ੳਹ ਪੂਰਵਲੇ ਜਨਮ ਦੀ ਰੂਹੌ,
ਮੇਰੇ ਮਿਤਰੋ,ਮੇਰੇ ਪਿਆਰੇੳ,
ਨਾ ਅਸੀ ਪ੍ਰਤੱਖ ਮਿਲੇ,
ਨਾ ਨੈਨੌ-ਨੈਨ ਹੋਏ,
ਨਾ ਆਵਾਜ ਸੂਣੀ,
ਨਾ ਛੁਹ ਦਾ ਅਹਿਸਾਸ,
ਫਿਰ ਭੀ,
ਅਸੀਂ ਦਿਲੋ ਜਾਨ ਤੌਂ ਇਕ ਹਾਂ ।
ਇਹ ਕਿੰਝ ਹੋਇਆ ? ਕਿਉਂ ਹੋਇਆ ?
ਇਹ ਰੂਹਾਂ ਹਨ,
ਕਿਤਨੇ ਜਨਮ ਦੀ ਵਿਛੜੀ ।
ਰਿਸ਼ਤੇ ਨਾਤੇ ਨਾਲੌਂ ਉਪਰ ।
ਸੱਗੇ-ਸੰਬਦੀਂਆਂ ਨਾਲੋ ਪਰੇ ।
ਧਰਮ-ਅਧਰਮ ਤੌਂ ਛੂੱਟ ।
ਅੜੋਸ-ਪੜੌਸ ਤੌਂ ਨਜਦੀਕੀ ।
ਸਿਰਫ ਪਿਆਰ ਤੇ ਪਿਆਰ ਦੀਆਂ ਭੂੱਖੀਆਂ ।
ਨਮਸਤਕ ਹਾਂ,
ਸ਼ਕਰਗੂਜਾਰ ਹਾਂ ।
ਇਨ੍ਹਾਂ ਵਿਛੜੀ ਹੋਈ ਰੂਆਂ ਦਾ ।
(ਮੇਰਾ ਤੇ ਸਿਰਫ ਮੇਰਾ ਤਜੂੱਰਬਾ ਹੈ ਕਿ ਫੇਸਬੂਕ ਤੇ ਡੂੰਗੀ ਮਿੱਤਰਤਾ ਦੇ ਹਾਮੀ ਆਖਿਰ ਜੱਦ ਆਪਣੀ ਮਿਲਨ ਦੀ ਤੜਫ ਸਦਕਾ ਵੈਬ ਕੈਮ ,ਮੋਬਾਇਲ ਜਾਂ ਪਰਤੱਖ ਰੂਬਰੂ ਹੂੰਦੇ ਹਨ ਤਾਂ ਥੋੜੇ ਸੱਮੇ ਬਾਦ ਹੀ ਉਨ੍ਹਾਂ ਦੀ ਤੜਫ ਲੱਗਭੱਗ ਸਮਾਪਤ ਜਹੀ ਹੋ ਜਾਂਦੀ ਹੈ ਕਿਊਂ ਕਿ.... ਪਿਆਸ,ਭੂੱਖ,ਊਡੀਕ,ਐਕਸਾਇਟਮੇੰਟ,ਸ੍ਰਪ੍ਰਾਇਜ ਵਿੱਚ ਜੋ ਮਜਾ ਹੈ, ੳਹ ਤ੍ਰਿਪਤੀ ਵਿੱਚ ਨਹੀ, ਸੌ ਸਾਨੂੰ ਆਪਣੀ ਤ੍ਰਿਸ਼ਨਾ ਨੂੰ ਕਾਇਮ ਰਖਣਾ ਚਾਹਿਦਾ ਹੈ, ਜੱਦ ਤੀਕਣ ਪ੍ਰਮਾਤਮਾ ੳਹ ਮੇਲ ਆਪ ਨ ਮਿਲਾਵੇ, ਸਹਿਜ ਸੁਭਾਵ !)
#ਗੰਭੀਰ" (30/11/2011)
No comments:
Post a Comment