#ਸੁਧ #बोध #Intution
ਜਿਹਾ ਕਿ ਪਹਿਲਾਂ ਹੀ ਦਸਿਆ ਜਾ ਚੁਕਿਆ ਹੈ ਕਿ #ਸੁਰਤਿ ਦਾ ਟਿਕਾਣਾ ਹਿਰਦੇ ਦੀ ਉਸ ਗੁਫਾ ਵਿਚ ਹੈ ਜਿਥੇ #ਨਾਮ_ਨਿਰੰਜਨ ਵਸਦਾ ਹੈ। 'ਨਾਮ ਨਿਰੰਜਨ' ਅਤੇ 'ਸੁਰਤਿ' ਦੀ ਨਜ਼ਦੀਕੀਆਂ ਬਹੁਤ ਅਰਥ ਭਰਪੂਰ ਹਨ। ਸੁਰਤਿ ਆਦਿ ਅਵਸਥਾ ਵਿਚ ਤਾਂ ਬੇਸ਼ਕ ਇਕ ਸੁਭਾਵ #ਭੂਤ_ਅਚੇਤਨ_ਸੱਤਾ ਹੀ ਹੁੰਦੀ ਹੈ। ਪਰ 'ਨਾਮ ਨਿਰੰਜਨ' ਦੀ ਅਭਿਪ੍ਰੇਰਨਾ (Induction) ਇਸ ਵਿਚ #ਚੇਤਨਾ ਜਗਾ ਦੇਂਦੀ ਹੈ। ਇਹ 'ਚੇਤਨਾ' ਵਿਚ ਜਾਗੀ ਹੋਈ 'ਸੁਰਤਿ' #ਸ਼ਬਦ_ਸੰਜੋਗੀ ਹੈ। ਇਹ 'ਸ਼ਬਦ ਸੰਜੋਗੀ' 'ਸੁਰਤਿ ਚੇਤਨਾ' ਵਿਚ ਤਰੰਗਤ ਹੋ ਕੇ ਪਹਿਲਾਂ ਮਨ ਨੂੰ ਲਹਿਰਾਉ ਦੇ ਕੇ #ਬੁਧੀ ਤੱਕ ਅਪੜਦੀ ਹੈ ਤੇ ਫਿਰ 'ਬੁਧੀ' ਨੂੰ ਹੀ ਹਿਲੋਰਾ ਦੇ ਕੇ ਉਸਦੀ ਸੀਮਾ ਤੋਂ ਵੀ ਉਪਰ ਛਲਾਂਗ ਜਾਂਦੀ ਹੈ ਤੇ ਇੰਝ ਮਨ ਬੁਧੀ ਦੇ ਮੰਡਲ ਨੂੰ ਪਾਰ ਕਰਕੇ ਗਿਆਨ ਇੰਦਰੀਆਂ ਦੀ ਅਕਲ ਕੈਦ ਤੋਂ ਆਜ਼ਾਦ ਹੋਕੇ ਇਹ 'ਸੁਧ ਬਣ ਜਾਂਦੀ ਹੈ।
'ਸੁਧ' ਦਰਅਸਲ ਇਕ ਅਨੁਭਵੀ '#ਫੁਰਨਾ' ਹੈ। ਦੇਸ਼, ਕਾਲ, ਵਸਤੂ ਤੇ ਨਿਰਧਾਰਿਤ ਇਹ ਇੱਕ ਤਰਾਂ ਦਾ #ਸੁਤੇ_ਸਿੱਧ_ਗਿਆਨ ਹੈ। ਇਹ ਅਤ੍ਰੀਵੀ-ਦ੍ਰਿਸ਼ਟੀ ਦਾ ਨਿਰਮਲ ਉਜਾਲਾ ਅਰਥਾਤ #ਅਨਭਵੀ_ਪ੍ਰਕਾਸ਼ ਹੈ। ਇਹ ਪਰਾਭੌਤਿਕ ਅਦ੍ਰਿਸ਼ਟ ਮੰਡਲ ਨੂੰ ਵੇਖਣ ਲਈ ਨਿਰਾਲੀ ਅੱਖ ਹੈ। ਇਸ ਦਾ 'ਨਾਮ ਨਿਰੰਜਨ' ਨਾਲ ਨੇੜ ਦਾ ਸਬੰਧ ਹੈ, ਜਿਸਦੀ ਅਭਿਪ੍ਰੇਰਨਾ 'ਸੁਰਤਿ' ਵਿਚ ਕੇਵਲ 'ਚੇਤਨਾ' ਹੀ ਨਹੀਂ ਜਾਗਦੀ ਸਗੋਂ ਚੁੰਬਕ ਵਾਲੀ '#ਚੇਸ਼ਟਾ ਵੀ ਪੈਦਾ ਕਰ ਦੇਂਦੀ ਹੈ, ਜਿਸ ਕਰਕੇ ਇਸਦੀ ਆਪਣੇ ਮਰਕਜ਼ ਵੱਲ ਸਨਮੁਖਤਾ ਅਟੁੱਟ ਰਹਿੰਦੀ ਹੈ।
#Next #ਸੁਰਤਾ
सुरति का स्थान ह्रदय की उस गुफा में है, जहां नाम निरंजन रहता है। नाम निरंजन तथा सुरति की नज़दीकी बहुत अर्थ भरपूर है । सुरति आदि अवस्था में तो बेशक एक स्वभाव् भुत अचेतन सत्ता ही होती है, पर नाम निरंजन की अभिप्रेरणा इस में चेतना जगा देती है। इस चेतना में जागी हुई 'शब्द सुरति संयोग' चेतना में तरंगीय हो कर पहले मन को लहरा कर बुद्धि तक पहुंचती है। फिर बुद्धि को भी छू कर उसकी सीमा से भी ऊपर छलांग लगा जाती है। तथा ऐसे मन बुद्धि के मंडल को क्रॉस करके ज्ञान इंद्रियों की अक्ल कैद से आजाद होकर यह सुध बन जाती है।
सुध (बोध) दरअसल एक अनुभवी फुरना intution हैं । देश, काल, वस्तु व निर्धारित यह एक तरह से सहज सिध ज्ञान है। यह अत्रिव दृष्टि का निर्मल उजाला अर्थात अनुभवी प्रकाश है। यह पराभौतिक अदृष्टि मंडल को देखने वाली निरोल आँख है। इसका नाम निरंजन से नजदीकी रिश्ता है। जिसकी अभि-प्रेरणा सुरति में केवल चेतना ही नहीं जगाती बल्कि चुंबक वाली चेष्टा भी पैदा कर देती है, जिस से इसकी अपने मरकज़ की ओर सन्मुख अटूट रहती है।
No comments:
Post a Comment