Monday, 17 September 2012

ਮਹਾਰਾਣੀ ਜਿੰਦਾਂ ਅਤੇ ਪੁੱਤਰ ਦਲੀਪ ਸਿੰਘ ਦਾ ਮਿਲਾਪ [ਭਾਵੁੱਕ ਛੱਣ]


ਆਖਿਰ ਸਾਡੇ ਤੇਰਾਂ ਸਾਲ ਬਾਅਦ ਮਾਂ-ਪੁੱਤ ਦਾ ਮਿਲਾਪ ਹੋ ਰਿਆ ਸੀ / ਚਿਰਾਂ ਤੁਂ ਵਿਛੁੜੇ ਦੁਖਿਆਰੇ ਮਾਂ-ਪੁੱਤ ਮਿਲੇ/ ਦੋਹਾਂ ਦੇ ਨੇਤਰਾਂ ਵਿੱਚੋਂ ਝਰਨੇ ਦੀ ਤਰਾਂ ਜਲ ਵੱਗ ਰਿਆ ਸੀ/ ਦਲੀਪ ਸਿੰਘ ਹੁਣ ੨੨ ਸਾਲਾਂ ਦਾ ਸੀ ਪ੍ਰੰਤੂ ਮ...
ਾਂ ਦੇ ਮੋਢੇ ਨਾਲ ਲੱਗ ਕੇ ਬੱਚਿਆਂ ਵਾਂਗ ਰੋ ਰਿਆ ਸੀ/ ਮਾਤਾ ਨੂੰ ਜੋ ਸ਼ੰਕਾ ਸਤਾ ਰਿਆ ਸੀ ਆਖਰ ਉਸ ਨੂੰ ਦੂਰ ਕਰਨ ਹਿੱਤ ਮਹਾਰਾਣੀ ਜਿੰਦਾ ਨਾ ਦਲੀਪ ਸਿੰਘ ਦੇ ਸਿਰ ਉਤੇ ਹੱਥ ਫੇਰਿਆ/ ਅੱਜ ਜਹਾਨ ਵਿੱਚੋਂ ਜਿੰਦ ਕੌਰ ਦਾ ਸਭ ਕੁਝ ਲੁੱਟਿਆ ਜਾ ਚੁੱਕਾ ਸੀ/ ਉਸ ਨੇ ਸਤਿਗੁਰਾਂ ਦੀ ਅਨਮੋਲ ਨਿਸ਼ਾਨੀ ਗੁਰੂ ਦੀ ਮੋਹਰ 'ਕੇਸ' ਦਲੀਪ ਸਿੰਘ ਦੇ ਸਿਰ ਉਪਰ ਨਹੀਂ ਸਨ/ ਅਜੋਕੇ ਸਮੇਂ ਕੇਸ ਅਤੇ ਦਾੜੀ ਆਪ ਹੀ ਆਪ ਹੀ ਕਤਲ ਕਰਨ/ਕਰਾਉਣ ਵਾਲੇ ਆਤੇ ਇਸ ਪੱਖੋਂ ਅਵੇਸਲੀਆਂ ਹੋਇਆਂ ਮਾਵਾਂ ਸੋਚਣ ਕਿ ਗੁਰੂ ਕੀ ਮੋਹਰ ਦੀ ਕਿ ਅਹਮਿਅਤ ਹੈ/ ਮਹਾਰਾਣੀ ਜਿੰਦਾਂ ਨੇ ਦਲੀਪ ਸਿੰਘ ਨੂੰ ਪਰੇ ਧੱਕ ਦਿੱਤਾ ਅਤੇ ਕਹਿ ਦਿੱਤਾ ਕਿ ਤੂੰ ਮੇਰਾ ਦਲੀਪ ਸਿੰਘ ਨਹਿਂ ਰਿਆ / ਧੰਨ ਗੁਰਸਿੱਖੀ ! ਬਸ ਫੇਰ ਕੀ ਸੀ, ਦਲੀਪ ਸਿੰਘ ਮਾਂ ਦੇ ਚਰਨਾਂ ਉੱਤੇ ਡਿੱਗ ਕੇ ਭਬਾਂ ਮਾਰ-ਮਾਰ ਕੇ ਰੋਣ ਲੱਗ ਪਿਆ / ਉਸਨੇ ਆਪਣੀ ਕੰਬਦੀ ਜੁਬਾਨ ਨਾਲ ਮਾਂ ਨਾਲ ਇਉਂ ਬਚਨ ਕੀਤਾ ਜੋ ਅਜੌਕੇ ਪੁੱਤਰਾਂ, ਜਿਹੜੇ ਮਾਤਾ-ਪਿਤਾ ਤੋਂ ਨਿਰ ਮੋਹੇ ਅਤੇ ਲਾਪਰਵਾਹ ਹੋਏ ਹਨ ਅਤੇ ਉਹਨਾਂ ਦਾ ਅਪਮਾਨ ਅਤੇ ਨਿਰਾਦਰ ਕਰਦੇ ਹਨ, ਲਈ ਬੜਾ ਵੱਡਾ ਸਬਕ ਹੈ/ ਦਲ਼ੀਪ ਬੋਲਿਆ, ' ਮਾਂ ! ਮੈਂ ਤੇਰੀ ਉਜੜੀ ਦੁਨੀਆ ਫਿਰ ਨਹੀਂ ਵਸਾ ਸਕਦਾ / ਤੇਰਾ ਗੁਆਚਿਆ ਰਾਜ-ਭਾਗ ਫਿਰ ਕਾਇਮ ਨਹੀਂ ਕਰ ਸਕਦਾ, ਪਰ ਤੇਰੀ ਕੁਲ ਵਿੱਚੋਂ ਗਈ ਸਿੱਖੀ ਫਿਰ ਪਰਤ ਲਿਆਵਾਂਗਾ/ ਮੈਂ ਅਰਦਾਸ ਕਰਦਾ ਹਾਂ ਕਿ ਗੁਰੂ ਮਹਾਰਾਜ ਮੇਰੇ ਇਸ ਪ੍ਰਣ ਨੂੰ ਤੋੜ ਨਿਭਾਉਣ ਦੀ ਮੇਰੀ ਸਮਰੱਥਾ ਬਖਸ਼ਣ / ਅੰਤ ਮਾਤਾ ਦੀ ਆਗਿਆ ਅਨੁਸਾਰ ੨੫ ਮਈ ੧੮੮੬ ਈ: ਨੂੰ ਦਲੀਪ ਸਿੰਘ ਨੇ ਫਿਰ ਅਮ੍ਰਿਤ ਛਕਿਆ ਅਤੇ ਦਲੀਪ ਸਤਿਗੁਰਾਂ ਦਾ ਲਾਡਲਾ ਸਿੰਘ ਸਜ ਗਿ਼ਆ/

Sunday, 16 September 2012

एकाग्रता

क्या किया जा सकता
एकाग्र, अपने मन को,
अपनी अभिलाषा को,
वशीभूत कर लेना अपने मन को,
एक कला है। निश्चित है सफलता,
...
मूल मंत्र है, सिद्धिध का,
कर्म का, भक्ति का, ज्ञान का,
योग का । आवेश को, पवित्र व
शांत करती है एकाग्रता ।
स्पष्ट करती है विचारधारा की शक्ति।
मांगती है पवित्रता, एकाग्रता।
@गंभीर/

Monday, 10 September 2012

ਮਨੁੱਖ

ਮਨੁੱਖ, ਪਰਮਾਤਮਾ ਦੀ ਬਨਾਈ ਸ੍ਰਵਸ਼ੇਸ਼ਟ ਕ੍ਰਤੀ ਹੈ/ ਮਨੁੱਖ,ਨੂੰ ਬਨਾਉਣ ਵਿੱਚ ਪਰਮਾਤਮਾ ਨੇ ਆਪਣੀ ਸਾਰੀ ਕਲਾ-ਕੌਸ਼ਲਤਾ ਲਗਾ ਦਿੱਤੀ/ ਮਨੁੱਖ ਨੂੰ ਅੱਛਾ ਤਨ,ਮਨ ਅਤੇ ਬੁੱਧੀ ਪ੍ਰਦਾਨ ਕੀਤੀ/ ਮਨੁੱਖ ਨੇ ਆਪਣੀ ਬੁੱਧ-ਕੌਸ਼ਲ ਨਾਲ ਅਪਨੇ ਆਪ ਨੂੰ ਖੂਬ ਵਿਕਸਿਤ ਕੀਤਾ, ਪਰ ਉਸਦੇ ਅੰਦਰ ਸਥਿਤ ਚੇਤਨਾ ਦਾ ਪੂਰਨ ਵਿਕਾਸ ਨਹੀਂ ਹੋ ਪਾਇਆ/ ਇਸ ਚੇਤਨਾ ਦਾ ਵਿਕਾਸ ਤੇ ਕੇਵਲ ਅਧਿਆਤਮਕਾ ਤੋਂ ਹੀ ਸੰਭਵ ਹੈ, ਅਤੇ ਉਹ ਵੀ ਕੇਵਲ ਇੱਕ ਪੂਰਨ ਗੁਰੂ ਦੇ ਨਿਰਦੇਸ਼ਿਤ ਗਿਆਨ ਨਾਲ/ ਇੱਕ ਪੂਰਨ ਅਤੇ ਸੱਚਾ ਗੁਰੂ ਹੀ ਬ੍ਰਹਮ ਗਿਆਨ ਪ੍ਰਦਾਨ ਕਰ ਸਕਦਾ ਹੈ, ਇਸ ਲਈ ਮਨੁੱਖ ਦੇ ਲਈ ਇੱਕ ਸੱਚੇ ਗੁਰੂ ਦੀ ਸ਼ਰਣ ਜਾਣਾ ਬਹੁਤ ਜਰੂਰੀ ਹੈ/