Wednesday, 4 May 2016

ਬਰਕਤ ।

#ਬਰਕਤ: -#Saving:-ਸਾਡੇ ਭਾਪਾ ਜੀ ਨੇ ਪਾਰਟੀਸ਼ਨ ਤੋਂ ਬਾਅਦ ਲਗਾਤਾਰ ਲਗਭਗ 25 ਸਾਲ ਐਮਰਜੈਂਸੀ ਤਕ 12 ਘੰਟੇ ਰੋਜ਼ ਖੜੇ ਪੈਰ ਸਬਜ਼ੀ ਮੰਡੀ ਦਿੱਲੀ ਜੂਸ ਦੀ ਰੇਹੜੀ ਲਾਈ ਸੀ। ਜਦੋਂ ਥਕੇ ਹਾਰੇ ਘਰ ਆਓਂਦੇ ਅਤੇ ਆਪਣੀਆਂ ਲੱਤਾਂ ਘੁਟਣ ਨੂੰ ਕਹਿੰਦੇ। ਉਹ ਜੀਆ ਦਿੱਤਾ ਸੁੱਖ ਅਤੇ ਲਿੱਤਾ ਸੁੱਖ ਯਾਦ ਆ ਗਿਆ ਅਤੇ ਅੱਖਾਂ ਚ ਪਾਣੀ ।
ਉਹਨਾਂ ਦੀ ਉਸ ਵੇਲੇ ਦੀ ਬਰਕਤ ਦੀ ਕਿਰਤ ਅਤੇ ਜੀ ਤੋੜ ਮੇਹਨਤ ਸਦਕਾ ਤਹਿਬਜ਼ਾਰੀ ਬਦਲੇ ਵਿੱਚ ਮਿਲੀ ਸਦਰ ਬਾਜ਼ਾਰ ਚ ਦੁਕਾਨ ਅਤੇ ਮਕਾਨ ਦੀ ਪਗੜੀ ਬਦਲੇ ਮਿਲੇ 2500 ਰੁਪਏ ਚ ਅਲਾਟ ਹੋਇਆ ਡੀ ਡੀ ਏ ਫਲੈਟ ਦਾ ਸੁੱਖ ਉਹ ਆਪ 6 ਮਹੀਨੇ ਵੀ ਨਾ ਲੈ ਸਕੇ। ਇਸ ਪੁਰਖਾਂ ਤੋਂ ਮਿਲੀ ਚਾਰ ਭਰਾਵਾਂ ਨੂੰ ਮਿਲੀ ਜਿਹਦਾਦ ਦੀ ਬਰਕਤ ਅਗੇ ਆਪਾਂ ਕੁਝ ਵੀ ਨਹੀਂ ਹਾਂ ।

No comments:

Post a Comment