#ਸੂਰਤਾ
ਸੁਰਤਿ ਸ਼ਬਦ ਸੰਜੋਗੀ ਨੂੰ ਗੁਰਮਤਿ ਦੀ ਬੋਲੀ ਵਿੱਚ "ਸੂਰਤਾ"ਕਹਿੰਦੇ ਹਨ।
"ਚਉਥੇ ਪਹਿਰ ਸਬਾਹ ਕੈ ਸੁਰਤਿਆ ਉਪਜੈ ਚਾਉ।।....ਮ:੩ #SGGS146
ਸੂਰਤਾ ਵੇਧਾਂਤੀ ਵਾਂਗ "ਉਪਰਤਿ" ਪਸੰਦ ਨਹੀਂ, ਨਾ ਹੀ ਵੈਰਾਗੀ ਦੇਹ ਤੋਂ ਲੈਕੇ ਬ੍ਰਹਮ ਤੱਕ ਜਿਤਨੇ ਵੀ ਭੋਗ ਪਦਾਰਥ ਹਨ ਉਹਨਾਂ ਪਦਾਰਥਾਂ ਲਈ ਘ੍ਰਿਣਾ ਕਰਦਾ ਹੈ। ਸਗੋਂ ਰਸੀਆ ਬਣ ਕੇ ਸਾਰੇ ਦਿਸਦੇ ਅਣਦਿਸਦੇ ਸੰਸਾਰ ਨੂੰ ਕਾਦਰ ਦੀ ਕੁਦਰਤ ਦੇ ਰੂਪ ਵਿਚ ਦੇਖਦਾ ਹੈ। ਉਹਨੂੰ ਦਸੇ ਦਿਸ਼ਾ ਸੁੰਦਰਤਾ ਭਰਪੂਰ ਦਿਸਦੀਆਂ ਹਨ। ਉਸ ਦੀ ਸੁਰਤਿ ਅੰਦਰ 'ਨਾਮ ਨਿਰੰਜਨ' ਨਾਲ ਜੁੜੀ ਅਣਦਿਸਦੇ ਬ੍ਰਹਮ ਨੂੰ ਭਾਂਪ ਰਹੀ ਹੈ ਤਾਂ ਨਿਰਾਕਾਰ ਪਰ ਸ਼ਬਦ ਵਿੱਚ ਰੂਪਵਾਂ ਹੋ ਜਾਂਦਾ ਹੈ।
"ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟ ਲਗਾਈ।।੨੪।।
ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ।।੨੫।। ਮ:੩ #SGGS910
ਇਸ ਤਰਾਂ ਬਾਹਰ ਦਿਸਦੇ ਦ੍ਰਿਸ਼ ਅਤੇ ਅੰਦਰ ਦੀ ਲਗੀ ਲਗਨ ਅਦਿਸ ਪਰਮਾਤਮਾ ਦੀ ਨਿਰਾਕਾਰਤਾ ਨੂੰ ਸਾਕਾਰਤਾ ਦਾ ਰੂਪ ਦੇ ਕੇ ਦਿਸਣ ਵਾਲੀ ਹਸਤੀ ਬਣਾ ਦੇਂਦੀ ਹੈ। ਤੇ ਸੂਰਤਾ ਰਸੀਆ ਬਣ ਕੇ ਹਰ ਦਿਸਦੀ ਅਣਦਿਸਦੀ ਚੀਜ਼ ਨੂੰ ਉਸ ਦਾ ਰੂਪ ਜਾਣ ਕੇ ਪਿਆਰ ਕਰਦਾ ਹੈ।
"ਅੰਤਰਿ ਬਸੈ ਬਾਹਰਿ ਭੀ ਉਹੀ।।
ਨਾਨਕ ਦਰਸਨੁ ਦੇਖਿ ਸਭ ਮੋਹੀ।"।ਗਉੜੀ, ਸੁਖਮਨੀ ਮ:੫
ਸੁਰਤਿ ਵਾਲਾ ਰਸੀਆ ਅੱਖਾਂ ਨਾਲ ਦਿਸਦੇ ਸਾਰੇ ਸੰਸਾਰ ਨੂੰ ਇੱਕ ਅਦਭੁਤ ਰੂਪ ਵਿਚ ਵੇਖਦਾ ਹੈ। ਉਸਦਾ ਨਜ਼ਰੀਆ ਅੰਦਰ ਬਾਹਰ "ਵਿਸਮਾਦ" ਵੇਖਣਾ ਹੈ। ਸੁਰਤਿ ਦਾ ਮਾਰਗ ਵਿਸਮਾਦਿ ਦਾ ਮਾਰਗ ਹੈ। ਉਸਦੀ ਬੁਧ ਹੁਣ "ਸੁਧ" ਵਿਚ ਬਦਲ ਚੁੱਕੀ ਹੁੰਦੀ ਹੈ ਇਸ ਲਈ :--
ਪ੍ਰਭਾਤੀ-ਬਿਭਾਸ -- ਮ:੧ #SGGS1329
Next:--- #ਵਿਸਮਾਦੁ
No comments:
Post a Comment