Tuesday, 7 June 2016

ਸਵਾਲ-ਜੁਆਬ

ਟਿੱਪਣੀ (ਇਕ ਵਿਧਵਾਣ ਸੱਜਣ ਦੀ ਇਨਬਾਕਸ ਤੇ) ਇਸ 28 ਨੰਬਰ ਚੈਪਟਰ ਦੀ ਪੋਸਟ ਵਿੱਚ ਥੋੜ੍ਹੇ ਜਿਹੇ ਫਰਕ (ਭੁਲੇਖੇ) ਤੋਂ ਬਿਨਾ ਬਾਕੀ ਸਭ ਠੀਕ ਹੈ ਜੀ। ਥੋੜ੍ਹਾ ਜਿਹਾ ਫਰਕ ਹੋਣ ਕਰਕੇ ਮੈਂ ਕਮੈਂਟ ਨਹੀਂ ਪਾਇਆ ਹੋ ਸਕਦਾ ਹੈ ਮੈਂ ਗ਼ਲਤ ਹੋਵਾਂ ਜਾਂ ਮੇਰੇ ਸਮਝਣ ਵਿੱਚ ਭੁਲੇਖਾ ਹੋਵੇ।
ਮੇਰੇ ਮੁਤਾਬਕ ਜੀਵ ਅਨੇਕਾਂ/ ਲੱਖਾਂ/ ਅਨਗਿਣਤ ਜੂਨਾਂ ਵਿੱਚੋਂ ਹੋ ਕੇ ਤਾਂ ਆਇਆ ਹੈ।ਪਰ ਜਰੂਰੀ ਨਹੀਂ ਕਿ ਅਨੇਕਾਂ/ਲੱਖਾਂ ਜੂਨਾਂ ਵਿੱਚੋਂ ਹੋ ਕੇ ਆਇਆ ਹੀ ਹੋਵੇ।ਕਿਉਂਕਿ ਹਰ ਜੀਵ ਦੁਨੀਆਂ ਤੇ ਉਸ ਦੇ ਹੁਕਮ ਨਾਲ ਆਉਂਦਾ ਹੈ।ਇਸੇ ਤਰ੍ਹਾਂ ਮਨੁੱਖ ਵੀ ਉਸ ਦੇ ਹੁਕਮ ਨਾਲ ਸੰਸਾਰ ਤੇ ਆਇਆ ਹੈ। ਹੁਕਮ ਨਾਲ ਆਇਆ ਹੈ ਤਾਂ ਇਸ ਦਾ ਮਤਲਬ ਉਹ ਲੱਖਾਂ ਜੂਨਾਂ ਤੋਂ ਬਾਅਦ ਵੀ ਮਨੁੱਖਾ ਜਨਮ ਵਿੱਚ ਆਇਆ ਹੋ ਸਕਦਾ ਹੈ ਪਰ ਇਹ ਜਰੂਰੀ ਨਹੀਂ। ਜਦੋਂ ਉਸ ਦਾ ਹੁਕਮ ਹੁੰਦਾ ਹੈ ਓਦੋਂ ਹੀ ਉਹ ਸੰਸਾਰ ਤੇ ਆਉਂਦਾ ਹੈ।ਇਸ ਜਨਮ ਤੋਂ ਬਾਅਦ ਵੀ ਇਸ ਨੂੰ ਮਨੁੱਖਾ ਜਨਮ ਮਿਲ ਸਕਦਾ ਹੈ।
ਦੇਖੋ ਕਬੀਰ ਜੀ ਦਾ ਸ਼ਬਦ:- ਗਉੜੀ ਕਬੀਰ ਜੀ ॥ ਅਸਥਾਵਰ ਜੰਗਮ ਕੀਟ ਪਤੰਗਾ ॥ ਅਨਿਕ ਜਨਮ ਕੀਏ ਬਹੁ ਰੰਗਾ ॥੧॥ ਐਸੇ ਘਰ ਹਮ ਬਹੁਤੁ ਬਸਾਏ ॥ ਜਬ ਹਮ ਰਾਮ ਗਰਭ ਹੋਇ ਆਏ ॥੧॥ ਰਹਾਉ ॥ ਜੋਗੀ ਜਤੀ ਤਪੀ ਬ੍ਰਹਮਚਾਰੀ ॥ ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ ॥੨॥ ਸਾਕਤ ਮਰਹਿ ਸੰਤ ਸਭਿ ਜੀਵਹਿ ॥ ਰਾਮ ਰਸਾਇਨੁ ਰਸਨਾ ਪੀਵਹਿ ॥੩॥ ਕਹੁ ਕਬੀਰ ਪ੍ਰਭ ਕਿਰਪਾ ਕੀਜੈ ॥ ਹਾਰਿ ਪਰੇ ਅਬ ਪੂਰਾ ਦੀਜੈ ॥੪॥੧੩॥ {ਪੰਨਾ 326}
ਇਸ ਸ਼ਬਦ ਵਿੱਚ ਜੋਗੀ, ਜਤੀ, ਤਪੀ,ਬ੍ਰਹਮਚਾਰੀ ਸਭ ਮਨੁੱਖਾ ਜਨਮ ਹਨ। ਅਤੇ ਇਹ ਇਸ ਜਨਮ ਤੋਂ ਪਹਿਲਾਂ ਬਾਰੇ ਹੀ ਲਿਖਿਆ ਹੈ।

ਮੇਰਾ ਜੁਆਬ
ਪਰ ਜਿਵੇਂ ਕਿ ਕੱਲ ਪਹਿਲਾਂ ਹੀ ਲਿਖ ਚੁਕਿਆਂ ਹਾਂ ਕਿ ਇਹ ਇਕ ਪੁਸਤਕ ਸਿੱਖੀ, ਕਲ ਅੱਜ ਓਰ ਕਲ ਦਾ ਇਕ ਮੇਰੇ ਅਜੀਜ ਸ੍ਰ ਅਮਰੇਂਦਰ ਸਿੰਘ ਦਾ ਸੰਖੇਪ ਉਤਰਣ ਹੈ, ਦੂੱਜੇ ਇਹ ਲੇਖ ਹਿੰਦੀ ਦਾ ਬਣਾਉਣ ਪਿੱਛੇ ਗੈਰ ਸਿੱਖ ਸ਼ਰਧਾਲੂਆਂ ਨੂੰ ਸਿੱਖੀ ਬਾਰੇ ਪ੍ਰਾਇਮਰੀ ਸਿਖਿਆ ਦੇਣਾ ਹੈ । ਜਿਸ ਪਿੱਛੇ ਮੈਂ ਖੁਦ ਕੁਛ ਪਾਰਟਸ ਕੱਟੇ ਹਨ ਜਿਸ ਵਿੱਚ ਸਿੱਖਾਂ ਦੇ ਆਪਸੀ ਝਗੜੇ, ਵਿਵਾਦ, ਅਤੇ ਨਵੇਂ ਉਭਰੇ ਕਰਮਕਾਂਡ ਦਾ ਜਿਕਰ ਸੀ । ਰਹੀ ਤੁਅੱਡੇ ਪੱਖੋਂ ਅਧਿਆਤਮਕ ਪਹਿਲੂ ਦੀਆਂ ਬਾਤਾਂ, ਉਹ ਮੈਂ ਆਖਰੀ ਚੈਪਟਰ ਵਿੱਚ ਜਾਂ ਵਿਸਤਾਰ ਵਾਲੇ ਚੈਪਟਰ ਵਿੱਚ ਰੱਖਾਂਗਾ । ਸਮਝ ਲਵੋ ਬੱਚੇ ਨੂੰ ਲਾਲੀ ਪਾਪ ਦੇ ਕੇ ਆਪਣੇ ਵੱਲ ਖਿੱਚਣ ਦਾ ਵਸੀਲਾ ਕਿੱਤਾ ਹੈ । ਬਾਅਦ ਵਿੱਚ ਇਸ ਲਾਲੀ ਪਾਪ ਨਾਲ ਜੋ ਦੰਦ ਖਰਾਬ ਹੁੰਦੇ ਹਨ ,ਦੀ ਤਾੜਨਾ ਦੇਣ ਦਾ ਇਰਾਦਾ ਹੈ ।। ਸਮਝ ਲਵੋ ਆਪੋ ਆਪਣਾ ਤਰੀਕਾ ਹੈ ਅੰਮਤੀਆਂ ਨੂੰ ਗੁਰਮਤਿ ਦੀ ਜਾਣਕਾਰੀ ਦੇ ਕੇ ਆਪਣੇ ਵਾਲੇ ਪਾਸੇ ਖਿੱਚਣ ਦਾ । ਕਿਉਂਕਿ ਮੈਂ ਗੁਰਸਿਖੀ ਵਿੱਚ ਮਨਮੱਤੀਆਂ ਨੂੰ ਸਮਝਾਉਣ ਨਾਲੋਂ ਅੰਮਤੀਆਂ ਨੂੰ ਖਿੱਚਣ ਦੇ ਮਕਸਦ ਨਾਲ ਆਪਣਾ ਕੰਮ ਕਰ ਰਿਹਾ ਹਾਂ । ਮਨਮੱਤੀਆਂ ਨੇ ਆਪਣੇ ਘਰ ਜਮਾਂਦਰੂ ਦੀ ਸਿੱਖੀ ਸਮਝ  ਜਿੱਦੀ ਹੀ ਰਹਿਣਾ ਹੈ ਲਾਡ ਵਿੱਚ, ਪਰ ਬਾਹਰਲੇ ਲੋਕ ਜੋ ਹਾਲੀਂ ਸਿਰਫ ਸ਼ਰਧਾ ਹੀ ਰੱਖਦੇ ਹਨ ਗੁਰੂ ਸਾਹਿਬ ਤੇ । ਉਹਨਾਂ ਨੂੰ ਪੱਕਾ ਕਰ ਦਿਖਾਉਣਾ ਹੈ । ਮਤਲਬ ਮੇਰਾ ਟੀਚਾ ਵਸਦੇ ਰਹੋ ਅਤੇ ਉਜੜ ਜਾਓ ਦੇ ਸਿਧਾਂਤ ਤੇ ਖੜਾ ਹੈ । ਵਾਹਿਗੁਰੂ ਚਾਹੇ ਗਾ ਤੇ ਕਾਮਯਾਬ ਜਰੂਰ ਹੋਵਾਂਗਾ । ਆਪ ਜੀ ਸਹਿਯੋਗ ਬਣਾਏ ਰੱਖੋ ।

No comments:

Post a Comment