ਇੱਕ ਵਿਚਾਰ।
ਜੇਕਰ ਰੁੱਖ ਸੋਚਦੇ-ਸਮਝਦੇ ਹੁੰਦੇ ਤੇ ਇੱਕ ਗੱਲ ਤੋੰ ਉਨ੍ਹਾਂ ਜਰੂਰ ਸ਼ਰਮਿੰਦਾ ਹੋਣਾ ਸੀ ਕਿ ਜਿਸ ਕੁਲਹਾੜੀ ਨਾਲ ਉਨ੍ਹਾਂ ਨੂੰ ਕਟਿਆ ਜਾਂਦਾ ਉਸਤੇ ਲੱਗੇ ਭਾਰੀ ਅਤੇ ਤਿੱਖੀ ਧਾਰ ਵਾਲੇ ਲੋਹੇ ਨਾਲ ਉਹ ਜਖਮੀ ਹੁੰਦੇ ਹਨ , ਦਰਅਸਲ ਉਸਦਾ ਕੋਈ ਕਸੂਰ ਨਹੀਂ। ਅਸਲ ਕਸੂਰਵਾਰ ਤੇ ਉਹ ਦਸਤੀ ਹੈ ਜੋ ਉਸ ਲੋਹੇ ਪਿੱਛੇ ਲੱਗੀ ਹੈ ਅਤੇ ਜੋ ਉਸੇ ਰੁੱਖ ਦੀ ਜਾਹੀ (ਜੰਮੀ) ਹੈ।
ਉਹ ਦਸਤੀ ਜਿਸ ਹੱਥ ਦੀ ਕੱਠਪੁਤਲੀ ਹੈ ਉਹ ਹੱਥ ਜਿਸ ਮਤਲੱਬ ਨਾਲ ਉਸਤੋਂ ਕੰਮ ਲੈ ਰਿਹਾ ਹੈ। ਉਹ ਇਕ ਸੋਚੀ ਸਮਝੀ ਨੀਯਤ ਹੈ ਜਿਸਦੀ ਜਾਣਕਾਰੀ ਸਭੀ ਵਿਵੇਕ ਨਾਲ ਸੋਚਣ ਵਾਲੇ ਬਖੂਬੀ ਸਮਝਦੇ ਹਨ। ਪਰ ਕਰ ਕੁੱਝ ਨਹੀਂ ਸਕਦੇ।
ਇਹ ਖੇਡ ਹਰ ਇੱਕ ਦੇਸ, ਸਮਾਜ,, ਧਰਮ, ਜਾਤਿ ਦੇ ਲੀਡਰ ਸਮੇਂ ਦੇ ਸ਼ਾਸਕਾਂ ਨਾਲ ਮਿਲਕੇ ਖੇਡਦੇ ਆਏ ਹਨ ਅਤੇ ਇਹ ਹੀ ਆਗੂ ਆਪਣੀ ਆਪਣੀ ਜਮਾਤ ਦੇ ਲੋਕਾਂ ਨੂੰ ਉਨ੍ਹਾਂ ਦੇ ਜਮਾਂਦਰੂ ਹਕਾਂ ਤੋਂ ਦੂਰ ਰੱਖੀ ਬੈਠੇ ਹਨ ਅਤੇ ਆਪਣੇ ਹਿਤ ਨੂੰ ਪ੍ਰਮੁਖਤਾ ਵਿੱਚ ਰੱਖ ਲਾਭ ਚੁਕਦੇ ਹਨ।
ਗੰਭੀਰ 'ਤਾਂ ਨਾਲ।
No comments:
Post a Comment