#ਵਿਸਮਾਦ_Wonderful
ਅੰਤਰ ਆਤਮੇ ਉਹ ਅੰਦਰ ਬੈਠੇ ਅੰਤ੍ਰੀਆਮੀ ਨੂੰ ਪ੍ਰਤੱਖ ਦੇਖਦਾ ਹੈ ਤੇ ਉਹੀਓ ਅਦਭੁਤ ਰੰਗ ਉਸਨੂੰ ਸਾਰੇ ਵਿਸ਼ਵ ਵਿਚ ਦਿਸਦਾ ਹੈ। ਇਸ ਤਰਾਂ ਦੇਹ ਦੇ ਅੰਦਰਲੇ ਸਿਰੇ ਤੋਂ ਲੈ ਕੇ ਬ੍ਰਹਮੰਡ ਦੇ ਅੰਤਲੇ ਪਸਾਰੇ ਤੱਕ ਉਸਨੂੰ "ਵਿਸਮਾਦ" ਦੀ ਝਲਕ ਵੱਜਦੀ ਹੈ :--
"ਬਿਸਮੁ ਪੇਖੈ ਬਿਸਮੁ ਸੁਣਿਐ
#ਵਿਸਮਾਦ ਨਦਰੀ ਆਇਆ।।
ਜਲਿ ਥਲਿ ਮਹੀਅਲਿ ਪੂਰਨ ਸੁਆਮੀ
ਘਟਿ ਘਟਿ ਰਹਿਆ ਸਮਾਇਆ।।...੪।।੨।।
ਸੂਹੀ--ਛੰਤ- ਮ: ੫ ਪੰਨਾ ੭੭੮
ਉਹਨੂੰ ਹਰ ਪਾਸੇ ਦਿਸਦਾ ਹੈ। :--
ਵਿਸਮਾਦੁ ਰੂਪ ਵਿਸਮਾਦੁ ਰੰਗ।।
ਵਿਸਮਾਦੁ ਨਾਗੇ ਵਿਸਮਾਦੁ ਜੰਤ।।
ਵਿਸਮਾਦੁ ਅਗਨੀ ਖੇਡਹਿ ਵਿਡਾਣੀ।।
ਵਿਸਮਾਦੁ ਪਉਣ ਵਿਸਮਾਦੁ ਪਾਣੀ।।
ਵਿਸਮਾਦੁ ਧਰਤੀ ਵਿਸਮਾਦੁ ਖਾਣੀ।।
ਵਿਸਮਾਦੁ ਸਾਦਿ ਲਗਹਿ ਪਰਾਣੀ।।......।।
(ਆਸਾ ਕੀ ਵਾਰ, ਮ: ५ /੧, ਪੰਨਾ ੪੬੪।।)
ਮੁਕਦੀ ਗੱਲ ਇਹ ਹੈ ਕਿ "ਸੁਰਤਿ ਸ਼ਬਦ ਸੰਜੋਗੀ" ਕੁਦਰਤ ਦੇ ਹਰ ਜ਼ਹੂਰ ਵਿਚ ਕਾਦਰ ਨੂੰ ਭਰਪੂਰ ਦੇਖਦਾ ਹੈ, ਉਸ ਲਈ 'ਆਦਿ ਵੀ ਵਿਸਮਾਦ ਉਤਭਜ ਚਲਤ ਵੀ ਵਿਸਮਾਦ।
ਦਿਸਦਾ, ਅਣਦਿਸਦਾ ਸਭੋ ਕੁਝ ਵਿਸਮਾਦ ਉਸਨੂੰ ਕੁਦਰਤ ਵਿਚ ਕਾਦਰ ਅਨੁਰਾਗ ਰੂਪ ਹੋ ਕੇ ਫੈਲਿਆ ਹੋਇਆ ਦਿਸਦਾ ਹੈ :--
ਜਤ੍ਰ ਤਤ੍ਰ ਦਿਸਾ ਵਿਸਾ ਹੁਇ ਫੈਲਉ ਅਨੁਰਾਗੁ।।੮੦।। ਜਾਪੁ।।
ਕਿ ਉਹ ਪ੍ਰੇਮ ਦੀ ਮਸਤੀ ਵਿਚ ਪੁਕਾਰ ਉੱਠਦਾ ਹੈ:--
"ਕੁਦਰਤਿ ਕਵਣ ਕਹਾ ਵੀਚਾਰੁ,
ਵਾਰਿਆ ਨ ਜਾਵਾ ਏਕ ਵਾਰ।।
ਜੋ ਤੁਧੁ ਭਾਵੈ ਸਾਈ ਭਲੀ ਕਾਰ,
ਤੂ ਸਦਾ ਸਲਾਮਤਿ ਨਿਰੰਕਾਰ।।੧੯।।
(ਜਪੁ , ਮ:੧ ਪੰਨਾ ੪)
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸ਼ਬਦ ਤੇ ਸੁਰਤਿ ਦਾ ਸੰਜੋਗ ਹੋਵੇ ਕਿਵੇਂ? ਇਸਦਾ ਹੱਲ ਅੱਗੇ ਲੱਭਣ ਦਾ ਯਤਨ ਕਰਾਂਗੇ।
No comments:
Post a Comment