ਹੇ ਬਾਬਾ ਨਾਨਕ !
ਮੈਂਨੂੰ ਵੀ ਦੇਂਈ ਵਰਦਾਨ, "ਉੱਜੜ ਜਾਓ” ਦਾ ਅਤੇ ਨਾ ਦੇਂਈ ਸ਼ਰਾਪ,“ਵਸਦੇ ਰਹੋ" ਦਾ ।
ਕਿਉਂਕਿ ਤੇਰੇ ਹੀ ਕਹਿਣ ਮੁਤਾਬਕ “ਪਾਤਾਲਾ ਪਾਤਾਲ ਲਖ, ਆਗਾਸਾ ਆਗਾਸ” ਨੂੰ ਭੁਲਾ, ਮੈਂ ਹਾਲਾਂ ਤਿੱਕ ਆਪਣੇ ਖੇਤਰ,ਰਾਜ, ਅਤੇ ਦੇਸ਼ ਨੂੰ ਹੀ “ਖੂਹੀ ਦੇ ਡੱਡੂ“ ਵਾਂਗੂ ਤੇਰੀ ਵਿਚਾਰਧਾਰਾ ਦੇ
ਪਰਚਾਰ ਪਰਸਾਰ ਨੂੰ ਹੀ ਸਫਲਤਾ ਦਾ ਦਰਜ਼ਾ ਦੇ ਸੰਤੁਸ਼ਟ ਹੋ ਪੈਰ ਪਸਾਰ ਸੋ ਰਿਆ ਸਾਂ | ਕਿਉਕਿ ਬਾਹਰ ਬੈਠੇ ਮਾਨਵਤਾ ਦੇ ਅਥਾਹ ਸਮੁੰਦਰ ਦੀ ਜਾਣਕਾਰੀ ਮੈਨੂੰ ਨਹੀਂ ਸੀ ਹੋਈ | ਫਿਰ ਕਿਵੇਂ ਮੈਂ ਤੇਰੀ ਬਾਤ ਉਹਨਾਂ ਤਿੱਕ ਪੰਹੁਚਾ ਪਾਂਦਾ ।
ਸੋ ਬਾਬਾ ! ਮੈਨੂੰ ਨੂੰ ‘ਉੱਜੜ_ਜਾਉ’ ਦਾ ਹੀ ਅਸ਼ੀਰਵਾਦ ਹੀ ਦੇਵੀਂ, ਤਾਂਕਿ ਮੈਂ ਤੇਰਾ ਆਪਣੇ ਸੀਮਿਤ ਸਮਾਜਿਕ ਦਾਇਰੇ ਤੋਂ ਨਿਕਲ ਅਗਾਂਹ ਦੂਸਰੇ ਦੇਸ਼-ਪ੍ਰਦੇਸ਼, ਉਸਦੀ ਭਾਸ਼ਾ ਤੋਂ ਜਾਣੂ ਹੋ, ਉਹਨਾਂ ਵਿੱਚ ਗੁਰਮਤਿ ਵਿਚਾਰਧਾਰਾ ਦਾ ਪ੍ਰਚਾਰ ਅਤੇ ਵਿਸਤਾਰ ਦੇ ਸਕਾਂ ।
Seriously
No comments:
Post a Comment