Tuesday, 25 July 2017

ਰਾਮ v/s ਰਾਮਚੰਦਰ

ਗੁਰੂ ਗ੍ਰੰਥ ਸਾਹਿਬ ਵਿਚ “ਰਾਮ” ਦਾ ਨਾਂ 2533 ਵਾਰ ਆਉਂਦਾ ਹੈ ਪਰ ਪੜ੍ਹੋ ਕਿ ਗੁਰੂ ਗ੍ਰੰਥ ਸਾਹਿਬ ਵਿਚ ਰਾਮ ਚੰਦਰ ਬਾਰੇ ਕੀ ਲਿਖਿਆ ਹੈ
ਡਾਕਟਰ ਹਰਜਿੰਦਰ ਸਿੰਘ ਦਿਲਗੀਰ

ਭਾਈ ਕਾਨ੍ਹ ਸਿੰਘ ਨਾਭਾ (ਮਹਾਨ ਕੋਸ਼ ਸਫ਼ੇ 1022-23) ਮੁਤਾਬਿਕ “ਰਾਮ” ਲਫ਼ਜ਼ ਦੇ 13 ਵੱਖ-ਵੱਖ ਪਿਛੋਕੜ ਹਨ । ਕਿਉਂਕਿ ਉਨ੍ਹਾਂ ਵਿਚੋਂ ਸਿਰਫ਼ ਦੋ ਦਾ ਹੀ ਹਥਲੇ ਮਜ਼ਮੂਨ ਨਾਲ ਸਬੰਧ ਹੈ ਇਸ ਕਰ ਕੇ ਮੈਂ ਉਨ੍ਹਾਂ ਦੋਹਾਂ ਦਾ ਜਿ਼ਕਰ ਹੀ ਕਰਾਂਗਾ । ਪਹਿਲੇ ਰਾਮ ਦਾ ਮਤਲਬ ਹੈ: “ਉਹ ਪਾਰਬ੍ਰਹਮ, ਸਰਬ ਵਿਆਪੀ, ਕਰਤਾਰ” ਅਤੇ ਦੂਜਾ ਰਾਮ ਅਣੁਧਿਆ ਦੇ ਰਾਜੇ ਦਸ਼ਰਥ ਦਾ ਪੁਤਰ ਸੀ । ਗੁਰੁ ਗ੍ਰੰਥ ਸਾਹਿਬ ਵਿਚ ਇਨ੍ਹਾਂ ਦੋਹਾਂ ਰਾਮਾਂ ਦਾ ਹੀ ਜਿ਼ਕਰ ਆਉਂਦਾ ਹੈ ।

ਮੂਲਵਾਦੀ ਹਿੰਦੂ ਅਤੇ ਗ਼ੈਰ-ਹਿੰਦੂਆਂ ਨਾਲ ਨਫ਼ਰਤ ਕਰਨ ਵਾਲੇ ਫਿ਼ਰਕੂ ਹਿੰਦੂਆਂ ਅਤੇ ਉਨ੍ਹਾਂ ਦੇ ਚਾਪਲੂਸ ਲੇਖਕਾਂ ਨੇ ਗੁਰੁ ਗ੍ਰੰਥ ਸਾਹਿਬ ਵਿਚ 2533 ਵਾਰ “ਰਾਮ” ਲਫ਼ਜ਼ ਆਉਣ ਵਲ ਇਸ਼ਾਰਾ ਕਰਦਿਆਂ ਇਹ ਵੀ ਯਬਲੀ ਮਾਰੀ ਸੀ ਕਿ ਕਿਉਂਕਿ ਗੁਰੁ ਗ੍ਰੰਥ ਸਾਹਿਬ ਵਿਚ “ਰਾਮ” ਦਾ ਨਾਂ ਏਨੀ ਵਾਰ ਆਇਆ ਹੈ ਇਸ ਕਰ ਕੇ ਸਿੱਖਾਂ ਨੂੰ ਅਯੁਧਿਆ ਵਾਲੇ “ਰਾਮ” ਦੀ ਪੂਜਾ ਕਰਨੀ ਚਾਹੀਦੀ ਹੈ । ਕੁਝ ਕੂ ਚਾਪਲੂਸ, ਦੰਭੀ ਅਤੇ ਹਿੰਦੂ ਮੂਲਵਾਦੀਆਂ ਤੋਂ ਨਿੱਕੇ-ਨਿੱਕੇ ਫ਼ਾਇਦੇ ਲੈਣ ਦੇ ਖ਼ਾਹਿਸ਼ਮੰਦ ਸਿੱਖਾਂ ਨੇ ਵੀ ਇਸ ਗੱਲ ਨੂੰ ਪਰਚਾਰਨ ਦੀ ਨਾਕਾਮ ਕੋਸਿ਼ਸ਼ ਕੀਤੀ ਕਿ ਗੁਰੁ ਗ੍ਰੰਥ ਸਾਹਿਬ ਵਿਚ ਰਾਜਾ ਦਸ਼ਰਥ ਦੇ ਪੁੱਤਰ ਰਾਮ ਚੰਦ ਦਾ ਹੀ 2533 ਵਾਰੀ ਜਿ਼ਕਰ ਹੈ ਤੇ ਉਸ ਰਾਮ ਕਾਰਨ ਹੀ ਸਿੱਖ ਹਿੰਦੂ ਧਰਮ ਦਾ ਹਿੱਸਾ ਹਨ । ਮੂਲਵਾਦੀ ਹਿੰਦੂਆਂ ਦੇ ਅਜਿਹੇ ਖ਼ੁਸ਼ਾਮਦੀਆਂ ਵਿਚ ਮਿਨਾਰਟੀ ਕਮਿਸ਼ਨ ਦਾ ਤਰਲੋਚਨ ਸਿੰਘ ਅਤੇ ਦਿੱਲੀ ਦਾ ਸਾਧ ਵਿਰਸਾ ਸਿੰਘ ਵੀ ਸ਼ਾਮਿਲ ਹਨ ।

ਗੁਰੁ ਗ੍ਰੰਥ ਸਾਹਿਬ ਵਿਚਲਾ “ਰਾਮ” ਕਿਹੜਾ ਹੈ ?

ਇਹ ਸਹੀ ਹੈ ਕਿ ਗੁਰੁ ਗ੍ਰੰਥ ਸਾਹਿਬ ਵਿਚ “ਰਾਮ” ਲਫ਼ਜ਼ 2533 ਤੋਂ ਵਧ ਵਾਰੀ ਆਇਆ ਹੈ । ਪਰ ਇਸ ਵਿਚੋਂ 2525 ਵਾਰੀ “ਰਾਮ” ਲਫ਼ਜ਼ ਅਕਾਲ ਪੁਰਖ, ਵਾਹਿਗੁਰੂ, ਪਰਮਾਤਮਾ ਵਾਸਤੇ ਹੈ ਜਿਹੜਾ ਹਰ ਥਾਂ “ਰਮਿਆ” ਹੋਇਆ ਹੈ । “ਰਮਿਆ” ਹੋਇਆ ਦਾ ਮਤਲਬ ਹੈ “ਜੋ ਹਰ ਥਾਂ ਵਿਚਰਦਾ ਹੈ, ਫਿਰਦਾ ਹੈ, ਮੌਜੂਦ ਹੈ, ਸਮਾਇਆ ਹੋਇਆ ਹੈ ।” “ਰਾਮ” ਇਸੇ “ਰਮੇ’ ਹੋਣ ਤੋਂ ਹੀ ਬਣਿਆ ਹੈ । ਗੁਰੁ ਗ੍ਰੰਥ ਸਾਹਿਬ ਵਿਚ 2525 ਵਾਰ ਇਸੇ ਰਮੇ ਹੋਏ, ਰਾਮ, ਰਮੱਈਆ, ਰਾਮੱਈਆ ਦਾ ਹੀ ਜਿ਼ਕਰ ਹੈ ।

ਦੂਜੇ ਪਾਸੇ, ਅਯੁਧਿਆ ਦੇ ਰਾਜੇ ਦਸ਼ਰਥ ਦੇ ਪੁੱਤਰ ਰਾਮ ਦਾ ਜਿ਼ਕਰ ਵੀ ਗੁਰੁ ਗ੍ਰੰਥ ਸਾਹਿਬ ਵਿਚ ਹੈ । ਪਰ ਇਹ ਸਿਰਫ਼ 8 ਥਾਂਵਾਂ ‘ਤੇ ਹੈ । ਉਹ ਅੱਠ ਹਵਾਲੇ ਇਹ ਹਨ:

ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ ॥

ਕੇਤੀਆਂ ਕੰਨ੍ਹ ਕਹਾਣੀਆਂ ਕੇਤੇ ਬੇਦ ਬਿਚਾਰ ॥ (ਗਰੂ ਗ੍ਰੰਥ ਸਾਹਿਬ, ਸਫ਼ਾ 464)

ਪਾਡੇ ਤੁਮਰਾ ਰਾਮ ਚੰਦ ਸੋ ਭੀ ਆਵਤੁ ਦੇਖਿਆ ॥

ਰਾਵਣ ਸੇਤੀ ਸਰਬਰ ਹੋਈ ਘਰ ਕੀ ਜਇ ਗਵਾਈ ਥਾਂ ॥ (ਗਰੂ ਗ੍ਰੰਥ ਸਾਹਿਬ, ਸਫ਼ਾ 875)

ਰੋਵੈ ਰਾਮ ਨਿਕਾਲਾ ਭਇਆ ॥

ਸੀਤਾ ਲਖਮਣੁ ਵਿਛੁੜਿ ਗਇਆ ॥ (ਗਰੂ ਗ੍ਰੰਥ ਸਾਹਿਬ, ਸਫ਼ਾ 953)

ਰਾਮ ਝੁਰੈ ਦਲ ਮੇਲਵੈ ਅੰਤਰੀ ਬਲੁ ਅਧਿਕਾਰ ॥

ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰ ॥ (ਗਰੂ ਗ੍ਰੰਥ ਸਾਹਿਬ, ਸਫ਼ਾ 1412)

ਮਨ ਮਹਿ ਝੁਰੈ ਰਾਮ ਚੰਦ ਸੀਤਾ ਲਛਮਣ ਜੋਗੁ ॥

ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ ॥ (ਗਰੂ ਗ੍ਰੰਥ ਸਾਹਿਬ, ਸਫ਼ਾ 1412)

ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥ (ਗਰੂ ਗ੍ਰੰਥ ਸਾਹਿਬ, ਸਫ਼ਾ 1428)

ਰਾਮੁ ਰਾਮੁ ਕਰਤਾ ਸਭ ਜਗੁ ਫਿਰੈ, ਰਾਮ ਨਾ ਪਾਇਆ ਜਾਇ ॥

ਅਗਮੁ ਅਗੋਚਰੁ ਅਤਿ ਵਡਾ ਅਤੁਲ ਨਾ ਤੁਲਿਆ ਜਾਇ ॥ (ਗਰੂ ਗ੍ਰੰਥ ਸਾਹਿਬ, ਸਫ਼ਾ 555)

ਕਬੀਰ ਰਾਮ ਕਹਿਨ ਮਹਿ ਭੇਦੁ ਹੈ ਤਾ ਮਹਿ ਏਕੁ ਬੀਚਾਰੁ ॥

ਸੋਈ ਰਾਮ ਸਭੈ ਕਹਿਹ ਸੋਈ ਕਉਕਤਹਾਰ ॥ (ਗਰੂ ਗ੍ਰੰਥ ਸਾਹਿਬ, ਸਫ਼ਾ 1374)

ਇਨ੍ਹਾਂ ਅੱਠਾਂ ਵਿਚੋਂ ਪਹਿਲੇ ਛੇਆਂ ਸਲੋਕਾਂ ਤੋਂ ਇਕ ਅੰਞਾਣਾ ਵੀ ਸਮਝ ਸਕਦਾ ਹੈ ਕਿ ਇਥੇ ਅਯੁਧਿਆ ਦੇ ਰਾਜੇ ਰਾਮ ਚੰਦ ਦਾ ਸਿੱਧਾ ਜਿ਼ਕਰ ਕੀਤਾ ਹੈ । ਪਹਿਲੇ ਸਲੋਕ ਵਿਚ ਕਿਹਾ ਗਿਆ ਹੈ ਕਿ ਸਿਰਫ਼ ਨਿਰਭਉ ਨਿਰੰਕਾਰ ਵਾਹਿਗੁਰੂ ਹੀ ਸਭ ਥਾਂ ਰਮਿਆ ਹੋਇਆ ਹੈ ਅਤੇ (ਅਯੁਧਿਆ ਵਾਲੇ) ਰਾਮ ਵਰਗੇ ਕਿੰਨੇ ਹੀ (ਰਾਜੇ ਵਗ਼ੈਰਾ) ਘੱਟਾ-ਮਿੱਟੀ ਵਾਂਗ ਛਿਣ ਭੰਗਰ ਦਾ ਵਜੂਦ ਰਖਦੇ ਸਨ । ਰਾਮ ਵਾਂਗ ਕ੍ਰਿਸ਼ਨ ਵਰਗਿਆਂ ਦੀਆਂ ਲੀਲ੍ਹਾਵਾਂ ਅਤੇ ਅਜਿਹੀਆਂ ਹੋਰ ਕਹਾਣੀਆਂ ਲਿਖਣ ਵਾਲੀਆਂ ਕਿਤਾਬਾਂ (ਵੇਦ ਵਗ਼ੈਰਾ) ਵੀ ਬਹੁਤ ਹਨ ।

ਦੂਜਾ ਸਲੋਕ ਰਾਵਣ ਵੱਲੋਂ ਅਯੁਧਿਆ ਦੇ ਰਾਜੇ ਰਾਮ ਚੰਦ ਦੀ ਸੀਤਾ ਚੁਕੇ ਜਾਣ ਦਾ ਜਿ਼ਕਰ ਕਰਦਿਆਂ ਉਸ ਰਾਮ ਚੰਦ ਨੂੰ ਇਕ ਬੇਬਸ, ਫਸਿਆ ਹੋਇਆ ਤੇ ਲਾਚਾਰ ਕਹਿੰਦਾ ਹੈ (ਕੀ ਭਗਵਾਨ ਏਨਾ ਵਿਚਾਰਾ ਹੁੰਦਾ ਹੈ?) । ਤੀਜੇ ਸਲੋਕ ਵਿਚ ਰਾਮ ਨੂੰ ਦੇਸ ਨਿਕਾਲੇ (ਬਨਵਾਸ) ਦਾ ਜਿ਼ਕਰ ਕਰਦਿਆਂ, ਸੀਤਾ ਦੇ ਅਗਵਾ ਹੋ ਜਾਣ ਅਤੇ ਉਸ ਨੂੰ ਵਾਪਿਸ ਹਾਸਿਲ ਕਰਨ ਦੀ ਲੜਾਈ ਵਿਚ ਲਛਮਣ ਦੇ ਬੇਹੋਸ਼ ਹੋਣ ਵੇਲੇ ਰਾਜਾ ਰਾਮ ਚੰਦ ਦੇ ਰੋਣ ਤੇ ਵਿਰਲਾਪ ਕਰਨ ਦਾ ਹਾਲ ਬਿਆਨ ਕੀਤਾ ਹੈ । ਚੌਥੇ ਸਲੋਕ ਵਿਚ ਵੀ ਰਾਜਾ ਰਾਮ ਚੰਦ, ਹੁਣ, ਸੀਤਾ ਤੇ ਲਛਮਣ ਨੂੰ ਬਚਾਉਣ ਵਾਸਤੇ ਬਾਂਦਰਾਂ (ਹਨੂਮਾਨ) ਦੀ ਫ਼ੌਜ ‘ਤੇ ਹੀ ਟੇਕ ਰਖਦਾ ਹੈ । ਪਂਜਵੇਂ ਸਲੋਕ ਵਿਚ ਵੀ ਇਹੀ ਗੱਲ ਦੁਹਰਾਈ ਹੋਈ ਹੈ ਕਿ ਰਾਮ ਚੰਦ ਤਾਂ ਵਿਚਾਰਾ ਲਾਚਾਰ ਹੈ ਤੇ ਮਨ ਵਿਚ ਝੂਰਦਾ ਹੈ । ਉਹ ਹਨੂਮਾਨ ਦੀ ਮਿਹਰ ਅਤੇ ਰਹਿਮ ਸਦਕਾ ਹੀ ਵਹੁਟੀ ਅਤੇ ਭਰਾ ਨੂੰ ਬਚਾਅ ਸਕਦਾ ਹੈ । ਛੇਵੇਂ ਸਲੋਕ ਵਿਚ ਗੁਰੁ ਸਾਹਿਬ ਕਹਿੰਦੇ ਹਨ ਕਿ ਦੁਨੀਆਂ ਵਿਚ ਅਜਿਹੇ ਕਈ ਰਾਮ ਆਏ ਤੇ ਕਈ ਗਏ ਤੇ ਉਨ੍ਹਾਂ ਦੇ ਟੱਬਰ, ਪਰਵਾਰ, ਖ਼ਾਨਦਾਨ ਵੀ ਬੜੇ ਵੱਡੇ ਸਨ । ਸੋ ਇਨ੍ਹਾਂ ਛੇਆਂ ਸਲੋਕਾਂ ਵਿਚ ਸਾਫ਼ ਸਪਸ਼ਟ ਤੌਰ ‘ਤੇ ਅਯੁਧਿਆ ਦੇ ਰਾਜੇ ਰਾਮ ਚੰਦ ਦਾ ਜਿ਼ਕਰ ਹੈ ਅਤੇ ਹਿੰਦੂ ਇਸੇ ਰਾਮ ਚੰਦ ਨੂੰ ਹੀ ਪ੍ਰਮਾਤਮਾ ਸਮਝ ਕੇ ਉਸ ਦੀ ਪੂਜਾ ਕਰਦੇ ਹਨ ।

ਹਿੰਦੂਆਂ ਦੇ ਇਸ “ਪ੍ਰਮਾਤਮਾ” ਜਾਂ “ਨਾਇਕ” ਰਾਜਾ ਰਾਮ ਚੰਦ ਦੀ ਜਿ਼ੰਦਗੀ ਦੀ ਕਥਾ ਮਹਾਨ ਕਵੀ ਤੁਲਸੀ ਦਾਸ ਅਤੇ ਮਹਾਂਰਿਸ਼ੀ ਵਾਲਮੀਕੀ ਜੀ ਵੱਲੋਂ ਲਿਖੀਆਂ ਰਾਮਾਇਣਾਂ ਵਿਚ ਪੇਸ਼ ਹੈ । ਇਨ੍ਹਾਂ ਰਾਮਾਇਣਾਂ ਵਿਚੋਂ ਪਤਾ ਲਗਦਾ ਹੈ ਕਿ ਕਿਵੇਂ ਰਾਮ ਤੇ ਉਸ ਦੇ ਤਿੰਨ ਭਰਾਵਾਂ ਦਾ ਜਨਮ ਹੋਇਆ, ਕਿਵੇਂ ਸੀਤਾ ਦਾ ਜਨਮ ਹੋਇਆ, ਕਿਵੇਂ ਮਤਰੇਈ ਮਾਂ ਨੇ ਵੱਸ ਵਿਚ ਕੀਤੇ ਪਤੀ ਦਸ਼ਰਥ ਤੋਂ ਰਾਮ ਨੂੰ ਬਨਵਾਸ ਦਿਵਾਇਆ, ਕਿਵੇਂ ਲਛਮਣ ਨੇ ਸਰੁਪਨਖਾ ਦੀ ਬੇਇਜ਼ਤੀ ਕੀਤੀ, ਕਿਵੇਂ ਰਾਵਣ ਨੇ ਭੈਣ ਦੀ ਬੇਇਜ਼ਤੀ ਦਾ ਬਦਲਾ ਲੈਣ ਵਾਸਤੇ ਸੀਤਾ ਨੂੰ ਅਗਵਾ ਕੀਤਾ (ਪਰ ਉਸ ਮਹਾਨ ਰਾਵਣ ਨੇ ਸੀਤਾ ਦੇ ਜਿਸਮ ਨੂੰ ਹੱਥ ਤਕ ਨਹੀਂ ਲਾਇਆ), ਕਿਵੇਂ ਰਾਮ ਨੇ ਵਹੁਟੀ ਵਾਪਿਸ ਲੈਣ ਵਾਸਤੇ ਰਾਵਣ ਨਾਲ ਜੰਗ ਕੀਤਾ ਤੇ ਇਸ ਦੌਰਾਨ ਲਛਮਣ ਜ਼ਖ਼ਮੀ ਹੋਇਆ, ਕਿਵੇਂ ਰਾਮ ਨੇ ਵਿਰਲਾਪ ਕੀਤਾ ਤੇ ਫਿਰ ਬਾਂਦਰਾਂ ਦੀ ਫ਼ੌਜ ਤੋਂ ਮਦਦ ਮੰਗੀ, ਕਿਵੇਂ ਰਾਮ ਨੇ ਚਲਾਕੀ ਨਾਲ ਦੁਸ਼ਮਣ ਨੂੰ ਮਾਰਿਆ, ਕਿਵੇਂ ਰਾਮ ਚੰਦ ਨੇ ਧੋਬੀ ਦੇ ਮਿਹਣਾ ਮਾਰਨ ‘ਤੇ ਵਹੁਟੀ ਨੂੰ ਘਰੋਂ ਕੱਢ ਦਿਤਾ, ਕਿਵੇਂ ਲਛਮਣ ‘ਤੇ ਗੁੱਸਾ ਕਰ ਕੇ ਉਸ ਨੂੰ ਦੁਨੀਆਂ ਛੱਡਣ ‘ਤੇ ਮਜਬੂਰ ਕੀਤਾ ਅਤੇ ਕਿਵੇਂ ਸ਼ੰਬੂਕ ਰਿਸ਼ੀ ਨੂੰ ਇਸ ਕਰ ਕੇ ਮਰਵਾ ਦਿਤਾ ਕਿਉਂ ਕਿ ਉਹ ਅਖੌਤੀ ਅਛੂਤ ਸੀ । ਵਧੇਰੇ ਤਫ਼ਸੀਲ ਵਾਸਤੇ ਵੇਖੌ: ਜੌਨ ਡੋਸਨ ਲਿਖਤ “ਹਿੰਦੂ ਮਿਥਿਹਾਸ ਕੋਸ਼”, ਭਾਸ਼ਾ ਵਿਭਾਗ, 1998 ਦੀ ਐਡੀਸ਼ਨ, ਸਫ਼ੇ 99, 464 ਤੋਂ 471, 474-76, 485-86 ਅਤੇ ਭਾਈ ਕਾਨ੍ਹ ਸਿੰਘ ਨਾਭਾ ਦਾ “ਮਹਾਨ ਕੋਸ਼”, ਸਫ਼ੇ 1032-33 ਅਤੇ 247) ।

ਉਪਰ ਦਿੱਤੇ ਅੱਠ ਸਲੋਕਾਂ ਵਿਚ ਇਸ ਰਾਜੇ ਰਾਮ ਚੰਦ ਦਾ ਜਿ਼ਕਰ ਕੀਤਾ ਹੈ, ਜਿਸ ਨੂੰ ਹਿੰਦੂ ਲੋਕ ਪ੍ਰਮਾਤਮਾ/ਭਗਵਾਨ ਮੰਨਦੇ ਹਨ ਅਤੇ ਉਸ ਦੀ ਪੂਜਾ ਕਰਦੇ ਹਨ । ਹਿੰਦੂਆਂ ਨੂੰ ਹੱਕ ਹੈ ਕਿ ਉਹ ਜਿਸ ‘ਤੇ ਮਰਜ਼ੀ ਯਕੀਨ ਰੱਖਣ ਤੇ ਜਿਸ ਨੂੰ ਜੀਅ ਚਾਹੇ ਰੱਬ ਮੰਨਣ । ਮੈਂ ਤਾਂ ਰਾਮਾਇਣ ਵਿਚ ਜਾਂ ਗੁਰੁ ਗ੍ਰੰਥ ਸਾਹਿਬ ਵਿਚ ਪੇਸ਼ ਹੋਈ ਰਾਜੇ ਰਾਮ ਚੰਦ ਦੀ ਸ਼ਖ਼ਸੀਅਤ ਦਾ ਲੇਖਾ-ਜੋਖਾ ਵੀ ਨਹੀਂ ਕਰਨਾ ਕਿਉਂਕਿ ਹਿੰਦੂ ਉਸ ‘ਤੇ ਅਕੀਦਾ ਰਖਦੇ ਹਨ । ਮੈਂ ਕਿਸੇ ਦੇ ਜਜ਼ਬਾਤ ‘ਤੇ ਟਿੱਪਣੀ ਨਹੀਂ ਕਰਨੀ ਚਾਹੁੰਦਾ ਕਿਉਂ ਕਿ ਮੈਂ ਵੀ ਨਹੀਂ ਚਾਹਵਾਂਗਾ ਕਿ ਕੋਈ ਅਣਮਤੀਆ ਮੇਰੇ ਧਾਰਮਿਕ ਅਕੀਦੇ ਬਾਰੇ ਕੁਝ ਆਖੇ ।

ਉਪਰਲੇ ਸਲੋਕਾਂ ਵਿਚੋਂ ਆਖ਼ਰੀ ਦੋ (ਸਤਵਾਂ ਤੇ ਅਠਵਾਂ) ਸਲੋਕਾਂ ਵਿਚ ਗੁਰੁ ਗ੍ਰੰਥ ਸਾਹਿਬ ਵਿਚ ਪੇਸ਼ ਹੋਏ ਰਾਜੇ ਰਾਮ ਬਾਰੇ ਕਿਹਾ ਗਿਆ ਹੈ ਕਿ ਹਿੰਦੂ ਜਿਸ ਰਾਜੇ ਰਾਮ ਚੰਦ ਨੂੰ ਦੇਵਤਾ ਮੰਨਦੇ ਹਨ ਉਹ ਪਰਮਾਤਮਾ ਨਹੀਂ ਹੈ । ਪਰਮਾਤਮਾ ਤਾਂ “ਰਾਮ” ਹੈ (ਜੋ ਕਦੇ ਵੀ ਇਨਸਾਨ ਦੀ ਜੂਨ ਵਿਚ ਨਹੀਂ ਆਉਂਦਾ) ਅਤੇ ਅਯੁਧਿਆ ਵਾਲੇ ਰਾਮ ਚੰਦ ਦਾ ਨਾਂ ਉਸ ਪਰਮਾਤਮਾ ਦੇ ਨਾਂ “ਰਾਮ” ਵਰਗਾ ਹੋਣ ਕਰ ਕੇ ਹੀ ਸਾਰੇ ਭੁਲੇਖੇ ਪਏ ਹਨ । ਇਹ ਤਾਂ ਇਸੇ ਤਰ੍ਹਾਂ ਹੈ ਜਿਵੇਂ ਲੋਕਾਂ ਨੇ ਆਪਣੇ ਬੱਚਿਆਂ ਦੇ ਨਾਂ ਨਾਨਕ ਸਿੰਘ, ਅੰਗਦ ਸਿੰਘ, ਅਰਜਨ ਸਿੰਘ, ਗੋਬਿੰਦ ਸਿੰਘ ਰਖ ਲਏ । ਹਿੰਦੂਆਂ ਵਿਚ ਵੀ ਸਦੀਆਂ ਤੋਂ ਬੱਚਿਆਂ ਦੇ ਨਾਂ ਰਾਮ, ਰਾਮ ਚੰਦ, ਰਾਮ ਪਾਲ ਰੱਖੇ ਜਾਂਦੇ ਰਹੇ ਹਨ ਤੇ ਰੱਖੇ ਜਾ ਰਹੇ ਹਨ । ਇਸੇ ਤਰ੍ਹਾਂ ਹੀ ਹਿੰਦੂ ਆਪਣੇ ਬੱਚਿਆਂ ਦਾ ਨਾਂ ਕ੍ਰਿਸ਼ਨ ਹੀ ਨਹੀਂ ਬਲਕਿ “ਮਹਾਰਾਜ ਕ੍ਰਿਸ਼ਨ” ਵੀ ਰਖ ਲੈਂਦੇ ਹਨ (ਸਿਤਾਰ ਦੇ ਬਾਦਸ਼ਾਹ ਵਿਲਾਇਤ ਖਾਂ ਨਾਲ ਤਬਲੇ ਦੀ ਸੰਗਤ ਕਰਨ ਵਾਲੇ ਦਾ ਨਾਂ ਵੀ ਮਹਾਰਾਜ ਕ੍ਰਿਸ਼ਨ ਹੈ) । ਇਸ ਤੋਂ ਇਲਾਵਾ ਕਈ ਹੋਰ ਨਾਂ ਰਾਮ ਕਿਸ਼ਨ, ਬਲਰਾਮ, ਵਾਸਦੇਵ, ਗੋਵਰਧਨ ਅਤੇ ਦਰਜਨਾਂ ਹੋਰ ਨਾਂ ਵੀ (ਜਿਹੜੇ ਪ੍ਰਮਾਤਮਾ ਦੇ ਨਾਂਵਾਂ ਵਜੋਂ ਜਾਣੇ ਜਾਂਦੇ ਹਨ) ਹਿੰਦੂ ਮਾਪੇ ਆਪਣੇ ਬੱਚਿਆਂ ਨੂੰ ਦੇਂਦੇ ਸਨ । ਇਸੇ ਸੋਚ ਨਾਲ ਹੀ ਅਯੁਧਿਆ ਦੇ ਰਾਜੇ ਦਸ਼ਰਥ ਨੇ ਵੀ ਆਪਣੇ ਸਭ ਤੋਂ ਵੱਡੇ ਬੱਚੇ ਦਾ ਨਾਂ ਪ੍ਰਮਾਤਮਾ ਦੇ ਇਕ ਨਾਂ ਰਾਮ ਦੇ ਨਾਂ ‘ਤੇ ਰਖ ਦਿਤਾ ਹੋਵੇਗਾ । ਇੰਜ ਹੀ ਦੁਆਰਕਾ ਦੇ ਬਾਬਾ ਵਾਸਦੇਵ ਨੇ ਆਪਣੇ ਬੱਚਿਆਂ ਦੇ ਨਾਂ ਪ੍ਰਮਾਤਮਾ ਦੇ ਨਾਂਵਾਂ ਕ੍ਰਿਸ਼ਨ, ਬਲਰਾਮ ਵਗੈਰਾ ਰੱਖੇ ਹੋਣਗੇ । ਕਿਉਂਕਿ ਉਹ ਰਾਜੇ ਸਨ ਇਸ ਕਰ ਕੇ ਲੇਖਕਾਂ ਨੇ ਉਨ੍ਹਾਂ ਦੀਆਂ ਲੀਲ੍ਹਾਵਾਂ (ਕਹਾਣੀਆਂ) ਬਣਾਈਆਂ ਅਤੇ ਇਸ ਬਾਰੇ ਕਿਤਾਬਾਂ ਲਿਖ ਦਿਤੀਆਂ । ਮਗਰੋਂ ਭੋਲੇ ਲੋਕਾਂ ਨੇ ਇਹ ਕਿਤਾਬਾਂ ਪੜ੍ਹ ਕੇ ਇਨ੍ਹਾਂ ਰਾਜਿਆਂ ਨੂੰ ਹੀ ਪ੍ਰਮਾਤਮਾ ਮੰਨਣਾ ਸ਼ੁਰੂ ਕਰ ਦਿਤਾ:

ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥

ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥ (ਗਰੂ ਗ੍ਰੰਥ ਸਾਹਿਬ, ਸਫ਼ਾ 423)

ਸਿੱਖ ਫ਼ਲਸਫ਼ੇ ਮੁਤਾਬਿਕ ਪ੍ਰਮਾਤਮਾ ਕਦੇ ਵੀ ਇਨਸਾਨੀ ਜਾਮੇ ਵਿਚ ਦੁਨੀਆਂ ‘ਤੇ ਨਹੀਂ ਆਉਂਦਾ ਅਤੇ ਜਿਹੜੀ ਜ਼ਬਾਨ ਪ੍ਰਮਾਤਮਾ ਦੇ ਅਵਤਾਰ ਧਾਰ ਕੇ ਇਨਸਾਨੀ ਜਾਮੇ ਵਿਚ ਆਉਣ ਦੀ ਗੱਲ ਕਰਦੀ ਹੈ ਉਸ ਜ਼ਬਾਨ ਨੂੰ ਸੜ ਜਾਣਾ (ਜਾਂ ਸਾੜ ਦਿਤਾ ਜਾਣਾ) ਚਾਹੀਦਾ ਹੈ:

ਸੋ ਮੁਖ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥

ਜਨਮ ਨਾ ਮਰੈ ਨ ਆਵੈ ਨਾ ਜਾਇ ॥

ਨਾਨਕ ਕਾ ਪ੍ਰਭੁ ਰਹਿਆ ਸਮਾਇ ॥ (ਗਰੂ ਗ੍ਰੰਥ ਸਾਹਿਬ, ਸਫ਼ਾ 1136)

ਗੁਰੁ ਗ੍ਰੰਥ ਸਾਹਿਬ ਵਿਚ ਤਾਂ ਅਯੁਧਿਆ ਦੇ ਰਾਜੇ ਰਾਮ ਚੰਦ ਨੂੰ ਛਿਣ-ਭੰਗਰ ਦਾ (ਵਕਤੀ) ਮੰਨਿਆ ਗਿਆ ਹੈ । ਜਿਵੇਂ ਧਰਤੀ ‘ਤੇ ਮਿੱਟੀ-ਘੱਟਾ (ਰਵਾਲ) ਉਡਦਾ ਹੈ ਅਤੇ ਫਿਰ ਇਸ ਵਿਚ ਹੀ ਮਿਲ ਜਾਂਦਾ ਹੈ, ਇਸੇ ਤਰ੍ਹਾਂ ਰਾਮ ਚੰਦ ਵਰਗੇ ਕਈ ਰਾਜੇ ਆਏ ਅਤੇ ਆਪਣਾ ਵਕਤ ਪੂਰਾ ਕਰ ਕੇ ਰਵਾਲ (ਮਿੱਟੀ-ਘੱਟਾ) ਵਾਂਗ ਪੰਜ ਤੱਤਾਂ ਵਿਚ ਸਮਾ ਗਏ:

ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ ॥ (ਗਰੂ ਗ੍ਰੰਥ ਸਾਹਿਬ, ਸਫ਼ਾ 464)

ਸੋ ਗੁਰੁ ਗ੍ਰੰਥ ਸਾਹਿਬ ਵਿਚ ਇਸ ਅਯੁਧਿਆ ਵਾਲੇ ਰਾਮ ਦਾ ਜਿ਼ਕਰ ਸਿਰਫ਼ ਅੱਠ ਵਾਰ ਆਇਆ ਹੈ ਪਰ ਪਰਮਾਤਮਾ, ਜੋ ਹਰ ਥਾ “ਰਮਿਆ ਹੋਇਆ” ਹੈ, ਉਸ “ਰਾਮ” ਦਾ ਜਿ਼ਕਰ 2525 ਵਾਰ ਆਇਆ ਹੈ ।

Saturday, 22 July 2017

नया जमाना।

वो जमाना लद गया जब कोई समाज सेवक अपने प्यार, परिवार, जाति, राज्य, धर्म से उठकर देश के लिए सैनिक, पत्रकार, नेता, व क्रांतिकारी बन लड़ने, सत्यग्रह, जासूसी व फांसी पर चढ़ने को तैयार रहते थे, पर अब पैसे,नशा, ज़मीन, व्यापार व ओहदे की खातिर अपना ज़मीर तक बेच देते हैं। इन जन सेवकों से किसी प्रकार की देश भक्ति की उम्मीद करना अपने आप को धोखा देने के बराबर है।
और आज का जमाना यह है कि अपने ही देश की मिडिया चिल्ला-चिल्लाकर दुनिया को बता रही है कि हमारी औकात दस दिनों से अधिक लड़ने की नहीं है |
$eriously
एक वह भी जमाना था जब गुप्तचरों को भेजा जाता था पता लगाने के लिए कि शत्रु देश के पास कितने दिनों तक लड़ने की तैयारी है | और अगर अपने देश का कोई नागरिक ऐसी गुप्त जानकारी शत्रु देश को भेजता पकड़ा जाता, तो उसपर देशद्रोह का आरोप लगता और मृत्युदंड से कम की सजा नहीं होती |

ये जिंदगी के मेले

ये ज़िंदगी के मेले \- २),
दुनिया में कम न होंगे
अफ़सोस हम न होंगे
इक दिन पड़ेगा जाना,
क्या वक़्त, क्या ज़माना
कोई न साथ देगा,
सब कुछ यहीं रहेगा
जाएंगे हम अकेले,
ये ज़िंदगी ...
दुनिया है मौज\-ए\-दरिया,
क़तरे की ज़िंदगी क्या
पानी में मिल के पानी,
अंजाम ये के पानी
दम भर को सांस ले ले,
ये ज़िंदगी ...
होंगी यही बहारें,
उल्फ़त की यादगारें
बिगड़ेगी और चलेगी,
दुनिया यही रहेगी
होंगे यही झमेले,
ये ज़िंदगी ...

दिल के अरमां आंसुओं में बह गए

दिल के अरमांआँसुओं में बह गए
हम वफ़ा करके भी तनहा रह गए
दिल के अरमां आँसुओं में बह गए

ज़िंदगी एक प्यास बनकर रह गैइ
प्यार के क़िस्से अधूरे रह गए
हम वफ़ा करके भी तनहा रह गए
दिल के अरमां आँसुओं में बह गए

शायद उनका आख़्हिरी हो यह सितम
हर सितम यह सोचकर हम सह गए
हम वफ़ा करके भी तनहा रह गए
दिल के अरमां आँसुओं में बह गए

ख़ुद को भी हमने मिटा डाला मगर
फ़ास्ले जो दरमियाँ थे रह गए
हम वफ़ा करके भी तनहा रह गए
दिल के अरमां आँसुओं में बह गए

Friday, 21 July 2017

चल उड़ जा रे पंछी (२

चल उड़ जा रे पंछी (२) कि अब ये देश हुआ बेगाना चल उड़ जा रे पंछी .
.. खतम हुए दिन उस डाली के जिस पर तेरा बसेरा था
आज यहाँ और कल हो वहाँ
ये जोगी वाला फेरा था
सदा रहा है इस दुनिया में
किसका आबू\-दाना
चल उड़ जा रे पंछी ...

तूने तिनका\-तिनका चुन कर,
नगरी एक बसाई
बारिश में तेरी भीगी काया,
धूप में गरमी छाई
ग़म ना कर जो तेरी मेहनत
तेरे काम ना आई
अच्छा है कुछ ले जाने से
देकर ही कुछ जाना
चल उड़ जा रे पंछी ...

भूल जा अब वो मस्त हवा
वो उड़ना डाली\-डाली
जब आँख की काँटा बन गई,
चाल तेरी मतवा
कौन भला उस बाग को पूछे, हो ना जिसका माली
तेरी क़िस्मत में लिखा है
जीते जी मर जाना
चल उड़ जा रे पंछी ...

रोते हैं वो पँख\-पखेरू
साथ तेरे जो खेले
जिनके साथ लगाये तूने
अरमानों के मेले
भीगी आँखों से ही उनकी,
आज दुआयें ले ले
किसको पता अब इस नगरी में कब हो तेरा आना
चल उड़ जा रे पंछी ...

Thursday, 20 July 2017

ਸੰਗ੍ਰਾਂਦ ਦਾ ਕਿ ਮਹੱਤਵ ਹੈ ?

#ਸੰਗ੍ਰਾਂਦ_ਦਾ_ਕਿ_ਮਹੱਤਵ_ਹੈ ?

ਪ੍ਰਸ਼ਨ: ਸੰਗਰਾਂਦ ਤੋਂ ਕੀ ਭਾਵ ਹੈ ਅਤੇ ਸਿੱਖ ਧਰਮ ਵਿੱਚ ਇਸ ਦਾ ਕੀ ਮਹੱਤਵ ਹੈ? ਕੀ ਇਹ ਦਿਹਾੜਾ ਦੂਜਿਆਂ ਦਿਹਾੜਿਆਂ ਨਾਲੋਂ ਵਿਸ਼ੇਸ਼ ਅਥਵਾ ਪਵਿੱਤਰ ਹੈ? ਜੇਕਰ ਨਹੀਂ ਤਾਂ ਸਾਡੇ ਵਿੱਚ ਇਹ ਕਿਵੇਂ ਪ੍ਰਚਲਤ ਹੋ ਗਿਆ?
ਉੱਤਰ: ਸੰਗਰਾਂਦ ਸ਼ਬਦ ਸੰਸਕ੍ਰਿਤ ਦੇ ਸੰਕ੍ਰਾਂਤਿ ਸ਼ਬਦ ਦਾ ਪੰਜਾਬੀ ਰੂਪ ਹੈ। ਇਸ ਦਾ ਅਰਥ ਹੈ ਉਹ ਦਿਨ, ਜਿਸ ਵਿੱਚ ਸੂਰਜ ਨਵੀਂ ਰਾਸ਼ਿ ਪੁਰ ਸੰਕ੍ਰਮਣ (ਸੂਰਜ ਦਾ ਇੱਕ ਰਾਸ਼ਿ ਤੋਂ ਦੂਜੀ ਤੇ ਪਹੁੰਚਣਾ) ਕਰੇ; ਸੂਰਜ ਮਹੀਨੇ ਦਾ ਪਹਿਲਾ ਦਿਨ (ਮਹਾਨ ਕੋਸ਼)। ਜੇਹੜੇ ਲੋਕ ਸੂਰਜ ਦੀ ਪੂਜਾ ਕਰਦੇ ਹਨ, ਉਹ ਇਸ ਦਿਨ ਨੂੰ ਬੜਾ ਪਵਿੱਤ੍ਰ ਦਿਨ ਸਮਝਦੇ ਹਨ। ਇਸ ਦੀ ਪੂਜਾ ਆਦਿ ਕਰਕੇ ਪ੍ਰਾਥਨਾ ਕਰਦੇ ਹਨ ਕਿ ਹੇ ਸੂਰਜ ਦੇਵਤਾ ਸਾਡਾ ਇਹ ਮਹੀਨਾ ਸੁਖੀਂ ਸਾਂਦੀ ਲੰਘਾਵੀਂ।
ਗੁਰੂ ਗਰੰਥ ਸਾਹਿਬ ਵਿੱਚ ਸੰਗ੍ਰਾਂਦ ਸ਼ਬਦ ਭਾਂਵੇ ਕਿਧਰੇ ਨਹੀਂ ਆਇਆ ਪਰ ਫਿਰ ਵੀ ਇਸ ਦਿਹਾੜੇ ਦੇ ਸਬੰਧ ਵਿੱਚ ਗੁਰਮਤਿ ਦੀ ਸੋਝੀ ਨਾ ਹੋਣ ਕਾਰਨ ਸਾਡੇ ਵਿੱਚ ਵੀ ਕਈ ਤਰ੍ਹਾਂ ਦੇ ਵਹਿਮ ਭਰਮ ਪ੍ਰਚਲਤ ਹਨ। ਜਿਵੇਂ ਕਿ ਮਹੀਨੇ ਦਾ ਨਾਮ ਇਸਤ੍ਰੀ ਦੇ ਮੁਹੋਂ ਨਹੀਂ ਸੁਣਨਾ ਚਾਹੀਦਾ, ਕਿਸੇ ਸਿਆਣੇ (ਪੁਰਸ਼) ਦੇ ਮੁੰਹੋਂ ਸੁਣਨਾ ਚਾਹੀਦਾ ਹੈ ਆਦਿ। ਸਿੱਖ ਧਰਮ ਵਿੱਚ ਪੂਜਾ ਅਕਾਲ ਕੀ ਦਾ ਹੀ ਸਿਧਾਂਤ ਹੈ, ਪਰ ਗੁਰੂ ਕਾਲ ਤੋਂ ਬਾਅਦ ਛੇਤੀ ਹੀ ਸਿੱਖਾਂ ਵਿੱਚ ਵੀ ਕਰਮ ਕਾਂਡਾਂ ਦਾ ਬੋਲ ਬਾਲਾ ਸ਼ੁਰੂ ਹੋ ਗਿਆ। ਚੂੰਕਿ ਖ਼ਾਲਸਾ ਪੰਥ ਨੂੰ ਆਪਣੀ ਹੋਂਦ ਨੂੰ ਬਚਾਉਣ ਲਈ ਭਾਰੀ ਸ਼ੰਘਰਸ ਕਰਨਾ ਪਿਆ, ਜਿਸ ਕਾਰਨ ਪ੍ਰਚਾਰ ਵੱਲ ਇਤਨਾ ਧਿਆਨ ਨਾ ਦੇ ਸਕਿਆ। ਜਦ ਮਿਸਲਾਂ ਦਾ ਸਮਾਂ ਆਇਆ ਤਾਂ ਉਸ ਸਮੇਂ ਵੀ ਸਿੱਖ ਸਰਦਾਰਾਂ ਨੇ ਆਪਣੇ ਰਾਜ ਭਾਗ ਦੀਆਂ ਹੱਦਾਂ ਵਧਾਉਣ ਲਈ ਯਤਨ ਜ਼ਰੂਰ ਕੀਤਾ, ਪਰੰਤੂ ਸਿੱਖੀ ਦੇ ਪਰਚਾਰ ਵੱਲ ਧਿਆਨ ਨਾ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਸਮੇਂ ਮਹਾਰਾਜੇ ਨੇ ਜਾਗੀਰਾਂ ਤਾਂ ਗੁਰਦੁਆਰਿਆਂ ਨਾਲ ਬਹੁਤ ਲਗਵਾਈਆਂ ਪਰ ਪਰਚਾਰ ਦੇ ਖੇਤਰ ਵਿੱਚ ਕੋਈ ਉਸਾਰੂ ਕੰਮ ਨਹੀਂ ਹੋਇਆ। ਧਾਰਮਿਕ ਰਹੁ ਰੀਤਾਂ `ਚੋਂ ਗੁਰਮਤਿ ਦੀ ਖ਼ੁਸ਼ਬੋ ਦੀ ਥਾਂ ਕਰਮਕਾਂਡ ਦੀ ਸੜਾਂਦ ਪਹਿਲਾਂ ਵਾਂਗ ਹੀ ਬਰਕਰਾਰ ਰਹੀ। ਸਿੱਟੇ ਵਜੋਂ ਸਿੱਖਾਂ ਵਿੱਚ ਕਰਮਕਾਂਡਾਂ ਦਾ ਬੋਲਬਾਲਾ ਦਿਨ ਪ੍ਰਤੀ ਦਿਨ ਵਧਦਾ ਹੀ ਚਲਾ ਗਿਆ। ਗੁਰਦੁਆਰੇ ਕੇਵਲ ਕਹਿਣ ਨੂੰ ਗੁਰਦੁਆਰੇ ਸਨ, ਪਰ ਸਹੀ ਅਰਥਾਂ ਵਿੱਚ ਕਰਮਕਾਂਡ ਦਾ ਕੇਂਦਰ ਬਣ ਚੁਕੇ ਸਨ। ਖ਼ਾਲਸਾ ਪੰਥ ਵਹਿਮਾਂ ਭਰਮਾਂ ਦੀ ਦਲਦਲ ਵਿੱਚ ਕਿੱਥੋਂ ਤੱਕ ਫਸ ਚੁਕਾ ਸੀ, ਇਸ ਦੀ ਇੱਕ ਉਦਾਹਰਣ ਦਿੱਤੀ ਜਾ ਰਹੀ ਹੈ। ਅਕਤੂਬਰ 1856 ਨੂੰ ਦਰਬਾਰ ਸਾਹਿਬ ਦੇ ਮੁੱਖ ਗਰੰਥੀ ਭਾਈ ਜੱਸਾ ਸਿੰਘ ਹੁਰਾਂ ਦਾ ਦੇਹਾਂਤ ਮੰਜੀ ਉਤੇ ਹੋ ਜਾਣ ਕਾਰਨ ਪੁਜਾਰੀਆਂ ਨੇ ਭਾਈ ਸਾਹਿਬ ਬਾਰੇ ਇਹ ਗੱਲ ਧੁੰਮਾ ਦਿੱਤੀ ਕਿ ਉਹ ਬੇ ਗਤੇ ਮਰੇ ਹਨ। ਹਰਿਦੁਆਰ ਜਾ ਕੇ ਉਹਨਾਂ ਦੀ ਗਤੀ ਕਰਾਉਣ ਦੀਆਂ ਸਲਾਹਾਂ ਦਿੱਤੀਆਂ ਜਾਣ ਲੱਗ ਪਈਆਂ। ਬਾਬਾ ਦਰਬਾਰਾ ਸਿੰਘ ਜੀ ਨੇ ਬਾਬਾ ਬਿਕਰਮ ਸਿੰਘ (ਬੇਦੀ), ਜੋ ਅਕਾਲ ਤਖ਼ਤ ਦੇ ਪੁਜਾਰੀ ਸਨ, ਅਤੇ ਹੋਰ ਅਜੇਹੀ ਸੋਚ ਰੱਖਣ ਵਾਲਿਆ ਨੂੰ ਸਮਝਾਇਆ ਕਿ ਜੇਕਰ ਗੁਰੂ ਗਰੰਥ ਸਾਹਿਬ ਦੀ ਸੇਵਾ ਸੰਭਾਲ, ਸਿੱਖੀ ਦਾ ਨਿਤਨੇਮ, ਰਹਿਣੀ ਆਦਿ ਕਰਮ ਉਹਨਾਂ ਦੀ ਗਤੀ ਨਹੀਂ ਕਰਾ ਸਕਦੇ ਤਾਂ ਕੀ ਬ੍ਰਾਹਮਣਾਂ ਦਾ ਕਰਮ ਕਾਂਡ ਵਧੇਰੇ ਮਹੱਤਵ ਪੂਰਨ ਹੈ ਜੇਹੜਾ ਭਾਈ ਸਾਹਿਬ ਦੀ ਗਤੀ ਕਰਾ ਦੇਵੇ ਗਾ? ਬਾਬਾ ਬਿਕਰਮ ਸਿੰਘ ਹੁਰਾਂ ਦਾ ਉੱਤਰ ਸੀ ਕਿ ਬਰਾਦਰੀ ਤੇ ਜਨਤਾ ਨਾਲ ਮੇਲ ਮਿਲਾਪ ਕਾਇਮ ਰੱਖਣ ਲਈ ਲੋਕਾ ਚਾਰੀ ਨੂੰ ਨਿਭਾਉਣਾ ਅੱਵਸ਼ਕ ਹੈ। ਪਾਠਕ ਜਨ ਆਪ ਹੀ ਅੰਦਾਜ਼ਾ ਲਗਾ ਲੈਣ ਕਿ ਸਾਡੇ ਧਾਰਮਿਕ ਆਗੂ ਗੁਰਮਤਿ ਦੇ ਕਿੰਨੇ ਕੁ ਗਿਆਤਾ ਸਨ ਅਤੇ ਕਿਹੋ ਜੇਹਾ ਇਹਨਾਂ ਗੁਰਧਾਮਾਂ `ਤੇ ਗੁਰਮਤਿ ਦਾ ਪ੍ਰਚਾਰ ਕਰ ਰਹੇ ਸਨ। (ਨੋਟ: ਅੱਜ ਦੇ ਧਾਰਮਿਕ ਆਗੂਆਂ ਦੀ ਹਾਲਤ ਕਈ ਪੱਖਾਂ ਤੋਂ ਪਹਿਲਾਂ ਨਾਲੋਂ ਵੀ ਭੈੜੀ ਹੋ ਗਈ ਹੈ।) ਅਜੇਹੀ ਸਥਿੱਤੀ ਵਿੱਚ ਆਮ ਸੰਗਤਾਂ ਤੋਂ ਗੁਰਮਤਿ ਸਿਧਾਂਤਾਂ ਦੀ ਸੋਝੀ ਦੀ ਕੀ ਆਸ ਰੱਖੀ ਜਾ ਸਕਦੀ ਸੀ? ਕੁੱਝ ਸੁਧਾਰਕ ਲਹਿਰਾਂ ਚੱਲੀਆਂ ਜਿਹਨਾਂ ਨੇ ਆਪੋ ਆਪਣੀ ਵਿਤ ਅਨੁਸਾਰ ਗੁਰਮਤਿ ਪ੍ਰਚਾਰ ਦੇ ਖੇਤਰ ਵਿੱਚ ਚੰਗਾ ਯੋਗਦਾਨ ਪਾਇਆ। ਇਹਨਾਂ ਵਿੱਚ ਨਿਰੰਕਾਰੀ ਲਹਿਰ, ਸਿੰਘ ਸਭਾ ਲਹਿਰ ਆਦਿ ਦੇ ਨਾਮ ਵਿਸ਼ੇਸ਼ ਤੌਰ `ਤੇ ਵਰਣਨ ਯੋਗ ਹਨ। ਗੁਰਦੁਆਰਿਆਂ ਦਾ ਪ੍ਰਬੰਧ ਸਿੱਖ ਪੰਥ ਦੇ ਹੱਥ `ਚ ਆਉਣ ਨਾਲ ਭਾਂਵੇ ਗੁਰਦੁਆਰਿਆਂ ਵਿੱਚ ਕੁੱਝ ਕੁ ਸੁਧਾਰ ਜ਼ਰੂਰ ਹੋਇਆ ਪਰ ਜਿਤਨਾ ਹੋਣਾ ਚਾਹੀਦਾ ਸੀ ਉਤਨਾ ਨਾ ਹੋ ਸਕਿਆ। ਜਿਵੇਂ ਜਿਵੇਂ ਸਮਾਂ ਗੁਜ਼ਰਦਾ ਗਿਆ ਗੁਰਦੁਆਰਿਆਂ ਦੀ ਹਾਲਤ ਸੁਧਰਨ ਦੀ ਥਾਂ ਵਿਗੜਦੀ ਹੀ ਚਲੀ ਗਈ ਅਤੇ ਦਿਨ ਪ੍ਰਤੀ ਦਿਨ ਹੋਰ ਵਿਗੜਦੀ ਹੀ ਜਾ ਰਹੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਦੁਆਰਿਆਂ ਦੀਆਂ ਇਮਾਰਤਾਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁੰਦਰ ਬਣ ਗਈਆਂ ਹਨ, ਸੰਗਤਾਂ ਦੀ ਰਿਹਾਇਸ਼ ਆਦਿ ਦੇ ਪ੍ਰਬੰਧ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧੀਆ ਹਨ, ਇਸ ਦੇ ਨਾਲ ਲੰਗਰ ਆਦਿ ਦਾ ਪ੍ਰਬੰਧ ਵੀ ਪਹਿਲਾਂ ਨਾਲੋਂ ਚੰਗੇਰਾ ਹੈ ਅਤੇ ਕਥਾ ਕੀਰਤਨ ਦੇ ਪ੍ਰਵਾਹ ਦੇ ਨਾਲ ਅਖੰਡ ਪਾਠਾਂ ਦੀਆਂ ਲੜੀਆਂ ਵੀ ਅਤੁੱਟ ਚਲ ਰਹੀਆਂ ਹਨ, ਪਰੰਤੂ ਫਿਰ ਵੀ ਕਰਮਕਾਂਡ ਘਟਨ ਦੀ ਬਜਾਇ ਦਿਨ ਪ੍ਰਤੀ ਦਿਨ ਵਧਦੇ ਹੀ ਜਾ ਰਹੇ ਹਨ। ਜਿਸ ਦਾ ਮੁੱਖ ਕਾਰਨ ਇਹ ਹੈ ਕਿ ਇਹਨਾਂ ਉਪਰਾਲਿਆਂ ਰਾਂਹੀ ਗੁਰਮਤਿ ਦੀਆਂ ਕਦਰਾਂ ਕੀਮਤਾਂ ਨੂੰ ਪ੍ਰਚਾਰਨਾ ਨਹੀਂ ਬਲਕਿ ਇਹਨਾਂ ਰਾਂਹੀ ਮਾਇਕ ਪੱਖ ਨੂੰ ਮਜ਼ਬੂਤ ਕਰਨਾ ਹੈ।
ਖ਼ੈਰ, ਗੁਰੂ ਗਰੰਥ ਸਾਹਿਬ ਵਿੱਚ ਦੋ ਬਾਰਹ ਮਾਹਾ ਹਨ, ਇੱਕ ਮਾਝ ਰਾਗ ਵਿੱਚ ਗੁਰੂ ਅਰਜਨ ਸਾਹਿਬ ਦਾ ਉਚਾਰਿਆ ਹੋਇਆ ਅਤੇ ਦੂਜਾ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਉਚਾਰਣ ਕੀਤਾ ਹੋਇਆ। ਇਹਨਾਂ ਦੋਹਾਂ ਬਾਰਹ ਮਾਹਾ ਦਾ ਸੰਗਰਾਂਦ ਨਾਲ ਕੋਈ ਸਬੰਧ ਨਹੀਂ ਹੈ। ਬਾਰਹ ਮਾਹਾ ਲੋਕ ਕਾਵਿ ਦਾ ਇੱਕ ਰੂਪ ਹੈ ਜਿਸ ਵਿੱਚ ਬਾਰਾਂ ਮਹੀਨਿਆਂ ਦੇ ਅਧਾਰ ਉੱਤੇ ਕਾਵਿ ਸਿਰਜਣਾ ਕੀਤੀ ਗਈ ਹੁੰਦੀ ਹੈ। ਗੁਰੂ ਗਰੰਥ ਸਾਹਿਬ ਵਿੱਚ ਰੁੱਤਾਂ ਦੇ ਅਧਾਰ ਤੇ ਕੇਵਲ ਬਾਰਹ ਮਾਹਾ ਹੀ ਨਹੀ ਬਲਕਿ ‘ਦਿਨ ਰੈਣ, ਥਿਤੀ, ਵਾਰ ਸਤ ਅਤੇ ਰੁਤੀ ‘ਦੇ ਸਿਰਲੇਖਾਂ ਹੇਠਾਂ ਵੀ ਬਾਣੀ ਉਚਾਰਣ ਕੀਤੀ ਗਈ ਹੈ। ਗੁਰੂ ਗਰੰਥ ਸਾਹਿਬ ਵਿੱਚ ਕਿਸੇ ਵੀ ਸ਼ਬਦ ਵਿੱਚ ਕਿਸੇ ਵੀ ਦਿਨ ਬਾਰੇ ਇਹ ਨਹੀਂ ਆਖਿਆ ਗਿਆ ਕਿ ਅਮਕਾ ਦਿਨ ਆਪਣੇ ਆਪ ਵਿੱਚ ਚੰਗਾ ਜਾਂ ਮਾੜਾ ਹੈ। ਹਾਂ, ਇਹ ਜ਼ਰੂਰ ਆਖਿਆ ਹੈ ਕਿ ਆਮ ਸਾਧਾਰਨ ਦਿਨ ਨੂੰ ਚੰਗਾ ਅਥਵਾ ਸਫਲ ਕਿਵੇਂ ਬਣਾਇਆ ਜਾ ਸਕਦਾ ਹੈ। ਗੁਰੂ ਨਾਨਕ ਜੋਤ ਦੇ ਪੰਜਵੇਂ ਪ੍ਰਕਾਸ਼ ਇਸ ਸਬੰਧ `ਚ ਫ਼ਰਮਾਉਂਦੇ ਹਨ, “ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ”॥੧॥ {ਪੰਨਾ 318}

ਕਈ ਸੱਜਣ ਇਹ ਕਹਿੰਦੇ ਹਨ ਕਿ ਜੀ ਸੰਗਰਾਂਦ ਦੇ ਬਹਾਨੇ ਨਾਲ ਲੋਕੀਂ ਗੁਰਦੁਆਰੇ ਮੱਥਾ ਟੇਕਣ ਆ ਜਾਂਦੇ ਹਨ। ਇਸ ਲਈ ਇਸ ਵਿੱਚ ਮਾੜਾ ਵੀ ਕੀ ਹੈ? ਅਜੇਹੇ ਸੱਜਣ ਇਸ ਗੱਲ ਨੂੰ ਨਹੀਂ ਵਿਚਾਰਦੇ ਕਿ ਗੁਰਦੁਆਰੇ ਪੂਜਾ ਸਥਾਨ ਨਹੀਂ ਬਲਕਿ ਸਿੱਖ ਧਰਮ ਦੇ ਪ੍ਰਚਾਰ- ਪਸਾਰ ਦਾ ਧੁਰਾ ਹਨ। ਗੁਰਮਤਿ ਨੂੰ ਸਮਝਣ ਦਾ ਕੇਂਦਰ ਹਨ, ਜਿੱਥੋਂ ਅਸੀਂ ਗੁਰਮਤਿ ਨੂੰ ਸਮਝਣਾ ਹੈ; ਜੇਕਰ ਗੁਰਦੁਆਰੇ ਕਿਸੇ ਵਹਿਮ ਭਰਮ ਅਧੀਨ ਜਾਂਦੇ ਹਾਂ ਜਾਂ ਹੋਰ ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਕੇ ਮੁੜਦੇ ਹਾਂ ਤਾਂ ਹੋਰ ਕੇਹੜਾ ਥਾਂ ਹੈ ਜਿਸ ਥਾਂ ਤੇ ਜਾਕੇ ਅਸੀਂ ਗੁਰਮਤਿ ਨੂੰ ਸਮਝਣਾ ਹੈ। ਇਸ ਪਾਠਸ਼ਾਲਾ `ਚੋਂ ਹੀ ਤਾਂ ਅਸੀਂ ਅਗਿਆਨਤਾ ਦੇ ਅੰਧੇਰੇ ਨੂੰ ਗੁਰੂ ਗਿਆਨ ਦੇ ਪ੍ਰਕਾਸ਼ ਨਾਲ ਮਿਟਾਉਣਾ ਹੈ। ਭਰਮ ਦਾ ਸ਼ਿਕਾਰ ਹੋਣ ਕਾਰਨ ਹੀ ਅਸੀਂ ਜਾਣੇ ਅਣਜਾਣੇ ਬਾਣੀ ਵਿੱਚ ਫ਼ਰਕ ਕਰਨ ਲੱਗ ਪੈਂਦੇ ਹਾਂ। ਸਾਡਾ ਧਿਆਨ ਮਹੀਨੇ ਦੇ ਨਾਮ ਵਲ ਹੀ ਲਗਿਆ ਹੁੰਦਾ ਹੈ, ਅਤੇ ਕਈ ਵਾਰ ਤਾਂ ਅਜੇਹਾ ਵੇਖਣ ਨੂੰ ਮਿਲਦਾ ਹੈ ਮਹੀਨੇ ਦਾ ਨਾਂ ਸੁਣ ਕੇ ਅਗਲੀਆਂ ਪੰਗਤੀਆਂ ਸੁਣਨ ਦੀ ਲੋੜ ਹੀ ਮਹਿਸੂਸ ਨਹੀਂ ਕੀਤੀ ਜਾਂਦੀ। ਕਈ ਵਾਰ ਤਾਂ ਕਈ ਸੱਜਣ ਘੰਟਾ ਦੋ ਘੰਟੇ ਪਾਠ ਜਾਂ ਕੀਰਤਨ ਆਦਿ ਸੁਣਨ ਉਪਰੰਤ ਵੀ ਮਹੀਨੇ ਦਾ ਨਾਮ ਜੇਕਰ ਨਾ ਸੁਣ ਸਕਣ ਤਾਂ ਡਾਢੇ ਮਾਯੂਸ ਹੋ ਜਾਂਦੇ ਹਨ। ਇਸ ਨਿਰਾਸਤਾ ਦਾ ਕਾਰਨ ਸੰਗਰਾਂਦ ਬਾਰੇ ਭਰਮ ਹੀ ਹੈ। (ਨੋਟ: ਸ਼ਾਇਦ ਇਹੀ ਕਾਰਨ ਹੈ ਕਿ ਗੁਰਮਤਿ ਦੀ ਸੋਝੀ ਰੱਖਣ ਵਾਲੇ ਸੱਜਣ ਸਾਡੇ ਧਾਰਮਿਕ ਸਥਾਨਾਂ ਵਿੱਚ ਕਰਮਕਾਂਡਾਂ ਦਾ ਬੋਲਬਾਲਾ ਦੇਖਕੇ, ਇਹਨਾਂ ਧਾਰਮਿਕ ਸਥਾਨਾਂ ਵਿੱਚ ਗੁਰਮਤਿ ਦੇ ਪ੍ਰਚਾਰ ਦੀ ਆਸ ਲਾਹ ਕੇ, ਗੁਰਮਤਿ ਦੇ ਪ੍ਰਚਾਰ ਲਈ ਹੋਰ ਸਾਧਨ ਅਪਣਾਉਣ ਲਈ ਮਜਬੂਰ ਹੋ ਗਏ ਹਨ।) ਗੁਰਦੁਆਰੇ ਤਾਂ ਸਿੱਖੀ ਦੀ ਟਕਸਾਲ ਹਨ ਜਿੱਥੋਂ ਅਸੀਂ ਸਿੱਖੀ ਜੀਵਨ ਜਾਚ ਸਿੱਖਣੀ ਹੈ; ਗੁਰਮਤਿ ਨੂੰ ਸਮਝਣਾ ਹੈ। ਜੇਕਰ ਇਹਨਾਂ ਸਿੱਖੀ ਦੇ ਸੋਮਿਆਂ `ਚ ਅਸੀਂ ਇਹੋ ਜੇਹੇ ਕਰਮਕਾਂਡਾਂ ਕਾਰਨ ਹੀ ਹਾਜ਼ਰੀ ਭਰਦੇ ਰਹੇ ਜਾਂ ਸਾਡੇ ਇਹ ਗੁਰਧਾਮ ਕਰਮਕਾਂਡਾ ਨੂੰ ਬੜ੍ਹਾਵਾ ਦੇਂਦੇ ਰਹੇ, ਤਾਂ ਫਿਰ ਅਸੀਂ ਗੁਰਮਤਿ ਦੀ ਪ੍ਰੇਰਨਾ ਹੋਰ ਕਿੱਥੋਂ ਲਵਾਂਗੇ? ਭਾਈ ਗੁਰਦਾਸ ਜੀ ਸਾਨੂੰ ਮਾਇਆ ਦੇ ਮੋਹ ਵਿੱਚ ਘੂਕ ਸੁੱਤਿਆਂ ਨੂੰ ਝੰਝੋੜ ਕੇ ਜਗਾਉਂਦਿਆਂ ਹੋਇਆਂ, ਗੁਰਦੁਆਰੇ ਦੀ ਮਹੱਤਤਾ ਨੂੰ ਇਸ ਤਰ੍ਹਾਂ ਦਰਸਾਉਂਦੇ ਹਨ:-ਬਾਹਰ ਕੀ ਅਗਨਿ ਬੁਝਤ ਜਲ ਸਰਿਤਾ ਕੈ, ਨਾਉ ਮੈ ਜੌ ਆਗ ਲਾਗੈ ਕੈਸੇ ਕੈ ਬੁਝਾਈਐ? । ਬਾਹਰ ਸੇ ਭਾਗ ਓਟ ਲੀਜੀਅਤ ਕੋਟ ਗੜ੍ਹ, ਗੜ੍ਹ ਮੈ ਜੌ ਲੂਟ ਲੀਜੈ ਲਹੋ ਕਤ ਜਾਈਐ? ਚੋਰਨ ਕੇ ਤ੍ਰਾਸ ਜਾਇ ਸਰਨ ਗਹੇ ਨਰਿੰਦ, ਮਾਰੇ ਮਹੀਪਤਿ ਜੀਉ ਕੈਸੇ ਕੈ ਬਚਾਈਐ? ਮਾਯਾ ਡਰ ਡਰਪਤ ਹਾਰ ਗੁਰੁਦੁਆਰੇ ਜਾਵੈ, ਤਹਾਂ ਜੌ ਮਾਯਾ ਬਿਆਪੈ ਕਹਾਂ ਠਹਿਰਾਈਐ? ਮਾਯਾ ਤੋਂ ਭਾਵ ਉਸ ਰਹਿਣੀ, ਵਿਸ਼ਵਾਸ, ਸੋਚ ਅਤੇ ਪਕੜ ਆਦਿ ਤੋਂ ਹੈ, ਜਿਸ ਦੇ ਪ੍ਰਭਾਵ ਕਾਰਨ ਅਸੀਂ ਗੁਰਮਤਿ ਦਾ ਲੜ੍ਹ ਛੱਡ ਕੇ ਮਨਮਤਿ ਅਥਵਾ ਮਨਮੁੱਖਤਾ ਦੇ ਦਾਮਨ ਨੂੰ ਘੁੱਟ ਕੇ ਫੜ ਲੈਂਦੇ ਹਾਂ। ਅਸੀਂ ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਕੇ ਗੁਰਮਤਿ ਦੇ ਗਾਡੀ ਮਾਰਗ ਤੋਂ ਭਟਕ ਕੇ ਕਰਮਕਾਂਡ ਦੇ ਰਸਤੇ ਨੂੰ ਅਪਣਾ ਲੈਂਦੇ ਹਾਂ, ਅਤੇ ਇਸ ਕਰਮਕਾਂਡ ਵਾਲੇ ਮਾਰਗ ਨੂੰ ਹੀ ਗੁਰਮਤਿ ਦਾ ਮਾਰਗ ਸਮਝ ਕੇ ਅੱਖਾਂ ਮੀਚ ਕੇ ਤੁਰੇ ਜਾਂਦੇ ਹਾਂ।
ਸਾਨੂੰ ਇੱਕ ਭੁਲੇਖਾ ਇਹ ਪਿਆ ਹੋਇਆ ਹੈ ਕਿ ਗੁਰਦੁਆਰੇ ਆਉਣ ਵਾਲੇ ਸ਼ਰਧਾਲੂਆਂ ਦੀ ਸ਼ਰਧਾ ਨੂੰ ਠੇਸ ਨਾ ਪੁੱਜੇ। ਇਸ ਡਰ ਅਤੇ ਧਾਰਨਾ ਕਾਰਨ ਹੀ ਧਾਰਮਿਕ ਅਸਥਾਨਾਂ `ਚ ਆਉਣ ਜਾਣ ਵਾਲੇ ਸ਼ਰਧਾਲੂਆਂ ਦੀ ਅਜੇਹੀ ਸ਼ਰਧਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਗੁਰਮਤਿ ਗਿਆਨ ਦੀ ਸਾਂਝ ਪਾਉਣ ਤੋਂ ਸੰਕੋਚ ਕੀਤਾ ਜਾਂਦਾ ਹੈ। ਸਾਨੂੰ ਸ਼ਰਧਾ ਬਾਰੇ ਗੁਰਮਤਿ ਦਾ ਪੱਖ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਗਰੰਥ ਸਾਹਿਬ ਅਨੁਸਾਰ ਸ਼ਰਧਾ ਦਾ ਸਰੂਪ ਕੀ ਹੈ। ਜਦ ਅਸੀਂ ਗੁਰਮਤਿ ਦਾ ਸ਼ਰਧਾ ਵਾਲਾ ਪੱਖ ਸਮਝ ਲਵਾਂਗੇ ਤਾਂ ਸਾਨੂੰ ਸਮਝ ਆ ਜਾਵੇਗੀ ਕਿ ਗੁਰਦੁਆਰੇ ਸ਼ਰਧਾਲੂਆਂ ਦੀ ਅਗਿਆਨਮਈ ਸ਼ਰਧਾ ਦੀ ਪੂਰਤੀ ਲਈ ਨਹੀਂ ਬਲਕਿ ਇਸ ਅਗਿਆਨਤਾ ਤੋਂ ਛੁਟਕਾਰਾ ਦਿਵਾਉਣ ਲਈ ਹੋਂਦ ਵਿੱਚ ਆਏ ਸਨ। ਗੁਰਦੁਆਰੇ ਭਰਮ ਦੇ ਛਉੜ ਕਟਣ ਲਈ ਹਨ ਨਾ ਕਿ ਇਹਨਾਂ ਵਿੱਚ ਸ਼ਰਧਾਲੂਆਂ ਨੂੰ ਫਸਾਉਣ ਲਈ। ਗੁਰੂ ਸਾਹਿਬ ਪਾਸ ਗੁਰੂ ਦੀ ਮਤਿ ਲੈਣ ਲਈ ਜਾਈਦਾ ਹੈ ਨਾਕਿ ਆਪਣੀ ਅਗਿਆਨਤਾ ਅਥਵਾ ਅੰਧਕਾਰ ਨੂੰ ਹੋਰ ਮਜ਼ਬੂਤ ਕਰਨ ਲਈ। ਗੁਰੂ ਗਰੰਥ ਸਾਹਿਬ ਸਾਨੂੰ ਥਿੱਤਾਂ ਵਾਰਾਂ ਆਦਿ ਨਾਲ ਜੁੜੇ ਹੋਏ ਵਹਿਮਾਂ ਭਰਮਾਂ ਤੋਂ ਉਪਰ ਉਠਾਉਂਦੇ ਹੋਏ ਫਿਰ ਅਜੇਹਾ ਆਖਦੇ ਹਨ: ‘ਥਿਤੀ ਵਾਰ ਸੇਵਹਿ ਮੁਗਧ ਗਵਾਰ॥’ ਪਰ ਕੀ ਅਸੀਂ ਉਹਨਾਂ ਦੀ ਹਜ਼ੂਰੀ ਵਿੱਚ ਹੀ ਇੰਝ ਆਖ ਕੇ ਕਿ ਅੱਜ ਬੜਾ ਪਵਿਤ੍ਰ ਅਥਵਾ ਸ਼ੁਭ ਦਿਹਾੜਾ ਹੈ, ਗੁਰੂ ਸਾਹਿਬ ਦੀ ਬਖ਼ਸ਼ਿਸ਼ ਕੀਤੀ ਵਿਚਾਰਧਾਰਾ ਦਾ ਮਜ਼ਾਕ ਨਹੀਂ ਉਡਾ ਰਹੇ ਹੁੰਦੇ ਹਾਂ? ਇਹ ਕਿਹੋ ਜੇਹੀ ਗੁਰੂ ਦੀ ਉਪਮਾ ਕਰ ਰਹੇ ਹਾਂ। ਪ੍ਰਚਾਰਕ ਸ਼੍ਰੇਣੀ ਅਤੇ ਪ੍ਰਬੰਧਕ ਸੱਜਨਾਂ ਨੂੰ, ਇਸ ਗੱਲ ਨੂੰ ਹਮੇਸ਼ਾਂ ਹੀ ਮੁੱਖ ਰੱਖ ਕੇ ਗੁਰਮਤਿ ਸਿਧਾਂਤਾ ਉੱਤੇ ਪਹਿਰਾ ਦੇਣਾ ਚਾਹੀਦਾ ਹੈ ਕਿ, ਗੁਰਦੁਆਰੇ ਗੁਰੂ ਦੀ ਮੱਤ ਦੇ ਪ੍ਰਚਾਰਨ ਦੇ ਸਥਾਨ ਹਨ ਨਾ ਕਿ ਮਨਮਤਿ ਨੂੰ ਦ੍ਰਿੜ ਕਰਾਉਣ ਜਾਂ ਮਾਇਕ ਪੱਖ ਜਾਂ ਆਮ ਮਨੁੱਖ ਦੀ ਨਰਾਜ਼ਗੀ ਜਾਂ ਪ੍ਰਸੰਨਤਾ ਨੂੰ ਮੁੱਖ ਰੱਖ ਕੇ ਗੁਰਮਤਿ ਦੇ ਸਿਧਾਂਤਾ ਨਾਲ ਖਿਲਵਾੜ ਕਰਨ ਦੇ। ਸਾਨੂੰ ਗੁਰਦੁਆਰਿਆਂ ਦੀ ਮਹੱਤਤਾ ਨੂੰ ਸਮਝ ਕੇ ਗੁਰੂ ਦਰਬਾਰ ਦੀ ਹਾਜ਼ਰੀ ਜੇਕਰ ਸੰਭਵ ਹੋਵੇ ਤਾਂ ਹਰ ਹੋਜ਼ ਹੀ ਭਰਨੀ ਚਾਹੀਦੀ ਹੈ। ਗੁਰਦੁਆਰੇ ਸਿੱਖ ਸੰਗਤਾਂ ਦੇ ਮਿਲ ਬੈਠਣ ਲਈ ਹੀ ਬਣਾਏ ਗਏ ਹਨ, ਜੇਕਰ ਸਿੱਖ ਸੰਗਤਾਂ ਹੀ ਇਹਨਾਂ ਸਥਾਨਾਂ `ਚ ਨਹੀਂ ਆਉਣ ਗੀਆਂ ਤਾਂ ਅਨਮਤਾਂ ਵਾਲਿਆਂ ਨੇ ਤਾਂ ਗੁਰਦੁਆਰੇ ਨਹੀਂ ਆਉਣਾ, ਸਿੱਖ ਸੰਗਤਾ ਨੇ ਹੀ ਆਉਣਾ ਹੈ। ਇਸ ਲਈ ਸਾਨੂੰ ਗੁਰਦੁਆਰਿਆਂ ਦੀ ਮਹੱਤਤਾ ਨੂੰ ਸਮਝਦਿਆਂ ਹੋਇਆਂ ਲਗਦੀ ਵਾਹੇ ਹਰੇਕ ਦਿਨ ਹੀ ਗੁਰਦੁਆਰਾ ਸਾਹਿਬ ਹਾਜ਼ਰੀ ਭਰਨੀ ਚਾਹੀਦੀ ਹੈ। ਕਿਸੇ ਵਹਿਮ ਭਰਮ ਆਦਿ ਨੂੰ ਮੁੱਖ ਰੱਖ ਕੇ ਕਿਸੇ ਵਿਸ਼ੇਸ਼ ਦਿਨ ਦੀ ਉਡੀਕ ਨਹੀਂ ਕਰਨੀ ਚਾਹੀਦੀ, ਅਤੇ ਨਾ ਹੀ ਕਿਸੇ ਦਿਨ ਦੀ ਵਿਸ਼ੇਸ਼ ਮਹੱਤਤਾ ਜਾਂ ਮਹਾਤਮ ਵਾਲੇ ਭਰਮ ਵਿੱਚ ਵਿਸ਼ਵਾਸ ਕਰਨ ਦੀ। ਸਾਨੂੰ ਸੰਗਤ ਦੀ ਮਹੱਤਤਾ ਨੂੰ ਗੁਰਬਾਣੀ ਦੀ ਰੌਸ਼ਨੀ ਵਿੱਚ ਸਮਝਣ ਦੀ ਲੋੜ ਹੈ। ਅੰਤ ਵਿੱਚ ਭਾਈ ਗੁਰਦਾਸ ਜੀ ਵਲੋਂ, ਜੋ ਗੁਰਸਿੱਖਾਂ ਦੇ ਨਿਤ ਕਰਮ ਦਾ ਵਰਣਨ ਕੀਤਾ ਗਿਆ ਹੈ, ਉਸ ਵਲ ਪਾਠਕਾਂ ਦਾ ਧਿਆਨ ਦਿਵਾਇਆ ਜਾ ਰਿਹਾ ਹੈ: “ਗੁਰੁ ਸਿਖੀ ਦਾ ਦੇਖਣਾ ਗੁਰਮੁਖਿ ਸਾਧ ਸੰਗਤਿ ਗੁਰਦੁਆਰਾ॥ ਗੁਰੁ ਸਿਖੀ ਦਾ ਚਖਣਾ ਸਾਧ ਸੰਗਤਿ ਗੁਰੁ ਸਬਦੁ ਵੀਚਾਰਾ॥” (ਵਾਰ 28 ਵੀਂ ਪਉੜੀ 7)

ਸੋ, ਸੰਗਰਾਂਦ ਦਾ ਸਿੱਖ ਮੱਤ ਵਿੱਚ ਕੋਈ ਮਹੱਤਵ ਨਹੀਂ ਹੈ, ਅਤੇ ਨਾ ਹੀ ਇਸ ਨੂੰ ਦੂਜਿਆਂ ਦਿਹਾੜਿਆਂ ਨਾਲੋਂ ਪਵਿੱਤਰ ਸਮਝਿਆ ਗਿਆ ਹੈ। ਇਸ ਦੇ ਪ੍ਰਚਲਤ ਹੋਣ ਦੇ ਕਈ ਕਾਰਨਾਂ `ਚੋਂ ਕੁੱਝ ਕੁ ਇਹ ਸਨ ਕਿ, ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਲੰਮਾ ਸਮਾਂ ਖ਼ਾਲਸਾ ਪੰਥ ਨੂੰ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਜੱਦੋ -ਜਹਿਦ ਕਰਦਿਆਂ ਜੰਗਲਾਂ, ਪਹਾੜਾਂ, ਰੇਗਿਸਤਾਨ ਆਦਿ `ਚ ਦਿਨ ਕਟੀ ਕਰਨ ਲਈ ਮਜਬੂਰ ਹੋਣ ਕਾਰਨ ਗੁਰਦੁਆਰਿਆਂ ਦੀ ਸੇਵਾ ਸੰਭਾਲ ਨੂੰ ਆਪ ਨਾ ਸੰਭਾਲ ਸਕਣ ਦੀ ਹਾਲਤ `ਚ, ਨਿਰਮਲੇ ਅਤੇ ਉਦਾਸੀਆਂ ਦਾ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨਾ, ਅਤੇ ਗੁਰੂ ਗਰੰਥ ਸਾਹਿਬ ਦੀ ਕਥਾ ਵਿਚਾਰ ਦੇ ਜਗ੍ਹਾ ਗੁਰਮਤਿ ਵਿਰੋਧੀ ਪੁਸਤਕਾਂ ਦੀ ਕਥਾ ਦਾ ਪ੍ਰਾਰੰਭ ਹੋਣਾ, ਸਿੱਟੇ ਵਜੋਂ ਗੁਰਮਤਿ ਰਹਿਣੀ ਨੂੰ ਉਸ ਰਹੁ ਰੀਤ ਵਿੱਚ ਰੰਗ ਕੇ ਪੇਸ਼ ਕੀਤਾ ਜਾਣਾ, ਜਿਸ `ਚੋਂ ਗੁਰੂ ਸਾਹਿਬ ਨੇ ਬਾਹਰ ਕੱਢਿਆ ਸੀ, ਹਨ। ਜ਼ੁੰਮੇਵਾਰ ਸੱਜਨਾਂ ਨੂੰ, ਭਾਂਵੇ ਉਹ ਪ੍ਰਬੰਧਕ ਦੇ ਰੂਪ `ਚ ਹਨ, ਚਾਹੇ ਗ੍ਰੰਥੀ ਸਿੰਘ ਜਾਂ ਪ੍ਰਚਾਰਕ ਦੇ ਰੂਪ ਵਿਚ, ਨੂੰ ਚਾਹੀਦਾ ਹੈ ਕਿ ਉਹ ਸੰਗਰਾਂਦ ਵਾਲੇ ਦਿਨ ਸਜਣ ਵਾਲੇ ਦੀਵਾਨ ਨੂੰ ਸੰਗਰਾਦ ਮਣਾਈ ਜਾਵੇਗੀ ਆਦਿ ਗੁਰਮਤਿ ਵਿਰੋਧੀ ਸ਼ਬਦ ਵਰਤਣ ਤੋਂ ਸੰਕੋਚ ਕਰਕੇ ਗੁਰ ਸ਼ਬਦ ਦੀ ਮਹਤੱਤਾ ਉੱਤੇ ਜ਼ੋਰ ਦੇ ਕੇ ਖ਼ਾਲਸੇ ਦੇ ਨਿਆਰੇਪਣ ਦੀ ਰਹਿਣੀ ਦਾ ਪ੍ਰਮਾਣ ਪੇਸ਼ ਕਰਨ। ਗੁਰਮਤਿ ਦੇ ਇਸ ਪੱਖ ਨੂੰ ਹੀ ਉਜਾਗਰ ਕਰਨ ਉੱਤੇ ਜ਼ੋਰ ਦੇਣ ਕਿ, “ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ ॥ ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ॥” {ਪੰਨਾ 136}
ਅਰਥ: ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ (ਆਪਣੇ ਨਾਮ ਦੀ ਦਾਤਿ ਦੇਂਦਾ ਹੈ) ਉਹਨਾਂ ਵਾਸਤੇ ਸਾਰੇ ਮਹੀਨੇ ਸਾਰੇ ਦਿਹਾੜੇ ਸਾਰੇ ਹੀ ਮੁਹੂਰਤ ਸੁਲੱਖਣੇ ਹਨ (ਸੰਗ੍ਰਾਂਦ ਆਦਿਕ ਦੀ ਪਵਿਤ੍ਰਤਾ ਦੇ ਭਰਮ-ਭੁਲੇਖੇ ਉਹਨਾਂ ਨੂੰ ਨਹੀਂ ਪੈਂਦੇ)। ਹੇ ਹਰੀ! (ਮੇਰੇ ਉੱਤੇ) ਮਿਹਰ ਕਰ, ਮੈਂ ਨਾਨਕ (ਤੇਰੇ ਦਰ ਤੋਂ ਤੇਰੇ) ਦੀਦਾਰ ਦੀ ਦਾਤਿ ਮੰਗਦਾ ਹਾਂ।
Courtesy ;
Tejindarpal Singh Dardi