Wednesday, 4 May 2016

ਗੁਰੂ ਘਰ ਦੇ ਗ੍ਰੰਥੀ ਤੇ ਪ੍ਰਬੰਧਕ ।

#ਗੁਰੂ_ਘਰ_ਦੇ_ਗ੍ਰੰਥੀ_ਤੇ_ਪ੍ਰਬੰਧਕ ।
            #ਗ੍ਰੰਥੀ-ਜ੍ਹਿਨਾਂ ਨੂੰ ਅਸੀਂ ਪਿਆਰ ਅਤੇ ਸਤਿਕਾਰ ਨਾਲ 'ਭਾਈ ਸਾਹਿਬ' ਕਹਿ ਕੇ ਸੰਬੋਧਿਤ ਕਰਦੇ ਹਾਂ। ਜ੍ਹਿਨਾਂ ਨੂੰ ਗੁਰੂ ਜੀ ਨੇ 'ਵਜ਼ੀਰ' ਦੀ ਉਪਾਧੀ ਤੋਂ ਨਿਵਾਜ਼ਿਆ ਹੈ।
              ਹੁਣ ਉਹ ਸਮਾਂ ਲੰਘ ਗਿਆ ਜਦੋਂ ਕਿਸੀ ਸੇਵਾਦਾਰ ਨੂੰ ਜੋ ਗੁਰੂ ਘਰ ਦੀ ਪ੍ਰਸ਼ਾਦਿ ਬਣਾਉਣ, ਰੁਮਾਲੇ ਦਰੀਆਂ ਝਾੜਨ, ਲੰਗਰ ਤਿਆਰ ਕਰਣ, ਚੋਕੀਦਾਰੀ, ਜਾਂ ਕਹਿ ਸਕਦੇ ਹੋ, ਲੰਗਰ ਪ੍ਰਸ਼ਾਦੇ ਪ੍ਰਬੰਧਕਾਂ ਦੇ ਘਰ ਪਹੁੰਚਾਣ ਇਤਿਆਦਿ ਦੀ ਸੇਵਾ ਨਿਭਾਉਂਦਾ ਹੋਇਆ , ਨਿਤਨੇਮ ਅਤੇ ਅਰਦਾਸ ਕੰਠ ਕਰਣ ਮਾਤਰ ਨਾਲ ਹੀ ਪਉੜੀ ਚੜਦਾ ਹੋਇਆ ਗ੍ਰੰਥੀ ਬਣ ਜਾਂਦਾ ਸੀ।
         ਹੁਣ ਇਸ ਪਦਵੀ ਵਾਸਤੇ ਸਕੂਲ ਕਾਲਜ ਦੀ ਪੜਾਈ ਦੇ ਨਾਲ ਨਾਲ ਪੰਜਾਬੀ ਭਾਸ਼ਾ,ਗੁਰਮਤਿ ਸਿਖਿਆ,  ਬਾਣੀ,ਵਿਆਕਰਣ,ਇਤਿਹਾਸ,ਮਰਯਾਦਾ ਦੀ ਜਾਣਕਾਰੀ ਦਾ ਹੋਣਾ ਜਰੂਰੀ ਹੈ । ਜਿਸ ਲਈ ਕਈ ਸਿੱਖ ਧਾਰਮਿਕ ਸੰਸਥਾਵਾਂ ਨੇ ਵਿਸ਼ੇਸ਼ ਕੋਰਸ ਸ਼ੁਰੂ ਕੀਤੇ ਹੋਏ ਹਨ ।
       ਮੈਨੂੰ ਬਹੁਤ ਖੁਸ਼ੀ ਹੈ ਕਿ ਹੁਣ ਗੁਰਦੁਆਰਾ ਪ੍ਰਬੰਧਕ ਕਮੇਟੀ ਅਰ ਸਿੰਘ ਸਭਾਵਾਂ ਹੀ ਗ੍ਰੰਥੀ ਦੀ ਪੋਸਟ ਲ਼ਈ ਇਨਾਂ ਪੜਾਈਆਂ ਅਤੇ ਕੋਰਸਾਂ ਦੀ ਸਿਖਲਾਈ ਨੂੰ ਜਰੂਰੀ ਸਮਝਦੇ ਹਨ ।
          ਪਰ ਦੁਖ ਸਿਰਫ ਇਸ ਗੱਲ ਦਾ ਹੈ ਕੀ ਨਾ ਤਾਂ ਇਹਨ੍ਹਾਂ ਗ੍ਰੰਥੀਆਂ ਨੂੰ ਯੋਗਤਾ ਮੁਤਾਬਕ ਤਨਖਾਹ ਮਿਲਦੀ ਹੈ  ਨਾ ਹੀ ਇਹਨ੍ਹਾਂ ਨੂੰ ਸੰਗਤ ਵਿੱਚ ਗੁਰ ਸਿਖਿਆ, ਗੁਰਮਤਿ, ਗੁਰ ਮਰਯਾਦਾ ਸਮਝਾਉਣ ਦੀ ਖੁੱਲ ਕੇ ਇਜਾਜਤ ਮਿਲਦੀ ਹੈ । ਜਿਸਦਾ ਮੁੱਖ ਕਾਰਣ ਸਾਡੇ ਉਹ ਪ੍ਰਬੰਧਕ ਹਨ ਜੋ ਆਪ ਇਹਨਾਂ ਕਸੋਟਿਆਂ ਤੇ ਖਰੇ ਨਹੀਂ ਉੱਤਰਦੇ । ਉਹ ਨਹੀਂ ਚਾਉਂਦੇ ਕਿ ਕੋਈ ਸੁਧਾਰ ਹੋਏ ।
         ਜਿਸ ਪਿੱਛੇ ਮਜਬੂਰ ਵਸ ਗ੍ਰੰਥੀ ਸਟਾਫ ਆਪ, ਆਪਣੇ ਪਰਿਵਾਰ ਅਤੇ ਆਪਣੇ ਪਾਪੀ ਪੇਟ ਲਈ ਉਹਨਾਂ ਮਰਯਾਦਾ ਤੋਂ ਕੰਨੀ ਕੱਟਣ ਲੱਗਣ ਪੈਂਦੇ ਹਨ । ਫਿਰ ਉਹ ਉਸ ਸਭ ਪੜਾਈਆਂ ਨੂੰ ਤਿਲਾਂਜਲੀ ਦੇ ਕਰ ਮਨਮਤ ਦਾ ਲੜ ਫੜ ਲੈਂਦੇ ਹਨ।
      ਸੋ ਇਸ ਲੇਖ ਦਾ ਸਾਰ ਇਹ ਹੀ ਹੈ ਕਿ ਕਸੂਰਵਾਰ ਸਾਡਾ ਪ੍ਰਬੰਧਕੀ ਸਟ੍ਰੇਕਚਰ ਹੈ। ਇਹਨ੍ਹਾਂ "ਦਾਸ" ਕਹਿਣ ਵਾਲੇ ਵੀਰਾਂ ਨੂੰ ਗੁਰਮਤਿ ਦੀ ਪੜਾਈ, ਲਿਖਾਈ, ਸਿਖਲਾਈ, ਅਤੇ ਅਮਲ ਦੀ ਜਰੂਰਤ ਹੈ । ਜੋ ਆਪ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦੀ ਹੈ । ਇਹ ਬਾਤਾਂ 'ਗੰਭੀਰ'ਤਾ ਨਾਲ ਸੋਚਿਓ । ਧੰਨਵਾਦ ।

No comments:

Post a Comment