Monday, 5 June 2017

ਮਨ ਜਿਤੇ, ਜਗ ਜੀਤ

ਕਿਹਾ ਜਾਂਦਾ ਹੈ ਕਿ 'ਮਨ ਜਿਤੇ, ਜਗ ਜੀਤ' । ਬੇਸ਼ਕ ਅਸੀਂ ਸਾਰੇ ਆਪਣੇ ਸਰੀਰ ਦੇ ਅੰਗਾਂ ਅਤੇ ਇੰਦਰੀਆਂ  ਦੀ ਮਦਦ ਨਾਲ ਕੰਮ ਕਰਦੇ ਹਾਂ , ਪਰ ਇਹ ਤੱਦ ਹੋ ਪਾਂਦਾ ਹੈ ਜੱਦ ਮੰਨ ਉਸ ਕੰਮ ਕਰਣ ਵਿੱਚ ਰਾਜ਼ੀ ਹੋਵੇ। ਜਿਵੇਂ ਇੱਕ ਵਿਦਿਆਰਥੀ ਸਕੂਲ ਜਾਂਦਾ ਹੈ ਅਤੇ ਕਲਾਸ ਵਿੱਚ ਬੈਠ ਕੇ ਪਾਠ ਸੁਣਦਾ ਹੈ। ਅਚਾਨਕ ਹੀ ਉਸਨੂੰ ਚੇਤੇ ਆਉਂਦਾ ਹੈ ਕਿ ਮੈਂ ਆਪਣੇ ਪਾਪਾ ਨੂੰ ਜਗਾਣਾ ਹੀ ਭੁਲ ਗਿਆ, ਮਮੀ ਰਸੋਈ ਵਿਚ ਚੁੱਲੇ ਤੇ ਪਤੀਲਾ ਰੱਖ ਕੇ ਗਈ ਹੈ, ਉਸਨੂੰ ਕੌਣ ਉਤਰੇਗਾ? ਬਹੁਤ ਹੀ ਬਵਾਲ ਹੋ ਜਾਏਗਾ ਜੱਦ ਤਕ ਵਿਧਿਆਰਥੀ ਦੀ ਸੋਚ ਘਰ ਵਿੱਚ ਰਹੇਗੀ, ਤੱਦ ਤੀਕਣ ਸਕੂਲ ਦੀ ਟਿੱਚਰ ਕਿ ਬੋਲ ਰਹੀ ਹੈ, ਉਸਨੂੰ ਪਤਾ ਨਹੀਂ ਚਲੇ ਪਾਏਗਾ।

ਹਾਲਾਂਕਿ ਉਸਦਾ ਸ਼ਰੀਰ ਉਸੀ ਸਕੂਲ ਵਿੱਚ ਸੀ, ਕੰਨ ਟੀਚਰ ਦੀ ਆਵਾਜ਼ ਸੁਣ ਰਹੇ ਸੀ, ਅੱਖਾਂ ਟੀਚਰ ਨੂੰ ਦੇਖ ਰਹੀਆਂ ਸੀ, ਪ੍ਰੰਤੂ ਮਨ ਉੱਥੇ ਨਹੀਂ ਹੋਣ ਕਾਰਣ ਇਹ ਇੰਦਰੀਆਂ ਆਪਣਾਂ ਕੰਮ ਢੰਗ ਨਾਲ ਨਹੀਂ ਕਰ ਪਾ ਰਹੀਆਂ ਸਨ। ਇਸੇ ਲਈ ਮੰਨ ਨੂੰ ਬਹੁਤ ਬਲਵਾਨ ਕਹਿੰਦੇ ਹਨ। ਪਰ ਮੰਨ ਦਾ ਜੀਤਣਾ ਕਰੂਰੀ ਹੈ, ਨਹੀਂ ਤੇ ਵਿਧਿਆਰਥੀ ਆਪਣੀ ਪੜਾਈ ਪੁਰੀ ਨਹੀਂ ਕਰ ਪਾਏਗਾ। ਖਿਲਾੜੀ ਮੈਦਾਨ ਵਿਚ ਖੇਡ ਨਹੀਂ ਪਾਏਗਾ । ਵਿਆਪਰੀ ਸਫਲ ਬਿਜ਼ਨੈੱਸ ਨਹੀਂ ਕਰ ਪਾਏਗਾ। ਘਰ ਦੀ ਗ੍ਰਹਿਣੀ ਘਰ ਦਾ ਜਨਮ ਸਚੁੱਜੇ ਢੰਗ ਨਾਲ ਨਹੀਂ ਕਰ ਪਾਏਗੀ ।
ਹੁਣ ਸਵਾਲ ਇਹ ਹੈ ਕਿ ਮੰਨ ਕਿਵੇਂ ਜਿਤਿਆ ਜਾਵੇ?

ਸ਼ਰੀਰ ਵਿੱਚ ਇੰਦਰੀਆਂ ਨਾਲੋਂ ਤਾਕਤਵਰ ਹੁੰਦਾ ਹੈ ਮਨ। ਮਨ ਨਾਲੋਂ ਬਲਵਾਨ ਹੁੰਦੀ ਹੈ ਬੁੱਧੀ। ਬੁੱਧੀ ਨਾਲ ਕੁਝ ਕਰਣ ਲਈ ਪ੍ਰਣ ਕਰ ਲਵੋ ਅਤੇ ਉਸਦਾ ਅਭਿਆਸ ਕਰਦੇ ਰਹੋ, ਤਾਂ ਮਨ ਨੂੰ ਕਾਬੂ ਕਰਨ ਆਸਾਨ ਹੋ ਜਾਏਗਾ। ਅਭਿਆਸ ਅਤੇ ਵੈਰਾਗ ਨਾਲ ਮਨ ਵੱਸ ਵਿੱਚ ਆਏ ਜਾਂਦਾ ਹੈ। ਆਪਣੇ ਟੀਚੇ ਨੂੰ ਪਾਉਣ ਲਈ ਦੁਨਿਆਵੀ ਪਦਾਰਥਾਂ ਤੋਂ ਵੈਰਾਗ ਅਤੇ ਟੀਚੇ  ਨਾਲ ਅਨੁਰਾਗ ਆ ਜਾਵੇ ਤਾਂ ਸਫਲਤਾ ਹੱਥ ਲਗੇਗੀ ਹੀ।

ਪਰ ਇੱਕ ਹੋਰ ਜਰੂਰੀ ਗੱਲ ਇਹ ਹੈ ਕਿ ਬੁੱਧੀ ਤੋਂ ਵੀ ਬਲਵਾਨ ਹੁੰਦੀ ਹੈ ਆਤਮਾ। ਜੱਦ ਤੱਕ ਸ਼ਰੀਰ ਵਿੱਚ ਅਨੁਭਵ ਸ਼ਕਤੀ, ਗਿਆਨ ਸ਼ਕਤੀ, ਚਿੱਤ ਸ਼ਕਤੀ ਰਹਿੰਦੀ ਹੈ, ਤਦ ਤਕ ਹੀ ਸੁਖ-ਦੁਖ ਦਾ ਅਨੁਭਵ ਹੁੰਦਾ ਹੈ। ਇਸ ਚਿੱਤ ਸ਼ਕਤੀ ਅਤੇ ਬੋਧ ਸ਼ਕਤੀ  ਨੂੰ ਹੀ ਆਤਮਾ ਕਹਿੰਦੇ ਹਨ। ਜੱਦ ਇਹ ਆਤਮਾ ਸ਼ਰੀਰ ਵਿੱਚ ਨਹੀਂ ਰਹੇਗੀ, ਤੱਦ ਇਸ ਸ਼ਰੀਰ ਨੂੰ ਮੁਰਦਾ ਕਵਾਂ ਗੇ। ਕਿਉਂਕਿ ਅਸੀਂ ਆਤਮਾ ਨੂੰ ਵੇਖ ਨਹੀਂ ਸਕਦੇ , ਪਰ ਉਸਦੀ ਹੋਂਦ ਨੂੰ ਮੰਨਣਾ ਹੀ ਪੈਂਦਾ ਹੈ, ਅਤੇ ਆਤਮਾ ਦੇ ਕਾਰਣ ਪਰਮਾਤਮਾ ਹੈ।
ਕਹਿਣ ਦਾ ਭਾਵ ਇਹ ਹੈ ਕਿ ਸਾਡੇ ਸ਼ਰੀਰ ਨੂੰ ਚਲਾਉਣ ਵਾਲੀ ਹੈ ਆਤਮਾ, ਅਤੇ ਦੁਨੀਆਂ ਦੀ ਸਾਰੀਆਂ ਆਤਮਾਵਾਂ  ਦੇ ਕਾਰਣ ਹੈ 'ਪਰਮਾਤਮਾ'।

ਮੁੱਕਦੀ ਗੱਲ ਇਹ ਹੈ ਕਿ ਜੀਵਨ ਦੇ ਚੰਗੇ ਕਰਮ, ਪੁੰਨ ਵਾਲੇ ਕੰਮ ਕਰਦੇ ਰਹੀਏ ਤਾਂਕਿ  ਰੱਬ ਸਾਡੇ ਪੰਨਾਂ ਦਾ ਚੰਗਾ ਫੱਲ ਦੇਵੇ।। ਆਪਣੇ ਜਤਨ, ਆਪਣੀ ਮਿਹਨਤ ਵਿਚ ਜਾਂ ਇੰਝ ਕਹਿ ਲਵੋ ਕਿ ਆਪਣੀ ਲਗਨ ਵਿੱਚ ਕੋਈ ਘਾਟਾ ਨ ਰਹੇ, ਤਾਂ ਹੀ ਸਫਲਤਾ ਸਾਡੀ ਮੁੱਠੀ ਵਿੱਚ ਹੋਵੇਗੀ।

No comments:

Post a Comment