Sunday, 5 August 2012

[ਸ] ਸਭ, ਸਭਿ, ਸਭੁ, (ਗੁਰਬਾਣੀ ਵਿਆਕਰਣ)

[ਸਭ] ਕਰਤਾ ਕਾਰਕ, ਇਸਤਰੀ ਲਿੰਗ, ਅਨਿਸਚਿਤ ਸੰਖਿਅਕ ਵਿਸ਼ੇਸ਼ਣ |
- ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ||
   ਆਪਿ ਨਾਥੁ ਨਾਥੀ 'ਸਭ' ਜਾ ਕੀ ਰਿਧਿ ਸਿਧਿ ਅਵਰਾ ਸਾਦ||(ਪੰਨਾ ੬)
- ਤੁਧੁ ਆਪੇ ਸਿ੍ਸ਼ਟਿ 'ਸਭ' ਉੋਪਾਈ ਜੀ ਤੁਧੁ ਆਪੇ ਸਿਰਜਿ 'ਸਬ' ਗੋਈ||
  ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਬਸੈ ਕਾ ਜਾਣੋਈ||(ਪੰਨਾ ੧੧)

[ਸਭਿ] ਕਰਤਾ ਕਾਰਕ, ਬਹੁ-ਵਚਨ ਪੁਲਿੰਗ, ਅਨਿਸਚਿਤ ਸੰਖਿਅਕ ਵਿਸ਼ੇਸ਼ਣ |
- ਗਿਆਨੁ ਧਿਆਨੁ ਸਭ ਦਾਤਿ ਕਥੀਅਲੇ ਸੇਤ ਬਰਨ 'ਸਭਿ' ਦੂਤਾ||
  ਬ੍ਰਹਮ ਕਮਲ ਮਧੁ ਤਾਸੁ ਰਸਾਦੰ ਜਾਗਤ ਨਾਹੀ ਸੂਤਾ||(ਪੰਨਾ ੫੦੩)
- ਸਾਧਿਸੰਗਿ ਪ੍ਰਗਟੇ ਨਾਰਾਇਣ|| ਨਾਨਕ ਦਾਸ 'ਸਭਿ' ਦੂਖ ਪਲਾਇਣ||(ਪੰਨਾ ੮੦੫)
- ਵੀਰਵਾਰਿ ਵੀਰ ਭਰਮਿ ਭੁਲਾਏ|| ਪ੍ਰੇਤ ਭੂਤ 'ਸਭਿ' ਦੂਜੈ ਲਾਏ||(ਪੰਨਾ ੮੪੧)
[ਸਭੁ] ਕਰਤਾ ਕਾਰਕ, ਇਕ ਵਚਨ ਪੁਲਿੰਗ, ਅਨਿਸਚਿਅਤ ਸੰਖਿਅਕ ਵਿਸ਼ੇਸ਼ਣ |

- ਹੁਕਮੈ ਅੰਦਰਿ 'ਸਭੁ' ਕੋ ਬਾਹਰਿ ਹੁਕਮ ਨ ਕੋਇ||
  ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ||(ਪੰਨਾ ੧)
- ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰ||
  ਨਾਨਕ ਏਵੈ ਜਾਣੀਐ 'ਸਭੁ ਆਪੇ ਸਚਿਆਰੁ||(ਪੰਨਾ ੨)


 

No comments:

Post a Comment