Tuesday, 7 August 2012

[ਹ] ਹੋਰ, ਹੋਰਿ, ਹੋਰੁ, (ਗੁਰਬਾਣੀ ਵਿਆਕਰਣ)

[ਹੋਰ] ਇਸਤਰੀ ਲਿੰਗ, ਕਰਤਾ ਕਾਰਕ, ਅਨਿਸਵਿਤ ਸੰਖਿਅਕ ਵਿਸ਼ੇਸ਼ਣ/
- ਜੇ ਜੁਗ ਚਾਰੇ ਆਰਜਾ 'ਹੋਰ' ਦਸ਼ੂਣੀ ਹੋਇ//ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭਿ ਕੋਇ//੨/
- ਆਪੇ ਨਿਰਮਲੁ ਏਕੁ ਤੂੰ 'ਹੋਰ' ਬੰਧੀ ਧੰਧੈ ਪਾਇ// ਪੰਨਾ ੫੪/
- ਵਿਣ ਕਾਇਆ ਜਿ 'ਹੋਰ' ਥੈ ਧਨੁ ਖੋਜਦੇ ਸੇ ਮੂੜ ਬੇਤਾਲੇ//ਪੰਨੱ ੩੦੯/
[ਹੋਰਿ] ਬਹੁ-ਵਚਨ ਕਰਤਾ ਕਾਰਕ, ਅਨਿਸਚਿਤ ਸੰਖਿਅਕ ਵਿਸ਼ੇਸ਼ਣ/
- ਏਤੇ ਕੀਤੇ ;ਹੋਰਿ' ਕਰੇਹਿ// ਤਾ ਆਖਿ ਨ ਸਕਹਿ ਕੇਈ ਕੇਇ//ਪੰਨਾ ੬/
- 'ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ// ਪੰਨਾ ੯/
- ਸਾਚਾ ਸਾਹਬੁ ਏਕੁ ਤੂ 'ਹੋਰਿ' ਜੀਆ ਕੇਤੇ ਲੋਅ//ਪੰਨਾ ੧੫/
[ਹੋਰੁ] ਇਕ ਵਚਨ ਪੂਲਿੰਗ, ਕਰਤਾ ਕਾਰਕ, ਅਨਿਸਚਿਤ ਸੰਖਿਅਕ ਵਿਸ਼ੇਸ਼ਣ/
- 'ਹੋਰੁ ਆਖਿ ਨ ਸਕੈ ਕੋਇ//ਪੰਨਾ ੫/
- ਤਿਥੈ 'ਹੋਰੁ ਨ ਕੋਈ ;ਹੋਰਿ//ਪੰਨਾ ੮/
- ਵਿਣ ਨਾਵੈ 'ਹੋਰੁ' ਸਲਾਹਣਾ ਸਭੁ ਬੋਲਣੁ ਫਿਕਾ ਸਾਦੁ//ਪੰਨਾ ੩੦੧/

No comments:

Post a Comment