ਮਰਨਾ ਜਿੰਦਗੀ ਦਾ ਆਖਿਰੀ ਚੈਪਟਰ ਹੈ।
ਜਿੰਦਗੀ ਦੇ ਜਿਸ ਦੌਰ'ਚ ਅਸੀਂ ਗੁਜਰਦੇ ਹਾਂ, ਉਸ ਤੋਂ ਕੁੱਝ ਸਿੱਖਿਆ ਮਿਲਦੀ ਹੈ। ਚਾਹੇ ਲਿਖਨਾ-ਪੜਨਾ ਹੋਏ, ਸਾਇਕਲ ਚਲਾਉਣਾ, ਤੈਰਨਾਂ,ਮੋਬਾਇਲ,ਕੰਮਪਯੂਟਰ ਇਤਿਆਦੀ। ਸਬ ਕੁੱਝ ਸਿੱਖਣ'ਚ ਆ ਜਾਂਦਾ ਹੈ।
ਇੰਝ ਹੀ ਮੌਤ ਜਿੰਦਗੀ ਦੇ ਸਿਲੇਬਸ ਦਾ ਆਖਿਰੀ ਅਧਿਆਏ ਹੈ ਜੋ ਪ੍ਰਿਖਿਆ ਦੇਣ ਲਈ ਸਮਝਣਾ ਬਹੁਤ ਜਰੂਰੀ ਹੈ। ਇਹ ਉਹ ਘਟਨਾ ਹੈ ਜੋ ਜਰੂਰ ਹੋਣੀ ਹੈ।
ਫਿਰ ਵੀ ਅਸੀਂ ਇਸ ਚੈਪਟਰ ਨੂੰ ਸਮਝਣਾ ਨਹੀਂ ਚਾਉੰਦੇ । ਮ੍ਰਿਤੂ ਦੀ ਸੋਚ ਹੀ ਸਾਨੂੰ ਡਰਾ ਦਿੰਦੀ ਹੈ। ਕਿਉਂਕਿ ਇਸ ਤੋਂ ਬਾਅਦੇ ਜਿਵੇਂ ਸਬ ਕੁੱਝ ਬਿੱਖਰ ਜਾਏਗਾ, ਜੋ ਮੈਂ ਹਾਂ ਜਾਂ ਮੇਰਾ ਹੈ । ਸਾਡੀ ਇਹ ਸ਼ੰਕਾ ਸਾਡੇ ਡੱਰ ਦਾ ਕਾਰਣ ਹੈ। ਦੂਜਾ ਅਸੀਂ ਇਸ ਮੌਤ ਤੋਂ ਇਸ ਲਈ ਵੀ ਡਰਦੇ ਹਾਂ ਕਿਉਂਕਿ ਪਿੱਛਲੇ ਕਈ ਜਨਮਾਂ ਦੀ ਅਦ੍ਰਿਸ਼ ਪੀੜਾ ਸਾਡੇ ਅੰਦਰ ਮੌਜੂਦ ਹੈ। ਜਿਂਵੇਂ ਹੀ ਅਸੀਂ ਮੌਤ ਬਾਰੇ ਸੋਚਦੇ ਹਾਂ, ਸਾਡੇ ਸੰਸਕਾਰ ਜਾਗ ਜਾਂਦੇ ਹਨ ਅਤੇ ਅਸੀ ਡੱਰ ਜਾਂਦੇਂ ਹਾਂ।
ਇਸ ਸੰਸਾਰ ਨੂੰ ਛੱਡਣ ਦੀ ਤਿਆਰੀ ਹਮੇਸ਼ਾ ਰਖਣੀ ਚਾਹੀਦੀ ਹੇ। ਕਿਉਂਕਿ ਮੌਤ ਕਦੀਂ ਵੀ ਆ ਸਕਦੀ ਹੈ। ਤੱਦ ਤੱਕ ਮੌਤ ਸਾਨੂੰ ਡਰਾਂਦੀ ਹੈ, ਜੱਦ ਤੱਕ ਅਸੀਂ ਇਸਨੂੰ ਜਾਣ ਨਹੀੰ ਲੈੰਦੇ। ਜਿਵੇਂ ਇਨਸਾਨ ਗੁੱਦੇ ਵਿੱਚ ਬੋਲ ਜਾਂਦਾ ਹੈ ਕਿ ਮੈ ਮੌਤ ਤੌਂ ਨਹੀਂ ਡਰਦਾ। ਮ੍ਰਿਤੂ ਕੁੱਝ ਹੋਰ ਨਹੀਂ ਬਲਕਿ ਜੀਵਨ ਦਾ ਇੱਕ ਐਸਾ ਪੜਾਵ ਹੈ ਜਿਸ ਤੋਂ ਗੁਜਰਣ ਬਾਹਦ ਕੁੱਝ ਨਵਾਂ ਹੋਣ ਵਾਲਾ ਹੈ। ਇੰਝ ਸੋਚਾਂਗੇ ਤਾਂ ਮੋਤ ਮੁਕਤੀ ਹੈ। ਫਿਰ ਜੀਵ ਆਤਮਾ ਪ੍ਰਮਾਤਮਾ ਨਾਲ ਲੀਨ ਹੋ ਜਾਂਦੀ ਹੈ।
ਇਹ ਤਾਂ ਉਤਸਵ ਦੇ ਛਿਣ ਹਨ। ਅਨੰਦ ਦੀ ਨਵੀਂ ਊਚਾਈਆਂ 'ਤੇ ਜਾਣ ਦਾ ਸਮਾਂ ਹੋਏਗਾ। ਫਿਰ ਕਿ ਘਬਰਾਉਣਾ।
ਗੁਰੂ ਗ੍ਰੰਥ ਸਾਹਿਬ ਵਿੱਚ ਫੁਰਮਾਣ ਹੈ ਕਿ ਅੰਤ ਕਾਲ ਜੋ ਪ੍ਰਭੂ ਨੂ ਧਿਆਉਂਦਾ ਹੈ ਉਹ ਉਸ ਵਿੱਚ ਹੀ ਲੀਨ ਹੋ ਜਾਂਦਾ ਹੈ।
ਜਾਗ੍ਰਤ ਅਵਸਥਾ ਵਿੱਚ ਹੀ ਇਸ ਸਮੇਂ ਨੂੰ ਸਾਕਸ਼ੀ ਮੰਨ ਕੇ ਮੌਤ ਦਾ ਰੋਜ ਅਭਿਆਸ ਰਾਤ ਨੂੰ ਸੋਣ ਲਗਿਆਂ ਕਰਣ ਨਾਲ ਇ ਆਭਾਸ ਹੋਏਗਾ ਕਿ ਮੋਤ ਹੋਰ ਕੁੱਝ ਨਹੀਂ ਚਿੱਰ ਤੱਕ ਸੁੱਤੇ ਰਹਿ ਜਾਣਾ ਹੈ ।
Thursday, 19 May 2016
ਆਖਰੀ ਚੈਪਟਰ
Subscribe to:
Post Comments (Atom)
No comments:
Post a Comment