ਕਰੌਧ ਵਾਲੀ ਅਵਸਥਾ ਵਿੱਚ ਮੱਨੁਖ ਮੱਨ ਦੀ ਗੱਲ ਨਹੀ ਕਰਦਾ,ਸਿਰਫ ਤੇ ਸਿਰਫ ਦੁਜਿਆਂ ਦਾ ਦਿੱਲ ਹੀ ਦੁਖਾਂਦਾ ਹੈ । ਕਰੌਧ ਦੀ ਅਗਨੀ ਵਿੱਚ ਜੱਲ਼ ਕੇ ਆਪਣੇ ਪੈਰ ਤੇ ਆਪ ਕੁਲਹਾੜੀ ਮਾਲ ਲੈਂਦਾ ਹੈ । ਕਰੌਧੀ ਵਿਅਕਤੀ ਵਿੱਚ ਅਹੰਕਾਰ ਅਤੇ ਜਿੱਦ ਕੂੱਟ ਕੂੱਟ ਕੇ ਭਰੀ ਹੂੰਦੀ ਹੈ ।
ਉਹ ਸੋਚਦਾ ਹੈ ਕਿ ਉਹ ਜੋ ਚਾਹੁੰਦਾ ਹੈ, ਉਹੀ ਹੁਣਾ ਚਾਹੀਦਾ ਹੈ । ਜਰਾ ਕੁ ਵੀ ਕੱਮ ਊਸਦੀ ਇੱਛਾ ਅਨੁਸਾਰ ਨਹੀ ਹੋਇਆ ਤੇ ਉਹ ਆਪਣਾ ਧੀਰਜ ਖੋ ਦਿੰਦਾ ਹੈ,ਅਤੇ ਚਿਖੱਣ ਚਿਲਾਉਣ ਲੱਗ ਜਾਂਦਾ ਹੈ । ਉਹ ਜੱਦ ਤੀਕਣ ਆਪਣੇ ਅਪਮਾਨ ਦਾ ਮੂੰਹ ਤੌੜ ਜੁਆਬ ਨਹੀ ਦੇ ਲੈਂਦਾ ਚੈਨ ਨਾਲ ਨਹੀ ਬੈਠਦਾ ।
ਕਰੌਧੀ ਵਿਅਕਤੀ ਆਪਣੇ ਊਗਰ ਸੁੱਭਾਵ ਕਾਰਣ ਆਪਣੇ ਜੀਵਨ ਵਿੱਚ ਇਹ ਗਲਤਫਹਮੀ ਪਾਲ ਲੈਂਦਾ ਹੈ ਕਿ ਉਹ ਕਿਸੇ ਵੀ ਬਣਦੇ ਕੱਮ ਨੂੰ ਵਿਗਾੜ ਸਕਦਾ ਹੈ । ਅਤੇ ਫਿਰ ਉਹ ਆਪਣੇ ਸਾਰੇ ਜੀਵਨ ਵਿੱਚ ਊਸਦਾ ਨਤੀਜਾ ਭੁਗਤਦਾ ਹੈ ।
ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ ॥
ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ ॥ (ਮ.੯)
Saturday, 18 March 2017
ਕ੍ਰੋਧ
Subscribe to:
Post Comments (Atom)
No comments:
Post a Comment