ਗੁਰਦੁਆਰੇ ਦਾ ਸਹੀ ਤੇ ਪੁਰਾਤਨ ਨਾਮ ਜੋ ਗੁਰੂ ਸਾਹਿਬ ਜੀ ਵੱਲੋਂ ਦਿਤਾ ਗਿਆ ਓਹ ਧਰਮਸ਼ਾਲਾ ਹੈ , ਜੋ ਬਹੁਤ ਢੁਕਵਾਂ ਹੈ ,ਕੇ ਧਰਮ ਸਿਖਣ ਦੀ ਜਗ੍ਹਾ ਲੋਕ ਧਰਮ ਦੀ ਸੋਝੀ ਹਾਸਲ ਕਰਨ ਆਉਂਦੇ ਸਨ /ਦਸ ਪਾਤਸ਼ਾਹੀਆਂ ਤੋਂ ਬਾਅਦ ਸੁਆਰਥੀ ਮਹੰਤ ਤੇ ਪੁਜਾਰੀ ਸ਼੍ਰੇਣੀ ਨੇ ਧਰਮਸ਼ਾਲਾ ਨੂੰ ਦੁਕਾਨਦਾਰੀ ਬਣਾਉਣ ਵਾਸਤੇ ਧਰਮਸ਼ਾਲਾ ਦਾ ਨਾਮ ਬਦਲ ਕੇ ਗੁਰਦੁਆਰਾ ਰਖ ਦਿਤਾ ਇਹ ਪ੍ਰਚਾਰ ਕੀਤਾ ਗਿਆ ਗੁਰਦੁਆਰ ਹੀ ਗੁਰੂ ਦਾ ਘਰ ਹੈ ਇਹ ਬਹੁਤ ਸ਼ਕਤੀਸ਼ਾਲੀ ਹੈ ਇਥੇ ਮੰਨਤਾਂ ਪੂਰੀਆਂ ਹੁਦੀਆਂ ਹਨ ,ਇਥੇ ਜੋ ਵੀ ਸਚੇ ਦਿਲ ਤੋ ਸੁਖਨਾ ਸੁਖਦਾ ਹੈ ਓਹ ਪੂਰੀ ਹੁੰਦੀ ਹੈ ,ਪੈਸੇ ਇਕਠੇ ਕਰਨ ਵਾਸਤੇ ਗੋਲਕ ਰਖ ਦਿਤੀ ਗਈ ,ਗੁਰਦੁਆਰੇ ਨੂੰ ਆਮਦਨ ਦਾ ਵਸੀਲਾ ਬਣਾ ਦਿਤਾ ਗਿਆ ਹੈ ,ਗੁਰੂਦੁਆਰੇ ਦੇ ਬਹਾਨੇ ਥਾਵਾਂ ਦੀ ਪੂਜਾ ਕੀਤੀ ਕਰਾਈ ਜਾ ਰਹੀ ਹੈ , ਗੁਰਦੁਆਰੇ ਚੌਧਰ ਵਾਸਤੇ ਵਰਤੇ ਜਾ ਰਹੇ ਹਨ ,ਥਾਂ ਥਾਂ ਤੇ ਬੇਲੋੜੇ ਵਡੀ ਗਿਣਤੀ ਵਿਚ ਗੁਰਦੁਆਰੇ ਉਸਾਰੇ ਜਾ ਰਹੇ ਹਨ ਤਾਂ ਕੇ ਬੇਕਦਰੀ ਹੋਵੇ ਅਤੇ ਗੁਰੂ ਪ੍ਰਤੀ ਖਿਚ ਤੇ ਸ਼ਰਧਾ ਖਤਮ ਕੀਤੀ ਜਾ ਸਕੇ ,ਇਸੇ ਤਰਾਂ ਹੋ ਰਿਹਾ ਹੈ ,ਇਹ ਮੰਨਿਆ ਜਾ ਰਿਹਾ ਹੈ ਕੇ ਗੁਰਦੁਆਰੇ ਵਿਚ ਹੀ ਰੱਬ ਜੀ ਅਤੇ ਗੁਰੂ ਜੀ ਦਾ ਵਾਸਾ ਹੈ ,ਪਰ ਗੁਰੁਰੱਬ ਜੀ ਸਭ ਜਗ੍ਹਾ ਹੈ ,[ਘਰਿ ਬਾਹਰਿ ਪ੍ਰਭੁ ਸਭਨੀ ਥਾਈ ] [ਗੁਰੁ ਮੇਰੇ ਸੰਗ ਸਦਾ ਹੈ ਨਾਲੇ ] ਇਹ ਜਰੂਰੀ ਨਹੀ ਕਿ ਹਰੇਕ ਇਤਹਾਸਕ ਥਾਂ ਤੇ ਗੁਰਦੁਆਰਾ ਹੀ ਬਣਾਇਆ ਜਾਵੇ ਸਗੋਂ ਚਪੜਚਿੜੀ ਦੀ ਯਾਦਗਾਰ ਵਾਂਗ ਲਾਇਬ੍ਰੇਰੀ, ਸਮਾਰਕ ,ਸਕੂਲ ,ਕਿਰਤ ਕਰਨ ਵਾਸਤੇ ਇਮਾਰਤ ਜਾਂ ਕੇਵਲਥੜਾ ਥੰਮ ਉਸਾਰ ਕੇ ਇਤਹਾਸਕ ਸਥਾਨ ਦਾ ਇਤਹਾਸ ਲਿਖਿਆ ਜਾ ਸਕਦਾ ਹੈ ਜਿਸ ਸੰਗਤਾਂ ਜਾ ਕੇ ਦੇਖਣ ਅਤੇ ਪ੍ਰੇਰਨਾ ਲੈਣ ਪਰਉਸ ਜਗ੍ਹਾ ਦੀ ਗੁਰਦੁਆਰਾ ਬਣਾ ਕੇ ਚੜ੍ਹਾਵਾ ਚਦਾ ਕੇ ਪੂਜਾ ਨਾ ਕੀਤੀ ਜਾਵੇ , ਜਿਸ ਜਗ੍ਹਾ ਦੀ ਪੂਜਾ ਸ਼ੁਰੂ ਹੋ ਜਾਵੇ ਉਸ ਦੇ ਇਤਹਾਸ ਦੀ ਅਸਲੀਅਤ ਖਤਮ ਹੋ ਜਾਂਦੀ ਹੈ , ਇਹ ਵੀ ਬਿਪਰ ਦੀ ਇਕ ਚਾਲ ਸੀ ਕਿ ਜੋ ਗੁਰੂ ਮਹਾਂਪੁਰਸ਼ ਸਚ ਬੋਲ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਕਰਮਕਾਂਡਾਂ ਤੋਂ ਮੁਕਤ ਕਰਦਾ ਹੈ, ਉਸਨੂੰ ਸਮੇਂ ਦੀ ਸਰਕਾਰ ਨਾਲ ਮਿਲ ਕੇ ਉਸ ਨੇ ਖਤਮ ਕੀਤਾ ,ਫਿਰ ਮਹਾਂਪੁਰਸ਼ ਦੀ ਸਿਖਿਆ, ਬਾਣੀ ਤੋਂ ਤੋੰੜਨ ਵਾਸਤੇ ਉਸਦੀ ਸਮਾਧ ਹੋਂਦ ਵਿਚ ਲਿਆਂਦੀ ਗਈ ਤਾਂ ਕੇ ਗੁਰੂਆਂ ਮਹਾਂਪੁਰਸ਼ਾਂ ਦੀ ਸਿਖਿਆ ਦਾ ਵੀ ਕਤਲ ਕੀਤਾ ਜਾ ਸਕੇ ,ਇਸ ਪ੍ਰਕਾਰ ਲੋਕ ਸਮਾਧ ਯਾਦ ਬਣਾਉਣ ਸਾਂਭਣ ਤੇ ਪੂਜਾ ਕਰਨ ਮਸਤ ਹੋ ਕੇ ਰੁਝ ਜਾਂਦੇ ਹਨ ਤੇ ਗੁਰੂ ਮਹਾਂਪੁਰਸ਼ ਦੀ ਸਿਖਿਆ ਬਾਣੀ ਤੋਂ ਟੁਟ ਜਾਂਦੇ ਹਨ , ਸਾਨੂੰ ਵੀ ਇਹ ਚਾਲ ਸਮਝ ਨਹੀ ਆਈ ਇਸੇ ਕਰਕੇ ਅਸੀਂ ਵੀ ਇਕ ਸਮਾਧ ਯਾਦ ਵਜੋਂ ਧਰਮਸ਼ਾਲਾ ਨੂੰ ਗੁਰਦੁਆਰਾ ਮੰਨ ਕੇ ਉਸਦੀ ਪੂਜਾ ਕਰਦੇ ਹਾਂ ਬਾਣੀ ਗੁਰੂ ਦੀ ਸਿਖਿਆ ਤੇ ਚਲ ਕੇ ਗੁਰੂ ਦਾ ਸਤਿਕਾਰ ਨਹੀ ਕਰਦੇ , ਸੋ ਗੁਰਮਤ ਅਨੁਸਾਰ ਗੁਰਦੁਆਰਾ ਇਕ ਧਰਮਸ਼ਾਲਾ (ਸਕੂਲ )ਹੈ ਇਥੇ ਆ ਗੁਰੂ ਦਾ ਗਿਆਨ ਹਾਸਲ ਕਰਨਾ ਹੈ ,ਧਰ੍ਮਸ਼ਾਲ ਵਾਸਤੇ ਗੁਰਦੁਆਰ ਲਫਜ਼ ਹੁਣ ਪ੍ਰਚਲਤ ਹੋ ਚੁੱਕਾ ਹੈ , ਬੋਲਣਾ ਸਾਡੀ ਮਜਬੂਰੀ ਬਣ ਗਿਆ ਹੈ ਬਾਣੀ ਵਿਚ ‘ਗੁਰਦੁਆਰੇ ਦਾ ਅਰਥ ਗੁਰੂ ਦੇ ਰਾਹੀਂ ; ਹਨ ,ਬਾਣੀ ਵਿਚ ਇਮਾਰਤ ਨੂੰ ਗੁਰਦੁਆਰਾ ਨਹੀ ਕਿਹਾ , ਸਾਰਾ ਸੰਸਾਰ ਹੀ ਗੁਰੂ ਦਾ ਘਰ ਹੈ ਸਭ ਜਗ੍ਹਾਗੁਰੂ ਦੇ ਹੁਕਮ ਵਿਚ ਚਲਣਾ ਚਾਹੀਦਾ ਹੈ ,ਆਓ ਧਰਮਸ਼ਾਲਾ (ਗੁਰਦੁਆਰਾ)ਦੇ ਮਨੋਰਥ ਨੂੰ ਸਮਝੀਏ ,
Be Sociable, Share!
Related Posts
No comments:
Post a Comment