‘ਕੁਦਰਤੀ’ ਦੇ ਅਰਥ (ਮਹਾਨ ਕੋਸ਼ ਮੁਤਾਬਕ) ‘ਕੁਦਰਤ’ ਦੇ ਅਰਥ ਹਨ— ਤਾਕਤ, ਸ਼ਕਤੀ, ਮਾਇਆ, ਕਰਤਾਰ ਦੀ ਰਚਨਾ-ਸ਼ਕਤੀ । ਅਤੇ ‘ਕੁਦਰਤੀ’ ਦੇ ਅਰਥ ਲਿਖੇ ਹਨ—ਕੁਦਰਤ ਵਾਲਾ, ਕਾਦਿਰ, 2-ਕੁਦਰਤ ਨਾਲ. ਕੁਦਰਤ ਦਵਾਰਾ …’।
ਫਾਰਸੀ ਕੋਸ਼ ਮੁਤਾਬਕ ‘ਕੁਦਰਤ’ ਸ਼ਬਦ; ਤਾਕਤ, ਸ਼ਕਤੀ; ‘ਸਮਰੱਥਾ, ਯੋਗਤਾ, ਸਾਹਸ, ਦਲੇਰ ਦੇ ਅਰਥਾਂ ਵਿੱਚ ਆਇਆ ਹੈ।ਪਰ ਤੁਸੀਂ ਪਦਾਰਥਵਾਦੀ ਰੰਗਤ ਦੇਣ ਦੇ ਮਕਸਦ ਨਾਲ ਆਪਣੇ ਕੋਲੋਂ ਹੀ ‘ਸੰਸਾਰ ਨੂੰ ਚਲਾਉਣ ਵਾਲੀਆਂ ਕਿਰਿਆਵਾਂ ਅਤੇ ਰੱਬੀ ਨਿਯਮ’ ਅਰਥ ਘੜ ਲਏ ਹਨ।
ਸਾਹਸ, ਦਲੇਰੀ, ਸਮਰੱਥਾ, ਯੋਗਤਾ ਦੇ ਪ੍ਰਸੰਗ ਵਾਲੇ ਅਰਥਾਂ ਨੂੰ ਕਿਰਿਆਵਾਂ ਅਤੇ ਨਿਯਮਾਂ ਦੇ ਰੂਪ ਵਿੱਚ ਨਹੀਂ ਵਰਤਿਆ ਜਾ ਸਕਦਾ। ਯਾਦ ਰਹੇ ਕਿ ਸਾਹਸ, ਦਲੇਰੀ, ਸਮਰੱਥਾ, ਯੋਗਤਾ ਆਦਿ ਅਰਥਾਂ ਨਾਲ ਕੁਦਰਤ ਦਾ ਸਿੱਧਾ ਸੰਬੰਧ ‘ਕਰਤੇ’ ਨਾਲ ਬਣਦਾ ਹੈ। ਜਦਕਿ ਕਿਰਿਆਵਾਂ ਅਤੇ ਰੱਬੀ ਨਿਯਮਾਂ ਦੇ ਅਰਥਾਂ ਵਿੱਚ ਕੁਦਰਤ ਦਾ ਸੰਬੰਧ ਕਰਤੇ ਨਾਲੋਂ ਖਤਮ ਹੋ ਕੇ ਭੌਤਿਕ ਸੰਸਾਰ ਨਾਲ ਰਹਿ ਜਾਂਦਾ/ ਜੁੜ ਜਾਂਦਾ ਹੈ ।
ਗੁਰਬਾਣੀ ਵਿੱਚ ਨੇਕੀਆਂ ਜਾਂ ਬਦੀਆਂ ਆਪਣੇ ਆਪ ਵਿੱਚ ਨਾ ਤਾਂ ਕੋਈ ਕਿਰਿਆ ਹੈ ਨਾ ਹੀ ਇਹ ਕਿਸੇ ਨਿਯਮ ਅਨੁਸਾਰ ਹਨ। ਨੇਕੀ ਜਾਂ ਬਦੀ ਵਾਲੀ ਮਨੁੱਖ ਦੀ ਮਾਨਸਿਕਤਾ, ਸੋਚ ਹੁੰਦੀ ਹੈ, ਜਿਸ ਅਧੀਨ ਕੋਈ ਕੰਮ ਕਰਦਾ ਹੈ। ਇਹ ਖੁਦ ਕਿਰਿਆ ਨਹੀਂ ਹੈ।
ਮਿਸਾਲ ਦੇ ਤੌਰ ਤੇ ਕੋਈ ਲੁਟੇਰਾ ਧਨ ਲੁੱਟਣ ਦੇ ਇਰਾਦੇ ਨਾਲ ਕਿਸੇ ਦਾ ਚਾਕੂ ਨਾਲ ਕਤਲ ਕਰ ਦਿੰਦਾ ਹੈ।ਦੂਜੇ ਪਾਸੇ ਕੋਈ ਡਾਕਟਰ ਮਰੀਜ ਦਾ ਇਲਾਜ ਕਰਨ ਲਈ ਉਸ ਦੀ ਚੀਰ-ਫਾੜ ਕਰਦਾ ਹੈ ਪਰ ਓਪਰੇਸ਼ਨ ਬੈਡ ਤੇ ਹੀ ਮਰੀਜ ਦੀ ਮੌਤ ਹੋ ਜਾਂਦੀ ਹੈ। ਦੋਨਾਂ ਹਾਲਤਾਂ ਵਿੱਚ ਕਿਰਿਆ ਅਤੇ ਕੁਦਰਤੀ ਨਿਯਮ ਤਾਂ ਇਕੋ ਜਿਹੇ ਹੀ ਰਹੇ, ਪਰ ਫੇਰ ਵੀ ਇਕ ਨੂੰ ਬਦੀ ਅਤੇ ਦੁਸਰੀ ਨੂੰ ਨੇਕੀ ਕਿਹਾ ਜਾਂਦਾ ਹੈ?
ਗੁਰਬਾਣੀ; ਨੇਕੀਆਂ, ਬਦੀਆਂ, ਮਾਨ, ਅਭਿਮਾਨ ਨੂੰ ‘ਕੁਦਰਤ’ ਦੱਸਦੀ ਹੈ। ਪਰ ਤੁਸੀਂ ਕਹਿ ਰਹੇ ਹੋ-- ‘ਕਿਉਂਕਿ ਇਹ ਸਾਰਾ ਸੰਸਾਰ ਭੌਤਿਕ ਅਤੇ ਰਸਾਇਣਿਕ ਕਿਰਿਆਵਾਂ ਨਾਲ ਹੀ ਚੱਲਦਾ ਹੈ’
ਇਕ ਸੁਆਲ :- ਨੇਕੀਆਂ, ਬਦੀਆਂ, ਮਾਨ, ਅਭਿਮਾਨ ਕਿਹੜੀਆਂ ਭੌਤਿਕ ਅਤੇ/ਜਾਂ ਰਸਾਣਿਕ ਕਿਰਿਆਵਾਂ ਹਨ?
Sunday, 8 May 2016
ਕੁਦਰਤ ਅਤੇ ਸਾਡੇ ਕੀਤੇ ਕਰਮ ।
Subscribe to:
Post Comments (Atom)
No comments:
Post a Comment