Friday, 19 May 2017

ਆ ਬੈਲ ਮੁਝੇ ਮਾਰ

ਖਾਨਦਾਨੀ ਵੈਸ਼ਨੂੰ,
ਘਰੇ ਲਸਣ ਤੱਕ ਵੀ ਨਾ ਵਾੜਨ ਵਾਲੇ
ਸਾੳੂ ਪਰਿਵਾਰ ਦੇ ਘਰੇ ੲਿਕ  ਕਪੂਤ ਜੰਮ ਪਿਆ.....
ਵੈਲੀਆ ਦੀ ਸੰਗਤ ਮਾਣਦਿਆ ਤਰੱਕੀ ਦੀਆਂ ਪੌੜੀਆਂ ਚੜਦਾ-ਚੜਦਾ ਅਖੀਰ ੳੁਹ ਪਤੰਦਰ ਰੋਜ਼ ਸ਼ਾਮ ਨੂੰ ਪੳੂਆ ਲਾ ਕੇ ਘਰ ਆੳੁਣ ਲੱਗਾ.....
ਲਓ ਜੀ ਘਰ ਵਿੱਚ ਤਾਂ ਕਲ਼ੇਸ਼ ਖੜਾ ਹੋ ਗਿਆ...
ਰੋਜ ਝੱਜੂ ਪਿਆ ਕਰੇ!

ਅੰਤ ਨੂੰ ੲਿਕ ਦਿਨ ਘਰਦਿਆਂ ਨੇ ਸਾਰੇ ਰਿਸ਼ਤੇਦਾਰ ਤੇ ਸ਼ਰੀਕੇ ਵਾਲੇ ੲਿੱਕਠੇ ਕਰ ਲੲੇ ਤੇ ਸਾਰਾ ਲੁੰਗ ਲਾਣਾ ਰਾਸ਼ਨ ਪਾਣੀ ਲੈ ਕੇ ੳੁਸ ਅਜ਼ਾਦੀ ਘੁਲਾਟੀੲੇ ਤੇ ਚੜ ਗਏ...
.ਸਾਰੇ ਲੱਗ ਪੲੇ ਵਿਚਾਰੇ ਨੂੰ ਸੰਤ ਸਿੰਘ ਮਸਕੀਨ ਵਰਗੀਆਂ ਸਲਾਹੁਤਾਂ ਸੁਣਾੳੁਣ ਤੇ ਦਾਰੂ ਛੱਡਣ ਦੀਆਂ ਕਸਮਾਂ ਚੁਕਾੳੁਣ.
...ਚਾਰੇ ਪਾਸੇ ਤੋਂ ਘਿਰਿਆ ਵੇਖ ੳੁਸ ਅਪਣੀ ਜੁੰਡਲੀ ਵਿਚ ਸਿਖਿਆ ਹੁਣ ਤੱਕ ਦਾ ਗਿਆਨ ਵਰਤਦਿਆਂ ੲਿਕ ਅਨੌਖੀ ਸ਼ਰਤ ਰੱਖ ਦਿਤੀ ਕਿ ੳੁਹ ਅੱਜ ਜਿੰਦਗੀ ਵਿੱਚ ਅਖੀਰਲੀ ਵਾਰ ਸ਼ਰਾਬ ਪੀਵੇਗਾ,
ਅੱਜ ਤੋਂ ਬਾਅਦ ਦਾਰੂ ਨੂੰ ਮੁੰਹ ਵੀ ਨੀ ਲਗਾੲੇਗਾ..
.ਪਰ ੲਿਸ ਸ਼ੁੱਭ ਘੜੀ ੳੁੱਤੇ ਪਹਿਲੀ ਤੇ ਅਖੀਰਲੀ ਵਾਰ ੳੁਸਦਾ ਪਿੳੁ ਵੀ ੳੁਸ ਨਾਲ਼ ਬੈਠਕੇ ਦੋ ਪੈੱਗ ਲਾੲੇ.
..ਸ਼ਰਾਬ ਦਾ ਨਾ ਸੁਣਕੇ ਵੀ ਕਚਿਆਣ ਮੰਨਣ ਵਾਲ਼ਾ ਬਾਪੂ ੲਿਸ ਸ਼ਰਤ ਤੇ ਸਿਰ ਫੇਰੇ !.
...
ਖੈਰ ਘਰ ਵਾਲ਼ੀ ਤੇ ਰਿਸ਼ਤੇਦਾਰਾਂ ਨੇ ਸਮਝਾੲਿਆ ਕਿ ਰੋਜ਼ ਦਾ ਕਜ਼ੀਆ ਨਬੇੜਨ ਲੲੀ ੳੁਹ ਔਖਾ ਸੌਖਾ ੲਿਹ ਅੱਕ ਚੱਬਦਿਂਆ ਦਵਾੲੀ ਸਮਝ ਕੇ ੲੀ ਥੋੜੀ ਪੀ ਲਵੇ...
.ਅਖੀਰ ਬਾਪੂ ਨੇ ਹਾਂ ਕਰ ਦਿੱਤੀ!
ਮੁੰਡੇ ਨੇ ਸ਼ਾਮ ਨੂੰ ਲਿਆਕੇ ਅੰਗਰੇਜ਼ੀ ਦਾ ਅਧੀਆ ਦੋ ਪੈਗ ਬੁੜੇ ਨੂੰ ਲਵਾ ਦਿੱਤੇ ਤੇ ਤੀਜ਼ਾ ਬਾਪੂ ਨੇ ਮੰਗਕੇ ਪੀ ਲਿਆ.
..ਲਓ ਜੀ ਹੋਕੇ ਹਵਾ ਪਿਆਜ਼ੀ ਬਾਪੂ ਤਾਂ ਬਹਿ ਗਿਆ ਬੇਬੇ ਨਾਲ਼ ਗੋਡਾ ਜੋੜਕੇ.
.ਕਦੇ ਕਹੇ ਸੋਨੇ ਦੀਆਂ ਚੂੜੀਆਂ ਦਵਾੳੂਂ,
ਕਦੇ ਸੂਟ ਪੜਵਾਂਦਾ ਫਿਰੇ
ਤੇ ਕਦੇ ਚੰਡੀਗੜ ਜਾ ਕੇ ਫਿਲਮ ਵਿਖਾੳੁਣ ਦੀਆਂ ਗੱਲਾਂ ਕਰੇ..
..ਬੇਬੇ ਤਾਂ ਫਿਰੇ ਹਵਾ 'ਚ ੳੁਡਦੀ..
...ਸਵੇਰੇ ਬੁੜੇ ਨੂੰ ਕਹਿੰਦੀ
.."ਗੱਲ ਸੁਣੋ ਜੀ ਮੁੰਡਾ ਤਾਂ ਖਾਵੇ ਖਸਮਾਂ ਨੂੰ...
.ਪਵੇ ਢੱਠੇ ਖੂਹ ਵਿਚ..
.ਦਾਰੂ ਛੱਡਦਾ ਛੱਡੇ ਨਹੀਂ ਛੱਡਣੀ ਨਾ ਛੱਡੇ.
..ਪਰ ਤੁਸੀਂ ਨਾ ਜੀ..ਹੈਂ ਜੀ..ਮਾੜੀ ਜਿਹੀ ਰੋਜ ਪੀ ਲਿਆ ਕਰੋ!!!!🤣🤣😝😝😜😜😜eh tarika v sahi a

No comments:

Post a Comment