ਇਨ੍ਹਾਂ ਪੰਜਾਂਹ ਸਾਲਾਂ ਵਿੱਚ ਕਿਤਨਾ ਕੁਝ ਬਦਲ ਗਿਆ ਜੋ ਸ਼ਾਇਦ ਪੰਜ ਸੋ ਸਾਲਾਂ ਚ ਨਹੀਂ ਬਦਲਿਆ ਹੋਣਾ। ਸ਼ੁਕਰ ਹੈ ਰੱਬ ਦਾ ਜਿਸਨੇ ਸਾਨੂੰ ਇਸ ਪੀਰੀਅਡ ਦਰਮਿਆਨ ਧਰਤੀ ਤੇ ਭੇਜਿਆ। ਬਹੁਤ ਲੱਕੀ ਹਾਂ।
ਆਪਾਂ ਦਿਵਾ ਬੱਤੀ ਦੇਖੀ ਤੇ Led ਲਾਈਟਾਂ ਦੀ ਚੁੰਦਿਆਰੀ ।
ਆਪਾਂ ਸਾਈਕਲ ਚਲਦੀ ਦੇਖੀ ਤੇ ਰੋਕੇਟ ਦੀ ਉਡਾਰੀ ।
ਆਪਾਂ ਕੱਚੇ ਮਕਾਨ ਵੀ ਵੇਖੇ ਤੇ ਸੋ ਮੰਜਿਲਾਂ ਮਿਨਾਰੀ
ਆਪਾਂ ਠੇਠ ਪੰਜਾਬੀ ਬੋਲੀ ਤੇ ਸਿੱਖੀ ਅੰਗਰੇਜ਼ੀ ਮਾੜੀ
ਆਪਾਂ ਰੇਡੀਓ ਸੁਣਿਆ ਤੇ ਹੁਣ ਮੋਬਾਈਲ ਦੀ ਵਾਰੀ
ਪੇਪਰ ਚ ਫ਼ਰ੍ਰਾ ਵੀ ਚਲਾਇਆ ਤੇ ਕੋਪੀ ਪੇਸਟ ਹੈ ਮਾਰੀ ।
ਬਚਪਨ ਚ ਕੰਚੇ ਵੀ ਖੇਡੇ ਤੇ ਹੁਣ ਵੀਡੀਓਗੇਮ ਹਾਰੀ ।
ਆਪਾਂ ਪਿੰਡ ਵੀ ਵੇਖਿਆ ਤੇ ਅਮਰੀਕਾ ਦੀ ਤਿਆਰੀ
ਆਪਾਂ ਚਿੱਠੀ ਵੀ ਵੇਖੀ ਤੇ ਵਹਾਟਸਐਪ ਤੇ ਲਿਖਾਰੀ
ਆਪਾਂ ਭੱਠੀ ਵੀ ਵੇਖੀ ਤੇ ਗੈਸ ਕਨੈਕਸ਼ਨ ਦੀ ਵਾਰੀ
ਆਪਾਂ ਹੱਥੀ ਪੱਖੀ ਫੇਰੀ ਤੇ ਏਸੀ ਕੂਲਰ ਦੀ ਠੰਡਾਰੀ
ਪਤਾ ਨਹੀਂ ਹੋਰ ਕੀ ਕੁੱਝ ਵੇਖਣਾ ਬਾਕੀ ਹੈ।
ਇਹ ਤੇ ਹੈ ਤਰੱਕੀ। ਹੁਣ ਨਵੇਂ ਜਮਾਨੇ ਦੇ ਨੁਕਸਾਨ
ਮਾਪਿਆਂ ਸੰਤਾਲੀ ਦੇਖੀ ਆਪਾਂ ਚੁਰਾਸੀ ਵਿਚਾਰੀ
ਪਹਿਲਾ ਪੱਕੀ ਸਿੱਖੀ ਵੇਖੀ ਹੁਣ ਸੋਨੇ ਦੀ ਪਤਰੀ ਚਾੜੀ।
ਪਹਿਲਾਂ ਚਾਚੇ ਤਾਏ ਵੇਖੇ, ਹੁਣ ਸਿਰਫ ਕੁੜਮਾਚਾਰੀ ।
ਪੁੱਤਰ ਕੁੱਛੜ ਚੱਕ ਕੇ ਪਾਲੇ,ਹੁਣ ਪ੍ਰਦੇਸ਼ ਮਾਰ ਗਏ ਉਡਾਰੀ ।
ਪਹਿਲਾਂ ਸਾਂਝੇ ਪਰਿਵਾਰ ਵੇਖੇ, ਹੁਣ ਇਕੱਲੇ ਯਾਰੀ ।
ਪਹਿਲਾਂ ਪੰਜ ਸੱਤ ਭਾਈ ਭੈਣ ਸੀ ਹੁਣ ਕੱਲੀ ਨੂੰਹ ਵਿਚਾਰੀ ।
ਪਹਿਲਾਂ ਸੇਵਾ ਭਾਵ ਦਾ ਜਜਬਾ, ਹੁਣ ਗੁਰੂਘਰ ਪ੍ਰਧਾਨਾਂ ਚਾਰੀ ।
ਪਹਿਲਾਂ ਰਾਜਸੀ ਸੇਵਕ ਸੀ, ਹੁਣ ਕੇਵਲ ਭ੍ਰਿਸ਼ਟਾਚਾਰੀ ।
ਪਹਿਲਾਂ ਸ਼ਰੀਰ ਚ ਜਾਨ ਸੀ, ਹੁਣ ਸ਼ੁਗਰ ਦੀ ਬਿਮਾਰੀ।
ਬਚਪਨ ਹੰਸਦੇ ਖੇਡਦੇ ਬੀਤਾ, ਹੁਣ ਜਾਣ ਦੀ ਤਿਆਰੀ ।
ਹੁਣ ਚਾਲੇ ਪਾਣ ਦੀ ਤਿਆਰੀ ।
No comments:
Post a Comment