ਸੰਸਾਰ ਦਾ ਜਿੱਤਣਾ ਭੀ ਗਿਆਨ ਅਰ ਵਿਗਿਆਨ ਹੈ, ਉਹ ਆਤਮ-ਗਿਆਨ ਦੇ ਮੁਕਾਬਲੇ ਬਹੁਤ ਛੋਟਾ ਹੈ।
ਸੰਸਾਰ ਦਾ ਗਿਆਨ ਬਦਲਦਾ ਰਹਿੰਦਾ ਹੈ, ਪਰ ਆਤਮ ਗਿਆਨ ਇਕੋ ਜਿਹਾ ਰਹਿੰਦਾ ਹੈ।
ਗੁਰੂ ਦੀ ਕਿਰਪਾ ਨਾਲ ਆਤਮ-ਗਿਆਨ ਹੋ ਜਾਣ ਨਾਲ ਕੁੱਝ ਹੋਰ ਜਾਨਣ ਲਈ ਬਾਕੀ ਨਹੀਂ ਰਹਿ ਜਾਂਦਾ। ਵੈਸੇ ਭੀ ਆਤਮ-ਗਿਆਨ ਤੋਂ ਬਾਹਦ ਸੰਸਾਰ ਦਾ ਗਿਆਨ ਤੁੱਛ ਹੋ ਜਾਂਦਾ ਹੈ।
ਕਿਉਂਕਿ ਆਤਮ-ਗਿਆਨ ਸਭ ਤੋਂ ਵੱਡਾ ਗਿਆਨ ਹੈ । ਬਗੈਰ ਵਿਗਿਆਨ ਦੇ ਗਿਆਨ ਦਿਮਾਗ ਤੱਕ ਰਹਿ ਕੇ ਅਹੰਕਾਰ ਦੀ ਤਰਫ ਦੌੜਦਾ ਹੈ।
ਪਰ ਜੱਦ ਗਿਆਨ ਰੱਗ-ਰੱਗ ਵਿਚ ਵਿਚ ਆ ਜਾਵੇ ਅਰ ਦਿਨ-ਭਰ ਦਾ ਕੰਮ ਵਿਹਾਰੀ ਗਿਆਨ ਦੇ ਨਾਲ ਹੋਣ ਲੱਗੇ, ਤਾਂ ਉਹ ਗਿਆਨ, ਵਿਗਿਆਨ ਹੋ ਜਾਉਂਦਾ ਹੈ।
ਅਸਲੀਅਤ ਵਿਚ ਬਗੈਰ ਵਿਗਿਆਨ ਦੇ ਗਿਆਨ ਅਧੂਰਾ ਹੈ ਅਰ ਬਗੈਰ ਗਿਆਨ, ਵਿਗਿਆਨ ਅਧੂਰਾ ਹੈ ।
No comments:
Post a Comment