Wednesday, 22 February 2012

ਸਿੱਖ ਧਰਮ 'ਧਰਮ' ਨਾ ਹੋ ਕੇ ਇੱਕ ਪੜਾਈ ਹੈ ।

ਮੇਰੇ ਵਿਚਾਰ ਮੁਤਾਬਕ ਸਾਂਨੂੰ ਇਸ ਗਲੱਤ ਫਹਮੀ ਵਿਚ ਕਤਈ ਨਹੀਂ ਰਹਿਣਾ ਚਾਹੀਦਾ ਹੈ ਕਿ ਹਿੰਦੂ ਜਾਂ ਮੁਸਲਮਾਨ ਧਰਮ ਵਾਂਗ ਸਿੱਖ ਧਰਮ ਵਿੱਚ ਹੀ ਜੰਮਾਂਦਰੂ ਸਿੱਖ ਪੈਦਾ ਹੂੰਦੇ ਹਨ । ਸਿੱਖ ਧਰਮ ਨੂੰ ਪ੍ਰਥਕ ਜਾਂਨੀ ਵੱਖਰਾ ਪੰਥ ਇਸ ਲਈ ਕਿਹਾ ਜਾਂਦਾ ਹੈ |
"ਜਰੂਰੀ ਨਹੀਂ ਕਿ ਸਿੱਖ ਪਰਿਵਾਰ ਦੇ ਵਿੱਚ ਜੱਮਣ ਵਾਲੇ ਜਾਤਕ ਹੀ ਸਿੱਖ ਹੂੰਦੇ ਹਨ ਜਾਂ ਹੋਣੇ ਚਾਹੀਦੇ ਹਨ । ਅਤੇ ਨਾਹੀ ਜਰੂਰੀ ਹੈ ਕਿ ਸਿੱਖ ਧਰਮ ਦਾ ਪੂਜਨੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾ-ਵਿਚਾਰਾਂ ਨੂੰ ਕੇਵਲ ਸਿੱਖ ਹੀ ਵਾਚ (ਸੱਟਡੀ) ਕਰ ਸਕਦੇ ਹਨ ।
ਸਿੱਖ ਧਰਮ ਵਿੱਚ ਹਿੰਦੂ ਧਰਮ ਅਤੇ ਮੁਸਲਿਮ ਧਰਮ ਵਾਂਗ 'ਜਨੇਹੂ-ਮੂੰਡਨ' ਅਤੇ 'ਸੂਨੱਤ' ਵਰਗੀ ਕੋਈ ਰਸਮ
ਥੌਪੀ ਨਹੀਂ ਜਾਂਦੀ ।
ਸਿੱਖ ਧਰਮ 'ਧਰਮ' ਨਾ ਹੋ ਕੇ ਇੱਕ ਪੜਾਈ ਹੈ । ਜੋ ਜਿਤਨੀ ਜਮਾਤਾਂ (ਕਲਾਸ) ਪੜ ਗਿਆ, ਉਹ ਊਤਨਾ ਵੱਡਾ ਗਿਆਨੀ । ਜੋ ਇਸ ਪੜਾਈ ਨੂੰ ਸਮਝ ਗਿਆ ਉਹ ਬ੍ਰਹਮ ਗਿਆਨੀ । ਜਿਸ ਇਸ ਪੜਾਈ ਨੂੰ ਪੜ, ਸਮਝ ਕੇ ਆਪਣੇ ਜੀਵਨ ਉਪਰ ਅਪਨਾ ਲਿਆ, ਉਹ ਖੂੱਦ ਹੀ ਗੁਰੂ ਦਾ ਰੂਪ ।
ਇਤਿਹਾਸ ਗਵਾਹ ਹੈ ਕਿ ਇਹ ਪੱਦਵੀ ਜਬਰਦਸਤੀ ਨਾ ਕਿਸੇ ਖਾਸ ਪੂੱਤਰ,ਨਾ ਕਿਸੀ ਖਾਸ ਜਾਤ-ਬਿਰਾਦਰੀ ਅਤੇ ਨਾ ਹੀ ਕਿਸੀ ਪਰਿਵਾਰ ਵਾਦ ਨੂੰ ਮਿਲੀ ਹੈ । ਇਹ ਰੁਤਬਾ ਜੇ ਕਿਸੇ ਹਾਸਲ ਕੀਤਾ ਹੈ ਤੇ ਉਹ ਊਸਦੀ ਆਪਣੀ ਕਮਾਈ ਹੈ । ਨਾ ਕਿ ਕੋਈ ਖੈਰਾਤ !
ਕੋਈ ਵੀ ਮਨੂੱਖ ਸਿੱਖ ਧਰਮ ਨੂੰ ਅਪਨਾੳਣਾ ਚਾਹੇ, ਉਹ ਆਪਣੀ ਜਾਤ-ਬਿਰਾਦਰੀ, ਖਾਨਦਾਨ,ਗਰੀਬੀ,ਜਾਂ ਸਮਾਜਿਕ ਰੁਤਬੇ ਨੂੰ ਵਾਂਝੇ (ਸਾਇਡ) ਰੱਖ ਕੇ ਗੁਰੂ ਬਾਣੀ ਊਪਰ ਸ਼ਰਧਾ ਅਤੇ ਵਿਸ਼ਵਾਸ ਕਰਦਾ ਹੋਇਆ ਸਿੱਖ ਬਣ ਸਕਦਾ ਹੈ |
ਇਸ ਧਰਮ ਵਿੱਚ ਮਰਯਾਦਾ,ਨਿਯਮ, ਰੂਲ ਥੋਪੇ ਨਹੀਂ ਜਾਂਦੇ ਬਲਕਿ ਖੂਦ 'ਬ' ਖੂਦ ਅਪਣਾਉਣ ਦੀ ਰਸਮ ਅਦਾਇਗੀ ਹੂੰਦੀ ਹੈ |
ਤੁਸੀਂ ਆਪਣਾ ਧਰਮ ਨਿਭਾਈ ਜਾਓ/ ਉਨ੍ਹਾਂ ਨੂੰ ਆਪਣੇ ਕਰਮਾਂ ਤੇ ਝੱਡੇ !
‎"ਵਸਦੇ ਰਹੇ, ਊਝੜਿ ਜਾਓ" ਦੀ ਪਾਲਿਸੀ ਅਪਣਾਓ | ਬਾਹਰ ਬਹੁਤ ਦੁਨੀਆਂ ਹੈ ਗੁਰੂ ਦੀ ਸਿਖਿਆ ਦੇ ਪਰਚਾਰ ਲਈ / ਘਰ ਵਾਲਿਆਂ ਨੂੰ ਮੁਫ਼ਤ ਵਿੱਚ ਸਿੱਖੀ ਮਿਲੀ ਹੈ, ਇਸ ਲਈ ਗੰਭੀਰਤਾ ਨਾਲ ਇਸਦੀ 'ਕਦਰ' (ਸਤਿਕਾਰ) ਨਹੀਂ ਕਰਦੇ |

No comments:

Post a Comment