ਜਿਵੇਂ ਗੱਡੀ ਦਾ ਧੁਰਾ (AXLE) ਟੁੱਟ ਜਾਣ 'ਤੇ, ਗੱਡੀ ਚਲਣੋ ਰੁਕ ਜਾਂਦੀ ਹੈ,
ਜਿਵੇਂ ਮਕਾਨ ਦੇ ਥੰਮ੍ਹੇ (ਪਿੱਲਰ) ਟੁੱਟ ਜਾਣ 'ਤੇ ਮਕਾਨ ਗਿਰ ਜਾਂਦਾ ਹੈ,
ਜਿਵੇਂ ਰੁੱਖ ਦਾ ਮੁੱਢ ਜਾਂ ਤਨਾ ਸੁੱਕ ਜਾਣ 'ਤੇ ਉਸ ਦੇ ਫਲ, ਫੁੱਲ, ਟਹਿਣੀਆਂ ਤੇ ਪੱਤੇ ਸੜ-ਸੁੱਕ ਜਾਂਦੇ ਹਨ ।
ਇਸੀ ਪ੍ਰਕਾਰ :
ਜੀਵ-ਆਤਮਾ ਦਾ ਥੰਮ੍ਹਾਂ (ਪਿੱਲਰ), ਜਾਂ ਸਹਾਰਾ ਹੈ "ਗੁਰੂ ਦਾ ਸ਼ਬਦ" ਅਰਥਾਤ 'ਗੁਰਬਾਣੀ', ਜਿਸ ਨਾਲੌਂ ਨਾਤਾ ਟੁੱਟ ਜਾਂਣ 'ਤੇ ਜੀਵ ਦੀ ਆਤਮਕ ਮੌਤ ਹੋ ਜਾਂਦੀ ਹੈ :
"ਜਿਉ ਮੰਦਰ ਕਉ ਥਾਮੈ ਥੰਮਨੁ।।
"ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ।।
Nanak Says 282, SGGS
No comments:
Post a Comment