Wednesday, 20 July 2016

ਮੈਂ ਕਿ ਹਾਂ ? ਮਿੱਟੀ !

ਮੈਂ ਕਿ ਹਾਂ ? ਮਿੱਟੀ, (ਜੋ ਪ੍ਰਤੱਖ ਹੈ )
ਮੇਰੀ ਆਤਮਾ, ਜਿਸ ਨੂੰ (ਦੱਸਦੇ ਹਨ) ਮੇਰੇ ਅੰਗ ਸੰਗ ਹੈ ।
ਮੇਰਾ ਪਰਿਵਾਰ, ਜੋ ਕੇਵਲ ਮੇਰੇ ਸ਼ਰੀਰ ਦੇ ਨਾਲ ਹੈ ।
ਮੇਰਾ ਧਨ, ਜਮੀਨ, ਵਿਓਪਾਰ,ਜੋ ਪਹਿਲਾਂ ਕਿਸੇ ਹੋਰ ਦਾ ਸੀ। ਜੋ ਅੱਜ ਮੇਰਾ ਹੈ । ਜੋ ਕੱਲ ਕਿਸੇ ਹੋਰ ਦਾ ਹੋਵਗਾ ।
ਮੇਰੇ ਸੰਗੀ ਸਾਥੀ ਵੀ ਜੋ ਮੇਰੇ ਨਾਲ ਨਾ ਚੱਲਣ ਗੇ ।
ਮੇਰਾ ਦੇਸ, ਇਸ ਦੀ ਵੀ ਇਕ ਸੀਮਾ ਨਿਸਚਿਤ ਹੈ ।
ਮੇਰਾ ਧਰਮ, ਮਰਯਾਦਾ ਦਾ ਪ੍ਰਤੀਕ । ਇਸਦੀ ਹੱਦ ਵੀ ਮੇਰਾ ਇਸ ਜਨਮ ਵਿੱਚ ਮਿਲਿਆ ਸ਼ਰੀਰ ਹੈ ।
ਰਹਿ ਗਈ ਗੁਰੂ ਕੀ ਬਾਤ ਉਹ ਗਿਆਨ ਰੂਪ ਹੈ, 
ਜਿਸਨੇ ਮੈਨੂੰ ਉਸ ਅਕਾਲ ਪੁਰੁਖ ਦੀ ਅਰਾਧਨਾ ਵੱਲ ਪ੍ਰੇਰਿਤ ਕੀਤਾ ਹੈ ।
ਜੋ ਸੱਚ ਹੈ,
ਜਿਸ ਦੀ ਨਾ ਕੋਈ ਜਾਤ ਹੈ,
ਨਾ ਧਰਮ,
ਨਾ ਉਹ ਕਿਸੀ ਇਕ ਦੇਸ਼ ਜਾਂ ਧਰਤੀ ਦਾ ਮਾਲਿਕ ਹੈ, ਸਗਲ ਜਹਾਨ ਹੀ ਉਸਦਾ ਪਰਿਵਾਰ ਹੈ।
ਉਹ ਸਾਡੇ ਵਾਂਗ ਕਿਸੇ ਜਨਮ ਮਰਨ ਦੇ ਫੇਰ ਵਿੱਚ ਨਹੀਂ ਆਓਂਦਾ ।
ਇਹ ਹੀ ਉਹ ਗਿਆਨ ਹੈ।
ਜੋ ਅੱਜ ਆਪ ਨਾਲ ਸਾਂਝਾ ਕੀਤਾ ਹੈ । #ਗੰਭੀਰ ।

No comments:

Post a Comment