#ਸ਼ਬਦ_ਸੁਰਤਿ_ਸੰਜੋਗ_ਕਿਵੇਂ? #ਭਾਗ2
ਸਤ ਸਰੂਪ ਕੇ ਪ੍ਰਤੱਖ ਹੋਣ ਤੇ ਸ਼ਬਦ ਰਤੇ ਮੰਨ ਵਿਚ ਸ਼ਾਸਤਰੀ ਮੰਤਕ (mean) ਤੇ ਬੋਧਿਕ ਗਿਆਨ ਦੀ ਕੋਈ ਕੀਮਤ ਨਹੀਂ ਰਹਿੰਦੀ ਤੇ ਉਸ ਦਾ ਵਿਸ਼ਵਾਸ ਦ੍ਰਿੜ ਹੋ ਜਾਂਦਾ ਹੈ:--
"ਸਿਮ੍ਰਤਿ ਸਾਸਤ੍ਰ ਪੜਿਹ ਮੁਨ ਕੇਤੇ,
ਬਿਨ ਸਬਦੈ ਸੁਰਤਿ ਨਾ ਪਾਈ।।"...।੧੧।। ੧੧੩੦
ਉਹਨੂੰ ਹੁਣ ਪ੍ਰਤੀਤ ਹੁੰਦਾ ਹੈ ਕਿ ਜੋ ਲੋਕ ਸ਼ਾਸਤ੍ਰਾਂ ਦੇ ਮੱਤਾਂ ਵਿਚ ਪਲਚੇ ਹੋਏ ਹਨ, ਉਹ ਅਜੇ ਤੱਕ ਬੁਧੀ ਮੰਡਲ ਵਿਚ ਹੀ ਚੱਕਰ ਕਟ ਰਹੇ ਹਨ। ਮੰਤਕ, ਦਲੀਲ ਤੇ ਬੁਧੀ ਤੋਂ ਉੱਤੇ ਉੱਠ ਕੇ ਅਨੁਭਵ ਦੇ ਮੰਡਲ ਵਿਚ ਪੁਜਣਾ ਉਹਨਾਂ ਲਈ ਸੰਭਵ ਨਹੀਂ।
ਗੁਰਮਤਿ ਦਾ ਮਾਰਗ ਕਿਉਂਕਿ ਸੁਰਤਿ ਦਾ ਮਾਰਗ ਹੈ, ਇਸ ਲਈ ਅਨੁਭਵ ਮੰਡਲ ਦਾ ਉਡਾਰੂ ਹੋਣ ਕਰਕੇ ਅਪਰੰਪਰ, ਜੋ ਅਗਮ ਅਗੋਚਰ ਹੈ, ਤੱਕ ਇਸ ਦਾ ਗਮਤਾ ਹੈ:--
"ਹਰਿ ਦਰਸਨੁ ਪਾਵੈ ਵਡਭਾਗਿ।।
ਗੁਰ ਕੈ ਸਬਦਿ ਸਚੈ ਬੈਰਾਗਿ।।
ਖਟੁ ਦਰਸਨ ਵਰਤੈ ਵਰਤਾਰਾ।।
ਗੁਰ ਕਾ ਦਰਸਨ ਅਗਮ ਅਪਾਰਾ।।
ਗੁਰਿ ਕੈ ਦਰਸਨਿ ਮੁਕਤਿ ਗਤਿ ਹੋਇ।।
ਸਾਚਾ ਆਪਿ ਵਸੈ ਮਨਿ ਸੋਇ।।"੧।।ਰਹਾਉ।।੩੬੦)
ਵੇਧਾਂਤ ਸ਼ਾਸਤ੍ਰ ਜੱਦ ਆਤਮਾ ਨੂੰ ਸਤਿ ਚਿਤਿ ਆਨੰਦ ਕਹਿੰਦਾ ਹੈ ਤਾਂ ਮੰਤਕੀ (ਸਮਿਕਸ਼ਕ) ਕਈ ਪ੍ਰਕਾਰ ਦੇ ਤਰਕ ਵਿਤਰਕ ਕਰਦੇ ਹਨ, ਜਿਹਾ ਕਿ :--
ਉ) ਆਤਮਾ ਆਪਣੇ ਆਨੰਦ ਨੂੰ ਆਪ ਕਿਵੇਂ ਅਨੁਭਵ ਕਰਦਾ ਹਾਂ?
ਅ) ਕਿ ਉਹ ਅਨੁਭਵ ਨਹੀਂ ਕਰਦਾ?
ਇ) ਕਿ ਅਨੁਭਵ ਕਰ ਹੀ ਨਹੀਂ ਸਕਦਾ?
ਸ) ਕਿ ਆਨੰਦ ਕੇਵਲ ਦੁੱਖ ਦੇ ਅਭਾਵ ਨੂੰ ਹੀ ਕਿਹਾ ਜਾਂਦਾ ਹੈ?
ਸਤਿਗੁਰੂ ਇਹਨ੍ਹਾਂ ਗੁੰਝਲਾਂ ਨੂੰ ਇਸ ਤਰਾਂ ਸੁਲਝਾਂਦੇ ਹਨ :--
"ਆਪੇ ਸਕਤਾ ਆਪੇ ਸੁਰਤਾ,
ਸਕਤੀ ਜਗਤੁ ਪਰੋਵਰਿ"।।...।।੨।।੧੩।।੧੨੪੨)
ਇਸਦਾ ਮਤਲਬ ਇਹ ਹੈ ਕਿ :--
"ਆਪ ਹੀ ਨਿਰੰਕਾਰ ਸ਼ਕਤੀਮਾਨ ਹੈ"।
"ਆਪ ਹੀ ਗਿਆਨ ਸਰੂਪ ਹੈ।।"
"ਆਪ ਹੀ ਆਪਣੀ ਸ਼ਕਤੀ ਦੇ ਸੁਤ ਵਿਚ ਜਗਤ ਨੂੰ ਪਰੋ ਕੇ ਰੱਖਦਾ ਹਾਂ"।।
ਇਸ ਵਿਸ਼ੇ ਉਪਰ ਕੁਝ ਹੋਰ ਮਤ (ਜਿਵੇਂ,ਯੋਗ, ਵੇਦਾਂਤ, ਸ਼ਾਂਖ, ਬੋਧ, ਜੈਨ, ਵਿਗਿਆਨ, ਸੁੰਨਿਵਾਦੀ,) ਦੇ ਦ੍ਰਿਸ਼ਟੀਕੋਣ ਸੰਬਧੀ ਪੁਸਤਕ "ਵਿਵੇਕ ਚੂੜਾਮਣਿ" ਅਤੇ "ਨਿਰਕਤ,ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੩-੧੪ ਵਿਚ ਦਰਜ ਉਦਾਸੀ, ਮੌਤ, ਵੈਰਾਗ ਦੇ ਨਜ਼ਰੀਏ ਦੀ ਜਾਣਕਾਰੀ ਬਾਰੇ ਜਾਣਨ ਦੀ ਰੁਚੀ, ਜੇ ਕੋਈ ਪਾਠਕ ਰੱਖਦਾ ਹੋਏ, ਉਪਲਬਧ ਕਰਾਈ ਜਾ ਸਕਦੀ ਹੈ।
ਉਪਰੋਕਤ ਵਿਚਾਰ ਤੋਂ ਅਸੀਂ ਇਸ ਨਿਰਣੇ ਤੇ ਪੂਜਦੇ ਹਾਂ ਕਿ
"ਸ਼ਬਦ-ਸੁਰਤਿ ਸੰਜੋਗੀ, ਵੈਰਾਗ,ਅਥਵਾ ਉਪਰਤਿ ਜਾਂ ਘ੍ਰਿਣਾ ਦੇ ਮਾਰਗ ਨੂੰ ਨਹੀਂ ਅਪਨਾਦਾ, ਸਗੋਂ ਸਾਰੀ ਕੁਦਰਤ ਵਿਚ ਕਾਦਰ ਦਾ ਜਲਵਾ ਵੇਖ ਕੇ ਵਿਸਮਾਦ ਰੰਗ ਵਿਚ ਰੰਗਿਆ ਪੁਕਾਰ ਉੱਠਦਾ ਹੈ:--
"ਬਲਿਹਾਰੀ ਕੁਦਰਤਿ ਵਸਿਆ।।
ਤੇਰਾ ਅੰਤ ਨ ਜਾਈ ਲਿਖਿਆ।।ਰਹਾਉ।।
ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ।।
ਅਕਲ ਕਲਾ ਭਰਪੂਰਿ ਰਹਿਆ।।੨।।੧੨।।੪੬੯)
No comments:
Post a Comment