Sunday, 19 March 2017

ਗੁਣ ਗਾਉਣੇ ਤੇ ਸੁਰਤਿ ਰਾਹੀਂ ਗੁਣ ਗ੍ਰਹਿਣ ਕਰਨੇ ਨਿਰਗੁਣ ਰਾਮ ਨੂੰ ਹਿਰਦੇ ਵਿਚ ਸਰਗੁਣ ਰੂਪ ਵਿਚ ਪ੍ਰਤੱਖ ਕਰਣਾ ਹੈ। ਸੁਰਤਿ ਪਹਿਲਾਂ ਗੁਣਾਂ ਦੇ ਜ਼ਰੀਏ  ਨਾਮ ਨੂੰ ਧਾਰਨ ਕਰਦੀ ਹੈ। ਗੁਰਬਾਣੀ ਵਿਚ ਇਸ ਗੱਲ ਦਾ ਸੰਕੇਤ ਇਸ ਪ੍ਰਕਾਰ ਮਿਲਦਾ ਹੈ :--

#ਗੁਣ_ਤੇ_ਨਾਮ_ਪਰਾਪਤਿ_ਹੋਇ।।੨।।੪੧।।ਆਸਾ ਮ:੩ (੩੬੧)

ਨਾਮ ਹਿਰਦੇ ਵਿੱਚ ਪੁੱਜ ਕੇ ਨਿਅੰਜਨ ਨਾਲ ਅਭੇਦ ਹੁੰਦਾ ਹੈ, ਤੇ ਇੰਜ ਸੁਰਤਿ ਵਿੱਚ ਚੇਤਨਾ ਜਾਗ ਉੱਠਦੀ ਹੈ, ਤੇ ਉਹ ਤਰੰਗਤ ਹੋਕੇ ਮਨ-ਬੁੱਧੀ ਦੇ ਮੰਡਲਾਂ ਤੋਂ ਅੱਗੇ ਲੱਗ ਜਾਂਦੀ ਹੈ, ਤੇ ਬੁੱਧ ਨੂੰ ਸੁਧ ਵਿਚ ਬਦਲ ਦੇਂਦੀ ਹੈ। ਸੁੱਧ ਵਿਚ ਅਨੁਭਵੀ ਅੱਖ ਹੈ, ਜੋ ਅਨੁਭਵ ਪ੍ਰਕਾਸ਼ ਰੂਪ  ਨੂੰ ਪ੍ਰਤੱਖ ਦੇਖਣ ਦੀ ਸਮਰਥਾ ਰੱਖਦੀ ਹੈ। ਇਹ ਉਹ ਅੱਖ ਹੈ, ਜਿਸ ਲਈ ਕਿਹਾ ਗਿਆ ਹੈ  : --

"ਨਾਨਕ ਸੇ ਆਖਦਿਆ ਬਿਅੰਨਿ ਜਿਨੀ ਡਿਸੰਦੋ ਮਾਪਿਰਿ।।੩।।ਮਾਰੂ ਵਾਰ ਮ: ੫ ਡਖਣੇ,, (੧੧੦੦)

ਇਸ ਤਰਾਂ ਨਿਰਗੁਣ ਰਾਮ ਇਸ ਅਨੁਭਵੀ ਅੱਖ ਦੇ ਖੁੱਲਣ ਤੇ ਕੁਦਰਤ ਦੇ ਵਿਸਮਾਦੀ ਰੂਪ ਵਿੱਚ ਝਲਕਦਾ ਹੈ ਤੇ ਅੰਤਰ ਆਤਮੇ ਨਿਰਗੁਣ ਅਤੇ ਸਰਗੁਣ ਇੱਕ ਰੂਪ ਹੋਕੇ ਦਿੱਸਣ ਲੱਗ ਪੈਂਦੇ ਹਨ। ਅਪਰੰਪਰ ਜੋ ਨਿਰਗੁਣ ਹੈ, ਸਰਗੁਣ ਰੂਪ ਧਾਰਣ ਕਰ ਲੈਂਦਾ ਹੈ । ਯਥਾ  : --

"ਨਿਰਗੁਣ ਰਾਮ ਗੁਣ ਗੁਣਹ ਵਸਿ ਹੋਇ।।ਰਹਾਉ।।" ਗਉੜੀ-ਅਸਟ-ਮ: ੧ (੨੨੨)

ਗੁਣ ਗਾਉਣੇ, ਜਪੁ, ਜਾਪ ਤੇ ਸਿਮਰਨ ਨਾਮ ਨੂੰ ਲੱਖਣ ਦੇ ਵਸੀਲੇ ਹਨ। ਗੁਣ ਗਾਉਣ ਸਬੰਧੀ ਵਿਚਾਰ ਅਗੇ "ਪ੍ਰਭ ਕਿਰਤੀ" ਦੇ ਸਿਰਲੇਖ ਹੇਠ ਕੀਤੀ ਜਾ ਚੁੱਕੀ ਹੈ। ਗੁਰਬਾਣੀ ਦਾ ਰਾਗਮਹੀ ਕੀਰਤਨ ਪ੍ਰਭੂ ਕਿਰਤੀ ਦਾ ਮੁੱਖ ਅੰਗ ਹੈ। ਮਨ ਨੂੰ ਇਕਾਗਰ ਕਰਣ ਦਾ ਇਹ ਸਰਵੋਤਮ ਢੰਗ ਹੈ। ਪ੍ਰਥਮ ਰੂਪ ਵਿੱਚ ਇਹ ਜਾਪ ਹੈ। ਜਾਪ, ਪ੍ਭੁ ਕਿਰਤੀ, ਪ੍ਰਭੂ ਦੇ ਗੁਣਾਂ ਅਥਵਾ ਗੁਣ ਵਾਚਕ ਨਾਵਾਂ ਦਾ ਉੱਚੀ-ਉੱਚੀ ਉਚਾਰਣ ਕਰਣਾ ਹੈ।

ਜਾਪ ਰਾਹੀਂ ਉਚਾਰਨ ਕੀਤੀ ਗਈ ਪ੍ਰਭੂ ਕਿਰਤੀ' ਜਾਂ ਗੁਣਵਾਚਕ ਨਾਵਾਂ ਦਾ ਧਿਆਂਨਣਾ ਤੇ ਅਰਥ-ਭਾਵ ਨਾਲ ਸੁਰਤਿ ਨੂੰ ਜੋਤਨਾ "ਜਾਪ",ਹੈ। ਜਪੁ, ਨਾਮ ਧਿਆਈਐ ਦੇ ਅਰਥਾਂ ਵਿੱਚ ਜਾਣਿਆ ਜਾਂਦਾ ਹੈ। ਜਪੁ, ਸੁਰਤਿ-ਸ਼ਬਦ ਸੰਜੋਗ ਦੀ ਪਹਿਲੀ ਪਉੜੀ ਚੜਕੇ ਸੁਰਤਿ ਨੇ ਹਿਰਦੇ ਵਿੱਚ ਪੁੱਜ ਕੇ ਮੰਨ ਤੇ ਬੁਧੀ ਦੇ ਮੰਡਲਾਂ ਤੋਂ ਉਚੇਰੇ ਚੜਣਾ ਹੈ। ਮਾਨੋ, ਜਪੁ ਨੂੰ ਸੁਧ ਵਿੱਚ ਬਦਲਣਾ ਹੈ। ਨਾਮ ਜਪੁ ਦਾ ਹਿਰਦੇ ਵਿੱਚ ਦਾਖਲ ਕਰਨਾ ਤੇ ਉਹਨੂੰ ਚਿੱਤ ਵਿਰਤੀ ਬਨਾਣ ਦਾ ਨਾਮ "ਸਿਮਰਨ" ਹੈ। ਸਿਮਰਨ ਅਚੁਕ ਚੇਤਾ ਹੈ। ਇਹ ਹਿਰਦੇ ਵਿੱਚ ਚਿਤ ਤੋਂ ਜਪੁ ਦਾ ਸੰਜੋਗ ਹੈ। ਯਥਾ :--
(ਸ੍ਰੀ ਰਾਗ ਮ :੩, ਪੰਨਾ ੩੯)
(ਸੂਹੀ ਮ:੪, ਪੰਨਾ ੭੩੨)

ਜੋ ਮਨ ਨਾਲ ਪ੍ਰੇਮ ਸਹਿਤ ਹਰਿ ਹਰਿ ਸਿਮਰਦੇ ਹਨ ਉਹ ਸਦਾ ਅਡੋਲ ਚਿਤ ਰਹਿੰਦੇ ਹਨ : --

"ਮਨਹਿ ਕਮਾਵੈ ਮੁਖਿ ਹਰਿ ਹਰਿ ਬੋਲੈ।।
ਸੋ ਜਨੁ ਇਤ ਉਤ ਕਤਹਿ ਨ ਡੋਲੈ।।੨।।੪੮।।੧੧੭।
ਗਉੜੀ ਮ: ੫, (੧੮੯)

ਮਨ ਉ ਮੈਲ ਹਉਮੈ ਦੀ ਹੈ ਜੋ ਸਭ ਔਗਣਾਂ ਦੀ ਮਾਨ ਹੈ। ਗੁਰ ਸ਼ਬਦਿ ਦੀ ਕਮਾਈ ਇਸ ਮੈਲ ਨੂੰ ਹਟਾਂਦੀ ਹੈ ਤੇ ਨਿਰਮਲ ਨਾਮ ਨਿਰੰਜਨ ਨਾਲ ਜੋੜ ਦੇਂਦੀ ਹੈ  :--

"ਮਨੁ ਮੈਲਾ ਸਚੁ ਨਿਰਮਲਾ ਕਿਉਂ ਕਰਿ ਮਿਲਿਆ ਜਾਇ।।
ਪ੍ਰਭੂ ਮੇਲੇ ਤਾ ਮਿਲਿ ਰਹੈ ਹਉਮੈ ਸਬਦਿ ਜਲਾਇ।।੧੨।।੧।।੩।।    ਸੂਹੀ--ਅਸਟ--ਮ: ੩, (੭੫੫)

ਸਿਮਰਨ ਨਾਲ ਚਿਤ ਵਿਰਤੀ ਨਾਮ ਦੇ ਭਾਵ ਵਿਚ ਜੁੜ ਜਾਂਦੀ ਹੈ, ਸਿਮਰਨ ਦ੍ਰਿੜ ਹੋਣ ਤੇ ਨਾਮ ਵਿਚ ਸੁਰਤਿ ਲੀਨ ਹੋ ਜਾਂਦੀ ਹੈ ਤੇ ਲਿਵ ਦਾ ਰੂਪ ਧਾਰ ਲੈਂਦੀ ਹੈ। ਇਹ ਸ਼ਬਦਿ ਸੁਰਤਿ ਸੰਜੋਗ ਦੀ ਦੂਜੀ ਪਉਂੜੀ ਹੈ ਲਿਵ, ਸੁਰਤਿ ਦਾ ਨਾਮ ਨਿਰੰਜਨ ਨਾਲ ਤਰੰਗਤ ਹੋ ਕੇ ਮਨ ਬੁਧੀ ਦੇ ਮੰਡਲਾਂ ਤੋਂ ਉਪਰ ਪੁੱਜਣਾ ਹੈ। ਇਸ ਨਾਮ ਨਿਵਾਸ ਦੀ ਅਵਸਥਾ ਹੈ। ਇਸ ਅਵਸਥਾ ਵਿੱਚ ਬੁਧੀ ਸੁਧ ਵਿਚ ਪਲਟ ਕੇ ਅਨੁਭਵਤਾ ਦੀ ਅੱਖ ਪ੍ਰਾਪਤ ਕਰ ਲੈਂਦੀ ਹੈ। ਇਹ ਸੁਤੇ ਉਪਜਿਆ ਅਨੁਭਵੀ ਗਿਆਨ ਹੀ ਨਿਰਗੁਣ ਨੂੰ ਸਰਗੁਣ ਵਿੱਚ ਦੇਖਦਾ ਹੈ ਤੇ ਵਿਸਮਾਦ ਵਿਚ ਵਿਲੀਨ ਹੋ ਕੇ ਹਰ ਪਾਸੇ ਬ੍ਰਹਮ ਹੀ ਬ੍ਰਹਮ ਅਨੁਭਵ ਕਰਦਾ ਹੈ।
ਅਗਲੀ ਵਿਚਾਰ:- "ਸਰਬ ਮਹਿ ਪੇਖੈ ਪਾਰਬ੍ਰਹਮ"

No comments:

Post a Comment