Monday, 17 September 2012

ਮਹਾਰਾਣੀ ਜਿੰਦਾਂ ਅਤੇ ਪੁੱਤਰ ਦਲੀਪ ਸਿੰਘ ਦਾ ਮਿਲਾਪ [ਭਾਵੁੱਕ ਛੱਣ]


ਆਖਿਰ ਸਾਡੇ ਤੇਰਾਂ ਸਾਲ ਬਾਅਦ ਮਾਂ-ਪੁੱਤ ਦਾ ਮਿਲਾਪ ਹੋ ਰਿਆ ਸੀ / ਚਿਰਾਂ ਤੁਂ ਵਿਛੁੜੇ ਦੁਖਿਆਰੇ ਮਾਂ-ਪੁੱਤ ਮਿਲੇ/ ਦੋਹਾਂ ਦੇ ਨੇਤਰਾਂ ਵਿੱਚੋਂ ਝਰਨੇ ਦੀ ਤਰਾਂ ਜਲ ਵੱਗ ਰਿਆ ਸੀ/ ਦਲੀਪ ਸਿੰਘ ਹੁਣ ੨੨ ਸਾਲਾਂ ਦਾ ਸੀ ਪ੍ਰੰਤੂ ਮ...
ਾਂ ਦੇ ਮੋਢੇ ਨਾਲ ਲੱਗ ਕੇ ਬੱਚਿਆਂ ਵਾਂਗ ਰੋ ਰਿਆ ਸੀ/ ਮਾਤਾ ਨੂੰ ਜੋ ਸ਼ੰਕਾ ਸਤਾ ਰਿਆ ਸੀ ਆਖਰ ਉਸ ਨੂੰ ਦੂਰ ਕਰਨ ਹਿੱਤ ਮਹਾਰਾਣੀ ਜਿੰਦਾ ਨਾ ਦਲੀਪ ਸਿੰਘ ਦੇ ਸਿਰ ਉਤੇ ਹੱਥ ਫੇਰਿਆ/ ਅੱਜ ਜਹਾਨ ਵਿੱਚੋਂ ਜਿੰਦ ਕੌਰ ਦਾ ਸਭ ਕੁਝ ਲੁੱਟਿਆ ਜਾ ਚੁੱਕਾ ਸੀ/ ਉਸ ਨੇ ਸਤਿਗੁਰਾਂ ਦੀ ਅਨਮੋਲ ਨਿਸ਼ਾਨੀ ਗੁਰੂ ਦੀ ਮੋਹਰ 'ਕੇਸ' ਦਲੀਪ ਸਿੰਘ ਦੇ ਸਿਰ ਉਪਰ ਨਹੀਂ ਸਨ/ ਅਜੋਕੇ ਸਮੇਂ ਕੇਸ ਅਤੇ ਦਾੜੀ ਆਪ ਹੀ ਆਪ ਹੀ ਕਤਲ ਕਰਨ/ਕਰਾਉਣ ਵਾਲੇ ਆਤੇ ਇਸ ਪੱਖੋਂ ਅਵੇਸਲੀਆਂ ਹੋਇਆਂ ਮਾਵਾਂ ਸੋਚਣ ਕਿ ਗੁਰੂ ਕੀ ਮੋਹਰ ਦੀ ਕਿ ਅਹਮਿਅਤ ਹੈ/ ਮਹਾਰਾਣੀ ਜਿੰਦਾਂ ਨੇ ਦਲੀਪ ਸਿੰਘ ਨੂੰ ਪਰੇ ਧੱਕ ਦਿੱਤਾ ਅਤੇ ਕਹਿ ਦਿੱਤਾ ਕਿ ਤੂੰ ਮੇਰਾ ਦਲੀਪ ਸਿੰਘ ਨਹਿਂ ਰਿਆ / ਧੰਨ ਗੁਰਸਿੱਖੀ ! ਬਸ ਫੇਰ ਕੀ ਸੀ, ਦਲੀਪ ਸਿੰਘ ਮਾਂ ਦੇ ਚਰਨਾਂ ਉੱਤੇ ਡਿੱਗ ਕੇ ਭਬਾਂ ਮਾਰ-ਮਾਰ ਕੇ ਰੋਣ ਲੱਗ ਪਿਆ / ਉਸਨੇ ਆਪਣੀ ਕੰਬਦੀ ਜੁਬਾਨ ਨਾਲ ਮਾਂ ਨਾਲ ਇਉਂ ਬਚਨ ਕੀਤਾ ਜੋ ਅਜੌਕੇ ਪੁੱਤਰਾਂ, ਜਿਹੜੇ ਮਾਤਾ-ਪਿਤਾ ਤੋਂ ਨਿਰ ਮੋਹੇ ਅਤੇ ਲਾਪਰਵਾਹ ਹੋਏ ਹਨ ਅਤੇ ਉਹਨਾਂ ਦਾ ਅਪਮਾਨ ਅਤੇ ਨਿਰਾਦਰ ਕਰਦੇ ਹਨ, ਲਈ ਬੜਾ ਵੱਡਾ ਸਬਕ ਹੈ/ ਦਲ਼ੀਪ ਬੋਲਿਆ, ' ਮਾਂ ! ਮੈਂ ਤੇਰੀ ਉਜੜੀ ਦੁਨੀਆ ਫਿਰ ਨਹੀਂ ਵਸਾ ਸਕਦਾ / ਤੇਰਾ ਗੁਆਚਿਆ ਰਾਜ-ਭਾਗ ਫਿਰ ਕਾਇਮ ਨਹੀਂ ਕਰ ਸਕਦਾ, ਪਰ ਤੇਰੀ ਕੁਲ ਵਿੱਚੋਂ ਗਈ ਸਿੱਖੀ ਫਿਰ ਪਰਤ ਲਿਆਵਾਂਗਾ/ ਮੈਂ ਅਰਦਾਸ ਕਰਦਾ ਹਾਂ ਕਿ ਗੁਰੂ ਮਹਾਰਾਜ ਮੇਰੇ ਇਸ ਪ੍ਰਣ ਨੂੰ ਤੋੜ ਨਿਭਾਉਣ ਦੀ ਮੇਰੀ ਸਮਰੱਥਾ ਬਖਸ਼ਣ / ਅੰਤ ਮਾਤਾ ਦੀ ਆਗਿਆ ਅਨੁਸਾਰ ੨੫ ਮਈ ੧੮੮੬ ਈ: ਨੂੰ ਦਲੀਪ ਸਿੰਘ ਨੇ ਫਿਰ ਅਮ੍ਰਿਤ ਛਕਿਆ ਅਤੇ ਦਲੀਪ ਸਤਿਗੁਰਾਂ ਦਾ ਲਾਡਲਾ ਸਿੰਘ ਸਜ ਗਿ਼ਆ/

No comments:

Post a Comment