ਅਸੀਂ ਆਪਣੇ ਘਰ ਵਿੱਚ ਤਾਂ ਧੀਆਂ ਭੈਣਾਂ ਨੂੰ ਪੂਰਾ ਮਾਣ ਦਿੰਦੇ ਹਾਂ ਪਰ ਘਰੋਂ ਬਾਹਰ ਨਿਕਲਦਿਆਂ ਹੀ ਭੁੱਲ ਜਾਂਦੇ ਹਾਂ ਕਿ ਅਸੀਂ ਵੀ ਕਿਸੇ ਭੈਣ ਦੇ ਭਰਾ ਕਿਸੇ ਧੀ ਦੇ ਬਾਪ ਹਾਂ।
ਦੂਜਿਆਂ ਦੀਆਂ ਧੀਆਂ, ਭੈਣਾਂ ਵੱਲ ਅਜਿਹੀ ਨਜ਼ਰ ਨਾਲ ਵੇਖਦੇ ਹਾਂ ਜਿਵੇਂ ਉਨ੍ਹਾਂ ਦੀ ਸਕੈਨਿੰਗ ਕਰ ਰਹੇ ਹੋਈਏ।
ਜਦੋਂ ਅਸੀਂ ਸਾਰੇ ਧੀਆਂ ਭੈਣਾਂ ਵਾਲੇ ਹਾਂ, ਫਿਰ ਕਿਉਂ ਸਾਡਾ ਮਨ ਧੀ ਨੂੰ ਘਰੋਂ ਬਾਹਰ ਘੱਲਣ ਲੱਗਿਆਂ ਡੋਲਦਾ ਹੈ?
ਕਿਉਂ ਅਸੀਂ ਦੂਜੇ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਪਾਉਂਦਿਆਂ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਉਨ੍ਹਾਂ ਗੁਰੂਆਂ ਦੀ ਸੰਤਾਨ ਹਾਂ ਜਿਨ੍ਹਾਂ ਨੇ ਸਾਨੂੰ ‘ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ’, ਵਰਗੇ ਕ੍ਰਾਂਤੀਕਾਰੀ ਫਰਮਾਨ ਉਚਾਰ ਕੇ ਔਰਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ।
ਉਨ੍ਹਾਂ ਦੇ ਪੈਰੋਕਾਰਾਂ ਨੇ ਮੁਗਲਾਂ ਹੱਥੋਂ ਧੀਆਂ, ਭੈਣਾਂ ਨੂੰ ਛੁਡਵਾ ਕੇ ਪੂਰੇ ਮਾਣ ਸਤਿਕਾਰ ਨਾਲ ਉਨ੍ਹਾਂ ਦੇ ਘਰੀਂ ਪਹੁੰਚਾਇਆ।
ਅਸੀਂ ਗੁਰੂਆਂ ਦੇ ਵੱਡਮੁੱਲੇ ਪੂਰਨਿਆਂ ਨੂੰ ਭੁੱਲ ਰਹੇ ਹਾਂ ਜਿਨ੍ਹਾਂ ਨੇ ਸਾਨੂੰ ਅਣਖ ਨਾਲ ਜਿਊਣਾ ਸਿਖਾਇਆ। ਔਰਤ ਨੂੰ ਮਾਣ ਬਖ਼ਸ਼ਿਆ।
ਕਿ "ਅਸੀਂ ਅਜਿਹਾ ਸਮਾਜ ਨਹੀਂ ਸਿਰਜ ਸਕਦੇ ਜਿਥੇ ਸਾਡੀਆਂ ਧੀਆਂ ਬੇਫਿਕਰ ਹੋ ਕੇ ਸਕੂਲ, ਕਾਲਜ ਜਾਂ ਆਪਣੇ ਕੰਮਾਂ ’ਤੇ ਜਾ ਸਕਣ ?
..
No comments:
Post a Comment