ਜੱਦ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜਾਂ ਦੂੱਜੇ ਅੱਖਰਾਂ ਨਾਲ ਸਮੁੱਚੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਸ਼ਬਦ, ਜੋ ਭਾਵੇਂ ਕਿਸੇ ਵੀ ਆਪਣੇ ਸਮੇਂ ਦੇਹ ਰੂਪ ਵਿਚ ਰਹੇ ਗੁਰੂ ਜੀ ਦੇ ਹਨ ਜਾਂ ਭਗਤਾਂ ਦੇ, ਉਨ੍ਹਾਂ ਵਲੋਂ ਉਚਾਰੇ ਸ਼ਬਦ ਜੋ ਗੁਰੂ ਅਰਜਨ ਪਾਤਸ਼ਾਹ ਨੇ ਸੰਪਾਦਿਤ ਕੀਤੇ ਜਾਂ ਗੁਰੂ ਗੋਬਿੰਦ ਸਿੰਘ ਜੀ ਵਲੋਂ ਆਪਣੇ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗੱਦੀ ਸੌਂਪਣ ਤੋਂ ਬਾਹਦ , ਜੋ ਜੋ ਅੱਖਰ, ਸ਼ਬਦ ਰੂਪ ਵਿਚ ਦਰਜ਼ ਹੈ ਉਹ ਸਭ ਸਮੁੱਚੇ ਤੋਰ ਸਿੱਖ ਸੰਗਤਾਂ ਸਾਮਣੇ ਆਇਆ , ਉਹ ਸਾਡੇ ਗੁਰੂ ਹੀ ਹਨ, ਜਿਸ ਵਿੱਚ ਕੋਈ ਦੋ ਰਾਏ ਨਹੀਂ ਹੋ ਸਕਦੀ।
ਇਸ ਤੋਂ ਇਲਾਵਾ, ਜੋ ਵੀ ਸਾਡੇ ਗੁਰੂ ਜਿੰਨਾਂ ਬਾਣੀ ਨਹੀਂ ਰਚੀ, ਜਾਂ ਗੁਰੂ ਗੋਬਿੰਦ ਸਿੰਘ , ਜਿਹਨਾਂ ਜੋ ਵੀ ਬਾਣੀ ਰਚੀ, ਭਾਵੇਂ ਪ੍ਰਮਾਣਿਤ ਹੈ ਜਾਂ ਵਿਵਾਦਿਤ ਹੈ ਅਤੇ ਜਿਹਨਾਂ ਭਗਤਾਂ ਦੀ ਜੋ ਬਾਣੀ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਨਹੀਂ ਹੈ, ਉਨ੍ਹਾਂ ਸਭ ਦਾ ਸਤਿਕਾਰ ਰੱਖਦਿਆਂ ਹੋਇਆ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗੱਦੀ ਸੌਂਪਣ ਦੇ ਸਮੇਂ ਤੋਂ ਹੀ ਜੋ ਆਦੇਸ਼ ਦਿੱਤਾ, ਉਸਨੂੰ ਸਿੱਖ ਸੰਗਤਾਂ ਸਿਰ-ਮੱਥੇ ਲਾਉਂਦਿਆਂ ਹਨ।
ਉਸਤੋਂ ਬਾਹਦ ਆਉਂਦੀ ਹੈ ਮਰਯਾਦਾ ਸਿਸਟਮ ਦੀ,ਗੁਰੂਆਂ, ਭਗਤਾਂ, ਮਹਾਨ ਸ਼ਹੀਦ ਗੁਰਸਿਖਾਂ ਦੇ ਇਤਿਹਾਸ ਦੀ, ਉਸਦੀ ਪ੍ਰਮਾਣਿਕਤਾ ਦੀ ਜਿੰਮੇਵਾਰੀ ਉਨ੍ਹਾਂ ਜਥੇਬੰਦੀਆਂ ਨੇ ਜਾਂ ਹੁਣ ਦੇ ਸਿੱਖ ਆਗੂਆਂ ਤੇ ਆਉਂਦੀ ਹੈ, ਜੋ ਸਿੱਖ ਸੰਗਤਾਂ ਨੇ ਸਾਡੇ ਲਈ ਆਪ ਬਣਾਏ ਜਾਂ ਥੋਪੇ। ਇਹ ਸਭ ਵਿਵਾਦ ਸੰਗਤਾਂ ਆਪ ਆਪਣੀ ਸੋਝੀ ਅਤੇ ਮਿਲਵਰਤਣ ਨਾਲ ਕਰਣਾ ਹੈ, ਜਿਸਦਾ ਅੱਜ ਦੀ ਤਾਰੀਖ ਵਿੱਚ ਸਹੀ ਪੁਛੋ ਤਾਂ ਕੋਈ ਵਲੀ ਵਾਰਿਸ ਨਹੀਂ ਹੈ।
No comments:
Post a Comment