(ਅਪੀਲ) ਹਰ ਇੱਕ ਗੁਰਸਿੱਖ ਅਤੇ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਨੂੰ ਇੱਕ ਮਿੱਠੀ ਜਹੀ ਅਪੀਲ ਹੈ ਕਿ ਜੇਕਰ ਬਹੁਤ ਕਹਿਣ ਤੇ ਵੀ ਆਪਜੀ ਦੇ ਬੱਚੇ (ਚਾਹੇ ਉਹ ਕਿਸੀ ਵੀ ਊਮਰ ਦੇ ਹੋਣ) ਗੁਰਦੁਆਰੇ ਆਉਣ, ਨਿਤਨੇਮ ਕਰਣ ਜਾਂ ਕਿਸੀ ਧਾਰਮਿਕ ਸਮਾਗਮਾਂ ਤੇ ਜਾਉਣ ਤੌਂ ਝਿਝਕਦੇ ਹਨ । ਆਪ ਜੀ, ਉਨ੍ਹਾਂ ਨੂੰ ਇਕ ਵਾਰ ਮੇਰੇ ਵਲੌਂ ਇਕ ਬੇਨਤੀ ਕਰਣੀ ਕਿ ਜੋ ਪੜਾਈ ਤੂੰ ਆਪਣੇ ਸਮਾਜ ਵਿਚ ਆਪਣੀ ਰੋਜੀ-ਰੋਟੀ, ਪ੍ਰਤਿਸ਼ਠਾ,ਸ਼ਾਨੋ ਸ਼ੋਕਤ,ਰੂਤਬਾ ਅਤੇ ਭਵਿੱਖ ਵਿਚ ਆਉਣ ਵਾਲੇ ਜੀਵਣ ਜਿਉਣ ਦੀ ਜਰੂਰਤਾਂ ਲਈ ਪੂਰੀ ਕਰ ਰਿਆ ਹੈਂ..., ਉਹ ਸਭ ਠੀਕ ਹੈ ।
ਪਰ ਇਸ ਸੰਸਾਰਿਕ ਜੀਵਨ ਦੇ ਨਾਲ ਇਕ ਅਧਿਆਤਮਕ ਜੀਵਨ ਭੀ ਹੈ, ਊਸ ਜੀਵਨ ਜਾਚ ਲਈ ਵੀ ਤੇਰਾ ਕੂੱਝ ਯੋਗਦਾਨ ਜਰੂਰੀ ਹੈ । ਊਸ ਲਈ ਬੇਸ਼ਕ ਹਾਲੀਂ ਤੂੰ ਸਾਡੇ ਕਹਿਣੇ, ਮਜਬੂਰ ਜਾਂ ਦਬਾਵ ਵਿਚ (ਪ੍ਰੇਸ਼ਰਾਇਜ) ਹੋ ਕੇ ਨਾ ਮੱਨ,ਪਰ ਇੱਕ ਕੰਮ ਕਰ ਕਿ ਹੋਰਨ੍ਹਾ ਪੜਾਈ,ਡਿਗਰੀ. ਡਿਪਲੋਮੇ ਲੈਣ ਦੇ ਨਾਲ ਨਾਲ ਇਕ ਛੋਟਾ ਜਿਆ ਕਿਸੀ ਵੀ ਗੁਰਮੱਤ ਸਿੱਖ ਮਿਸ਼ਨਰੀ ਕਾਲਜ ਦਾ ਦੋ ਸਾਲਾ ਕੋਰਸਪੋੰਡੰਸ ਕੋਰਸ ਜਰੂਰ ਕਰ ਲੈ ।
ਇਸ ਲਈ ਵੀ ਜੇ ਤੇਰੇ ਕੌਲ ਟਾਇਮ ਨਹੀਂ ਹੈ ਤੇ ਫਿਲਹਾਲ ਨਿਤਨੇਮ, ਨਹੀਂ ਤਾਂ ਸਿਰਫ 'ਜਪੁਜੀ ਸਾਹਿਬ' ਨੂੰ ਟੀਕਾ ਸਹਿਤ ਅਧੱਅਨ (ਸਟਡੀ) ਕਰ ਲੈ । ਇਹ ਪੜਾਈ ਹੌਰਨਾਂ ਟਫ ਪੜਾਇਆਂ ਨਾਲੌ ਤਾਂ ਬਹੁਤ ਆਸਾਨ ਹੈ ।
ਜੇਕਰ ਇਨ੍ਹਾਂ ਸਲਾਵਾਂ ਤੌਂ ਉਹ ਬੱਚਾ ਇੱਕ ਵੀ ਗੱਲ ਮੱਨ ਗਿਆ ਤੇ ਮੈਂ ਚੈਲੇੰਜ ਕਰਦਾਂ ਕਿ ਤੁਆਡਾ ਇਹ ਬੱਚਾ ਹੋਰਨਾਂ ਸਿੱਖ ਬਚਿੱਆਂ ਨਾਲੌਂ ਗੌਰਵਮਈ (ਪਰਾਉਡ) ਫੀਲ ਤੇ ਕਰੇਗਾ ਹੀ, ਨਾਲ ਹੀ ਸਿੱਖੀ ਪ੍ਰਤੀ ਗੈਰ ਸਿੱਖ ਮਤੀ ਲੌਕਾਂ ਨੂੰ ਬਗੈਰ ਕਿਸੀ ਪ੍ਰਕਾਰ ਦੇ ਸ਼ਰਮਿੰਦਾ ਹੋਏ ਬੇਦੜਕ ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਜੁਆਬ ਦੇ ਸਕੇਗਾ ।
ਫਿਰ ਦਿੱਲ ਨਾਲ ਉਹ ਨਿੱਤ ਗੁਰਦੁਆਰੇ ਵੀ ਜਾਏਗਾ, ਨਿਤਨੇਮ ਵੀ ਕਰੇਗਾ, ਕਿਸੇ ਬੇਅਦਬੀ ਤੇ ਦੂਰ ਦੀ ਗੱਲ ,ਪੰਜ ਪਿਆਰਿਆਂ ਤੌਂ ਅੰਮ੍ਰਿਤ ਵੀ ਆਪਣੇ ਦੋਸਤ ਮਿੱਤਰਾਂ ਨਾਲ ਛੱਕੇਗਾ ।
ਫਿਰ ਊਸ ਨੂੰ ਸਾਨੂੰ ਇਹ ਕਹਿਣ ਦੀ ਲੌੜ ਨਹੀਂ ਪੈਣੀ ਕਿ ਤੂੰ ਸੰਸਾਰਿਕ ਕੰਮਾਂ ਕਾਜਾਂ ਦੇ ਨਾਲ ਨਾਲ ਇੱਕ ਪੱਕਾ ਪਰਪੱਕ ਨਿਸ਼ਕਾਮ ਪ੍ਰਚਾਰਕ ਬੱਨ ! ਓਹ ਤਾਂ ਸੱਹਜ ਸੁਭਾਵ ਗੁਰੂ ਦੀ ਕਿਰਪਾ ਨਾਲ ਆਪਣੇ ਆਪ ਹੀ ਹੋ ਜਾਏਗਾ ।
ਇਸ ਬਾਰੇ ਜਰਾ 'ਗੰਭੀਰ'ਤਾ ਨਾਲ ਸੋਚਿੳ ।
Friday, 3 February 2017
ਅਪੀਲ
Subscribe to:
Post Comments (Atom)
No comments:
Post a Comment