Tuesday, 1 November 2022

ਸਿੱਖ_ਕਤਲੇਆਮ_84

#ਸਿੱਖ_ਕਤਲੇਆਮ_84 

ਮੈਂ ਆਪਣੀ ਨਿਜ਼ੀ ਤੋਰ ਤੇ ਇਸ ਨਾ- ਇਨਸਾਫੀ ਅਤੇ ਫੈਸਲੇ ਦੀ ਦੇਰੀ ਤੇ ਇੱਕ ਰਿਸਰਚ ਕੀਤੀ ਹੈ ।

 ਆਓ ! ਇਸ ਤੇ ਥੋੜਾ ਟਾਈਮ ਕੱਡ ਕੇ ਜਰਾ ਨਜਰ ਮਾਰੀਏ ਅਤੇ ਆਪਣੀ ਸਲਾਹ ਮਸ਼ਵਰੇ ਨਾਲ ਲੈਕੇ ਕੋਈ ਤਤ ਕਢ਼ੀਏ ਅਤੇ ਕੋਈ ਮਜਬੂਤ ਨਿਰਣੇ ਲਈਏ ।

ਦਿੱਲੀ ਵਿਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਮਤੀ ਇੰਦਿਰਾ ਗਾਂਧੀ ਨੂੰ ੩੧ ਅਕਤੂਬਰ ੧੯੮੪ ਨੂੰ ਓਹਨਾਂ ਦੇ ਹੀ ਸੁਰਖਿਆ ਗਾਰਡ ਵਲੋਂ ਗੋਲੀ ਮਾਰ ਦਿਤੇ ਜਾਣ ਤੋਂ ਬਾਅਦ, ਕਿਸੇ ਖਵਾਬ ਵਿਚ ਵੀ ਨਹੀ ਸੋਚਿਆ ਹੋਏਗਾ ਕਿ ਉਸ ਤੋਂ ਅਗਲਾ ਦਿੰਨ, ਸਰੇਆਮ ਦਿਨ ਦਿਆੜੇ ਇਤਨੇ ਵੱਡੀ ਗਿਣਤੀ ਵਿਚ ਸਾਰੇ ਦੇਸ਼ ਵਿੱਚ ਖਾਸ ਤੋਰ ਤੇ ਦਿੱਲੀ ਵਿਚ ਕਤਲੇਆਮ, ਲੁੱਟਮਾਰ, ਆਗਜਨੀ ਹੋਏਗੀ ਕਿ ਰਹੇ ਰੱਬ ਦਾ ਨਾਮ । ਇਸ ਕਤਲੇਆਮ ਦਾ ਸ਼ਿਕਾਰ ਸੀ "ਕੇਸਾਧਾਰੀ ਸਿਖ" ।

ਕਈਆਂ ਦੀ ਜਾਣਕਾਰੀ ਮੁਤਾਬਕ ਇਸ ਕਤਲੇਆਮ ਵਿੱਚ ਮੋਜੂਦਾ ਸਰਕਾਰ, ਕਾਂਗ੍ਰੇਸੀ ਲੀਡਰ, ਪੁਲਿਸ ਸਮੇਤ ਸਾਰੀ ਮਸ਼ੀਨਰੀ ਤੰਤਰ ਜਿਮੇਦਾਰ ਸੀ ।

ਇਸ ਤੋਂ ਤਿੰਨ ਦਿਨਾਂ ਬਾਅਦ ਜੱਦ ਇੰਦਿਰਾ ਗਾਂਧੀ ਦਾ ਸੰਸਕਾਰ ਹੋਇਆ ਤੱਦ ਤਿਕਾਂ ਇਹ ਖਬਰ ਬੀ. ਬੀ. ਸੀ. ਰੇਡੀਓ, ਟੀਵੀ ਰਾਹੀਂ ਇੰਟਰ ਨੈਸ਼ਨਲ ਆਲ ਵਰਡ ਦੀ ਸੁਰਖੀਆਂ ਵਿੱਚ ਸੀ ਕਿ ਦਿੱਲੀ ਦੇ ੩੦੦੦ ਸਿਖਾਂ ਸਮੇਤ ਸਾਰੇ ਦੇਸ਼ ਵਿੱਚ ਕੁੱਲ ਟੋਟਲ ੭੦੦੦ ਸਿਖਾਂ ਦੇ ਕਤਲ ਦੀ ਸੀ, ਜਿਸਨੇ ਮੋਜੂਦਾ ਸਰਕਾਰ ਨੂੰ ਮਜਬੂਰ ਕਰ ਮਿਲਟਰੀ, ਕਰ੍ਫਿਓ, ਜਰੂਰੀ ਸਹਾਯਤਾਂ ਇਤਯਾਦਿ ਲਈ ਐਕਟਿਵ ਹੋਣਾ ਪਿਆ ।

 ਸਭ ਨੂੰ ਪਤਾ ਹੈ ਅਤੇ ਸਬੂਤ ਦਸਦੇ ਹਨ ਕਿ ਸਿਖਾਂ ਤੇ ਇਹ ਹਮਲਾ ਪੂਰਣ ਤੋਰ ਤੇ ਸੁਨ੍ਯੋਜਿਤ ਸੀ, ਜੋ ੩੧ ਅਕਤੂਬਰ ਅਤੇ ੧ ਨਵੰਬਰ ਦੀ ਮਿਡ ਨਾਈਟ ਨੂੰ ਸਰਕਾਰੀ ਤੰਤਰ ਦੇ ਸਾਰੇ ਅਫਸਰਾਂ ਦੀ ਮਿਲ ਬੈਠਕ ਵਿੱਚ ਹੋਇਆ, ਕਿਓਂਕਿ ਹਮਲੇ ਦੇ ਤਰੀਕੇ ਇੱਕ ਸਨ, ਹਮਲਾਵਰ ਕੋਲ ਉਸ ਸਮੇਂ ਟੈਲੀਫੋਨ ਦੀ ਸੁਵਿਧਾ ਨਾਮ ਮਾਤਰ ਸੀ, ਸੀ ਤੇ ਕੇਵਲ ਪੁਲਿਸ ਵਾਯਾਰ੍ਲੈਸ ਜਾਂ ਕਾਂਗ੍ਰੇਸੀ ਐਮ. ਪੀ. ਦੇ ਹੋਟ ਲਾਈਨ ਕਨੈਕਸ਼ਨ । 

ਇਸ ਲਈ ਇਸ ਤੱਥ ਨੂੰ ਝੁਠਲਾਇਆ ਨਹੀ ਜਾ ਸਕਦਾ ਕਿ ਪੁਲਿਸ ਅਤੇ ਸਰਕਾਰੀ ਤੰਤਰ ਇਸ ਹਮਲੇ ਵਿੱਚ ਇਨਵਾਲਵ ਨਹੀ ਸੀ । 

ਲੱਗਭੱਗ ੨੮ ਸਾਲਾਂ ਤੋਂ ਇਸ ਗੁਨਾਹ ਦੇ ਇਨਸਾਫ਼ ਲਈ ਕਈ ਪਾਰਟੀਆਂ ਸੰਸਥਾਵਾਂ ਨੇ ਖਾਸ ਤੋਰ ਤੇ ਖੁੱਦ ਸਰਕਾਰ ਨੇ ਕਈ ਆਯੋਗ, ਕਮੇਟੀਆਂ ਬਿਠਲਾਈਆਂ, ਪਰ ਨਤੀਜਾ ਸਿਫਰ ਹੀ ਨਿਕਾਲਿਆ । 

ਸਾਡੇ ਸਮਾਜ ਦੇ ਵੀ ਕਈ ਖਾੜਕੂ ਸਿਖ ਧਾਰਮਿਕ ਨੇਤਾ, ਸੰਤ ਸਮਾਜ ਦੇ ਲੋਕ ਪੀੜਤਾਂ ਨੂੰ ਇਨਸਾਫ਼ ਦਿਵਾਓਅਨ ਲਈ ਅੱਗੇ ਵੀ ਆਏ । ਇਨ੍ਹਾਂ ੨੮ ਵਰਿਆਂ ਵਿੱਚ ਹਰ ਸਾਲ ੮੪ ਦੇ ਇਨਸਾਫ਼ ਦੇ ਨਾਮ ਤੋਂ ਪਹਿਲੀ ਨਵੰਬਰ ਤੋਂ ਬਸ, ਹਫਤਾ ਭਰ ਇੱਕ ਮੇਲਾ ਜਿਓਂ ਲਗਦਾ ਹੈ , ਕਿਤੇ ਪਾਠ ਰਖਾਏ ਜਾਂਦੇ ਹਨ, ਕਿਤੇ ਰੋਸ਼ ਪ੍ਰਦਰਸ਼ਨ ਹੁੰਦਾ ਹੈ, ਨਾਅਰੇ ਲਗਾਏ ਜਾਂਦੇ ਹਨ, ਟ੍ਰੈਫਿਕ ਜਾਮ ਕੀਤਾ ਜਾਂਦਾ ਹੈ, ਸਾਡਾ ਜੇਕਰ ਲੀਡਰ ਜਿਆਦਾ ਜੋਸ਼ੀਲਾ ਹੈ ਤੇ ਇੱਕ ਅੱਦ ਗਿਰਫ਼ਤਾਰੀਆਂ ਵੀ ਖਾਨਾਪੂਰੀ ਵਾਸਤੇ ਹੋ ਜਾਂਦੀਆਂ ਹਨ । ਪਰ ਨਹੀਂ ਮਿਲਦਾ ਤੇ ਓਹ ਹੈ ਇਨਸਾਫ਼ ! 

ਜੇਕਰ ਗੱਲ ਕਾਨੂਨ ਦੀ ਕਰੀਏ, ਉਸਨੁੰ ਸਾਡੇ ਜਜਬਾਤ ਦੀ ਨਹੀ, ਸਬੂਤ ਦੀ ਲੋੜ ਹੈ , ਜੋ ਸਾਡੇ ਇਨ੍ਹਾਂ ਵੀਰ ਆਗੂਆਂ ਨੇ ਹੀ ਮੁਜਰਿਮ ਅਤੇ ਗਵਾਹ ਦੇ  ਮਿਡਲ ਮੈਨ ਬਣ ਕੇ ਤੁੜਾਵਾਏ ਹਨ ਅਤੇ ਇਨ੍ਹਾਂ ਪੀੜਿਤਾਂ ਦੇ ਵਕੀਲ ਬਣ , ਗੁਰਦੁਆਰਾ ਕਮੇਟੀ ਦੇ ਫੰਡ ਦੀ ਦੁਰਵਰਤੋਂ ਕੀਤੀ ਹੈ ।

 ਕਿਸੀ ਵੀ ਪੀੜਤ  ਦੀ ਕੋਰਟ ਫਾਇਲ ਕੋਰਟ ਜਾਕੇ ਪੜ ਕੇ ਵੇਖ ਲਵੋ , ਹਰ ਗਵਾਹ, ਚਾਹੇ ਓਹ ਮੋਹੱਲੇ ਦੇ ਗੈਰ ਸਿਖ ਪਰਿਵਾਰ ਦਾ ਹੈ ਭਾਵੇਂ ਉਹ ( ਮੈਨੂ ਇਸ ਵਿਚ ਕਹਿਣ ਦੀ ਕੋਈ ਗੁਰੇਜ ਨਹੀ ) ਉਸ ਜਲੀ ਹੋਈ ਲਾਸ਼ ਦੀ ਵਿਧਵਾ ਹੋਏ, ਬਹੁਤੀ ਗਿਣਤੀ ਦੀ ਡਾਰਕ ਰੂਮ ਮੀਟਿੰਗ ਅਤੇ ਡੀਲ ਹੋਈ ਹੈ, ਜੋ ਸਾਰੇ ਮੁਜਰਿਮ ਅੱਜ ਜੇਲ ਤੋਂ ਬਾਹਰ ਹਨ , ਖਾਸ ਤੋਰ ਤੇ ਓਹ ਮਹਾਨ ਲੀਡਰ ਜੋ ਅੱਜ ਵੀ ਵਾਰ ਵਾਰ ਕਾੰਗ੍ਰੇਸ ਵਿੱਚ ਘੁਸ੍ਪੇਠ ਕਰਨ ਲੱਗੇ ਹਨ । ਅਤੇ ਤੁਹਾਨੂ ਅਤੇ ਮੈਨੂ ਪਤਾ ਹੀ ਹੋਏਗਾ ਕੀ ਅੱਜ ਨਹੀਂ ਤੇ ਕਲ ਉਹ ਕਾਮਯਾਬ ਵੀ ਹੋਣਗੇ । ਫਿਰ ਇਹ ਹੀ ਸਾਡੇ ਧਾਰਮਿਕ ਨੇਤਾ, ਜੋ ਅੱਜ ਪੀੜਤਾਂ ਦੇ ਪ੍ਰਤੀਨਿਧੀ ਦਾ ਮੁਖੋਟਾ ਪਾ ਝੂਝ ਰਹੇ ਹਨ । ਦੀਵਾਨ ਹਾਲ ਵਿਚ ਸਿਰੋਪਾ ਵੀ ਪਾਓਣ ਗੇ ਅਤੇ ਉਹ ਜੱਦ ਫਿਰ ਮੁੜ ਇਲੇਕ੍ਸ਼ਨ ਲੜਨਗੇ ,ਪ੍ਰਮੋਟ ਵੀ ਕਰਨਗੇ ।

ਕਾਨੂਨ ਦੀ ਗਲਤੀ ਤੱਦ ਹੋਏ ਜੱਦ ਜੱਜ ਉਹ ਫਾਇਲ ਪੜ ਬੇ-ਇਨਸਾਫੀ ਕਰਨ । ਜੇ ਫਾਇਲ ਵਿਚ ਗਵਾਹ,ਸਬੂਤ ਨਾਮ ਦੀ ਕੋਈ ਸੋਲਿਡ ਗਵਾਹੀ ਹੀ ਨਾ ਹੋਵੇ ਤੇ ਜੱਜ ਕਰੇ ਵੀ ਤਾਂ ਕਿ? ਮੁਜਰਿਮ ਨੂੰ ਛੋੜਨਾ ਉਸਦੀ ਮਜਬੂਰੀ ਹੈ । 

ਕਿ ਗੁਰਦੁਆਰਾ ਕਮੇਟੀ ਤੋ ਗੋਲਕ ਦੇ ਫੰਡ ਚੋਂ ਜੋ ਫੀਸ ਸਾਡੇ ਵਕੀਲਾਂ ਨੂੰ ਦਿੱਤੀ ਜਾਂਦੀ ਹੈ, ਨੂੰ ਇਹ ਜਾਣਕਾਰੀ ਨਹੀ ਕੀ ਸਾਰੇ ਮੁਜਰਿਮ ਕਿਓਂ ਬਰੀ ਕਿੱਤੇ ਜਾ ਰਹੇ ਹਨ ? 

ਉਸਦਾ ਅਸਲ ਕਾਰਣ ਕਿ ਹੈ ? ਜੇ ਪਤਾ ਹੈ ਤਾਂ ਸੰਗਤ ਨੂੰ ਸੱਚਾਈ ਦਸਦੇ ਕਿਓਂ ਨਹੀ, ਕਿ ਸਾਡਾ ਕੇਸ ਹੀ ਕਮਜੋਰ ਹੈ । ਅਤੇ ਇਸ ਕੇਸ ਨੂੰ ਕਮਜੋਰ ਕਰਨ ਵਾਲੇ ਵੀ ਅਸੀਂ ਆਪ ਹੀ ਹਾਂ ।

 ਇਨ੍ਹਾਂ ਝੂਠੇ ਲਾਰੇ ਲਾ ਇਹ ਕੇਸ ੨੮ ਸਾਲ ਪੁਰਾਣਾ ਕੀਤਾ ਹੈ । ਜੋ ਖਰਚ ਕਮੇਟੀ ਨੇ ਵਕੀਲਾਂ ਦੀ ਫੀਸਾਂ ਵਿਚ ਕੀਤੇ ਹਨ ਉਹ ਪੀੜਤਾਂ ਦੇ ਪੁਨਰਵਾਸ ਵਾਸਤੇ ਕੀਤਾ ਹੁੰਦਾ ਤਾਂ ਵੀ ਕੁਝ ਚੰਗਾ ਹੁੰਦਾ, ਪਰ ਰਾਜਨੀਤੀ ਵਿਚ ਸਬ ਜਾਇਜ਼ ਕਹਿ ਕੇ ਇਹਨਾ ਧਰਮ ਨੂੰ ਵੀ ਨਹੀ ਬਖਸ਼ਿਆ , ਇਨਸਾਫ਼ ਭਲਾ ਕਿਥੋਂ ਮਿਲਣਾ ਸੀ ? 
Gurmeet Singh Gambhir 
(02 Nov. 2012)

No comments:

Post a Comment