Sunday, 17 July 2016

ਤ੍ਰਾਸਦੀ

[ਤਰਾਸਦੀ]

ਮੈਨੂੰ ਇਹ ਲਿਖਦਿਆਂ ਬਾਅਦ ਵਿੱਚ ਇਸ ਗੱਲ ਤੋਂ ਕੋਈ ਪਛਚਾਤਾਪ ਨਹੀਂ ਹੋਵੇਗਾ ਕਿ ਇਹ ਇੱਕ ਭਿਆਨਕ ਤਰਾਸਦੀ ਹੈ ਕਿ ਸਾਡੇ ਵਿਚੋਂ ਕੁੱਝ ਲੋਗ ਕਟੱੜ ਧਾਮਧਾਰਮਿਕਤਾ ਦਾ ਨਕਾਬ ਪਾਕੇ  ਬੇਹਰੁਪੀਏ ਬਣੇ ਬੈਠੇ ਹਨ ਜੱਦ ਕਿ ਹਕੀਕਤ ਵਿੱਚ ਹਮਾਮ ਦੇ ਇਹ ਨੰਗੇ ਲੋਗ ਆਮ ਸਿੱਖਾਂ ਨੂੰ ਧਰਮ ਦੀ ਆੜ ਵਿੱਚ ਇੱਕ ਐਸੀ ਕਚੋਜੀ ਸ਼ਾਜ਼ਿਸ ਰੱਚ ਰਹੇ ਹਨ ਜੋ ਦੇਸ਼ ਧਰੋਹੀ ਤੇ ਹੈ ਹੀ, ਸਮਾਜਿਕ ਏਕਤਾ, ਅਖੰਡਤਾ, ਸਾਂਝੀਵਾਲਤਾ ਖਾਸਤੌਰ ਤੇ ਪੰਜਾਬ ਦੇ ਬਾਹਰ ਦੇ ਗੁਰਸਿੱਖਾਂ ਦੀ ਸੁਰੱਖਿਆ ਅਤੇ ਸੰਸਕ੍ਰਿਤੀ  ਨੂੰ ਖਤਰੇ ਵਿੱਚ ਪਾਕੇ, ਸਰਬੱਤ ਦੇ ਭਲੇ ਦੇ ਬੁਨਿਆਦੀ ਸਿਧਾਂਤ ਨੂੰ ਤਾਕ ਵਿੱਚ ਰੱਖ ਕੇ, ਸੱਪ ਦੇ ਜ਼ਹਿਰ ਦੀ ਤਰ੍ਹਾਂ ਢੰਗ ਮਾਰਕੇ ਸਾਨੂੰ ਅਤੇ ਸਾਡੇ ਨੋਜਵਾਨ ਬੱਚਿਆਂ ਨੂੰ ਅਪਾਹਜ ਅਤੇ ਅਸਹਨੀਯ ਪੀੜਾ ਦਾ ਜਨਮ ਜਾਤ ਕੌੜ ਦਾ ਰੋਗੀ ਬਨਾਉਣ ਨੂੰ ਤੁਲੇ ਹਨ /

ਸਾਨੂੰ ਇਨ੍ਹਾਂ ਵਿਦੇਸ਼ ‘ਚ ਜਾ ਵਸੇ ਕਿਸੇ ਸੇਫ ਥਾਂ ਬੈਠੇ ਕਟੱੜਤਾ ਦੇ ਭੇਖੀ ਸਿੱਖਾਂ ਤੋਂ ਸਾਵਧਾਨ ਰਹਿਣ ਦੀ ਜਰੂਰਤ ਹੈ ਅਤੇ  ਆਪਣੇ ਗੁਰੂਆਂ ਦੁਆਰਾ ਮਿਲੀ ਸਿਖਿਆ ਅਤੇ ਆਪਣੀ ਸਿਆਣੀ ਸੁਝਬੁਝ ਅਪਣਾ ਕੇ ਆਪ ਅਤੇ ਦੁਸਰੇ ਗੁਰੂ ਭਾਈਆਂ ਨੂੰ ਸਾਵਧਾਨ ਕਰਨ ਦੀ ਜਰੂਰਤ ਹੈ, ਵਰਨਾ ਇਹ ਲੋਗ ਸਾਨੂੰ, ਸਾਡੀ ਸਿੱਖ ਮਰਯਾਦਾ ਨੂੰ, ਸਾਡੀ ਸਾਂਝੀਵਾਲਤਾ, ਸਾਡੀ ਸਂਸਕ੍ਰਿਤੀ ਅਤੇ ਅਖੰਡਤਾ ਨੂੰ ‘ਇੱਕ’ ਨਹੀਂ ਰਹਿਣ ਦੇਣ ਦੀ ਫ਼ਿਰਾਕ ਵਿੱਚ ਹਨ /
ਮੈਨੂੰ ਜਾਪਦਾ ਹੈ ਕਿ ਜਾਂ ਤਾਂ ਇਹ ਕਿਸੇ ਵਿਦੇਸ਼ੀ ਪੜੋਸ ਦੇ ਨੇਟਵਰਕ ਅਧੀਨ ਪੈਸੇ ਦੀ ਖਾਤਰ ਵਿੱਕੇ ਹੋਏ ਹਨ ਜਾਂ ਸ਼ਰਾਰਤੀ ਤੱਤ ਹਨ ਜੋ ਫਿਰ ਇੱਕ ਵਾਰ ਕੋਈ ਭਾਣਾ ਵਰਤਾਉਣ ਦੀ ਨਿਅਤ ਰਖਦੇ ਹਨ, ਤਾਂਕਿ ਸਿੱਖ ਜੋ ਅਣਗਿਣਤ ਵਾਰੀ ਕਿਸੇ ਨਾ ਕਿਸੇ ਦੁਸ਼ਮਨਾਂ ਵਲੋਂ ਗਿਰਾਏ ਜਾਣ ਦੇ ਬਾਵਜੂਦ ਮੁੜ ਦੁਨੀਆਂ ਦੇ ਦੇਸ਼ਾਂ=ਵਿਦੇਸ਼ਾਂ   ਦੀ ਪਹਿਲੀ ਗਿਣਤੀ ਵਿੱਚ ਆਰਥਿਕ ਤੋਰ ਤੇ ਆ ਖਲੋਤੇ ਹਨ /

ਇਹ ਕਰਾਮਾਤ ਜਾਂ ਕਹਿ ਲੋ ਵਰਦਾਨ “ਵਸਦੇ ਰਹੋ, ਉਜੜ ਜਾਓ” ਸਾਡੇ ਗੁਰੂਆਂ ਵਲੋਂ ਦਿੱਤਾ ਹੋਇਆ ਹੈ / ਅਸੀਂ ਕਿਸੇ ਇੱਕ ਸ਼ਹਿਰ, ਪ੍ਦੇਸ਼, ਦੇਸ਼ ਦੀ ਮਲਕੀਅਤ ਦਾ ਰਾਸ਼ਟਰ ਸਥਾਪਿਤ ਕਰ ਇੱਕ ਸੀਮਾ (ਦਾਇਰਾ) ਦੀ ਹੱਦ ਵਿੱਚ ਨਹੀਂ ਰਹਿਣਾ / ਸਾਰਾ ਜਹਾਨ ਹੀ ਸਾਡਾ ਮੁਲਕ ਹੈ / ਸਾਡਾ ਪਰਿਵਾਰ, ਸਾਡਾ ਵਿਆਪਾਰ, ਖਾਸਤੌਰ ਤੇ ਸਾਡੇ ਗੁਰੂਆਂ ਦੇ ਚਰਣ ਸਪਰਸ਼ ਗੁਰਧਾਮ, ਗੁਰੂਆਂ ਦੀ ਸਿਖਿਆ, ਕਿਸੇ ਇੱਕ ਥਾਂ ਦੇ ਮੋਹਥਾਜ ਨਹੀਂ ਹਨ / ਸਾਡਾ ਸਭ ਕੁਝ ਪਸਰਿਆ ਹੋਇਆ ਹੈ, ਭਲਾ ਆਪਾਂ ਕਿਉਂ ਇੱਕ ਲਿਮੀਟਿਡ ਨਕਸ਼ੇ ਨੂੰ ‘ਹਾਂ’ ਭਰੀਏ / ਨਾਲ ਹੀ ਕਿ ਪਤਾ ਜੋ ਵੰਡ ਸਮੇਂ  ਖੂਨ ਖਰਾਬਾ ਪਹਿਲਾਂ ਹੋਇਆ ਉਹ ਮੁੜ ਨਾ ਹੋਏ / ਕਿ ਦੇਸ਼-ਭਰ ਦੇ ਸਿੱਖ, ਉਹ ਲੋਗ  ਇੱਕ ਪ੍ਦੇਸ਼ ਵਿੱਚ ਸੰਭਾਲ ਲੈਣਗੇ ? ਫਿਰ ਇਸ ਗੱਲ ਦੀ ਵੀ ਕਿ ਗਾਰੰਟੀ, ਕਿ ਜੋ ਗੈਰਸਿੱਖ ਪਰਿਵਾਰ ਬਾਹਰ ਭੇਜੋਗੇ, ਉਹਨਾਂ ਦਾ ਕੋਈ ਜਾਨ-ਮਾਲ ਦਾ ਨੁਕਸਾਨ ਨਹੀਂ ਹੋਏਗਾ ?

ਮੈਂ ਇਸ ਲੇਖ-ਪੱਤਰ ਰਾਹੀਂ ਉਹਨਾਂ ਭਲੇਮਾਣਸਾਂ ਨੂੰ ਅਪੀਲ ਕਰਣਾ ਚਾਹੁੰਦਾ ਹਾਂ ਕਿ ਕਿਸੇ ਬਹਕਾਵੇ ਵਿੱਚ ਨਾ ਆਕੇ ਕੋਈ ਉਹ ਜਿਹਾ ਭਾਣਾ ਨਾ ਵਰਤਾ ਦਿਆ ਜੇ ਕਿ ਨਾ ਤਾਂ ਕਿਸੀ ਘਰੇਲੂ ਗੈਰਸਿੱਖ ਪਰਿਵਾਰ ਨੂੰ ਕੋਈ ਨੁਕਸਾਨ ਪਹੂੰਚੇ ਨਾ ਹੀ ਤੁਹਾਡੇ ਪ੍ਦੇਸ਼ ਤੋਂ ਬਾਹਰ ਰਹਿੰਦੇ ਗੁਰਸਿੱਖਾਂ ਨੂੰ / ‘ਸਰਬੱਤ ਦੇ ਭਲੇ’ ਦੀ ਗੁਰ ਨਿਤੀ ਨੂੰ ਅਪਨਾਈ ਚਲੋ, ਇਸੇ ਵਿੱਚ ਹੀ ਭਲਾਈ ਹੈ /

No comments:

Post a Comment