Wednesday, 17 May 2017

तप

#ਤੱਪ !
ਤੱਪ ਦਾ ਕੋਈ  ਵਿੱਕਲਪ ਨਹੀਂ ਹੈ ।
ਸਮਾਨਤਾ (ਨੋਰਮਲੀ) ਸਾਡੇ ਕੋਲ ਦੋ ਅੱਖ, ਦੋ ਪੈਰ, ਦੋ ਹੱਥ ਅਤੇ ਇੱਕੋ ਜਹਾ ਸ਼ਰੀਰ ਹੈ।
ਪਰ ਕਿਉਂ ਇੱਕ ਵਿਅਕਤੀ ਅਰਸ਼ ਤੇ ਪਹੁੰਚ ਜਾਂਦਾ ਹੈ, ਅਤੇ ਦੁੱਜਾ ਫਰਸ਼ ਤੇ ਰਹਿ ਜਾਂਦਾ ਹੈ।
ਸਰਦੀਆਂ ਵਿੱਚ ਸਵੇਰੇ ਚਾਰ ਵੱਜੇ ਠੰਡੇ ਪਾਣੀ ਨਾਲ ਨਹਾਣਾ 'ਤੱਪ' ਨਹੀਂ ਹੈ।
ਘਰ-ਪਰਿਵਾਰ ਛੋੜ ਜੰਗਲਾਂ'ਚ ਜਾਣਾ 'ਤੱਪ' ਨਹੀਂ ਹੈ।
ਤੱਪ ਹੈ ਤਪਣਾ, ਕੋਸ਼ਿਸ ਕਰਨਾ, ਮੇਹਨਤ ਕਰਨਾ।
ਇੱਕ ਬੱਚਾ ਜੋ ਪਰਿਖਿਆ ਦੀ ਤਿਆਰੀ ਕਰ ਰਿਆ ਹੈ, ਉਹ 'ਤੱਪ ਹੈ।
ਇੱਕ ਮਾਂ ਜੋ ਰੋਜ ਰਾਤ-ਦਿਨ ਆਪਣੇ ਬਿਮਾਰ ਬੱਚੇ ਦੀ ਨਿਸੁਆਰਥ ਸੇਵਾ ਕਰ ਰਹੀ ਹੈ, ਇਹ 'ਤੱਪ' ਹੈ।
ਜੱਦ ਵੀ ਅਸੀਂ ਆਪਣੇ ਆਪਣੇ ਲਕਸ਼ 'ਤੇ ਚਲਦੇ ਹਾਂ,ਉਸ ਵਿੱਚ ਇੱਕ ਲਾਲਚ ਵੀ ਹੁੰਦਾ ਹੈ, ਪਰ ਲਾਲਚ ਵਿੱਚ ਕਈ ਲੋਗ ਫਿਸਲ ਜਾਂਦੇ ਹਨ। ਪਰ ਜੋ ਉੱਨ ਲਾਲਚਾਂ ਤੋਂ ਸਥਿਰ ਰਹਿੰਦਾ ਹੈ, ਉਹੀ ਜੋਗੀ ਹੈ,ਉਹੀ ਤੱਪਸਵੀ ਹੈ।
ਤਨ, ਮਨ, ਅਤੇ ਬੁੱਧੀ ਦਾ ਤੱਪ ਹੀ ਸਾਨੂੰ ਫਰਸ਼ ਤੋਂ ਅਰਸ਼ ਤਕ ਲਿਜਾਂਦਾ ਹੈ।

No comments:

Post a Comment