#ਰਾਹਗੀਰ ।
ਇਹ ਰਸਤਾ ਕਿੱਧਰ ਜਾਉਂਦਾ ਹੈ?
ਰਾਸਤਾ ਕਿਤੇ ਨਹੀਂ ਜਾਂਦਾ, ਰਾਹਗੀਰ ਜਾਂਦਾ ਹੈ ।
ਅੱਛਾ, "ਮੈਂ ਰਾਹਗੀਰ ਹਾਂ ।"
ਰਾਹਗੀਰ ਤੇ ਸੂਰਜ ਅਤੇ ਚੰਦ ਹੈ ।
ਤੇ ਫਿਰ "ਮੈਂ ਪ੍ਰਾਹੁਣਾ ਹਾਂ ।"
ਪ੍ਰਾਹੁਣਾ ਤੇ ਧਨ ਅਤੇ ਜਵਾਨੀ ਹੈ ।
ਬਾਬਾ, (ਜ਼ੋਰ ਲਗਾ ਕੇ) 'ਮੈਂ ਪਰਦੇਸੀ ਹਾਂ ।" ਭਾਈ !
ਪਰਦੇਸੀ ਤੇ ਜੀਵ ਅਤੇ ਪੱਤਾ ਹੈ । ਤੂੰ ਕੌਣ ਹੈ ?
(ਗੁੱਸੇ ਵਿੱਚ) ਮੈਂ ਸਮਰੱਥ ਹਾਂ, ਕੁੱਝ ਵੀ ਕਰ ਸਕਦਾਂ ।
ਸਮਰਥਾ ਤੇ ਕੁਦਰਤ ਅਤੇ ਇਸਤਰੀ ਵਿੱਚ ਹੈ ।
(ਪਿਆਰ ਨਾਲ) ਮੈਂ ਤੇਰਾ ਰਿਣੀ ਹਾਂ ।
ਰਿਣੀ ਤੇ ਉਧਾਰ ਵਾਲਾ ਅਤੇ ਬੇਟੀ ਦਾ ਬਾਪ ਹੈ ।
(ਅੱਕ ਕੇ) "ਤੂੰ ਮੈਨੂੰ ਨਹੀਂ ਜਾਣਦਾ ।"
ਜਾਣਨ ਵਾਲਾ ਤੇ ਪਰਮਾਤਮਾ ਹੈ ।
(ਹੰਕਾਰ ਵਿੱਚ) "ਮੈਂ ਸੰਤ ਹਾਂ"।
ਸੰਤ ਤੇ ਸ਼ੀਲ ਅਤੇ ਸੰਤੋਖ ਹੈ ।
(ਹੱਥ ਜੋੜ ਕੇ) ਤੂੰ ਹੀ ਦੱਸ, ਮੈਂ ਕੌਣ ਹਾਂ ?
ਤੂੰ ਅਹੰਕਾਰੀ ਹੈਂ।
ਗਿਆਨ ਅਤੇ ਸ਼ੋਹਰਤ ਦਾ ।
ਰਾਸਤਾ ਤੇ ਭਵਿੱਖ ਹੈ,
ਜਿਸਦਾ ਮੈਨੂੰ ਵੀ ਗਿਆਨ ਨਹੀਂ
ਪਰ ਕੱਦੀ ਅਹੰਕਾਰ ਨਹੀਂ ਕਰਨਾ ।
(ਪੈਰੀ ਪੈਂਦਾ ਹੋਇਆ) ਮੈਂ ਸਮਝ ਗਿਆ,
"ਮੈਂ ਕੁੱਝ ਵੀ ਨਹੀਂ"
"ਮੈਂ ਕੁੱਝ ਵੀ ਨਹੀਂ"
Gurmeet Singh Gambhir
No comments:
Post a Comment