Wednesday, 4 May 2016

ਸ਼ਬਦ ਗੁਰੂ ਹੈ ।

#ਸ਼ਬਦ_ਗੁਰੂ_ਹੈ !
ਸਬ ਤੌਂ ਪਹਿਲਾਂ ਗੁਰੂ '#ਮਾਂ" ਹੈ । ਉਸਦਾ ਕਿਹਾ ਬੱਚੇ ਲਈ ਅਟਲ ਹੈ ।
ਫਿਰ ਸਕੂਲ ਦਾ ਟੀਚਰ ਦਾ "#ਕਿਹਾ" । ਹੌਲੇ ਹੌਲੇ ਉਮਰ ਦੇ ਨਾਲ ਨਾਲ ਰਸਤਾ ਦਿਖਾਉਣ ਵਾਲੇ ਬਦਲ ਜਾਂਦੇ ਹਨ ।
ਕਿਸੀ ਦਾ ਇੱਕ "#ਕਿਹਾ" ਹੀ ਜੀਵਨ ਨੂੰ ਬਦਲ ਦਿੰਦਾ ਹੈ । ਇਤਹਾਸ ਅਰ ਸਹਿੱਤ ਇਹੋ ਜਹੇ ਉਧਾਰਣਾਂ ਨਾਲ ਭਰਿਆ ਪਿਹਾ ਹੈ ।
੧.) ਰਾਮ ਭਗਤ ਤੂਲਸੀ ਦੀ ਪਤਨੀ ਰਤਨਾਵਲੀ ਆਪਣੇ ਪਿਤਾ ਦੇ ਘਰ ਕਿ ਗਈ ਉਹ ਵਿਯੋਗ ਵਿਚ ਪਿਛੇ ਪਿਛੇ ਪਹੂੰਚ ਗਏ । ਪਤਨੀ ਦੀ ਫਟਕਾਰ ਨੇ ਉਨ੍ਹਾਂ ਦੀ ਜੀਵਨ ਦ੍ਰਿਸ਼ਟੀ ਹੀ ਬਦਲ ਦਿੱਤੀ ।
੨.) ਗੁਰੂ ਤੇਗ ਬਹਾਦਰ ਜੀ ਕੌਲ ਔਰੰਗਜੇਬ ਦੇ ਸਤਾਏ ਕਸ਼ਮੀਰੀ ਪੰਡਿਤ ਧਰਮ ਰਖਿੱਆ ਦੀ ਗੁਹਾਰ ਲੈ ਕੇ ਆਏ । ਉਨ੍ਹਾਂ ਨੂੰ ਧਰਮ ਦੀ ਰਖਿਆ ਦੇ ਲਈ ਸੀਸ ਦਾਨ ਦੀ ਰਾਹ ਨੌ ਸਾਲ ਦੇ ਸਪੁੱਤਰ ਨੇ ਦਿਖਾਈ । ਇਹੀ ਬਾਹਦ ਵਿੱਚ ਸਿੱਖਾਂ ਦੇ ਦਸਵੇਂ ਗੁਰੂ ਗੌਬਿੰਦ ਸਿੰਘ ਜੀ ਕਹਿਲਾਏ । ਇਨ੍ਹਾਂ ਨੇ ਹੀ ਆਦਿ ਗ੍ਰੰਥ ਵਿਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਮਿਲਾ ਕੇ ਉਸ ਗ੍ਰੰਥ ਨੂੰ 'ਗੁਰੂ' ਦੀ ਪਦਵੀ ਦਿੱਤੀ
ਕਈ ਵਾਰ ਇੱਕ ਕਿਹਾ ਵੀ ਕਿਸੇ ਦੇ ਹਿਰਦੇ ਦੇ ਪਰਿਵਰਤਣ ਦਾ ਕਾਰਣ ਬਣ ਜਾਂਦਾ ਹੈ ।
੩.) ਇੱਕ ਵੇਸ਼ਵਾ ਅੱਧੀ ਰਾਤ ਤੱਕ ਰਾਜਾ ਅਤੇ ਉਸਦੇ ਪਰਿਵਾਰ ਦੇ ਮਨੋਰੰਜਨ ਦੇ ਲਈ ਨੱਚਦੀ ਗਾਂਦੀ ਰਹੀ । ਉਸਦੀ ਸੰਗਤ ਕਰਣ ਵਾਲਾ ਤਬਲਚੀ ਨੀਦ ਅਰ ਥਕਾਨ ਨਾਲ ਬੇਤਾਲਾ ਹੋਇਆ ਜਾ ਰਿਹਾ ਸੀ । ਨਰਤਕੀ ਨੇ ਉਸ ਨੂੰ ਸਮਝਾੳਣ ਲਈ  ਇੱਕ ਗਾਉਣ ਗਾਇਆ ਗਾਹਿਆ ਕਿ :
ਬਹੁ ਬੀਤੀ ਥੋੜੀ ਰਹੀ,ਪਲਪਲ ਗਈ ਵਿਹਾਈ ।। ਏਕ ਘੜੀ ਕੇ ਕਾਰਣੇ, ਮਤਿ ਕਲੰਕ ਲਗ ਜਾਈ ।।
ਤਬਲਾ ਵਾਦਕ ਸਚੇਤ ਹੋ ਗਿਆ । ਪਰ ਇਹ 'ਗਾਉਣ' ਸੁਣਕੇ ਰਾਜਾ ਨੂੰ ਵੀ ਗਿਆਨ ਦਾ ਸੁਨੇਹਾ ਮਿਲਿਆ ਕਿ 'ਅਜੇ ਤੱਕ ਮੈਂ ਰੰਗ ਰਲੀਆਂ ਵਿਚ ਫਸਿਆ ਹਾਂ, ਮੈਂ ਬੂਡਾ ਹੋ ਰਿਆ ਹਾਂ, ਹੁਣ ਤੇ ਸੰਭਲਣਾ ਚਾਹੀਦਾ ਹੈ । ਬੇਟੀ ਦਾ ਵਿਆਹ ਉਸਦੀ ਮਰਜੀ ਨਾਲ ਕਰ ਦਾਂ ਤੇ ਸਾਰਾ ਰਾਜਪਾਟ ਆਪਣੇ ਪੁੱਤਰ ਨੂੰ ਸਪੁਰਦ ਕਰ ਦਵਾਂ ।
ਰਾਜ ਕੁਮਾਰ ਨੇ ਜੱਦ ਇਹ ਸ਼ਬਦ ਸੁਣੇ ਤੇ ਮਨ ਹੀ ਮਨ ਪਛਤਾਇਆ ਕਿ ਮੈਂ ਕੱਲ ਪਿਤਾ ਨੂੰ ਮਰਵਾਉਣ ਦੀ ਯੋਜਨਾ ਬਣਾ ਰਿਹਾ ਸੀ । ਇਹਵੇਂ ਹੀ ਕਲੰਕਿਤ ਹੋ ਜਾਂਦਾ ।
ਰਾਜ ਕੁਮਾਰੀ ਸੈਨਾਪਤੀ ਨਾਲ ਭੱਜ ਕੇ ਵਿਆਹ ਕਰਣ ਵਾਲੀ ਸੀ । ਉਸ ਨੂੰ ਆਪਣੀ ਸੌਚ ਤੇ ਲੱਜਾ ਆਈ ।
ਸਭ ਦੀ ਮੰਸ਼ਾ ਜਾਣ ਕੇ ਵੇਸ਼ਿਆ ਦੇ ਮਨ ਵਿਚ ਵੈਰਾਗ ਜਾਗਿਆ ਕਿ ਮੇਰੇ ਗਾੳਣ ਤੇ ਇਤਨੇ ਲੋਗ ਸਹੀ ਮਾਰਗ ਤੇ ਚੱਲ ਪਏ ਤਾਂ ਮੈਂ ਵੀ ਕਿਉਂ ਇਹ ਨਰਕ ਵਰਗਾ ਜੀਵਨ ਘਸੀਟ ਰਹੀ ਹਾਂ । ਹੁਣ ਜਿਤਨਾ ਵੀ ਜੀਵਨ ਬਚਿੱਆ ਹੈ, ਨਿਸ਼ਕਲੰਕ ਹੋਕੇ ਵਤੀਤ ਕਰਾਂ ।
ਇਸੀ ਤਰਾਂ ਜੀਵਨ ਮਾਰਗ ਤੇ ਚਲਦੇ ਹੋਏ ਕੋਈ ਘਟਨਾ, ਕੋਈ ਵਿਅਕਤੀ ਜੋ ਸਾਨੂੰ ਪ੍ਰਕਾਸ਼ ਦੇ ਦਰਸ਼ਨ ਕਰਾਉਂਦਾ ਹੈ । ਉਹ ਸਾਡਾ ਗੁਰੂ ਹੈ । ਬੱਸ ਸਿਰਫ ਮਨ ਦੀ ਧਰਤੀ ਤੌਂ ਇਤਨਾ ਉਰਵਰ ਬਨਾਉਣ ਦੀ ਲੌੜ ਹੈ, ਤਾਂਕਿ ਕੋਈ ਵੀ ਗਿਆਨ ਦਾ ਬੀਜ ਗਿਰੇ ਤਾਂ ਪਨਪ ਉੱਠੇ ।【11-04-2012】

No comments:

Post a Comment