Wednesday, 4 May 2016

ਮੂਰਖ ਕੌਣ !

ਇਕ ਵਾਰੀ ਇਕ ਬਾਪੂ ਦੇ ਗੁਆਂਢ ਪਿੰਡ ਕੋਈ ਚਲਾਣਾ ਕਰ ਗਿਆ । ਬਾਪੂ ਨੇ ਆਪਣੇ ਵੱਡੇ ਪੁੱਤਰ ਨੂੰ ਅਫਸੋਸ ਕਰਣ ਲਈ ਭੇਜਿਆ। ਉਹ ਪੁੱਤਰ ਜਾਕੇ ਦੱਸ ਮਿੰਟ ਬੈਠ ਕੇ ਵਾਪਸ ਮੁੜ ਆਇਆ । ਬਾਪੂ ਨੂੰ ਗੁੱਸਾ ਲਗਾ ਕਿ ਕੁਝ ਮਿਰਤਕ ਪ੍ਰਤੀ ਬੋਲ ਕੇ ਆਉਂਦਾ। ਫਿਰ ਬਾਪੂ ਨੇ ਆਪਣੇ ਦੂਜੇ ਪੁੱਤਰ ਨੂੰ ਭੇਜਿਆ ਅਤੇ ਕਿਹਾ ਕਿ ਜੋ ਕੁਝ ਹੋਰ ਲੋਕੀਂ ਬੋਲ ਰਹੇ ਹੋਣ, ਉਦਾਂ ਤੂੰ ਵੀ ਬੋਲ ਆਈਂ । ਦੁੱਜਾ ਪੁੱਤਰ ਨੂੰ ਓਥੇ ਕੁਝ ਲੋਗ ਮਿਲੇ ਜੋ ਆਪਸ ਵਿੱਚ ਉਸ ਮਿਰਤਕ ਦੀ ਬੁਰਾਈ ਕਰ ਰਹੇ ਸੀ ਕਿ ਬਹੁਤ ਚੰਗਾ ਹੋਇਆ ਜੋ ਤੁਰ ਗਿਆ। ਇਹ ਹੀ ਗੱਲ ਉਸਨੇ ਮਿਰਤਕ ਦੇ ਰਿਸ਼ਤੇ ਦਾਰਾ ਅਗੇ ਕਰ ਤੀ। ਫਿਰ ਉਸਨੂੰ ਬਹੁਤ ਕੁਟਾਪਾ ਮਿਲਿਆ । ਬਾਪੂ ਨੂੰ ਆਪਣੇ ਪੁਤਰਾਂ ਤੇ ਬਹੁਤ ਗੁੱਸਾ ਆਇਆ ਕਿ ਮੈਂ ਆਪ ਅਫਸੋਸ ਕਰ ਕੇ ਆਉਣਾ। ਜਦੋਂ ਜਾਕੇ ਅਫਸੋਸ ਵਿੱਚ ਕਹਿਣ ਲਗਾ ਕਿ ਮੇਰੇ ਪੁਤਰਾਂ ਤੋਂ ਗ਼ਲਤੀ ਹੋ ਗਈ। ਹੁਣ ਜੱਦ ਅਗਲੀ ਵਾਰ ਆਪਦਾ ਕੋਈ ਮਰੇਗਾ ਮੈਂ ਆਪ ਹੀ ਅਫਸੋਸ ਤੇ ਆਵਾਂ ਗਾ । ਫਿਰ ਉਸ ਬਾਪੂ ਦਾ ਕੀ ਹਾਲ ਕਿੱਤਾ ਗਿਆ ਹੋਵੇਗਾ ਮੈਂ ਦੱਸ ਨਹੀਂ ਸਕਦਾ ।

No comments:

Post a Comment