-: ਜੋ ਨਰੁ ਦੁਖੁ ਮੈ ਦੁਖ ਨਹੀ ਮਾਨੈ :- ਦੇ ਅਰਥਾਂ ਬਾਰੇ
ਚਮਕੌਰ ਸਿੰਘ ਬਰਾੜ ਜੀ! ਤੁਸੀਂ ਗੁਰਬਾਣੀ ਨੂੰ ਜਿਹਨਾਂ ਅਰਥਾਂ ਵਿੱਚ ਸਮਝਣਾ ਅਤੇ ਮੰਨਣਾ ਹੈ, ਸਮਝੀ ਅਤੇ ਮੰਨੀ ਜਾਵੋ।ਕਿਸੇ ਨੂੰ ਕੋਈ ਇਤਰਾਜ ਨਹੀਂ।ਪਰ ਆਪ ਜੀ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀ ਸੋਚ ਨੂੰ ਗੁਰੂ ਦੀ ਸੋਚ ਦੱਸਕੇ ਦੂਜਿਆਂ ਤੇ ਨਾ ਥੋਪੋ।ਆਮ ਤੋਰ ਤੇ ਅਰਥਾਂ ਵਿੱਚ ਤੁਹਾਡੀ ਆਪਣੀ ਹੀ ਸੋਚ ਵਾੜੀ ਹੁੰਦੀ ਹੈ।ਪਛਲੇ ਦਿਨੀਂ ਸੋਰਠ ਮਹਲਾ 9 ਦੇ ਇਕ ਸ਼ਬਦ ਦੇ ਤੁਸੀਂ ਜੋ ਅਰਥ ਕੀਤੇ ਹਨ, ਉਹਨਾਂ ਵਿੱਚ ਵੀ ਤੁਹਾਡੀ ਆਪਣੀ ਹੀ ਸੋਚ ਵਾੜੀ ਹੋਈ ਹੈ।ਜਿਸ ਨਾਲ ਗੁਰੂ ਸਾਹਿਬਾਂ ਦੀ ਅਸਲੀ ਫਲੌਸਫੀ ਗੰਧਲੀ ਹੋ ਰਹੀ ਹੈ।
“ਸੋਰਠਿ ਮਹਲਾ ੯ ॥

ਤੁਹਾਡੇ ਅਰਥ-- ਹੇ ਭਾਈ ! ਜਿਸ ਮਨੁਖ ਨੂੰ ਸੁਖਾ ਦਾ ਮੋਹ ਨਹੀਂ ਅਤੇ ਵਿਕਾਰਾ ਦਾ ਡਰ ਨਹੀਂ ਅਤੇ ਦੁਨਿਆਵੀ ਕੀਮਤੀ ਚੀਜਾਂ ਨੂੰ ਵਿਅਰਥ ਜਾਣਦਾ ਉਹ ਮਨੁਖ ਵਿਕਾਰਾ ਦੁਆਰਾ ਪਾਏ ਹੋਏ ਦੁਖਾਂ ਵਿਚ ਦੁਖ ਨੂੰ ਦੁਖ ਹੀ ਨਹੀਂ ਸਮਝਦਾ। ਭਾਵ ਜਿਸ ਮਨੁਖ ਵਿੱਚ ਇਹ ਤਿੰਨ ਗੁਣ ਹਨ.ਸੁਖਾ ਦਾ ਮੋਹ ਨਹੀਂ, ਵਿਕਾਰਾ ਦਾ ਡਰ ਨਹੀਂ ਅਤੇ ਕੀਮਤੀ ਚੀਜਾਂ ਦਾ ਪਿਅਰਾ ਨਹੀਂ ਉਸ ਨੂੰ ਵਿਕਾਰਾ ਦੇ ਦੁਖ ਪੋਹ ਨਹੀਂ ਸਕਦੇ।
ਵਿਚਾਰ:- ਪੰਗਤੀ ਦੇ ਪਹਿਲੇ ਹਿੱਸੇ ਵਿੱਚ ‘ਦੁਖਾਂ’ ਦੀ ਗੱਲ ਕੀਤੀ ਗਈ ਹੈ ਪਰ ਤੁਸੀਂ ਆਪਣੇ ਕੋਲੋਂ ਹੀ ‘ਵਿਕਾਰਾਂ ਦੁਆਰਾ ਪਾਏ ਦੁਖ’ ਅਰਥ ਬਣਾ ਦਿੱਤੇ ਹਨ।ਪੰਗਤੀ ਦੇ ਅਰਥਾਂ ਵਿੱਚ ‘ਦੁਖ ਦਾ ਅਰਥ ਦੁਖ ਕਰਨ ਵਿੱਚ ਕੀ ਖਰਾਬੀ ਹੈ? ਅਗੇ ਤੁਸੀਂ ਅਰਥ ਬਣਾ ਦਿੱਤੇ ਹਨ, “ਵਿਕਾਰਾਂ ਦੁਆਰਾ ਪਾਏ ਹੋਏ ਦੁਖਾਂ ਵਿੱਚ ਦੁਖ ਨੂੰ ਦੁਖ ਹੀ ਨਹੀਂ ਸਮਝਦਾ….ਉਸ ਨੂੰ ਵਿਕਾਰਾਂ ਦੇ ਦੁਖ ਪੋਹ ਨਹੀਂ ਸਕਦੇ”। ਚਮਕੌਰ ਸਿੰਘ ਜੀ! ਗੁਰੂ ਦੀ ਸੋਚ ਵਿੱਚ ਆਪਣੀ ਸੋਚ ਵਾੜਨ ਦੇ ਚੱਕਰ ਵਿੱਚ ਤੁਹਾਨੂੰ ਇਹ ਵੀ ਨਜ਼ਰ ਨਹੀਂ ਆ ਰਿਹਾ ਕਿ ਤੁਸੀਂ ਗੁਰੂ ਨਾਲ ਬੇ-ਵਫਾਈ ਅਤੇ ਪਾਠਕਾਂ ਨਾਲ ਧੋਖਾ ਕਰ ਰਹੇ ਹੋ।ਆਪਣੇ ਅਰਥਾਂ ਤੇ ਫੇਰ ਤੋਂ ਨਜ਼ਰਸਾਨੀ ਕਰਕੇ ਦੇਖੋ ਕਿ ਅਸਲ ਵਿੱਚ ਕਹਾਣੀ ਕੀ ਦੀ ਕੀ ਬਣ ਗਈ ਹੈ। ‘ਜਿਹੜਾ ਮਨੁੱਖ ਵਿਕਾਰਾਂ ਦੁਆਰਾ ਪਏ ਦੁਖਾਂ ਨੂੰ ਦੁਖ ਨਹੀਂ ਸਮਝਦਾ… ਉਸ ਨੂੰ ਦੁਖ ਪੋਹ ਨਹੀਂ ਸਕਦੇ’। ਜਾਣੀ ਕਿ ਗੁਰੂ ਸਾਹਿਬ ਪ੍ਰੇਰਣਾ ਕਰ ਰਹੇ ਹਨ ਕਿ ਵਿਕਾਰ ਕਰੀ ਜਾਵੋ, ਇਹਨਾਂ ਵਿਕਾਰਾਂ ਤੋਂ ਉਪਜੇ ਦੁਖਾਂ ਨੂੰ ਦੁਖ ਨਾ ਮੰਨੋ।ਜਾਣੀ ਕਿ ਗੁਰੂ ਸਾਹਿਬ ਮਨੁੱਖ ਨੂੰ ਵਿਕਾਰਾਂ ਵਿੱਚ ਪ੍ਰਵਿਰਤ ਹੋਣ ਦੀ ਪਰੇਰਣਾ ਕਰ ਰਹੇ ਹਨ??????
ਜਸਬੀਰ ਸਿੰਘ ਵਿਰਦੀ

No comments:
Post a Comment