Saturday, 11 February 2012

ਸਿੱਖ ਰਹਿਤ ਮਰਯਾਦਾ ਦੀ ਸਰੇ ਆਮ ਉਲੰਗਣਾ

ਪ੍ਰਧਾਨ/ਸੱਕਤਰ ਜੀ
ਧਰਮ ਪ੍ਰਚਾਰ ਕਮੇਟੀ (ਦਿੱਲੀ ਸਟੇਟ)
ਦਿੱਲੀ ਸਿੱਖ ਗੁਰਦੁਆਰਾ ਕਮੇਟੀ (ਰਜਿ.)
ਗੁਰਦੁਆਰਾ ਰਕਾਬ ਗੰਜ, ਨਵੀਂ ਦਿੱਲੀ
ਵਿਸ਼ਾ :- ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ.) ਸੈਕਟਰ 15, ਰੌਹੀਣੀ,ਦਿੱਲੀ, ਦੂਆਰਾ ਸਿੱਖ ਰਹਿਤ ਮਰਯਾਦਾ ਦੀ ਸਰੇ ਆਮ ਉਲੰਗਣਾ (1) ਇੱਕਠੇ 11 ਅਖੰਡ ਪਾਠ ਰੱਖ ਕੇ ਸੰਤਾਂ ਦੇ ਗੁਰਦੁਆਰਿਆਂ ਦੀ ਪਰਮਪਰਾਂ ਨੂੰ ਵਧਾਵਾ ਦੇਣਾ । (2) ਆਪਣੇ ਗੁਰਦੁਆਰਾ ਸਾਹਿਬ ਵਿੱਖੇ ਨਿੱਕੇ ਘੂਮਣ ਵਾਲੇ ਅਖੌਤੀ ਸੰਤਾਂ ਨੂੰ ਹਰ ਸਾਲ ਬੁਲਾ ਕੇ ਸਾਰੀ ਸੰਗਤ ਵਲੌਂ ਅਤੇ ਆਪ ਪ੍ਰਧਾਨ ਸਾਬ ਵਲੌਂ ਮੱਥੇ ਟਿਕਵਾਂਣੇ ਆਦਿਕ ਦੀ ਜਾਨਕਾਰੀ ਅਤੇ ਸੰਬਂਦਿੱਤ ਇਨਫੋਰਸਮੇਂਟ ਕਮੇਟੀ ਵਲੌਂ ਪੂਰੀ ਕਮੇਟੀ ਤੇ ਸੱਖਤ ਤੌਂ ਸੱਖਤ ਕਾਰਵਾਈ ਦੀ ਮੰਗ
ਮੈ ਆਪਜੀ ਨੂੰ ਦੂਖਿਤ ਹਿਰਦੇ ਨਾਲ ਆਪਣੇ ਗੁਰੂ ਜੀ ਨੂੰ ਹਾਜਰ ਨਾਜਰ ਜਾਣ ਕੇ ਦਿੱਲੀ ਰੌਹੀਣੀ ਜੋਨ (ਇਲਾਕਾ ੲ ਮੈੰਬਰ ਸ੍ਰ. ਮਨਜੀਤ ਸਿੰਘ ਸਚਦੇਵਾ (ਡੀਏਸਜੀਪੀਸੀ) ਦੇ ਅਧੀਨ ਸੈਕਟਰ 15 ਰੌਹੀਣੀ ਦਿੱਲੀ ਦੀ ਗੁਰਦੁਆਰਾ ਸਿੰਘ ਸੱਭਾ ਦੀ ਮੈਨੇਜਮੈਂਟ ਕਮੇਟੀ ਦੇ ਖਿਲਾਫ ਲਿਖੀਤ ਸ਼ਿਕਾਇਤ ਦਰਜ ਕਰਵਾੰਦਾ ਹਾਂ ਕਿ  ਇਹ ਕਮੇਟੀ ਸ਼ਰਾਬੀ ਤੇ ਗੈਰ ਅਮ੍ਰਿਤਧਾਰੀ ਤੇ ਹੈ ਹੀ ਨਾਲ ਹੀ ਕੁੱਝ ਐਸੇ ਕਰਮ ਵੀ ਕਰਦੀ ਹੈ ਕਿ ਜੋ ਸਿੱਖ ਰਹਿਤ ਮਰਯਾਦਾ ਦੇ ਊਲਟ ਵੀ ਹਨ   (1) 23 ਜਨਵਰੀ 2012 ਨੂੰ ਇਸ ਗੁਰਦੁਆਰੇ ਸਵੇਰ ਵੀ ਨਹੀ, ਦਿੱਨ ਵੀ ਨਹੀ.ਸ਼ਾਮ ਵੀ ਨਹੀ ਰਾਤ ਦੇ 8 ਵੱਜੇ ਇਕੱਠੇ ਹੀ 11 ਅਖੰਡ ਪਾਠ ਇੱਕ ਹੀ ਹਾੱਲ ਵਿਚ 11-11000/- ਰੁਪਏ ਹਰ ਇੱਕ ਪਾਠ ਦੀ ਭੇਟਾਂ ਲੈ ਕੇ ਰਖਵਾਏ ਹਨ ਜੋਕਿ ਪ੍ਰਧਾਨ ਦੇ ਪੂਜਨੀਕ ਕਿਸੇ ਅਖੌਤੀ ਸੰਤ ਦੀ ਪਰੇ੍ਨਾ ਲੈ ਕੇ ਰੱਖੇ ਗਏ ਹਨ ਅਤੇ ਮੈੰਬਰ ਸ੍ਰ,ਮਨਜੀਤ ਸਿੰਘ ਸਚਦੇਵਾ ਦੀ ਜਾਨਕਾਰੀ ਵਿਚ ਹਨ
(2) 27-29 ਜਨਵਰੀ 2012 ਵਾਲੇ ਦਿੱਨ ਸਿੰਘ ਸੱਭਾ ਗੁਰਦੁਆਰਾ ਸਾਹਿਬ ਵਿਖੇ ਸੰਤ ਹਜਾਰਾ ਸਿੰਘ (ਨਿੱਕੇ ਘੁੱਮਣ ਵਾਲੇ) ਦੀ ਬਰਸੀ ਦੇ ਅਖੰਡ ਪਾਠ ਦਰਮਿਆਨ ਉਨ੍ਹਾ ਦੇ ਪੋਤਰੇ (ਸੰਤ) ਬੂੱਧ ਸਿੰਘ ਜੀ ਦਾ ਸੁਆਗਤ ਹਰ ਸਾਲ ਦੀ ਤਰਾਂ ਆਤਿਸ਼ਬਾਜੀ ਅਤੇ ਪ੍ਰਧਾਨ ਜੀ ਸਮੇਤ ਸੰਗਤ ਜਿਸ ਤਰਾਂ ਪੈਰੀਂ ਹਥ ਲਾ ਅਤੇ ਮੱਥਾ ਟੇਕ ਕੇ ਕਰਦੀ ਹੈ, ਉਹ ਤੂਸੀ ਆਪਣੀ ਅੱਖੀਂ ਵੇਖ ਸਕਦੇ ਹੋ
ਇਹ ਪਰਮਪਰਾਂਵਾਂ ਉਹ ਵੀ ਸਿੰਘ ਸਭਾ ਗੁਰਦੁਆਰਾ ਵਿੱਖੇ ਵੇਖ ਕੇ ਤੂਆਡੀ ਅੱਖਾਂ ਕਿਵੇਂ ਭੀਜਦੀਆਂ ਹਨ, ਉਹ ਤੇ ਤੂਆਡੇ ਐਕਸ਼ਨ ਅਤੇ ਰਿਐਕਸ਼ਨ ਦੇਖ ਕੇ ਹੀ ਪਤਾ ਲਗੇਗਾ ਕਿ ਤੂੰਸੀ ਵੀ ਸ਼ਿਰੋਮਨੀ ਕਮੇਟੀ ਦੀ ਤਰਾਂ ਵੇਖ ਕੇ ਵੀ ਅਣਢੀੱਠੇ ਹੋ, (ਕਿਉਂਕਿ ਇਲੈਕਸ਼ਨ ਨਜਦੀਕ ਹਨ) ਜਾਂ ਕੋਈ ਸੱਖਤ ਕਾਰਵਾਈ ਕਰਣ ਵਿਚ ਗੰਭੀਰਤਾ ਦੇ ਪੱਖ ਵਿਚ ?  

No comments:

Post a Comment