Tuesday, 7 November 2017

ਅੱਜ ਦਾ ਸੱਚ;

ਅੱਜ ਦਾ ਸੱਚ;
ਸਿੱਖ ਕੌਮ ਨੁੰ ਫੱਕਰ ਹੈ ਕਿ ਉਸਨੁੰ "ਉਜੜ ਜਾੳ" ਦਾ ਵਰਦਾਨ ਆਪਣੇ ਗੁਰੂਆਂ ਤੌਂ ੳਹਨਾਂ ਦੇ ਜੀਵਨ ਸ਼ੈਲੀ ਅਤੇ ਸਿੱਖ ਇਤਹਾਸ ਯਾਨੀ "ਫਿਤਰਤ" ਤੌਂ ਮਿਲਿਆ ਹੈ।
ਜਿਵੇਂ ਗੁਰੂ ਨਾਨਕ ਜੀ ਦਾ ਊਦਾਸੀਆਂ ਤੋਂ ਬਾਹਦ ਕਰਤਾਰ ਪੁਰ ਵਸਾੳਣਾਂ, ਫਿਰ ਗੁਰੂ ਅੰਗਦ ਦੇਵ ਜੀ ਦਾ ਖਡੂਰ ਸਾਹਿਬ, ਗੁਰੂ ਅਮਰਦਾਸ ਜੀ ਵੇਲੇ ਗੌਵਿਂਦਵਾਲ, ਗੁਰੂ ਰਾਮ ਦਾਸ ਜੀ ਵਲੋਂ ਅਮ੍ਰਿਤਸਰ ਸਾਹਿਬ,ਅਤੇ ਬਾਹਦ ਵਿਚ ਗੁਰੂ ਤੇਗ ਬਹਾਦਰ, ਪਟਨਾ ਸਾਹਿਬ, ਗੁਰੂ ਗੋਬਿੰਦ ਸਿੰਘ, ਅੰਨਦਪੁਰ ਸਾਹਿਬ ਇਤਆਦਿਕ ਬਹੁਤ ਸੇ ਐਸੈ ਅਸਥਾਨ ਹਨ ਜੋ ਸਿੱਖਾਂ ਦੇ ਤੀਰਥ ਅਸਥਾਨ ਕਹਿਲਾਏ ਜਿਥੇ ਦਾ ਭ੍ਰਮਣ ਕਰਦੇ ਹੋਏ ਗੁਰੂਆਂ ਅਤੇ ਸਿੱਖਾਂ ਨੇ ਸ਼ਹੀਦੀਆਂ ਪਾਕੇ ਇ‍ਤਹਾਸ ਰਚਿਆ ।
ਇਸ ਲਈ ਸਿਰਫ ਇਹ ਕਹਿ ਦੇਣਾ ਬੇ-ਇੰਸਾਫੀ ਹੋਏਗੀ ਕਿ ਸਿੱਖਾਂ ਦਾ ਦਾਇਰਾ (ਹੱਦ) "ਪੰਜਾਬ" ਹੀ ਹੈ । ਮੋਜੂਦਾ ਸਮੇ ਦੀ ਗੱਲ ਕਰੀਏ ਤੇ ਭਾਰਤ ਦੀ ਵੰਡ ਅਤੇ ਸੱਨ 84 ਦੇ ਕਤਲੇਆਮ ਦੇ ਹਾਲਾਤ ਨੇ ਭੀ ਸਾਨੁੰ ਇਕ ਤਜੂਰਬੇ (ਸੱਬਕ) ਮੂੜ ਫਿਰ ਜੀਣਾਂ ਹੀ ਸਿਖਾਇਆ ਹੈ ।
ਅੱਜ ਦੇ ਜਿਸ ਕਿਸੀ ਸਿੱਖ ਨੇ ਇਕ ਸੀਮਿਤ ਦਾਇਰੇ ਨਾਲ ਬੰਨ ਕੇ ਆਪਣੇ ਆਪ ਨੂੰ ਰਖਿਆ ਹੈ ਜਾਂ ਇਸ ਪ੍ਰਕਾਰ ਦੀ ਜਿੱਦ ਰਖਦਾ ਹੈ, ੳਹ ਗੁਰੂ ਨਾਨਕ ਜੀ ਦੀ ਸਾਖੀ "ਵਸਦੇ ਰਹੋ, ਉਜੜ ਜਾੳ" ਦੇ 'ਵਸਦੇ ਰਹੋ' ਵਾਲੇ ਚਰਿਤੱਰ ਨੂੰ ਸਵਿਕਾਰ ਕਰ ਰਿਹਾ ਹੈ ।

No comments:

Post a Comment