Tuesday, 9 August 2016

ਸਿੱਖ ਮਿਸ਼ਨਰੀ ਅਤੇ ਦਸਮ ਗ੍ਰੰਥ

॥ਮਿਸ਼ਨਰੀ ਅਤੇ ਦਸਮ ਗ੍ਰੰਥ॥
ਮਿਸ਼ਨਰੀ ਕਾਲਜਾ ਵਿਚ ਗੁਰਬਾਣੀ ਗਿਆਨ ਸਿਧਾਂਤ ਪੰਥ ਪ੍ਰਮਾਣਿਤ ਰਹਿਤ ਮਰਿਯਾਦਾ ਵਿਚ ਸੋਚ ਦੇ ਤਲ ਉੱਤੇ ਹਰ ਸਿੱਖ ਨੂੰ ਦ੍ਰਿੜ ਕੀਤਾ ਜਾਦਾ ਹੈ ਜਿਥੇ ਇਹਨਾਂ ਸੰਸਥਾਵਾ ਨੇ ਗੁਰਬਾਣੀ ਵਿਆਖਿਆ ਨੂੰ ਵੇਦਾਂਤ ਤੋ ਮੁਕਤ ਕਰਨ ਦਾ ਮਾਣ ਮਤਾ ਕਾਰਜ ਕੀਤਾ ਉਸ ਦੇ ਨਾਲ ਨਾਲ ਹੋਰ ਸਹਿਤ ਦੀ ਜਾਣਕਾਰੀ ਦੇਣ ਦੇ ਹੀਲੇ ਵੀ ਕੀਤੇ ਹਨ
ਦਸਮ ਗ੍ਰੰਥ ਮਿਸ਼ਨਰੀ ਸੋਚ ਮੁਤਾਬਕ ਕਦੇ ਵੀ ਵਿਵਾਦ ਦਾ ਹਿਸਾ ਨਹੀ ਬਣਿਆ ਮੈ ਖੁਦ ਇਹਨਾਂ ਸੰਸਥਾਵਾ ਵਿਚ ਵਿਚਰ ਕੇ ਦੇਖਿਆ ਇਸ ਦਾ ਕੁਝ ਭਾਗ ਸਾਨੂੰ ਜਾਣਕਾਰੀ ਲਈ ਪੜਾਇਆ ਗਿਆ
ਉਸ ਦੀ ਵਿਚਾਰ ਧਾਰਾ ਤੋ ਜਾਣੂ ਕਰਵਾਇਆ ਗਿਆ ਵਿਵਾਦ ਲਈ ਨਹੀ ਸਮਝਣ ਲਈ
ਇਸ ਨੂੰ ਵਿਵਾਧ ਬਨੋਉਣ ਪਿਛੇ ਵੀ ਸਪ੍ਰਦਾਈ ਸੋਚ ਸੀ ਦੋਸ ਸਿਰਫ ਮਿਸ਼ਨਰੀਆ ਦੇ ਮੱਥੇ ਮੜਿਆ ਗਿਆ
ਇਹ ਵਿਵਾਦ ਉਸ ਵਕਤ ਬਣਿਆ ਜਦੋ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਸ ਦਾ ਪਰਕਾਸ਼ ਕੀਤਾ ਗਿਆ
ਜੋ ਸਿਖੀ ਸਿਧਾਂਤਾ ਅਤੇ ਸਿੱਖ ਰਹਿਤ ਮਰਿਯਾਦਾ ਮੁਤਾਬਕ ਠੀਕ ਨਹੀ
ਮਿਸ਼ਨਰੀ ਸੋਚ ਅੰਦਰ ਇਕ ਗਲ ਪੁਰੀ ਤਰਾਂ ਕਾਇਮ ਹੈ ਕਿ ਸਿੱਖਾ ਦਾ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਹੈ ਉਸ ਦੀ ਬਰਾਬਰੀ ਕੋਈ ਨਹੀ ਕਰ ਸਕਦਾ
ਮਿਸ਼ਨਰੀ ਸੋਚ ਹਰ ਵਿਚਾਰ ਧਾਰਾ (ਦਸਮ ਗ੍ਰੰਥ)ਤੋ ਜਾਣੂ ਕਰਵੋਉਦੀ ਹੈ ਗੁਰਮਤ ਦੀ ਕਸਵਟੀ ਤੇ ਪਰਖ ਕੇ ਨਿਰਣਾ ਖੁਦ ਕਰਨਾ ਪੈਦਾ ਹੈ ਇਹਨਾਂ ਦਾਇਰਿਆ ਨੂੰ ਸਮਝਣ ਦਾ ਜਤਨ ਕਰੀਏ।
             ਸੰਦੀਪ ਸਿੰਘ ਕਾਫ਼ਰ
               9041607959

No comments:

Post a Comment