Monday, 19 March 2012

ਅਹੰਕਾਰ :

 ਆਪਣੇ ਸਾਹਮਣੇ ਦੁਸਰਿਆਂ ਨੂੰ 'ਤੂੱਛ' ਸਮਝਣ ਵਾਲੇ ਲੋਗ ਆਪਣੀ ਗਲਤੀ ਨਾ ਮੱਨ ਕੇ ਹਮੇਸ਼ਾ ਹੀ ਦੁਸਰਿਆਂ ਦੀ ਹੀ ਗਲਤੀ ਨਿਕਾਲਣ ਵਿਚ ਲੱਗੇ ਰਹਿੰਦੇ ਹਨ । ਕਿਉਂਕਿ ਉਹ ਖੂੱਦ ਨੂੰ ਹੀ ਸਹੀ ਸਮਝਦੇ ਹਨ । ਇਸ ਲਈ ਨਵੀਂ ਵਿਚਾਰਧਾਰਾ ਦੇ ਲੌਕਾਂ ਨੂੰ ਸਵੀਕਾਰ ਨਹੀਂ ਕਰ ਪਾਂਦੇ ।
ਜਿਸ ਦੀ ਵਜਾ ਇਨ੍ਹਾਂ ਦੇ ਬਣੇ ਬਣਾਏ ਕੱਮ ਵਿਗੜ ਜਾਂਦੇ ਹਨ ਅਤੇ ਸਾਰੇ ਸੰਬੰਧ ਤਹਸ ਨਹਸ ਹੋ ਜਾਂਦੇ ਹਨ । ਇਹ ਲੋਗ ਆਪਣੇ ਨੇੜੇ-ਤੇੜੇ 'ਨਰਕ' ਦਾ ਨਿਰਮਾਣ ਕਰ ਲੈਂਦੇ ਹਨ ।
ਜੱਦ ਸੁਭਾਵ ਵਿਚ ਲਚੀਲਾਪਣ ਹੋਇਗਾ ਤੱਦ ਹੀ ਚੀਜਾਂ, ਸੰਬੰਧ ਅਤੇ ਪਰਿਸਥਿਤਿਆਂ  ਸੰਤੁਲਿਤ ਰਹਿਣ  ਗਿਆਂ  । ਵਰਨਾ ਅਹੰਕਾਰੀ ਵਿਅਕਤੀ ਦਾ ਉਹੀ ਹਾਲ ਹੂੰਦਾ ਹੈ ਜੋ ਤੁਫਾਨ 'ਚ ਸੂੱਖੇ ਪੇੜ ਦਾ ।
ਸਦਾ ਆਪਣੀ ਚਲਾਉਣ ਜਾਂ ਹਾਂਕਣੇ ਵਾਲੇ ਖੂੱਦ ਨੂੰ ਕਦੀਂ ਵੀ ਵਿਸਤਾਰ ਯੋਜਨਾ ਵਿਚ ਨਹੀ ਲਿਆ ਪਾਂਦੇ ਅਤੇ ਪਿਛੜ ਕੇ 'ਰੂੜੀਵਾਦੀ' ਦਾ ਲੇਬਲ ਅਖਤਿਆਰ ਕਰ ਲੈਂਦੇ ਹਨ
ਅਹੰਕਾਰੁ ਕਰਹਿ ਅਹੰਕਾਰੀਆ ਵਿਆਪਿਆ ਮਨ ਕੀ ਮਤਿ ॥
ਤਿਨਿ ਪ੍ਰਭਿ ਆਪਿ ਭੁਲਾਇਆ ਨਾ ਤਿਸੁ ਜਾਤਿ ਨ ਪਤਿ ॥੩॥ (ਮ.5)

No comments:

Post a Comment