ਗੁਰਬਾਣੀ ਤੇ ਸੁਰਤਿ ਸਬੰਧ
ਗੁਰੁਸ਼ਬਦ ਤੇ ਗੁਰੂ ਇੱਕ ਰੂਪ ਹਨ।
ਗੁਰੁਸ਼ਬਦ ਗੁਰ ਉਪਦੇਸ਼ ਹੈ।
ਗੁਰੁਸ਼ਬਦ ਹੀ ਵਾਸਤਵਿਕ ਗੁਰੂ ਹੈ।
ਗੁਰੁਸ਼ਬਦ, ਸ਼ਬਦ ਸੁਰਤਿ ਨਾਲ ਸਬੰਧ ਕਾਇਮ ਕਰਦਾ ਹੈ। ਗੁਰੂ ਹੀ ਸ਼ਬਦ ਗੁਰੂ ਦਾ ਅਸਲੋਂ ਚੇਲਾ ਹੈ।
ਭਾਈ ਗੁਰਦਾਸ ਜੀ ਦਾ ਕਥਨ ਹੈ:--
"ਸਤਿਗੁਰੂ ਹੀ ਪਾਰਬ੍ਰਹਮ (ਨਿਰਗੁਣ ਬ੍ਰਹਮ) ਹੈ। ਸਤਿਗੁਰੂ ਹੀ ਪੂਰਨ ਬ੍ਰਹਮ ਅਥਵਾ ਸਰਗੁਣ ਬ੍ਰਹਮ ਹੈ ਅਤੇ ਜੋ ਉਸਵਦੇ ਸ਼ਬਦ ਦਾ ਸੁਰਤਿ ਸੰਜੋਗੀ ਹੈ। ਉਹ ਹੀ 'ਗੁਰੂ ਚੇਲਾ' ਹੈ----ਭਾਵ ਵਡਾ ਚੇਲਾ ਹੈ।
"ਪਾਰਬ੍ਰਹਮ ਪੂਰਨ ਬ੍ਰਹਮ,
ਸ਼ਬਦ ਸੁਰਤ ਸਤਿਗੁਰ ਗੁਰ ਚੇਲਾ।।੧੬।।
(ਭਾਈ ਗੁਰਦਾਸ,ਵਾਰ੧੨)
ਸ਼ਬਦ ਸਥਾਨਪਤੀ ਹੈ ਗੁਰੂ ਦਾ, ਸੁਰਤਿ ਪ੍ਰਤੀਨਿਧੀ ਹੈ ਜੀਵ ਦਾ ਰਿਸ਼ਤਾ ਹੈ ਪ੍ਰੇਮ ਦੀ ਤਾਰ ਦਾ (ਲਿਵ ਦਾ) । ਸ਼ਬਦ ਗੁਰੂ ਦਾ ਰੂਪ ਹੈ ਅਤੇ ਸੁਰਤਿ ਜੀਵ ਰੂਪ। ਸ਼ਖਸੀ ਪੱਧਰ ਤੇ ਏਨ੍ਹਾਂ ਦੋਹਾਂ ਵਿਚ ਸਨੇਹ ਸਬੰਧ ਹੈ। ਇਹ ਸਨੇਹ ਸਬੰਧ ਅਥਵਾ ਆਪਸੀ ਪ੍ਰੇਮ ਹੀ ਸ਼ਬਦ ਸੁਰਤਿ ਸੰਜੋਗ ਹੈ।
ਗੁਰੂ ਅਰਜਨ ਫਰਮਾਉਂਦੇ ਹਨ:---
"ਪ੍ਰੀਤਿ ਪ੍ਰੇਮ ਤਨੁ ਖਚਿ ਰਹਿਆ ਬੀਚ ਨ ਰਾਈ ਹੋੜ।।
ਚਰਨ ਕਮਲ ਮਨੁ ਬੇਧਿਉ ਬੂਝਨੁ ਸੁਰਤਿ ਸੰਜੋਗ।।
(੧੩੬੩-੬੪)
ਇਹ ਪ੍ਰੇਮ ਨਿੱਤ ਵਧਦਾ ਹੈ, ਸਦਾ ਨਵਾਂ ਨਵੇਲਾ ਹੈ।
ਭਾਈ ਗੁਰਦਾਸ ਜੀ ਫਰਮਾਉਂਦੇ ਹਨ :--
"ਗੁਰਮੁਖ ਸੁਖ ਫਲ ਪ੍ਰੇਮ ਰਸ ਹੋਇ ਗੁਰੁ ਸਿਖ ਮੇਲਾ।।
ਸ਼ਬਦ ਸੁਰਤਿ ਪਰਚਾਇ ਕੈ ਨਿਤ ਨੇਹੁ ਨਵੇਲਾ।।(ਵਾਰ੧੩ਵੀਂ।)
ਗੁਰੁਸ਼ਬਦ ਵਿਚ ਸੁਰਤਿ ਦਾ ਲੀਨ ਹੋਣਾ ਹੈ ਤੇ ਆਪਣੀ ਅਪਣੱਤ ਨੂੰ ਮਿਟਾ ਦੇਣਾ ਹੀ ਅਸਲ ਵਿੱਚ ਗੁਰੁਸ਼ਬਦ ਨੂੰ ਕਮਾਣਾ ਹੈ। ਸ਼ਬਦ ਸੁਰਤਿ ਇਕ ਇਹੋ ਜਿਹਾ ਹੁਨਰ ਹੈ, ਜਿਸ ਵਿਚ ਹੁਨਨਮੰਦ ਸੱਜਣ ਆਪਣੇ ਆਪ ਨੂੰ ਪ੍ਰਗਟਾਉਣ ਦੀ ਥਾਂ ਆਪਣੇ ਆਪ ਨੂੰ ਸ਼ਬਦ ਵਿੱਚ ਸਗਵਾਂ ਮੇਟ ਦੇਂਦਾ ਹੈ, ਡੋਬ ਦੇਦਾ ਹੈ, ਉਸ ਵਿੱਚ ਮਰ ਜਾਂਦਾ ਹੈ। ਬਸ ਇਹ ਮਰ ਜਾਣਾ, ਸ਼ਬਦ ਸੁਰਤਿ ਸੰਜੋਗ ਰਾਹੀਂ ਪ੍ਰਭੂ ਦਾ ਮੇਲ ਪ੍ਰਾਪਤ ਕਰਣਾ ਹੈ। ਸੁਰਤਿ ਵਿਚ ਸੁਰਤਿ ਦਾ ਸਮਾਣਾ ਹੀ ਜੋਤ ਦਾ ਜੋਤ ਵਿਚ ਅਭੇਦ ਹੋਣਾ ਹੈ। :--(੨੯)
No comments:
Post a Comment