Wednesday, 4 May 2016

ਹੈਡ ਗ੍ਰੰਥੀ ਭਾਈ ਰਣਜੀਤ ਸਿੰਘ ।

ਅੱਜ ਸਵੇਰੇ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਵਸ ਤੇ ਚੱੜਦੀ ਕਲਾ ਟਾਈਮ ਟੀ ਵੀ ਤੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਲਾਇਵ ਹੁੰਦੀ ਸਾਡੇ ਸੱਤ ਵਜੇ ਤੋਂ ਸਾਡੇ ਅੱਠ ਤਕ ਦੀ ਕਥਾ ਵੇਲੇ ਜੱਦ ਮੈਂ ਹੈਡ ਗ੍ਰੰਥੀ ਭਾਈ ਸਾਬ ਰਣਜੀਤ ਸਿੰਘ ਜੀ ਨੂੰ ਵੇਖਿਆ ਤਾਂ ਇਕ ਮਿੰਟ ਨ ਲਗਾ ਕੇ ਕਾਪੀ ਪੈਨ ਲੈ ਕੇ ਬੈਠ ਗਿਆ ।
            ਉਹ ਦਿਨ ਬਹੁਤ ਸੁਭਾਗ  ਭਰਿਆ ਹੁੰਦਾ ਹੈ ਜਦ ਭਾਈ ਸਾਬ ਖੁੱਦ ਹੁਕਮਨਾਮੇ ਦੀ ਕਥਾ ਕਰਣ ਬੈਠਦੇ ਹਨ । ਐਤਕੀਂ ਬਹੁਤ ਦਿਨ ਹੋ ਗਏ ਸੀ ਕਿ ਉਹਨਾਂ ਬੰਗਲਾ ਸਾਹਿਬ ਤੋਂ ਟੀ ਵੀ ਟਾਈਮ ਤੇ ਕਥਾ ਕੀਤੀ ਹੋਏ ਜਾਂ ਮੈਂ ਕੋਈ ਸਮਾਂ ਮੈਂ ਮਿਸ ਕਰ ਗਿਆ ਹੋਵਾਂ ਗਾ। ਪਹਿਲੇ ਤੇ ਫਿਕਸ ਸੀ ਕਿ ਮਹੀਨੇ ਦੀ ਪਹਿਲੀ ਤਾਰੀਖ ਅਤੇ ਸੰਗਰਾਂਦ ਵਾਲੇ ਦਿਨ ਭਾਈ ਸਾਬ ਦੀ ਡਿਊਟੀ ਲਗਦੀ ਸੀ ।
              ਇਹਨਾਂ ਦੀ ਕੀਤੀ ਕਥਾ ਦਰਮਿਆਨ ਕਾਪੀ ਪੈਂਸਿਲ ਦਾ ਜ਼ਿਕਰ ਮੈਂ ਤਾਂ ਕੀਤਾ ਕਿ ਉਹਨਾਂ ਵਲੋਂ ਦਿੱਤੇ ਸ਼ਬਦਾਂ ਦੇ ਅਰਥ, ਵਿਆਖਿਆ, ਸਾਰ ਜਾਂ ਹੋਰ ਕੋਈ ਟੋਪਿਕ ਤੇ ਕਿੱਤੇ ਵਿਚਾਰ ਇਕ ਤਾਂ ਨੋਟ ਕਰਣ ਲਾਇਕ ਹੁੰਦੇ ਹਨ, ਦੁੱਜਾ, ਉਹਨਾਂ ਦੇ ਸਮਝਾਉਣ ਦਾ ਢੰਗ ਇਕ ਟੀਚਰ ਵਰਗਾ ਹੁੰਦਾ ਹੈ ਜਿਸ ਵਿੱਚ ਸੰਗਤਾਂ ਨਾਲ ਪਿਆਰ, ਗੁੱਸਾ ਅਤੇ ਵਿਸ਼ੇਸ਼ਕਰ ਡਾਂਟ ਸਕੂਲ ਦੇ ਮਾਸਟਰ ਦੀ ਤਰਾਂ ਹੁੰਦੀ ਹੈ । ਉਹਨਾਂ ਦੇ ਕਿਸੇ  ਮਨਮਤ ਦੀ ਆਦਤ ਨੂੰ ਸੁਧਾਰਨ ਤੇ ਦਿਤੀ ਤਾੜਨਾ ਜੋ ਸੰਗਤ ਤੋਂ ਲੈ ਕੇ ਭਾਵੇਂ ਕਿਸੇ ਪ੍ਰਬੰਧਕ ਲਈ ਹੋਵੇ, ਬਖੂਬੀ ਨਿਭਾਂਦੇ ਹਨ ।
           ਚਲੋ, ਹੁਣ ਮੈਂ ਅੱਜ ਦੇ ਵਿਸ਼ੇ ਤੇ ਆਵਾਂ। ਵੇਰਵੇ ਨਾਲ ਨਾਲ ਗੱਲ ਕਰੀਏ ਤਾਂ ਪਹਿਲਾਂ ਵੀਰ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ ਸੰਬੰਧ ਕਿਹਾ ਕਿ ਗੁਰੂ ਜੀ ਨੇ ਜੋ ਥਿਉਰੀ ਬਾਣੀ ਰਾਹੀਂ ਪ੍ਰਗਟ ਕੀਤੀ ਹੈ, ਉਹ ਹਕੀਕਤ ਵਿੱਚ ਪ੍ਰੈਕਟੀਕਲ ਨਾਲ ਨਿਭਾਇਆ ਵੀ ।
    ਦੂਸਰੀ ਗੱਲ ਵੀਰਜੀ ਨੇ ਸੋਸ਼ਲ ਮੀਡੀਆ ਦੇ ਉਨਾਂ ਪ੍ਰਚਾਰਕਾਂ ਨੂੰ ਤਾੜਿਆ ਜੋ ਘਰ ਬੈਠੇ ਪੋਸਟਾਂ ਰਾਹੀਂ ਵਿਰੋਧੀ ਜਥਿਆਂ ਤੇ ਦੋਸ਼ ਮਣਦੇ ਰਹਿੰਦੇ ਹਨ ਪਰ ਪ੍ਰੈਕਟਿਕਲੀ ਕੁਝ ਵੀ ਨਹੀਂ ਕਰਦੇ । ਅਤੇ ਸਿੱਖੀ ਪ੍ਰਚਾਰ ਇੰਝ ਕਰਦੇ ਹਨ ਜਿਵੇਂ ਉਹ ਆਪ ਬਹੁਤ ਵੱਡੇ ਗਿਆਨੀ ਹੋਣ। ਜਦਕਿ ਹਕੀਕੀ ਤੋਰ ਤੇ ਘਰੋਂ ਕਲੇਸ਼ੀ ਹੋਣ ।
         ਤੀਜੀ ਗੱਲ ਵੀਰ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਾਰੇ ਕੀਤੀ। ਜਿਸਦਾ ਵੇਰਵਾ ਮੈਂ ਇਸ ਪੋਸਟ ਤੋਂ ਪਹਿਲਾਂ ਦੀ ਪੋਸਟ ਤੇ ਕਰ ਚੁਕਾ ਹਾਂ ।
          ਚੌਥੀ ਗੱਲ ਉਹਨਾਂ ਸਿਖਾਂ ਵਾਸਤੇ ਸੀ ਕਿ ਜੋ ਆਪਣੀ ਕਿਸੀ ਉਲਝਣ ਦਾ ਹੱਲ ਗੁਰੂ ਪਾਤਸ਼ਾਹ ਦੇ ਹੁਕਮਨਾਮੇ ਤੋਂ ਖੋਜਣ ਦੀ ਗੱਲ ਮੰਨਦੇ ਤੇ ਹਨ ਪਰ ਅਸਲ ਚ ਮੰਨਦੇ ਨਹੀਂ । ਇਕ ਗੁਰਦੁਆਰੇ ਦਾ ਹੁਕਮ ਮਨ ਮਾਫਿਕ ਨਹੀਂ ਆਇਆ ਤੇ ਦੂੱਜੇ ਗੁਰਦੁਆਰੇ ਦਾ ਸਹੀ ।
           ਇਕ ਵਿਚਾਰ ਹੋਰ ਜੋ ਵੀਰ ਜੀ ਨੇ ਇਕ ਹਾਥੀ ਅਤੇ ਮਨੁੱਖ ਦੇ ਇਕੋ ਜਹੇ ਨੇਚਰ ਦੀ ਦੀ ਮਿਸਾਲ ਬਾਰੇ ਦੱਸੀ ਕਿ ਕਿਵੇਂ ਹਾਥੀ ਸਾਫ ਪਾਣੀ ਨਾਲ ਇਸਨਾਨ ਕਰਕੇ ਵੀ ਬਾਹਰ ਆਕੇ ਧੂਲ ਨਾਲ ਆਪਣਾ ਸ਼ਰੀਰ ਗੰਦਾ ਕਰ ਲੈਂਦਾ ਹੈ। ਅਤੇ ਮਨੁੱਖ ਵੀ ਬਤੋਰ ਸ਼੍ਰੋਤਾ ਸਤਸੰਗ ਵਿੱਚ ਚੰਗੀਆਂ ਬਾਤਾਂ ਸੁਣਦਾ ਤੇ ਹੈ ਪਰ ਬਾਹਰ ਜਾਕੇ ਆਪਣੀ 'ਮੈ' ਦੀ ਗੱਲ ਮੰਨਦਾ ਹੈ।
ਉਹਨਾਂ ਇਕ ਮਿਸਾਲ ਦੇ ਤੌਰ ਤੇ ਤਬਲੇ ਦਾ ਜਿਕਰ ਕੀਤਾ ਕਿ ਇਸ ਤੇ ਜੋ ਚਮੜਾ ਲੱਗਾ ਹੈ ਉਹ ਬਕਰੀ ਦਾ ਹੈ, ਜੋ ਸਦਾ ਜਿਉਂਦੇ ਜੀ 'ਮੈਂ" ਤੋਂ ਸਿਵਾ ਕੁੱਝ ਨਹੀਂ ਬੋਲ ਪਾਉਂਦੀ । ਪਰ ਜਦੋਂ ਬਾਅਦ ਵਿੱਚ ਉਸਦੀ ਖੱਲ ਉਤਰਦੀ ਹੈ ।ਉਸ ਵਿੱਚ ਤਰਾਂ ਤਰਾਂ ਦੇ ਕੈਮੀਕਲ ਮਿਲਾ ਕਰ ਤਬਲੇ ਦੀ ਸ਼ਕਲ ਅਖਤਿਆਰ ਹੁੰਦੀ ਹੈ, ਉਸ ਵਿਚੋਂ ਤੱਤੇ ਨਾਲ ਮਿਲਦੀ ਆਵਾਜ ਨਿਕਲਦੀ ਹੈ ਯਾਨੀ ਤੂੰ ਤੂੰ ।
ਇਹੀ ਸਬਕ ਮਨੁੱਖ ਲਈ ਹੈ ਕਿ ਜਿੰਦਗੀ ਭਰ ਉਹ ਮੈਂ ਮੇਰਾ ਕਰਦਾ ਰਹਿੰਦਾ ਹੈ ਪਰ ਤੂੰ ਯਾਨੀ  ਪਰਮਾਤਮਾ ਉਸਦੇ ਅੰਗ ਅੰਗ ਸਮਾਇਆ ਹੈ, ਜਿਸਦੀ ਉਸ ਮਨੁੱਖ ਨੂੰ ਸਮਝ ਨਹੀਂ ਪੈਂਦੀ ।

No comments:

Post a Comment