Wednesday, 4 May 2016

ਸਹਿਜਧਾਰੀ ।


#ਸਹਿਜਧਾਰੀ:- ਮੈਂ ਇਸ ਗੁਰਦਵਾਰਾ ਕਾਨੂੰਨ ਦੇ ਪੁਨਰ ਸਥਾਪਿਤ ਮੱਤੇ ਅਤੇ ਅਕਾਲੀ ਦਲ ਦੀ ਇਸ ਸਫਲਤਾ ਨਾਲ ਪੂਰਾ ਇਤਫ਼ਾਕ ਰੱਖਦਾ ਹਾਂ, ਕਿ ਜੋ ਸਾਡਾ ਸਹਿਜਧਾਰੀ ਵਰਗ ਹੈ ਉਹ ਗੁਰਦਵਾਰਾ ਪ੍ਰਬੰਧਨ ਵਿੱਚ ਆਪਣੇ ਮੱਤ ਦਾ ਪ੍ਰਗਟਾਵਾ ਨਹੀਂ ਕਰ ਸਕਦਾ । ਜੋ ਸਾਡੇ ਗੁਰਦੁਆਰਿਆਂ ਦੇ ਪ੍ਰਬੰਧ, ਰੱਖ ਰਖਾਵ ਦੇ ਵਿੱਚ ਕਿਸੇ ਹੋਰ ਧਰਮ ਦੇ ਦਖਲ, ਸਹਿਮਤੀ, ਅਤੇ ਸੁਝਾਵ ਦੀ ਆਪਣਾ ਮੱਤ ਰੱਖਣ ਦੀ ਪ੍ਰਵਾਨਗੀ ਨਹੀਂ ਦੇਂਦਾ । ਪਰ ਇਸ ਕਾਨੂੰਨ ਨੂੰ ਗੁਰੂ ਨਾਨਕ ਨਾਮ ਲੇਵਾ ਜਾਂ ਕਹਿ ਲਵੋ, ਗੁਰੂ ਗ੍ਰੰਥ ਸਾਹਿਬ ਜੀ ਉਪਰ ਸ਼ਰਧਾ ਰੱਖਣ ਵਾਲੇ, ਜਿਸਨੂੰ ਅੱਜ ਦੀ ਜੁਬਾਨ ਵਿੱਚ ' ਸਹਿਜਧਾਰੀ' ਕਿਹਾ ਜਾਂਦਾ ਹੈ । ਦੀ ਪਰਿਭਾਸ਼ਾ ਦੇ ਵਿਸ਼ੇ ਤੇ ਹਾਲੀਂ ਸਾਡੇ ਸਮਾਜ ਵਿੱਚ ਜੋ ਮਤਭੇਦ ਹਨ, ਨੂੰ ਅਲੱਗ ਰੱਖ ਕੇ ਕਹਿਣਾ ਚਾਹੁੰਦਾ ਹੈ ਕਿ ਇਸ ਜਿੱਤ ਨੂੰ ਓਹਨਾਂ ਸ਼ਰਧਾਲੂ ਵੀਰਾਂ ਨੂੰ ਇਸ ਤਰਾਂ ਨਾ ਦਰਸਾਇਆ ਜਾਵੇ ਕਿ ਓਹਨਾਂ ਦੇ ਮਨ ਨੂੰ ਠੇਸ ਪੰਹੁਚੇ। ਕਿਓਂਕਿ ਓਹਨਾਂ ਦਾ ਸਾਡਾ ਸਾਥ ਵੰਸ਼ਜ, ਸੇਵਾ ਅਤੇ ਆਰਥਿਕ ਯੋਗਦਾਨ ਨਾਲ ਭੀ ਹੈ ।
ਜਿਦਾਂ ਦੀ ਇਸ ਜਿੱਤ ਦੀ ਖੁਸ਼ੀ ਜਾਂ ਪੋਸ੍ਟਰਬਾਜੀ ਅਕਾਲੀ ਦੱਲ ਵਾਲੇ  ਖਾਸਕਰ ਬਾਦਲ ਗੁੱਟ  ਮੀਡੀਆ ਵਿੱਚ ਕਰ  ਰਹੇ ਹਨ। ਉਸ ਤੋਂ ਤਾਂ ਇਹ ਹੀ ਮਹਿਸੂਸ ਹੁੰਦਾ ਹੈ ਕਿ ਇਹ ਸਿੱਖੀ ਦਾ ਪ੍ਰਚਾਰ ਦਾ ਦਾਇਰਾ ਇਕ ਸੀਮਿਤ ਦਿਸ਼ਾ ਯਾਨੀ "ਵਸਦੇ ਰਹੋ" ਦੀ ਰਾਜਨੀਤੀ ਨੂੰ ਸਹੀ ਸਮਝਦੇ ਹਨ । "ਉਜੜ ਜਾਣਾ" ਤੇ ਇਨ੍ਹਾਂ ਸਿਖਿਆ ਹੀ ਨਹੀਂ। ਇਹ ਸਮਝਦੇ ਹਨ ਕਿ ਸਿੱਖੀ ਇਨ੍ਹਾਂ ਦੇ ਪਿਓ ਦਾਦੇ ਦੀ ਜੇਹਦਾਦ ਹੈ। ਇਹ ਚਾਹੁੰਦੇ ਹਨ ਕਿ ਕੋਈ ਗੈਰ ਸਿੱਖ ਇਸ ਗ੍ਰੰਥ ਤੇ ਬਸ ਮੱਥਾ ਟੇਕੇ, ਗੋਲਕ ਭਰੇ,ਸ਼ਰਧਾ ਰੱਖੇ, ਸੇਵਾ ਕਰੇ, ਪਰ ਪੜੇ ਨਾ, ਸਮਝੇ ਨਾ , ਇਸ ਨੂੰ ਕੋਈ ਹੱਕ ਨਹੀਂ ਸਾਡੀ ਬਿਰਾਦਰੀ ਵਿੱਚ ਸ਼ਾਮਿਲ ਹੋਣ ਦਾ। ਗੁਰਦੁਆਰੇ ਵਿੱਚ ਹਾਜਰੀ ਤੇ ਭਰੇ ਪਰ ਸਿੱਖੀ ਨਾ ਅਪਣਾਵੇ, ਕੋਈ ਸੁਝਾਵ, ਸਹਿਮਤੀ ਮੱਤ ਦੀ ਲੋੜ ਨਹੀਂ ਇਸਦੇ । ਇਹ ਲੋਗ ਕਿਓਂ ਇਸ ਗੱਲ ਨੂੰ ਆਪਣੀ ਜਿੱਤ ਤੇ ਸਹਿਜਧਾਰੀ ਦੀ ਹਾਰ ਜਾਂ ਨੀਵਾਂ ਵਿਖਾਉਣ ਦਾ ਪ੍ਰਗਟਾਵਾ ਕਰ ਰਹੇ ਹਨ । ਉਹਨਾਂ ਨੂੰ ਸੀਟਾਂ ਬੇਸ਼ਕ ਨਾ ਦੇਵੋ, ਸਿੱਖੀ ਵਲ ਇਕ ਕਦਮ ਹੋਰ ਰੱਖਣ ਦੀ ਪ੍ਰੇਰਨਾ ਤੇ ਦੇ ਹੀ ਸਕਦੇ ਹੋ ।
ਅੱਜ ਦੀ ਤਾਰੀਖ ਵਿੱਚ "ਸਹਿਜਧਾਰੀ" ਕੋਣ ਹਨ ? ਉਹ ਜਿਨ੍ਹਾਂ ਦੇ ਨਾਮ ਪਿੱਛੇ ਕੁਮਾਰ, ਪ੍ਰਸ਼ਾਦ, ਲਾਲ ਇਤਆਦਿ ਲੱਗਿਆ ਹੈ, ਜਾਂ ਉਹ ਜੋ ਆਪਣੇ ਨਾਮ ਨਾਲ ਸਿੰਘ ਤੇ ਲਗਾਂਦੇ ਹਨ, ਪਰ ਸਿਰ ਮੂੰਹ ਮੁਨਾਈ ਬੈਠੇ ਹਨ, ਜਾਂ ਫਿਰ ਉਹ ਜੋ ਕੇਸ ਪਗੜੀ ਤੇ ਸਜਾਉਂਦੇ ਹਨ ਪਰ ਅੰਮ੍ਰਿਤ ਨਹੀਂ ਛਕਿਆ । ਬੇਸ਼ਕ ਤਿੰਨੋਂ ਹੀ ਹੋਰ ਮਰਯਾਦਾ ਪੱਖੋਂ ਪੂਰੇ ਪੱਕੇ ਹਨ ।
ਅੱਜ ਦੀ ਤਾਰੀਖ ਵਿੱਚ "ਸਹਿਜਧਾਰੀ" ਕੋਣ ਹਨ ? ਉਹ ਜਿਨ੍ਹਾਂ ਦੇ ਨਾਮ ਪਿੱਛੇ ਕੁਮਾਰ, ਪ੍ਰਸ਼ਾਦ, ਲਾਲ ਇਤਆਦਿ ਲੱਗਿਆ ਹੈ, ਜਾਂ ਉਹ ਜੋ ਆਪਣੇ ਨਾਮ ਨਾਲ ਸਿੰਘ ਤੇ ਲਾਗਾਂਦੇ ਹਨ, ਪਰ ਸਿਰ ਮੂੰਹ ਮੁਨਾਈ ਬੈਠੇ ਹਨ, ਜਾਂ ਫਿਰ ਉਹ ਜੋ ਕੇਸ ਪਗੜੀ ਤੇ ਸਜਾਉਂਦੇ ਹਨ ਪਰ ਅੰਮ੍ਰਿਤ ਨਹੀਂ ਛਕਿਆ । ਬੇਸ਼ਕ ਤਿੰਨੋਂ ਹੀ ਹੋਰ ਨੇਮਾਂ ਪੱਖੋਂ ਪੂਰੇ ਪੱਕੇ ਹਨ । (18-03-2016)

SEJAJDHARI AND KESHDARI SIKHS:In the resolution passed during a meeting held this evening, the SGPC pointed out that the definition of Sehajdhari given in the Section 2 (10-A) of the Gurdwara Act states that the word “sehajdhari” consists of two words “sehaj” (slowly) and “dhari” (adopt a religious path) and hence these are those novices who slowly move on the path of Sikhism to adopt its doctrine, ethics and tenets.

A Sehajdhari, therefore, is one who has entered the path of Sikhism and he will continue to be a Sehajdhari Sikh till he fully accepts the moral and spiritual vows of Sikhism, to be called a practicing Sikh. The SGPC resolution also made it clear that when a Sehajdhari Sikh becomes a keshdhari Sikh, but he chooses to trim his body hair, he will not be a Sehajdhari Sikh. Similarly, if a person born into a Sikh family (and is a Sikh), but chooses to disrespect his keshdhari roop he will not turn into a Sehajdhari Sikh but become a “patit”.

So the disrespect to kesh makes a person born into a Sikh family a PATIT. If these persons ca nnot respect their identity, they have no right for any voting rights ....
Tejinder Singh

ਤੁਸੀਂ ਇਸ ਗੱਲ ਨੂੰ ਤੇ ਮੰਨੋਗੇ ਕਿ ਹਿੰਦੂ ਜਾਂ ਮੁਸਲਮਾਨ ਦੀ ਪੈਦਾ ਹੋਈ ਔਲਾਦ ਤੋਂ ਉਲਟ ਸਿੱਖੀ ਵਿੱਚ ਇਹੋ ਜਿਆ ਕੋਈ ਸਿਧਾਂਤ ਨਹੀਂ ਹੈ ਕਿ ਸਿਰਫ ਸਾਡੀ ਹੀ ਔਲਾਦ ਹੀ ਸਿੱਖ ਸਜੇ । ਬਲਕਿ ਕੋਈ ਵੀ ਮਨੁੱਖ ਭਾਵੇਂ ਉਹ ਕਿਸੀ ਵੀ ਜਾਤ, ਧਰਮ ਦੇਸ਼ ਦਾ ਹੋਵੇ, ਬਗੈਰ ਕਿਸੀ ਭੇਦ ਭਾਵ ਤੋਂ ਗੁਰਮਤਿ ਗਿਆਨ ਹਾਸਿਲ ਕਰ ਸਟੇਪ ਬਾਈ ਸਟੇਪ ਸਿੱਖ ਸੱਜ ਸਕਦਾ ਹੈ । ਸੋ ਉਹਨਾਂ ਧਰਮਾਂ ਦੀ ਤੁਲਨਾ ਨਾ ਕਰੋ।
ਨਹੀਂ ਹੋ ਸਕਦਾ (ਮੇਰੇ ਖਿਆਲ ਨਾਲ) ਪਰ ਸਹਿਜਧਾਰੀ ਸਿੱਖ ਹੋ ਸਕਦਾ ਹੈ । ਕਾਰਣ, ਹਿੰਦੂ ਜਾਂ ਮੁਸਲਮਾਨ ਦੀ ਤਰਾਂ ਸਿੱਖੀ ਉਸ ਇਨਸਾਨ ਤੇ ਥੋਪੀ ਨਹੀਂ ਜਾ ਰਹੀ, ਜਿਵੇਂ ਜਨੇਊ, ਜਾਂ ਸੁੰਨਤ, । ਜੇ ਉਹ ਅੰਮ੍ਰਿਤ ਦਾ ਦਾਤ ਲਹਿੰਦਾ ਹੈ ਤਾਂ ਆਪਣੀ ਮਰਜੀ ਨਾਲ । ਦੂੱਜੇ, ਉਹਨਾਂ ਧਰਮ ਨਹੀਂ ਹੋ ਸਕਦਾ (ਮੇਰੇ ਖਿਆਲ ਨਾਲ) ਪਰ ਸਹਿਜਧਾਰੀ ਸਿੱਖ ਹੋ ਸਕਦਾ ਹੈ । ਕਾਰਣ, ਹਿੰਦੂ ਜਾਂ ਮੁਸਲਮਾਨ ਦੀ ਤਰਾਂ ਸਿੱਖੀ ਉਸ ਇਨਸਾਨ ਤੇ ਥੋਪੀ ਨਹੀਂ ਜਾ ਰਹੀ, ਜਿਵੇਂ ਜਨੇਊ, ਜਾਂ ਸੁੰਨਤ, । ਜੇ ਉਹ ਅੰਮ੍ਰਿਤ ਦਾ ਦਾਤ ਲਹਿੰਦਾ ਹੈ ਤਾਂ ਆਪਣੀ ਮਰਜੀ ਨਾਲ । ਦੂੱਜੇ, ਉਹਨਾਂ ਧਰਮ ਮੁਤਾਬਿਕ ਸੰਸਕਾਰ ਘਰ ਤੋਂ ਮਿਲਦੇ ਹਨ, ਪਰ ਇਥੇ ਗੁਰ ਸਿਖਿਆ ਨਾਲ ਸੰਸਕਾਰ ਅਪਣਾਉਂਦਾ ਹੈ । ਜਿਵੇਂ ਸਾਡੇ ਮਾਂ ਬਾਪ ਜਾਂ ਦਾਦਾ ਪੜਦਾਦਾ ਆਏ ਸੀ ਸੰਸਕਾਰ ਘਰ ਤੋਂ ਮਿਲਦੇ ਹਨ, ਪਰ ਇਥੇ ਗੁਰ ਸਿਖਿਆ ਨਾਲ ਸੰਸਕਾਰ ਅਪਣਾਉਂਦਾ ਹੈ । ਜਿਵੇਂ ਸਾਡੇ ਮਾਂ ਬਾਪ ਜਾਂ ਦਾਦਾ ਪੜਦਾਦਾ ਆਏ ਸੀ
(06-05-2016)

No comments:

Post a Comment