Sunday, 24 December 2017

हुक्मनामा

Sachkand Sri HarMander Sahib Ji Vikhy Hoiya Aj #AmritVele Da Pavitar #HukamNama Sahib Ji ( in #ਪੰਜਾਬੀ #Hindi & #English)  Plz #Read n #Share  #ਅੰਗ675  #25Dec.

         *ਧਨਾਸਰੀ ਮਹਲਾ ੫ ॥*

*ਦੀਨ ਦਰਦ ਨਿਵਾਰਿ ਠਾਕੁਰ ਰਾਖੈ ਜਨ ਕੀ ਆਪਿ ॥ ਤਰਣ ਤਾਰਣ ਹਰਿ ਨਿਧਿ ਦੂਖੁ ਨ ਸਕੈ ਬਿਆਪਿ ॥੧॥*
ਹੇ ਭਾਈ ! ਪਰਮਾਤਮਾ ਅਨਾਥਾਂ ਦੇ ਦੁੱਖ ਦੂਰ ਕਰ ਕੇ ਆਪਣੇ ਸੇਵਕਾਂ ਦੀ ਲਾਜ ਆਪ ਰੱਖਦਾ ਹੈ । ਉਹ ਪ੍ਰਭੂ (ਸੰਸਾਰ-ਸਮੁੰਦਰ ਤੋਂ ਪਾਰ) ਲੰਘਾਣ ਵਾਸਤੇ (ਮਾਨੋ) ਜਹਾਜ਼ ਹੈ, ਉਹ ਹਰੀ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, (ਉਸ ਦੀ ਸਰਨ ਪਿਆਂ ਕੋਈ) ਦੁੱਖ ਪੋਹ ਨਹੀ ਸਕਦਾ ।੧।
*ਸਾਧੂ ਸੰਗਿ ਭਜਹੁ ਗੁਪਾਲ ॥ ਆਨ ਸੰਜਮ ਕਿਛੁ ਨ ਸੂਝੈ ਇਹ ਜਤਨ ਕਾਟਿ ਕਲਿ ਕਾਲ ॥ ਰਹਾਉ॥*
ਹੇ ਭਾਈ ! ਗੁਰੂ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦਾ ਨਾਮ ਜਪਿਆ ਕਰ । ਇਹਨਾਂ ਜਤਨਾਂ ਨਾਲ ਹੀ ਸੰਸਾਰ ਦੇ ਝੰਬੇਲਿਆਂ ਦੀ ਫਾਹੀ ਕੱਟ । (ਮੈਨੂੰ ਇਸ ਤੋਂ ਬਿਨਾ) ਹੋਰ ਕੋਈ ਜੁਗਤਿ ਨਹੀਂ ਸੁੱਝਦੀ । ਰਹਾਉ।
*ਆਦਿ ਅੰਤਿ ਦਇਆਲ ਪੂਰਨ ਤਿਸੁ ਬਿਨਾ ਨਹੀ ਕੋਇ ॥ ਜਨਮ ਮਰਣ ਨਿਵਾਰਿ ਹਰਿ ਜਪਿ ਸਿਮਰਿ ਸੁਆਮੀ ਸੋੲਿ ॥੨॥*
ਹੇ ਭਾਈ ! ਜੇਹੜਾ ਦਇਆ-ਦਾ-ਘਰ ਸਰਬ-ਵਿਆਪਕ ਪ੍ਰਭੂ ਸਦਾ ਹੀ (ਜੀਵਾਂ ਦੇ ਸਿਰ ਉਤੇ ਰਾਖਾ) ਹੈ ਤੇ ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਉਸੇ ਮਾਲਕ ਦਾ ਨਾਮ ਸਦਾ ਸਿਮਰਿਆ ਕਰ, ਉਸੇ ਹਰੀ ਦਾ ਨਾਮ ਜਪ ਕੇ ਆਪਣਾ ਜਨਮ-ਮਰਨ ਦਾ ਗੇੜ ਦੂਰ ਕਰ ।੨।
*ਬੇਦ ਸਿੰਮ੍ਰਿਤਿ ਕਥੈ ਸਾਸਤ ਭਗਤ ਕਰਹਿ ਬੀਚਾਰੁ ॥ ਮੁਕਤਿ ਪਾਈਐ ਸਾਧਸੰਗਤਿ ਬਿਨਸਿ ਜਾਇ ਅੰਧਾਰੁ ॥੩॥*
ਹੇ ਭਾਈ ! ਵੇਦ ਸਿੰਮ੍ਰਿਤੀ ਸ਼ਾਸਤਰ (ਹਰੇਕ ਧਰਮ ਪੁਸਤਕ ਜਿਸ ਪਰਮਾਤਮਾ ਦਾ) ਜ਼ਿਕਰ ਕਰਦਾ ਹੈ, ਭਗਤ ਜਨ (ਭੀ ਜਿਸ ਪਰਮਾਤਮਾ ਦੇ ਗੁਣਾਂ ਦਾ) ਵਿਚਾਰ ਕਰਦੇ ਹਨ,  ਸਾਧ ਸੰਗਤਿ ਵਿਚ (ਉਸ ਦਾ ਨਾਮ ਸਿਮਰ ਕੇ ਜਗਤ ਦੇ ਝੰਬੇਲਿਆ ਤੋਂ) ਖ਼ਲਾਸੀ ਮਿਲਦੀ ਹੈ, (ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਜਾਂਦਾ ਹੈ ।੩।
*ਚਰਨ ਕਮਲ ਅਧਾਰੁ ਜਨ ਕਾ ਰਾਸਿ ਪੂੰਜੀ ਏਕ ॥ ਤਾਣੁ ਮਾਣੁ ਦੀਬਾਣੁ ਸਾਚਾ ਨਾਨਕ ਕੀ ਪ੍ਰਭ ਟੇਕ ॥੪॥੨॥੨੦॥*
ਹੇ ਨਾਨਕ ! (ਆਖ-ਹੇ ਭਾਈ !) ਪਰਮਾਤਮਾ ਦੇ ਸੋਹਣੇ ਚਰਨ ਹੀ ਭਗਤਾਂ (ਦੇ ਆਤਮਕ ਜੀਵਨ) ਦਾ ਸਰਮਾਇਆ ਹੈ, ਪਰਮਾਤਮਾ ਦੀ ਓਟ ਹੀ ਉਹਨਾਂ ਦਾ ਬਲ ਹੈ, ਸਹਾਰਾ ਹੈ, ਸਦਾ ਕਾਇਮ ਰਹਿਣ ਵਾਲਾ ਆਸਰਾ ਹੈ ।੪।੨।੨੦।

         *धनासरी महला ५ ॥*

*दीन दरद निवारि ठाकुर राखै जन की आपि ॥ तरण तारण हरि निधि दूखु न सकै बिआपि ॥१॥ साधू संगि भजहु गुपाल ॥ आन संजम किछु न सूझै इह जतन काटि कलि काल ॥ रहाउ ॥ आदि अंति दइआल पूरन तिसु बिना नही कोइ ॥ जनम मरण निवारि हरि जपि सिमरि सुआमी सोइ ॥२॥ बेद सिंम्रिति कथै सासत भगत करहि बीचारु ॥ मुकति पाईऐ साधसंगति बिनसि जाइ अंधारु ॥३॥ चरन कमल अधारु जन का रासि पूंजी एक ॥ ताणु माणु दीबाणु साचा नानक की प्रभ टेक ॥४॥२॥२०॥*
.

*हे भाई ! परमात्मा अनाथों के दुख दूर करके अपने सेवको की लाज रखता है। वह प्रभु ( संसार -सुमंदर से पार ) करने के लिए ( मानों जहाज ) है, वह हरी सारे सुखों का खजाना है, ( उस की शरण पड़ने से) दुःख लग नहीं सकता ॥੧॥ हे भाई! गुरु की संगत में रह कर परमात्मा का नाम जपा कर। इन्ही यत्नो से ही संसार के झंझटों से छुटकारा प्राप्त कर। (मुझे इस के बिना कोई और युगती नहीं सूझती॥रहाउ॥ हे भाई! जो दया का घर सर्ब व्यापक प्रभु सदा ही (जीवों के सर पर राखा) है और उस के बिना (उस जैसा) और कोई नहीं। उसी मालिक का नाम सदा सुमिरा कर, उसी हरी का नाम जप कर अपना जन्म मरन का चक्र दूर कर॥2॥हे भाई! बेद सिम्रिती श़ास्त्र​ (प्रत्येक धर्म पुस्तक जो परमात्मा का) जिक्र करती है, भगत जन (भी जिस परमात्मा के गुणों​ का) विचार करते हैं, साध संगत में (उस का नाम सिमर कर जगत की मुश्किलों से) मुक्ति मिलती है, (माया के मोह का) अंधेरा दूर हो जाता है ॥३॥ (हे भाई!) परमात्मा के सुंदर चरण ही भगतों (के आतमिक जीवन) का सहारा हैं। हे नानक जी! (कहो-) परमात्मा की ओट ही उनका बल है, सहारा है, सदा कायम रहने वाला आसरा है ॥४॥२॥२०॥

*Dhanaasree mehlaa 5.*

*deen darad nivaar thaakur raakhai jan kee aap. taran taaran har niDh dookh na akai bi-aap. ||1|| saaDhoo sang bhajahu gupaaal. aan sanjam kichh na soojhai ih jatan kaat kal kaal. rahaa-o. aad ant da-i-aal pooran tis binaa nahee ko-ay. janam maran nivaar har jap simar su-aamee so-ay. ||2|| bayd siNmrit kathai saasat bhagat karahi beechaar. mukat paa-ee-ai saaDhsangat binas jaa-ay anDhaar. ||3|| charan kamal aDhaar jan kaa raas poonjee ayk. taan maan deebaan saachaa naanak kee parabh tayk. ||4||2||20||*

*Dhanaasaree, Fifth Mehl:*

*The Lord and Master destroys the pain of the poor; He preserves and protects the honor of His servants. The Lord is the ship to carry us across; He is the treasure of virtue - pain cannot touch Him. ||1|| In the Saadh Sangat, the Company of the Holy, meditate, vibrate upon the Lord of the world. I cannot think of any other way; make this effort, and make it in this Dark Age of Kali Yuga. ||Pause|| In the beginning, and in the end, there is none other than the perfect, merciful Lord. The cycle of birth and death is ended, chanting the Lord's Name, and remembering the Lord Master in meditation. ||2|| The Vedas, the Simritees, the Shaastras and the Lord's devotees contemplate Him; liberation is attained in the Saadh Sangat, the Company of the Holy, and the darkness of ignorance is dispelled. ||3|| The lotus feet of the Lord are the support of His humble servants. They are his only capital and investment. The True Lord is Nanak's strength, honor and support; He alone is his protection. ||4||2||20||*

*Waheguru Ji Ka Khalsa Waheguru Ji Ki Fateh Ji*
-------------------------------

No comments:

Post a Comment