Wednesday, 16 November 2022

ਜਿੰਦਗੀ ਦਾ ਫਲਸਫਾ

ਜਿੰਦਗੀ ਦਾ ਫਲਸਫਾ।

ਮੈਨੂੰ ਬਚਪਨ ਦੀ ਬਹੁਤ ਸੀ ਯਾਦਾਂ, ਜੋ ਅੱਜ ਸੋਚ ਕਰ ਆਪਣੇ ਆਪ ਤੇ ਹੰਸੀ ਆਉਂਦੀ ਹੈ ਜਦ ਗੁਰੂਦਵਾਰਾ ਸਾਹਿਬ ਜਾਉਣ ਤੋਂ ਲੈਕੇ ਆਪਣੀ ਝਾਈ ਜੀ ਦੇ ਧਾਰਮਿਕ ਨਿੱਤਨੇਮ ਨੂੰ ਵੇਖਦਿਆਂ ਉਸਦੀ ਨਕਲ ਵਜੋਂ ਘਰ ਵਿੱਚ ਹੀ ਚਾਰ ਸਿਰਹਾਣੇ ਅਤੇ ਇੱਕ ਸਾਫ ਜਹੀ ਚਾਦਰ ਨਾਲ ਢੱਕ ਜਪੁਜੀ ਸਾਹਿਬ ਦਾ ਗੁਟਕਾ ਸਾਹਿਬ ਰੱਖ ਪਾਠ ਕਰਣ ਨੂੰ ਇੱਕ ਖੇਡ ਬਣਾ ਖੁੱਦ ਹੀ ਪਾਠ ਅਤੇ ਅਰਦਾਸ ਕਰਦਾ ਸੀ। ਪ੍ਰਸ਼ਾਦ ਵਾਸਤੇ ਇੱਕ ਕੋਹਲੀ ਵਿੱਚ ਥੋੜੀ ਚੀਨੀ ਰੱਖ ਲੈਂਦੇ ਸੀ।
ਸਮਾਂ ਬੀਤਿਆ, ਸਮਝ ਆਈ, ਸਟੱਡੀ ਕੀਤੀ, ਸਚ੍ਚ ਨੂੰ ਸਮਝਿਆ, ਸਿੱਖੀ ਦੇ ਲੜ ਲੱਗੇ।
ਪਰ ਕੁੱਝ ਸਮਾਂ ਤੋਂ ਫਿਰ ਅਕਲ ਦੀ ਦਾਹੜ ਵਾਂਗੂੰ ਅਸਲ ਪਹਿਚਾਣ ਆਈ ਜਦ ਆਸ ਪਾਸ ਦਾ ਕਟਡ ਮਾਹੌਲ ਵੇਖਿਆ ਕਿ ਸਾਡਾ ਸਮਾਜ ਆਪਣਿਆ ਦੇ ਆਰਥਕ ਸੁਧਾਰ ਵਿੱਚ ਲਗਿਆ ਹੋਇਆ ਹੈ। ਨਾਲ ਹੀ ਉਸੇ ਕਰਮਕਾਂਡ ਨੂੰ ਮੰਨਦਿਆਂ ਵੇਖ ਅਤੇ ਗੁਰੂ ਦੀ ਬਾਣੀ ਪੜ੍ਹਨ ਤੇ ਆਈ ਸਮਝ ਵਿੱਚ ਜ਼ਮੀਂ ਆਸਮਾਂ ਦਾ ਫ਼ਰਕ ਲੱਗਣ ਲੱਗ ਗਿਆ। ਜਿਸਦੇ ਚਲਦਿਆਂ ਕੋਈ ਆਪਣਾ ਹੀ ਇਤਿਹਾਸ ਬਦਲ ਜਾਂ ਮਿਲਾਵਟ ਕਰ ਗਿਆ।
ਸੋਚਿਆ, ਕਿ ਇਸ ਨਿਯਮ ਅਸੂਲਾਂ ਤੇ ਚਲਦਿਆ ਤੋਂ ਉਸ ਬਚਪਨ ਦੀ ਖੇਡ ਚੰਗੀ ਸੀ

1 comment:

  1. ਜਦ ਦੋਹਾਂ ਕਾਰਿਆਂ ਤਥਾ ਖੇਡਾਂ ਵਿੱਚ ਫ਼ਰਕ ਹੀ ਸਮਝ ਲਿਆ ਤੇ ਹਾਸਲ ਹੀ ਕੀ ਕੀਤਾ ਹਾਲੇ ਤੱਕ? ਤੁਰੇ ਹੀ ਨਹੀਂ.

    ReplyDelete