#ਨਕਾਬਪੋਸ਼ (#ਸੱਚੀ_ਕਹਾਣੀ)
ਝੁੱਠੇ, ਨਕਾਬਪੋਸ਼, ਬੈਹਰੂਪੀਏ, ਲੋਗ ਜਿਹਨਾਂ ਸਿੱਖੀ ਅਸੂਲਾਂ ਦਾ ਮਜ਼ਾਕ ਬਣਾ ਕੇ ਰਖਿਆ ਹੈ / ਅੱਜ ਮੈਂ ਤੇ ਮੇਰੀ ਆਤਮਾ ਬਹੁਤ ਖਿੰਨ ਹੈ/ ਇਹ ਮੈਨੂੰ ਆਪਣੇ ਆਪ ਨੂੰ ਘਾਤ ਜਾਂ ਕਿਸੇ ਹੋਰ ਨੂੰ ਘਾਤ ਕਰਨ ਤੇ ਵਿਚਲਿਤ ਕਰ ਰਹੀ ਹੈ/ ਆਪਣੇ ਜਾਂ ਆਪਣੀ ਸਿੱਖ ਜਾਤ ਬਿਰਾਦਰੀ ਨੇ ਮੇਰੇ ਨਾਲ ਇੰਝ ਵਿਸ਼ਵਾਸਘਾਤ ਅੱਜ ਧਰਮ ਦੇ ਨਾਂ ਤੇ ਜਿੰਦਗੀ ਵਿੱਚ ਦੁੱਜੀ ਵਾਰੀ ਇਹ ਧੋਖਾ ਕੀਤਾ ਹੈ ਜਿਸ ਕਾਰਣ ਮੈਨੂੰ ਅੱਜ ਮੁੜ ਵੀਹ ਸਾਲ ਬਾਅਦ ਅੰਮ੍ਰਿਤ ਤਿਆਗਣਾ ਪੈ ਰਿਹਾ
ਹੈ/
ਇਹ ਉਹੀ ਸਮਾਂ ਹੈ ਜੋ ਪੱਚੀ ਸਾਲ ਪਹਿਲਾਂ ਇੱਕ ਤੂਫ਼ਾਨ ਲੈ ਕੇ ਆਇਆ ਸੀ ਜੋ ਮੈਨੂੰ ਬਚਪਨ ਦਾ ਪਾਨ ਕੀਤਾ ਅੰਮ੍ਰਿਤ ਛੱਡਣਾ ਪੈ ਗਿਆ ਸੀ/ ਅੱਜ ਫਿਰ ਉਹੀ ਅਗਿਆਤ ਸ਼ਕਤੀ ਨਾਲ ਮੇਰੀ ਜੁਸਤਜੂ ਚੱਲ ਰਹੀ ਹੈ/ ਜੇਕਰ ਉਹ ਸ਼ਕਤੀ ਮੈਨੂੰ ਮੁੜ ਉਸੇ ਕੀਚੜ ਭਰੀ ਦਲਦਲ ਵਿਚ ਖਿੱਚਣ ਵਿੱਚ ਸਫਲ ਹੋ ਗਈ ਤਾਂ ਫਿਰ ਆਪਣੀ ਸ਼ਕਲ ਨਾ ਦਿਖਾਉਣ ਤੇ ਮਜਬੂਰ ਹੈ ਜਾਵਾਂਗੀ ਨਹੀਂ ਤੇ ਮੈਂ ਆਪਣੀ ਆਤਮ ਸ਼ਕਤੀ ਦੇ ਬੱਲ ਦੀ ਪਰਿਖਿਆ ਵਿੱਚ ਸਫਲ ਹੋ ਗਈ ਤੇ ਸ਼ੁਕਰਾਨਾ ਹੋਏਗਾ ਉਸ ਗੁਰੂ ਦਾ ਜਿਸ ਮੈਨੂੰ ਆਪਣਾ ਆਤਮ ਬੱਲ ਦੇਕੇ ਮੇਰੇ ਅੰਮ੍ਰਿਤ ਦੀ ਲਾਜ਼ ਰੱਖੀ/
ਕਾਰਣ ਕੁਝ ਵੀ ਹੋਏ ਪਰ ਇਸ ਘਟਨਾ ਨੲ ਮੈਨੂੰ ਐਸਾ ਕਦਮ ਚੁੱਕਣ ਤੋ ਮਜਬੂਰ ਹਾਂ । ਜੇਕਰ ਮੇਰੇ ਕਰਮ ਹੀ ਇਹੋ ਜਹੇ ਹੋਣ ਤਾਂ ਕੌਣ ਮੈਨੂੰ ਮਜਬੂਰ ਕਰ ਸਕਦਾ ਹੈ ਖੁਸ਼ ਰਹਿਣ ਨੂੰ ਅਤੇ ਉਸਦੀ ਦਿੱਤੀ ਸੱਜਾ ਦੀ ਮਾਫੀ ਦਿਵਾਓਣ ਨੂੰ।
ਅੱਜ ਮੇਰਾ ਅੰਮ੍ਰਿਤ ਛਿੱਨ-ਬਿੱਨ ਹੋਣ ਚਲਾ ਹੈ ਐਸੀ ਵਿਅਵਸਥਾ ਵੇਖ ਕੇ/ ਜੇਕਰ ਤੂੰਸੀ ਸੁਣੋ ਤੇ ਅਚੰਭਿਤ ਹੋ ਜਾੳ। ਹੁਣ ਇੰਝ ਲਗਦਾ ਹੈ ਕਿ ਇਹ ਅੰਮ੍ਰਿਤ ਮੇਰੇ ਲਈ ਇੱਕ ਖਾਨਾਪੂਰੀ ਜਿਹਾ ਰਹਿ ਗਿਆ ਹੈ । ਜਿਸਦੇ ਅਸੂਲ ਅਤੇ ਆਦਰਸ਼ ਸਭ ਬੇਮਾਨੀ ਹਨ। ਸਿਰਫ ਨਾਮ ਦੇ । ਜਿਸਨੇ ਵੀ ਮੇਰਾ ਅੰਮ੍ਰਿਤ ਤੋੜਨ ਦਾ ਉਪਰਾਲਾ ਕੀਤਾ ਹੈ, ਮੇਰਾ ਵਾਅਦਾ ਹੈ ਕਿ ਉਹ ਜਿੰਦਗੀ ਭਰ ਸੁੱਖੀ ਨਹੀਂ ਰਹਿ ਸਕਦਾ।
ਨਾਮ ਦੇ ਗਿਆਨੀ, ਕਰਦੇ ਹਨ ਪਾਠ । ਮੇਰੀ ਜਿੰਦਗੀ ਨੂੰ ਉਨ੍ਹਾਂ ਨੇ ਕਰ ਦਿੱਤਾ ਤਾਰ-ਤਾਰ। ਉਸ ਨਾਮ, ਉਸ ਧਰਮ ਦੇ ਅਸੂਲਾਂ ਅਤੇ ਆਦਰਸ਼ਾਂ ਨੂੰ ਜੋ ਉਹ ਦੁੱਜਿਆਂ ਲਈ ਸਿਰ ਚੱੜ ਕੇ ਬੋਲਦੇ ਸੀ ਕਿ ਸਾਡੇ ਵਰਗਾ ਕੋਈ ਗਿਆਨੀ ਪੂਰੁਸ਼ ਨਹੀਂ, ਪਰ ਅੱਜ ਆਪਣੇ ਘਰ ਬਿੱਤੀ ਤੇ ਚਲ ਦਿੱਤੇ ਪੰਢਿਤਾਂ ਕੋਲ ਟੇਵੇ ਮਿਲਾਉਣ ਲਈ, ਕੁਂਡਲੀ ਦਿਖਾਉਣ ਲਈ ਕਿ ਇਸ ਜੋੜੀ ਦਾ ਹਿਸਾਬ ਮਿਲਦਾ ਹੈ ਕਿ ਨਹੀਂ ?
ਪਿੱਛਲੇ ਦੋ ਭਾਗਾਂ ਵਿੱਚ ਲਿੱਖੀ ਇਹ ਕਹਾਣੀ ਮੇਰੀ ਅੱਖਾਂ ਸਾਹਮਣੇ ਪੱਲੀ,ਬੜੀ ਅਤੇ ਪੜੀ ਉਸ
ਅੰਮ੍ਰਿਤਧਾਰੀ ਲੜਕੀ ਦੀ ਕਹਾਣੀ ਹੈ ਜਿਸਦਾ ਪਿਤਾ ਉਸਨੂੰ ਦੋ ਸਾਲਾਂ ਦੀ ਬਿਲਖਦੀ ਨੂੰ ਸਦੀਵੀਂ ਵਿਛੋੜਾ ਦੇ ਗਿਆ ਸੀ। ਅਤੇ ਇਸਦੀ ਮਾਂ ਨੂੰ ਜਵਾਨੀ ਦੀ ਅਵਸਥਾ ਜਾਣ ਦਾਦਾ-ਦਾਦੀ ਦੀ ਰੱਜਾ-ਮੰਦੀ ਨਾਲ ਕਿਸੇ ਦੁੱਜੇ ਲੜ ਲਾ ਦਿੱਤਾ ਗਿਆ ਸੀ ਕਿਉਂਕਿ ਦਾਦਾ-ਦਾਦੀ ਓਸ ਵੇਲੇ ਅੱਛੀ ਉਮਰ ਦੇ ਸਨ ਜੋ ਪੋਤਰੀ ਨੂੰ ਪਾਲਣ ਪੋਸਣ ਦੀ ਜਿੱਮੇਵਾਰੀ ਨਿੱਭਾ ਦਿੱਤੀ । ਜਰੂਰਤ ਅਤੇ ਸਮੇਂ ਮੁਤਾਬਕ ਉਹ ਵੀ ਇੱਕ
ਪ੍ਰੇਰਣਾ ਦਾਇਕ ਕਦਮ ਸਨ।
ਮੇਰੇ ਇੱਕ ਅਜੀਜ ਦੋਸਤ ਹਨ । ਮੈਇਹਨਾਂ ਨੂੰ ਬਹੁਤ ਧਾਰਮਿਕ ਅਸੂਲਾਂ ਮੁਤਾਬਕ ਚਲਣ ਯੋਗ ਅਵਸਥਾ ਦਾ ਪਹਿਲਾਂ ਸਮਝਿਆ ਕਰਦਾ ਹੁੰਦਾ ਸੀ । ਇਨ੍ਹਾਂ ਦਾ ਇਕਲੋਤਾ ਸਪੁੱਤਰ ਹੈ । ਇਹ ਵੀ ਕਿਸੀ ਅਖੰਡ ਕੀਰਤਨੀ ਜੱਥੇ ਨਾਲ ਜੁੜਿਆ ਹੈ। ਜਾਹੀਰ ਹੈ ਦੋਵੇਂ ਪਿੳ-ਪੁੱਤਰ ਅੰਮ੍ਰਿਤਧਾਰੀ ਹੋਣਗੇ, ਅਤੇ ਹੈਣ ਵੀ ਪਰ ਇਸ ਉਮਰ ਵਿੱਚ ਆ ਕੇ ਵੀ ਹਾਲੀਂ ਕੱਚੀ ਅਵਸਥਾ ਵਿੱਚ ਹਨ। ਇਹ ਪਤਾ ਤਦੋਂ ਲਗਿਆ ਜੱਦ ਮੈ ਉਪਰੋਕਤ ਲੜਕੀ ਦੇ ਸਾਕ ਦੀ ਗੱਲ ਉਨ੍ਹਾਂ ਨਾਲ ਛੇੜੀ ।
ਵੇਖਾ-ਵਿਖਾਈ ਤੋਂ ਬਾਅਦ ਗੱਲ ਉਦੌਂ ਨੋਟਿਸ ਵਿੱਚ ਆਈ ਜੱਦ ਖੁੱਦ ਬਾਪੂ ਜੀ ਨੇ ਲੜਕੀ ਦੀ ਜਨਮ ਤਾਰੀਖ ਤੇ ਸਮਾਂ-ਸਥਾਨ ਦੀ ਜਾਨਕਾਰੀ ਮੰਗੀ । ਆਪਾਂ ਸੋਚਿਆ ਬੱਚੀ ਦਾ ਜਨਮਦਿਨ ਨਜਦੀਕ ਹੈ, ਵਿਸ਼ ਇਤਿਆਦੀ ਕਰਣੀ ਹੋਏਗੀ।
ਹੈਰਾਨਗੀ ਤੁਆਡੇ ਤੋਂ ਪਹਿਲਾਂ ਸਾਨੂੰ ਹੋਈ ਕਿ ਸਾਰੀ ਗੱਲ ਬਾਤ ਹੋਣ ਦੇ ਬਾਵਜੂਦ ਸਾਰੇ ਅੰਮ੍ਰਿਤਧਾਰੀ ਗੁਰ-ਪਰਿਵਾਰ ਨੇ ਐਟ ਏ ਅਂਗੇਜਮੇਂਟ ਤੋਂ ਦੋ ਦਿਨ ਪਹਿਲਾਂ ਸਾਫ ਤੋਰ ਤੇ ਇਹ ਕਹਿ ਕੇ ਮੰਗਣੀ ਕਰਣ ਤੌਂ ਇਨਕਾਰੀ ਹੋ ਗਏ ਕਿ ਕੁੜੀ ਦੀ ਕੁੰਡਲੀ ਮੁੰਡੇ ਨਾਲ ਨਹੀਂ ਮਿਲਦੀ ਸੋ ਆਈ ਐਮ ਸਾੱਰੀ।
ਇਹ ਅਜੀਜ ਮੇਰੇ ਬਹੁਤ ਪਿਛਲੇ ਸਮੇਂ ਦੇ ਜਾਨਕਾਰ ਹਨ। ਆਪਾਂ ਇੱਕਠੇ ਹੀ ਅੰਮ੍ਰਿਤ ਛਕਿਆ ਸੀ ਅਤੇ ਇੱਕ ਹੀ ਸਿੱਖ ਮਿਸ਼ਨਰੀ ਕਾਲਜ ਸਰਕਲ ਮੈਂਬਰ ਰਹੇ ਹਾਂ। ਸੋ ਮੈਨੂੰ ਇਨ੍ਹਾਂ ਤੋਂ ਇਹ ਊਮੀਦ ਨਹੀਂ ਸੀ। ਇਹ ਗੱਲਾਂ-ਬਾਤਾਂ ਤੇ ਬਹੁਤ ਅਸੂਲ ਅਤੇ ਆਦਰਸ਼ਾਂ ਵਾਲੀ ਕਰਦੇ ਸਨ। ਅਤੇ ਸਿੱਖੀ ਵਿੱਚ ਮੈ ਇਨ੍ਹਾਂ ਨੂੰ ਆਪਣੇ ਤੋਂ ਬਹੁਤ ਹੀ ਅੱਗੇ ਜਾਣ ਤੇ ਦੂਜਿਆਂ ਨੂੰ ਮਿਸਾਲ ਦਿੰਦਾ ਸੀ।
ਪਰ ਇਨ੍ਹਾਂ ਨੂੰ ਪਂਡਿਤ ਜੀ ਵਲੋਂ ਇਜਾਜਤ ਨਹੀ ਮਿਲੀ ਸੋ ਰਿਸ਼ਤਾ ਹੋਣ ਤੋਂ ਪਹਿਲਾਂ ਹੀ ਦਿੱਨ-ਦਿਆੜ ਦੀ ਭਾਜੀ ਮਾਰ ਜਾਣ ਨਾਲ ਟੁੱਟ ਗਿਆ ।
ਇਸ ਵਿਅਥਾ ਨੂੰ ਲਿੱਖਣ ਵਿੱਚ ਮੇਰੀ ਪਹਿਲਾਂ ਕਲਮ ਲੜਖੜਾ ਰਹੀ ਸੀ। ਹੁਣ ਇੰਝ ਮਹਸੂਸ ਹੁੰਦਾ ਹੈ ਕਿ ਮੇਰੇ ਸਾਰੇ ਹਮਸਫਰ ਐਸੇ ਹੀ ਹੋਣਗੇ ? ਖਾਸਕਰ ਜਿਨ੍ਹਾਂ ਦਾ ਕੰਮ ਹੈ ਸਪੀਚ ਕਰਣੀ, ਲਿਖਣਾ, ਕਥਾ ਕੀਰਤਨ ਕਰਨਾ, ਯਾਨੀ ਜੋ ਪਬਲਿਕ ਰਿਲੇਸ਼ਨ ਵਿੱਚ ਹਨ, ਉਨ੍ਹਾਂ ਨੂੰ ਇੱਕ ਗੁਰਸਿੱਖ ਮਾਡਲ ਰੂਪ ਵਿੱਚ ਦਾਖਿਆ ਜਾਂਦਾ ਹੈ। ਨਹੀਂ ਤਾਂ ਉਸ ਲੜਕੀ ਮੁਤਾਬਕ :
" ਕਿ ਇਹ ਵਾਕਈ ਸੱਚ ਹੈ ਕਿ ਵਿਆਹ ਸੰਜੋਗਾਂ ਨਾਲ ਨਹੀਂ ਸਗੌਂ ਤਾਰੇ,ਸੂਰਜ,ਚੰਨ ,ਗਿਰਹ ਦੀ ਦਿਸ਼ਾ-ਨਿਰਦੇਸ਼ ਨਾਲ ਪੰਡਿਤ ਦੀ ਕੁੰਡਲੀ ਨਾਲ ਬਣਦੇ ਹਨ। ਫਿਰ ਅੰਕਲ ਜੀ, ਇਹ ਕਿਉਂ ਕਹਿੰਦੇ ਹੋ ਕਿ ਪਰਮਾਤਮਾ ਦੀ ਮਰਜੀ ਬਗੈਰ ਪੱਤਾ ਵੀ ਨਹੀਂ ਹਿਲ ਸਕਦਾ ?.
No comments:
Post a Comment