐਸ.ਐਸ. ਵਲੋਂ ਗੁਰੂ ਗੋਬਿੰਦ ਸਿੰਘ ਰਚਿਤ ਰਾਮਾਇਣ, ਜਿਸਦਾ ਜ਼ਿਕਰ ਦਸਮ ਗ੍ਰੰਥ ਵਿੱਚ ਹੈ ਜਾਂ ਨਹੀਂ, ਮੈਂ ਹਾਲੀਂ ਤਾਹੀਂ ਉਸਦੀ ਤਹ ਤੱਕ ਨਹੀਂ ਗਿਆ। ਪਰ ਪਿੱਛਲੇ ਵਰ੍ਹੇ ਰਾਮ ਜਨਮ ਭੂਮੀ ਦੇ ਮੰਦਿਰ ਦੇ ਨੀਂਹ-ਪੱਥਰ ਦੇ ਰੱਖੇ ਪ੍ਰੋਗਰਾਮ ਵਿੱਚ ਥੋੜਾ ਧੁੰਦਲਾ ਜਿਹਾ ਯਾਦ ਹੈ ਕਿ ਅਕਾਲ ਤੱਖਤ ਦੇ ਕਿਸੀ ਜੱਥੇਦਾਰ ਨੂੰ ਸੱਦਾ ਪੱਤਰ ਮਿਲਿਆ ਸੀ। ਅਤੇ ਉਸ ਪ੍ਰੋਗਰਾਮ ਵਿੱਚ ਮੌਜੂਦ ਪ੍ਰਧਾਨ ਮੰਤਰੀ ਦੇ ਸਾਹਮਣੇ ਇਸ ਲਿਖਤ ਦਾ ਜ਼ਿਕਰ ਕੀਤਾ ਸੀ। ਸ਼ਾਇਦ ਪ੍ਰਧਾਨ ਮੰਤਰੀ ਵੀ ਇਸ ਵਿਸ਼ੇ ਤੇ ਕੁੱਝ ਬੋਲੇ ਸੀ।
ਪਰ ਮੇਰੇ ਇਸ ਲੇਖ ਦਾ ਇਹ ਵਿਸ਼ਾ ਨ ਹੋਣ ਕਾਰਣ ਜਿਆਦਾ ਪੁੱਛ-ਪੜਤੋਲ ਤੇ ਨਹੀਂ ਜਾ ਰਿਹਾ ਨਹੀਂ ਤਾਂ ਸਭ ਸੱਦੇ ਹੋਏ ਸਿੱਖ ਕੌਮ ਦੇ ਆਗੂ ਅਥਵਾ ਸਿਖਾਂ ਅਤੇ ਉਸ ਕਥਿਤ "ਰਾਮਾਇਣ" ਦੇ ਬਾਰੇ ਕੁੱਝ ਤਸੱਲੀ ਬਖਸ਼ ਜਾਣਕਾਰੀ ਰੱਖਦਾ ।
ਸੁਣੇ ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਦੀ ਰਚਿਤ ਰਾਮਾਇਣ ਬਾਰੇ ਭੂਮਿਕਾ ਤਾਂ ਬਣਨੀ ਪਈ ਕਿ ਕੁੱਝ ਪਿਛਲੀ ਦਿਨੀਂ ਉਸ ਲਿਖਤ ਦੀ ਪੁਸਤਕ ਦਾ ਵੋਮੋਚਨ ਵੀ ਹੋਇਆ ਹੈ। ਜੱਦਕੀ ਉਹ ਗ੍ਰੰਥ ਜਿਸ ਦੀ ਇਹ ਇੱਕ ਰਚਨਾ ਹੈ, ਦਾ ਵਿਵਾਦ ਹਾਲੀ ਤਾਹੀਂ ਖਤਮ ਨਹੀਂ ਹੋਇਆ ਕਿ ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਹੈ ਵੀ ਕਿ ਨਹੀਂ ਜਾਂ ਇਸ ਵਿੱਚ ਮਿਲਾਵਟ ਹੈ ਤੇ ਕਿਤਨੀ ਗਹਿਰਾਈ ਵਿੱਚ ਹੈ।
ਕਿਹਾ ਜਾਂਦਾ ਹੈ ਜਾਂ ਕਿਸੀ ਵੀ ਕਾਨੂੰਨ ਜਾਂ ਨਿਯਮ ਮੁਤਾਬਿਕ ਜੇਕਰ ਕਿਸੀ ਭੂਮੀ, ਝਗੜੇ, ਲਿਖਤ ਇਤਆਦਿ ਦਾ ਜੱਦ ਤੀਕਣ ਦੋਨਾਂ ਵਾਦੀਆਂ ਦਾ ਆਪਸੀ ਜਾਂ ਕਿਸੇ ਤੀਜੇ ਪੱਖੀ ਦੀ ਸਹਿਮਤੀ ਨਾਲ ਹੱਲ ਨ ਨਿਕਲੇ ਉਸਨੂੰ ਉਸ ਸਮੇਂ ਤੀਕਣ 'ਰੋਕ' ਲਗਾ ਦੇਣੀ ਚਾਹੀਦੀ ਹੈ। ਪਰ ਇਸ ਮਸਲੇ ਵਿੱਚ ਇੱਕ ਪੱਖ ਗੁੰਡਾ ਗਰਦੀ ਤੇ ਉਤਰ ਆ ਆਪਣਾ ਦਾਅਵਾ ਮਜਬੂਤ ਕਰੇ ਤੇ ਫਿਰ ਦੂੱਜੇ ਪੱਖੀ ਨੂੰ ਜਾਂ ਤੇ ਰੱਬ ਦੇ ਭਰੋਸੇ ਰਹਿਣਾ ਪੈਂਦਾ ਹੈ ਜਾਂ ਉਹ ਮਸਲੇ ਨੂੰ ਸਮੇਂ ਉਪਰ ਛੋੜ ਦਿੱਤਾ ਜਾਂਦਾ ਹੈ।
ਖੈਰ, ਮੈਂ ਭੀ ਉਸ ਨਰਮ ਪੰਥੀਆਂ ਵਿੱਚੋਂ ਹਾਂ ਜੋ ਉਸ ਸਮੇਂ ਦਾ ਇੰਤਜਾਰ ਕਰਣ ਦਾ ਜਜ਼ਬਾ ਰੱਖਦਾ ਹੈ। ਪਰ ਜਿਵੇਂ ਕਿ ਮੈਂ ਪਹਿਲਾਂ ਹੀ ਲਿਖਿਆ ਕਿ ਅੱਜ ਦਾ ਮੇਰਾ ਵਿਸ਼ਾ ਕੁਝ ਹੋਰ ਹੈ ਜੋ ਸਿੱਧਾ ਜੱਥੇਦਾਰ ਨੂੰ ਸੁਆਲ ਕਰਦਾ ਹੈ ਜਿਨ੍ਹਾਂ ਇਤਨਾ ਪੜ੍ਹੇ ਲਿਖੇ, ਪੀ ਐਚ ਡੀ ਹੋਲਡਰ ਹੋਣ ਦੇ ਬਾਵਜੂਦ ਇੱਕ ਸਰਵ ਧਰਮ ਸੰਮੇਲਨ ਵਿੱਚ ਬਚਕਾਨੀ ਗੱਲ ਕਹਿ ਗਏ। ਜੋ ਨਾਕਬਿਲੇ ਬਰਦਾਸ਼ਤ ਹੈ। ਪਰ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਉਨ੍ਹਾਂ ਕੋਲ ਤਾਕਤ ਹੈ ਅਤੇ ਕੱਲੇ ਮੇਰੇ ਸੁਆਲ ਦਾ ਉਹ ਜੁਆਬ ਨਹੀਂ ਦੇਣਗੇ ।
ਉਹਨਾਂ ਉਸ ਸੰਮੇਲਨ ਵਿੱਚ ਇੱਕ ਗੱਲ ਕੁੱਝ ਐਸੀ ਕਹਿ ਦਿੱਤੀ ਕਿ ਵਿਵਾਦਿਤ ਇਤਿਹਾਸਕ ਗ੍ਰੰਥ ਰਚਿਤ ਕਵੀ ਸੰਤੋਖ ਸਿੰਘ ਦੀਆਂ ਗੱਪ ਤੋਂ ਵੀ ਉਪਰ ਲੰਘ ਗਏ। ਜਿਸ ਮੁਤਾਬਿਕ ਨਿਕਲਦੇ ਸੁਆਲਾਂ ਦਾ ਨ ਅੱਜ ਕੋਈ ਜੁਆਬ ਹੈ ਨ ਅੱਗੇ ਜਾਕਰ ਅਸੀਂ ਆਪਣੇ ਬੱਚਿਆਂ ਨੂੰ ਦੇ ਪਾਵਾਂਗੇ।
ਗੁਰੂ ਨਾਨਕ ਜੀ ਦੇ ਜੀਵਨ ਦੀ ਸਾਖੀਆਂ ਵਿਚੋਂ ਇਕ ਪ੍ਰਸੰਗ ਹੈ ਕਿ ਜੱਦ ਗੁਰੂ ਜੀ ਜੋਤਿ ਜੋਤਿ ਸਮਾਏ ਸਨ ਤੇ ਸ਼ਰੀਰ ਨੂੰ ਅਗਨੀ ਸੰਸਕਾਰ ਅਤੇ ਦਫ਼ਨਾਉਂਣ ਦੇ ਝਗੜੇ ਉਪਰ ਹਿੰਦੂ-ਮੁਸਲਮਾਨ ਵਿੱਚ ਵਿਵਾਦ ਹੋਣ ਕਾਰਣ ਬਾਬਾ ਜੀ ਦਾ ਸ਼ਰੀਰ ਕਫ਼ਨ ਦੀ ਚਾਦਰ ਥੱਲਿਓਂ ਅਲੋਪ ਹੋ ਗਿਆ ਅਤੇ ਦੋਵਾਂ ਸਾਮੁਦਾਇਕ ਲੋਕਾਂ ਉਸ ਚਾਦਰ ਦੇ ਦੋ ਫਾੜ ਕਰ ਆਪਸ ਵਿੱਚ ਵੰਡ ਲਈ ਤੇ ਹਿੰਦੂ ਵੀਰਾਂ ਉਸ ਟੁਕੜੇ ਦਾ ਸੰਸਕਾਰ ਕਰ ਦਿਤਾ ਅਤੇ ਮੁਸਲਮਾਨਾਂ ਨੇ ਦਫ਼ਨ ਕਰ ਦਿੱਤਾ।
ਇਹ ਕਹਾਣੀ ਕਿਉਕਿ ਗੁਰੂ ਜੀ ਦੀ ਆਪਣੀ ਸਿਖਿਆ ਮੁਤਾਬਿਕ ਖ਼ਰੀ ਨਹੀਂ ਉਤਰਦੀ ਜੋ ਕਿ ਚਮਤਕਾਰ ਨੂੰ ਬੜਾਵਾ ਦੇਂਦੀ ਹੈ। ਪਰ ਉਪਰੋਂ ਜੱਥੇਦਾਰ ਜੀ ਨੇ ਉਸ ਕਹਾਣੀ ਵਿੱਚ ਥੋੜਾ ਹੋਰ ਮਸਾਲਾ ਛਿੜਕ ਦਿੱਤਾ ਕਿ ਉਹ ਜਗ੍ਹਾ ਜਿੱਥੇ ਚਾਦਰ ਪਾੜੀ ਗਈ ਸੀ ਉਹ ਬਾਹਦ ਵਿੱਚ ਜਾ ਕੇ ਭਾਰਤ-ਪਾਕਿਸਤਾਨ ਦਾ ਐਲ ਓ ਸੀ ਯਾਨਿਕੀ ਬਾਰਡਰ ਬਣੀ।
ਪਿੱਛਲੇ ਮਸਲੇ ਘੱਟ ਸੀ ਜੋ ਕਿ ਸੰਤੋਖ ਸਿੰਘ ਦੀ ਕਾਲਪਨਿਕ ਅਤੇ ਮਿਲਾਵਟੀ ਸਾਖੀਆਂ ਦੇ ਵਧੀਕ ਪੰਨੇ ਆਮ ਸਿੱਖਾਂ ਅਗੇ ਸਾਡੇ ਗ੍ਰੰਥੀਆਂ ਪਾਠੀਆਂ, ਪ੍ਰਚਾਰਕਾਂ ਕੀਰਤਨੀਆਂ ਛੁਪਾ ਦੇਂਦੇ ਹਨ। ਜੋ ਨਵੇਂ ਇਤਿਹਾਸ ਬਣਾ ਦਿੱਤੇ ਗਏ।
ਮੈਂ ਤਾਂ ਆਪਣਾ ਰੋਸ਼ ਲਿਖਕੇ ਹੀ ਨਿਕਾਲ ਸਕਦਾ ਹਾਂ । ਹਿੰਮਤ ਵਾਲੇ ਵਿਰੋਧ ਕੌਣ ਕਰੇ। ਜੋ ਕੋਈ ਵੀ ਕੋਸ਼ਿਸ਼ ਕਰਦਾ ਵੀ ਹੈ ਕਾਬਿਜ਼ ਆਗੂ ਜਾਂ ਤੇ ਉਸਦੀ ਛਬੀਲ ਲਾ ਦਿੰਦੇ ਹਨ ਜਾਂ ਤਲਵਾਰਾਂ ਨਾਲ ਛਲਣੋ ਛਲਣੀ ਕਰ ਦਿੱਤੇ ਜਾਂਦੇ ਹਨ। ਪਰ ਗ੍ਰੰਥੀ ਲੋਕ ਕਿਉਂ ਹਾ ਹਾ ਦਾ ਨਾਹਰਾ ਨਹੀਂ ਮਾਰਦੇ ? ਪਹਿਲਾਂ ਤੇ ਸਮਝ ਤੋਂ ਬਾਹਰ ਸੀ। ਪਰ ਕਿਉਂਕਿ ਉਹਨਾਂ ਵੀ ਬੱਚੇ ਪਾਲਣੇ ਹਨ ਸ਼ਾਇਦ ਇਸੇ ਕਰਕੇ ਚੁੱਪ ਹਨ।
Seriously