ਮੈਨੂੰ ਜਦੋਂ ਹੋਸ਼ ਆਇਆ, ਮੇਰਾ ਸ਼ਰੀਰ, ਜਿਵੇਂ ਬੇਜਾਨ ਸੀ। ਹੱਥਾਂ ਤੇ ਗੁਲੂਕੋਜ਼ ਚੜ ਰਿਹਾ ਸੀ। ਜਗਾਹ ਪਛਾਣ ਵਿੱਚ ਨਹੀਂ ਸੀ ਆ ਰਹੀ। ਕੋਲ ਖਲੋਤੀ ਨਰਸ ਨੂੰ ਸੁਆਲੀ ਨਜ਼ਰ ਨਾਲ ਵੇਖਿਆ
। ਉਸ ਮੁਸਕਰਾ ਕੇ ਜੁਆਬ ਦਿੱਤਾ 'ਅੰਕਲ ਜੀ, ਤੁਸੀਂ ਆਈ ਸੀ ਯੂ ਵਿੱਚ ਹੋ, ਆਪ ਨੂੰ ਅਟੈਕ ਹੋਇਆ ਸੀ, ਬਾਈ ਪਾਸ ਸਰਜਰੀ ਹੋਈ ਹੈ, ਹੁਣ ਤੁਸੀਂ ਠੀਕ ਹੋ'।
ਮੇਰੀ ਅੱਖਾਂ ਸਾਮਣੇ ਉਸ ਰਾਤ ਦੀ ਘਟਨਾ ਯਾਦ ਆ ਗਈ ਕਿ ਮੇਰਾ ਸਾਹ ਲੈਣਾ ਔਖਾ ਹੋ ਗਿਆ ਸੀ। ਸਾਰਾ ਸਰੀਰ ਪਸੀਨੇ ਨਾਲ ਭਿੱਜ ਰਿਆ ਸੀ। ਰਸੋਈ ਵਿੱਚ ਕੰਮ ਕਰਦੀ ਮੈਡਮ ਨੂੰ ਆਵਾਜ਼ ਨਹੀਂ ਸੀ ਦਿੱਤੀ ਜਾ ਰਹੀ , ਮੇਰੀਆਂ ਅੱਖਾਂ ਬੰਦ ਹੋ ਗਈਆਂ।
ਮੇਰੀਆਂ ਅੱਖਾਂ ਹੋਸਪੀਟਲ ਦੀ ਛੱਤ ਵੱਲ ਟਿਕ ਗਈਆਂ। ਬੀਤੇ ਸਮੇਂ ਦੀਆਂ ਗੱਲਾਂ ਯਾਦ ਆਉਣ ਲਗ ਪਈਆਂ । ਅੱਜ ਖਾਲੀ ਬੈਠੀਆਂ ਮਹਿਸੂਸ ਹੋਇਆ ਕਿ ਕਿਵੇਂ ਸਾਰੀ ਉਮਰ ਮਾਇਆਵੀ ਭੱਜ-ਨੱਠ ਵਿੱਚ ਲਗਾਂ ਦਿੱਤੀ। ਪਦ ਪ੍ਰਤਿਸ਼ਠਾ, ਮਾਇਕ ਲੋਭ, ਦੂਜੈ ਦੇ ਸਿਰ ਤੇ ਪੈਰ, ਪਟਕਣੀ ਦੀਆਂ ਗੱਲਾਂ ਯਾਦ ਕਰਦੇ ਕਦ ਦਿਨ ਤੋਂ ਰਾਤ ਹੋ ਗਈ, ਪਤਾ ਹੀ ਨਹੀਂ ਲਗਾ।
'ਕਿਵੇਂ ਹੋ?' ਮਿਸਿਜ਼ ਦੀ ਆਵਾਜ ਸੁਣ ਮੁਸਕਰਾਂਦੇ ਕਿਹਾ 'ਠੀਕ!' ਪਰ ਅੱਖਾਂ ਵਿੱਚੋਂ ਹੰਜੂਆਂ ਦਾ ਦਰਿਆਹ ਵੱਗ ਨਿਕਲਿਆ। ਨਾਲ ਖਲੋਤੇ ਡਾਕਟਰ ਨੇ ਹੋਂਸਲਾ ਅਫ਼ਜਾਈ ਕੀਤੀ 'ਆਪ੍ਰੇਸ਼ਨ ਸਫਲ ਰਿਹਾ, ਤੁਸੀਂ ਕੁੱਝ ਦਿਨ ਤੱਕ ਘਰ ਜਾ ਸਕਦੇ ਹੋ।'
ਮੈਂਥੋਂ ਰਿਹਾ ਨ ਗਿਆ, ਭਰੇ ਗਲੇ ਵਿਚ ਹੀ ਬੋਲਿਆ 'ਇਹ ਜ਼ਿੰਦਗੀ ਕਿਤਨੀ ਅਨਮੋਲ ਹੈ, ਮੈਨੂੰ ਇਸ ਗੱਲ ਨੂੰ ਸਮਝਦਿਆਂ ਬਾਈ ਪਾਸ ਤੋਂ ਗੁਜਰਨਾ ਪਿਆ। ਕਾਸ਼, ਪਹਿਲਾਂ ਜੇਕਰ ਇਹ ਸਭ ਕੁੱਝ ਜਾਣ ਲੈਂਦਾ ਤੇ ਜੀਵਨ ਦਾ ਅਰਥ ਪੂਰਨ ਹੋ ਜਾਣਾ ਸੀ। ਜਿਤਨਾ ਦਰਦ ਅੱਜ ਅਨੁਭਵ ਹੋ ਰਿਹਾ ਹੈ, ਉਤਨਾਂ ਓਦੋਂ ਵੀ ਨਹੀਂ ਸੀ ਹੋਇਆ, ਜਦੋਂ ਦਿਲ ਦਾ ਅਟੈਕ ਹੋਇਆ ਸੀ।'
ਅਸੀਂ ਸਾਰਾ ਇਹ ਅਲਨੋਲ ਜੀਵਨ ਮਾਇਆ ਦੇ ਲੋਭ, ਇਰਖਾ, ਕੰਮਪੀਟੀਸ਼ਨ ਦੀ ਬੇਤਰਤੀਬ ਭੱਜ ਨੱਠ ਵਿਚ ਵਿਅਰਥ ਤੇ ਨਹੀਂ ਗੁਵਾ ਰਹੇ ? ਸੱਚ ਦੀ ਕਿਸ਼ਤੀ ਵਿੱਚ ਬੈਠ ਜੀਵਨ ਨਦੀ ਪਾਰ ਕਰਣ ਦੇ ਬਜ਼ਾਏ ਕਿਉਂ ਅਸੀਂ ਝੂਠੀ ਮਾਣ ਮਰਯਾਦਾ ਵਿਚ ਫੱਸ ਕੇ ਜੀਵਨ ਨੂੰ ਸੁਆਹ ਕਰਣ ਤੇ ਆਮਾਦਾ ਹਾਂ? ਕਿਉਂ ਸਹਿਜ ਸੁਭਾਵ ਰਹਿਕੇ ਅੰਦਰ ਦੀਆਂ ਖੁਸ਼ੀਆਂ ਦੀ ਬੱਤੀ ਨੂੰ ਜਗਾਉਂਦੇ?
ਇਹ ਜੀਵਨ ਜਿਤਨਾ ਸਰਲ ਤਰੀਕੇ ਨਾਲ ਜੀਵੀਆ ਜਾਵੇਗਾ, ਉਤਨਾਂ ਹੀ ਉਸਦਾ ਸੁੱਖ ਵੱਧਦਾ ਹੈ। ਚਿੰਤਾ ਅਤੇ ਡਰ ਦੀ ਸੁਆਹ ਪਤਜੜ ਨੇੜੇ ਨਹੀਂ ਆਏ ਪਾਉਂਦੀ। ਇਹ ਲੀਲਾ ਸਦਾ ਵਸੰਤ ਦੇ ਫੁੱਲਾਂ ਵਾਂਙ ਖਿਲੀ ਅਤੇ ਮਹਿਕਦੀ ਰਹਿੰਦੀ ਹੈ। ਜੀਵਨ ਦਾ ਹਰ ਪਲ਼ ਤਿਓਹਾਰ ਬਣਿਆ ਰਹਿੰਦਾ ਹੈ। ਆਪਣੀ ਗੰਭੀਰਤਾ ਭਰੇ ਸ਼ਬਦਾਂ ਵਿੱਚ ਸੱਚੀ! ਜੀਵਨ ਦਾ ਸੱਚਾ ਸੁੱਖ ਇਸੀ ਨਿਰਮਲ, ਸਰਲ ਚਿੱਤ ਆਨੰਦ ਵਿੱਚ ਛੁਪਿਆ ਹੈ।
$eriously
No comments:
Post a Comment